ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅਸਾਮ, ਸਿੱਕਿਮ ਅਤੇ ਮਿਜ਼ੋਰਮ ਵਿੱਚ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 22 OCT 2024 8:21PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅਸਾਮ, ਸਿੱਕਿਮ ਅਤੇ ਮਿਜ਼ੋਰਮ ਵਿੱਚ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੁੱਲਾਂਕਣ ਕਰਨ ਦੇ ਲਈ ਦਿੱਲੀ ਵਿੱਚ ਇੱਕ ਵਿਆਪਕ ਸਮੀਖਿਆ ਬੈਠਕ ਕੀਤੀ। ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਅਜੈ ਟਮਟਾ, ਸ਼੍ਰੀ ਹਰਸ਼ ਮਲਹੋਤਰਾ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿੰਮਤ ਬਿਸਵਾ ਸਰਮਾ, ਸਿੱਕਿਮ ਦੇ ਸੜਕ ਤੇ ਪੁਲ਼ ਮੰਤਰੀ ਸ਼੍ਰੀ ਨਰ ਬਹਾਦੁਰ ਦਹਲ, ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲ ਦੁਹੋਮਾ ਅਤੇ ਹੋਰ ਸੀਨੀਅਰ ਅਧਿਕਾਰੀ ਭੀ ਇਸ ਬੈਠਕ ਵਿੱਚ ਸ਼ਾਮਲ ਹੋਏ।

ਸ਼੍ਰੀ ਗਡਕਰੀ ਨੇ ਅਸਾਮ ਵਿੱਚ 1001 ਕਿਲੋਮੀਟਰ ਤੱਕ ਫੈਲੇ 57 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਚਰਚਾ ਦਾ ਮੁੱਖ ਵਿਸ਼ਾ ਸਥਿਰਤਾ ਅਤੇ ਲਾਗਤ-ਦਕਸ਼ਤਾ ਸੁਨਿਸ਼ਚਿਤ ਕਰਦੇ ਹੋਏ ਗਤੀਸ਼ੀਲਤਾ ਅਧਾਰਿਤ ਬੁਨਿਆਦੀ ਢਾਂਚੇ ਦੀ ਰਫ਼ਤਾਰ ਨੂੰ ਤੇਜ਼ ਕਰਨਾ ਸੀ। ਇਨ੍ਹਾਂ ਪ੍ਰਯਾਸਾਂ ਦਾ ਉਦੇਸ਼ ਖੇਤਰੀ ਸੜਕ ਸੰਪਰਕ ਸੁਵਿਧਾ ਨੂੰ ਮਹੱਤਵਪੂਰਨ ਤੌਰ ‘ਤੇ ਅੱਗੇ ਵਧਾਉਣਾ, ਆਰਥਿਕ ਵਿਕਾਸ ਨੂੰ ਗਤੀ ਦੇਣਾ ਅਤੇ ਦੀਰਘਕਾਲੀ ਲਾਭ ਦੇ ਲਈ ਰਾਜ ਦੇ ਬੁਨਿਆਦੀ ਢਾਂਚੇ ਦੇ ਪਰਿਦ੍ਰਿਸ਼ ਨੂੰ ਬਦਲਣਾ ਹੈ।

 

 

ਇਹ ਪਹਿਲ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ, ਜੋ ਅਸਾਮ ਦੇ ਲਈ ਇੱਕ ਜੁੜਾਅਦਾਰ ਅਤੇ ਪ੍ਰਗਤੀਸ਼ੀਲ ਭਵਿੱਖ ਦੀ ਕਲਪਨਾ ਕਰਦੇ ਹਨ। ਅਸਾਮ ਵਿੱਚ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਵਿਕਾਸ ਅਤੇ ਸਮ੍ਰਿੱਧੀ ਦਾ ਮਾਰਗ ਪੱਧਰਾ ਕਰ ਰਹੇ ਹਨ।

 

ਸ਼੍ਰੀ ਗਡਕਰੀ ਨੇ ਸਿੱਕਿਮ ਵਿੱਚ 309 ਕਿਲੋਮੀਟਰ ਦੇ 21 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਭੀ ਸਮੀਖਿਆ ਕੀਤੀ। ਇਸ ਬੈਠਕ ਵਿੱਚ ਸਥਿਰਤਾ ਅਤੇ ਲਾਗਤ ਦਕਸ਼ਤਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ ਗਿਆ। ਇਸ ਪਹਿਲ ਦਾ ਉਦੇਸ਼ ਸਿੱਕਿਮ ਵਿੱਚ ਸੜਕ ਸੰਪਰਕ ਸੁਵਿਧਾ ਨੂੰ ਵਧਾਉਣਾ, ਆਰਥਿਕ ਵਿਕਾਸ ਨੂੰ ਗਤੀ ਦੇਣਾ ਅਤੇ ਦੀਰਘਕਾਲੀ ਪ੍ਰਗਤੀ ਨੂੰ ਵਿਸਤਾਰ ਦੇਣਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਸਿੱਕਿਮ ਦੇ ਰਾਜਮਾਰਗ ਕਨੈਕਟਿਵਿਟੀ ਅਤੇ ਵਿਕਾਸ ਦੇ ਨਵੇਂ ਰਸਤੇ ਖੋਲ੍ਹਣ ਅਤੇ ਰਾਜ ਦੇ ਭਵਿੱਖ ਨੂੰ ਨਵਾਂ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

 

ਸ਼੍ਰੀ ਗਡਕਰੀ ਨੇ ਮਿਜ਼ੋਰਮ ਵਿੱਚ 572 ਕਿਲੋਮੀਟਰ ਲੰਬੇ 24 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਭੀ ਮੁੱਲਾਂਕਣ ਕੀਤਾ। ਇਸ ਦਾ ਉਦੇਸ਼ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਸਥਿਰਤਾ ਅਤੇ ਲਾਗਤ ਦਕਸ਼ਤਾ ਸੁਨਿਸ਼ਚਿਤ ਕਰਦੇ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਸੀ। ਇਸ ਦਾ ਲਕਸ਼ ਮਿਜ਼ੋਰਮ ਵਿੱਚ ਕਨੈਕਟਿਵਿਟੀ ਵਿੱਚ ਸੁਧਾਰ ਕਰਨਾ, ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਅਤੇ ਰਾਜ ਦੇ ਦੀਰਘਕਾਲੀ ਪਰਿਵਰਤਨ ਵਿੱਚ ਯੋਗਦਾਨ ਦੇਣਾ ਹੈ।

ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਇਨ੍ਹਾਂ ਰਾਜਾਂ ਦੇ ਲਈ ਤੁਰੰਤ ਪ੍ਰਗਤੀ ਅਤੇ ਦੀਰਘਕਾਲੀ ਲਾਭ ਦਾ ਮਾਰਗ ਸੁਨਿਸ਼ਚਿਤ ਹੋਵੇਗਾ ਅਤੇ ਇਨ੍ਹਾਂ ਨਾਲ ਖੇਤਰੀ ਵਿਕਾਸ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਮਿਲੇਗਾ।

 

****

 

ਐੱਨਕੇਕੇ/ਏਕੇ


(Release ID: 2067493) Visitor Counter : 41


Read this release in: English , Urdu , Hindi , Assamese