ਪੇਂਡੂ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਰਬਨ ਲੈਂਡ ਰਿਕਾਰਡਸ ਦੇ ਸਰਵੇ-ਰੀਸਰਵੇ ਵਿੱਚ ਆਧੁਨਿਕ ਤਕਨੀਕ ਦੇ ਉਪਯੋਗ ‘ਤੇ ਅੱਜ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਵਰਕਸ਼ਾਪ ਦਾ ਉਦਘਾਟਨ ਕੀਤਾ
ਡਿਜੀਟਲ ਤੌਰ ‘ਤੇ ਅੱਪਡੇਟ ਅਤੇ ਪਾਰਦਰਸ਼ੀ ਲੈਂਡ ਰਿਕਾਰਡਸ ਭੂਮੀ ਸੰਸਾਧਨਾਂ ਦੇ ਅਨੁਕੂਲ ਅਤੇ ਨੀਤੀ ਅਤੇ ਯੋਜਨਾਬੰਦੀ ਵਿੱਚ ਸਹਾਇਤਾ ਲਈ ਵਿਭਿੰਨ ਏਜੰਸੀਆਂ ਦੇ ਨਾਲ ਸੂਚਨਾ ਸਾਂਝਾ ਕਰਨ ਦੀ ਸੁਵਿਧਾ ਪ੍ਰਦਾਨ ਕਰਦੇ ਹਨ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਸਾਨੂੰ ਦੁਨੀਆ ਭਰ ਦੇ ਮਾਹਰਾਂ ਦੀ ਮੌਜੂਦਗੀ ਨਾਲ ਲਾਭ ਹੋਵੇਗਾ ਅਤੇ ਉਨ੍ਹਾਂ ਦੇ ਦੁਆਰਾ ਪੇਸ਼ ਗਿਆਨ ਨਾਲ ਸਾਨੂੰ ਭੂਮੀ ਪ੍ਰਬੰਧਨ ਵਿੱਚ ਆਧੁਨਿਕ ਟੈਕਨੋਲੋਜੀਆਂ ਨੂੰ ਲਾਗੂ ਕਰਨ ਵਿੱਚ ਮਦਦ ਮਿਲੇਗੀ: ਕੇਂਦਰੀ ਮੰਤਰੀ
ਵਿਭਾਗ ਨੇ ਸ਼ਹਿਰੀ ਖੇਤਰਾਂ ਵਿੱਚ ਲੈਂਡ ਰਿਕਾਰਡਸ ਦੇ ਨਿਰਮਾਣ ਲਈ ਸ਼ਹਿਰੀ ਬਸਤੀਆਂ ਦੇ ਰਾਸ਼ਟਰੀ-ਭੂ-ਸਥਾਨਕ ਗਿਆਨ ਅਧਾਰਿਤ ਭੂਮੀ ਸਰਵੇਖਣ ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ: ਸ਼੍ਰੀ ਚੌਹਾਨ
Posted On:
21 OCT 2024 5:19PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਰਬਨ ਲੈਂਡ ਰਿਕਾਰਡਸ ਦੇ ਸਰਵੇ-ਰੀਸਰਵੇ ਵਿੱਚ ਆਧੁਨਿਕ ਟੈਕਨੋਲੋਜੀ ਦੇ ਉਪਯੋਗ ‘ਤੇ ਅੱਜ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਵਰਕਸ਼ਾਪ ਦਾ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕੀਤਾ। ਸ਼੍ਰੀ ਚੌਹਾਨ ਨੇ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੈਂਡ ਰਿਕਾਰਡ ਦਾ ਕੰਮ ਦੇਖਣ ਵਿੱਚ ਮਹੱਤਵਪੂਰਨ ਕੰਮ ਨਹੀਂ ਲਗਦਾ ਹੈ ਲੇਕਿਨ ਇਹ ਸਭ ਤੋਂ ਮਹੱਤਵਪੂਰਨ ਕੰਮ ਹੈ। ਮੈਂ ਗ੍ਰਾਮੀਣ ਖੇਤਰਾਂ ਵਿੱਚ ਨਿਰੰਤਰ ਇਹ ਦੇਖਦਾ ਸੀ ਕਿ ਵਿਵਸਥਿਤ ਲੈਂਡ ਰਿਕਾਰਡਸ ਨਹੀਂ ਹੋਣ ਦੇ ਕਾਰਨ ਰਿਕਾਰਡ ਵਿੱਚ ਹੇਰਾਫੇਰੀ ਹੋ ਜਾਂਦੀ ਹੈ, ਅਰਬਨ ਡਿਵੈਲਪਮੈਂਟ ਲਈ ਵਿਵਸਥਿਤ ਅਤੇ ਕੁਆਲਿਟੀ ਲੈਂਡ ਰਿਕਾਰਡਸ ਦੀ ਜ਼ਰੂਰਤ ਹੈ ਇਸ ਲਈ ਇਹ ਕੰਮ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਨੇ ਅਰਬਨ ਲੈਂਡ ਰਿਕਾਰਡ ਬਣਾਉਣ ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਉਠਾਏ ਗਏ ਕਦਮਾਂ ‘ਤੇ ਭੀ ਚਰਚਾ ਕੀਤੀ ਅਤੇ ਦੱਸਿਆ ਕਿ 34 ਸ਼ਹਿਰਾਂ ਵਿੱਚ ਡ੍ਰੋਨ ਉਡਾਉਣ ਦਾ ਕੰਮ ਪੂਰਾ ਹੋ ਚੁਕਿਆ ਹੈ ਅਤੇ 12 ਸ਼ਹਿਰਾਂ ਵਿੱਚ ਆਰਥੋਰੈਕਟਿਡ ਇਮੇਜਰੀ (Orthorectified Imagery-ORI) ਦਾ ਉਤਪਾਦਨ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਸ਼ਹਿਰੀ ਖੇਤਰਾਂ ਵਿੱਚ ਲੈਂਡ ਰਿਕਾਰਡ ਬਣਾਉਣ ਦੇ ਉਦੇਸ਼ ਨਾਲ ਭੂਮੀ ਸੰਸਾਧਨ ਵਿਭਾਗ ਦੇ “ਰਾਸ਼ਟਰੀ ਭੂ-ਸਥਾਨਕ ਗਿਆਨ-ਅਧਾਰਿਤ ਭੂਮੀ ਸ਼ਹਿਰੀ ਆਵਾਸ ਸਰਵੇਖਣ ((NAKSHA)” ਨਾਮਕ ਪਾਇਲਟ ਪ੍ਰੋਗਰਾਮ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਪਾਇਲਟ ਪ੍ਰੋਜੈਕਟ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਤੋਂ ਅਧਿਕ ਸ਼ਹਿਰਾਂ/ਕਸਬਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੇ ਇੱਸ ਸਾਲ ਦੇ ਸਮੇਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਇਸ ਦੇ ਬਾਅਦ ਪੂਰਨ ਸਰਵੇਖਣ ਕੀਤਾ ਜਾਵੇਗਾ ਜੋ 5 ਸਾਲ ਦੀ ਮਿਆਦ ਵਿੱਚ ਦੇਸ਼ ਦੇ ਪੂਰੇ ਸ਼ਹਿਰੀ ਖੇਤਰ ਨੂੰ ਕਵਰ ਕਰੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 3ਡੀ ਇਮੇਜਰੀ ਦੇ ਨਾਲ ਹਵਾਈ ਫੋਟੋਗ੍ਰਾਫੀ ਸ਼ਹਿਰੀ ਯੋਜਨਾਬੰਦੀ ਲਈ ਇੱਕ ਸ਼ਕਤੀਸ਼ਾਲੀ ਉਪਕਰਣ ਹੈ ਸਟੀਕ ਜੀਪੀਐੱਸ ਕੋਆਰਡੀਨੇਟਸ ਦੇ ਨਾਲ ਹਵਾਈ ਫੋਟੋਗ੍ਰਾਫੀ ਨਾਲ ਭੂਮੀ ਸਰਵੇਖਣ ਦੀ ਗਤੀ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ, ਜੋ ਅੰਤ ਵਿੱਚ: ਪ੍ਰਾਪਰਟੀ ਟੈਕਸ ਮੁੱਲਾਂਕਣ, ਬਿਹਤਰ ਟ੍ਰਾਂਸਪੋਰਟ ਸਿਸਟਮ, ਜਲ ਨਿਕਾਸੀ (ਪਲਾਨਿੰਗ ਆਵ੍ ਡਰੇਨੇਜ) ਅਤੇ ਹੜ੍ਹ ਪ੍ਰਬੰਧਨ ਦੀ ਯੋਜਨਾ ਅਤੇ ਸਾਡੇ ਸ਼ਹਿਰੀ ਖੇਤਰਾਂ ਲਈ ਮਾਸਟਰ ਪਲਾਨ ਤਿਆਰ ਕਰਨ ਵਿੱਚ ਉਪਯੋਗੀ ਹੋਵੇਗੀ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦਾ ਵਿਭਾਗ ਇਸ ਦਿਸ਼ਾ ਵਿੱਚ ਅਣਥੱਕ ਪ੍ਰਯਾਸ ਕਰ ਰਿਹਾ ਹੈ। ਉਹ ਲੈਂਡ ਰਿਕਾਰਡਸ ਦੇ ਨਿਰਮਾਣ ਅਤੇ ਸਮਾਧਾਨ ‘ਤੇ ਹੋਰ ਦੇਸ਼ਾਂ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੁੰਦੇ ਸਨ ਅਤੇ ਇਹ ਦੋ ਦਿਨਾਂ ਕਾਨਫਰੰਸ ਇਸ ਸਬੰਧ ਵਿੱਚ ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਉਪਯੋਗ ਵਿੱਚ ਆਲਮੀ ਬਿਹਤਰੀਨ ਪਿਰਤਾਂ ‘ਤੇ ਚਰਚਾ ਅਤ ਸਮਝਣ ਦਾ ਇੱਕ ਪ੍ਰਯਾਸ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪ੍ਰਤਿਸ਼ਠਿਤ ਪ੍ਰਤੀਭਾਗੀ ਆਪਣੇ ਵਿਚਾਰ ਰੱਖਣਗੇ ਜਿਨ੍ਹਾਂ ‘ਤੇ ਸੈਸ਼ਨਾਂ ਦੌਰਾਨ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ। ਇਹ ਇੱਥੇ ਮੌਜੂਦ ਰਾਜ ਸਰਕਾਰਾਂ ਦੇ ਪ੍ਰਤੀਨਿਧੀਆਂ ਨਾਲ ਚਰਚਾ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਦੀ ਅਪੀਲ ਕਰਦੇ ਹਨ, ਕਿਉਂਕਿ ਰਾਜਾਂ ਦੇ ਸਹਿਯੋਗ ਨਾਲ ਹੀ ਅਸੀਂ ਸ਼ਹਿਰੀ ਭੂਮੀ ਪ੍ਰਸ਼ਾਸਨ ਵਿੱਚ ਆਧੁਨਿਕ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕਰ ਪਾਵਾਂਗੇ ਅਤੇ ਭੂਮੀ ਪ੍ਰਬੰਧਨ ਪ੍ਰਣਾਲੀਆਂ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਿਤਾ ਵਿੱਚ ਸੁਧਾਰ ਕਰ ਪਾਵਾਂਗੇ। ਅਸੀਂ ਦੁਨੀਆ ਭਰ ਦੇ ਮਾਹਿਰਾਂ ਦੀ ਮੌਜੂਦਗੀ ਨਾਲ ਲਾਭਵੰਦ ਹੋਵਾਂਗੇ ਅਤੇ ਉਨ੍ਹਾਂ ਦੇ ਦੁਆਰਾ ਪੇਸ਼ ਗਿਆਨ ਸਾਨੂੰ ਭੂਮੀ ਪ੍ਰਬੰਧਨ ਵਿੱਚ ਆਧੁਨਿਕ ਟੈਕਨੋਲੋਜੀਆਂ ਨੂੰ ਲਾਗੂ ਕਰਨ ਵਿੱਚ ਮਦਦ ਕਰੇਗਾ।
ਕੇਂਦਰੀ ਮੰਤਰੀ ਨੇ ਇਸ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ਼ਾ ਵਿਅਕਤ ਕੀਤੀ ਕਿ ਵਰਕਸ਼ਾਪ ਤੋਂ ਪ੍ਰਾਪਤ ਜਾਣਕਾਰੀ ਨਾਲ ਸਰਕਾਰ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਹੋਰ ਅਧਿਕ ਮਜ਼ਬੂਤ ਬਣਾਉਣ ਲਈ ਨੀਤੀਆਂ ਬਣਾਉਣ ਵਿੱਚ ਮਦਦ ਮਿਲੇਗੀ।
ਗ੍ਰਾਮੀਣ ਵਿਕਾਸ ਮੰਤਰਾਲੇ ਦੇ ਭੂਮੀ ਸੰਸਾਧਨ ਵਿਭਾਗ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ ਨੇ ਕਿਹਾ ਕਿ ਇਹ ਇੰਟਰਨੈਸ਼ਨਲ ਵਰਕਸ਼ਾਪ ਆਯੋਜਿਤ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਅਸੀਂ ਸ਼ਹਿਰੀ ਖੇਤਰਾਂ ਵਿੱਚ ਸਰਵੇਖਣ ਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਦੇ ਲਈ ਸਰਵੇ ਆਵ੍ ਇੰਡੀਆ ਸਾਡਾ ਤਕਨੀਕੀ ਸਾਂਝੇਦਾਰ ਹੈ ਤਾਕਿ ਸਾਰੇ ਸ਼ਹਿਰਾਂ ਵਿੱਚ ਡ੍ਰੋਨ ਦੀ ਉਡਾਨ ਹੋ ਸਕੇ। ਡ੍ਰੋਨ ਦੀ ਉਡਾਨ ਤੋਂ ਪ੍ਰਾਪਤ ਅਕਸਾਂ ਤੋਂ ਰਾਜਾਂ ਦੇ ਰੈਵੇਨਿਊ ਅਤੇ ਸ਼ਹਿਰੀ ਵਿਭਾਗ ਅਰਬਨ ਲੈਂਡ ਰਿਕਾਰਡਸ, ਮਾਸਟਰ ਪਲਾਨ ਅਤੇ ਸ਼ਹਿਰਾਂ ਦੇ ਡ੍ਰੇਨੇਜ਼ ਰਿਕਾਰਡ ਤਿਆਰ ਕਰਨਗੇ। ਇਸ ਵਰਕਸ਼ਾਪ ਦਾ ਉਦੇਸ਼ ਇਹ ਹੈ ਕਿ ਲੈਂਡ ਰਿਕਾਰਡ ਦੇ ਵਿਦੇਸ਼ੀ ਮਾਹਰ ਸੌਫਟਵੇਅਰ ਦੇ ਮਾਹਰਾਂ ਦਾ ਲਾਭ ਉਠਾ ਸਕਣ। ਜਿਨ੍ਹਾਂ ਰਾਜਾਂ ਨੇ ਲੈਂਡ ਰਿਕਾਰਡ ਸਰਵੇਖਣ ਦਾ ਕੰਮ ਕੀਤਾ ਹੈ। ਉਹ ਇੱਕ-ਦੂਸਰੇ ਦੇ ਨਾਲ ਜਾਣਕਾਰੀ ਸਾਂਝੀ ਕਰ ਸਕਣਗੇ। ਅਸੀਂ ਇੱਕ ਸਾਲ ਵਿੱਚ ਲੈਂਡ ਰਿਕਾਰਡ ਦੇ ਇਸ ਕੰਮ ਨੂੰ ਪੂਰਾ ਕਰ ਪਾਵਾਂਗੇ।
ਉਦਘਾਟਨੀ ਸੈਸ਼ਨ ਵਿੱਚ, ਭਾਰਤ ਸਰਕਾਰ ਦੇ ਭੂਮੀ ਸੰਸਾਧਨ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਕੁਣਾਲ ਸਤਿਆਰਥੀ ਨੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ ਅਤੇ ਵਰਕਸ਼ਾਪ ਦਾ ਏਜੰਡਾ ਨਿਰਧਾਰਿਤ ਕੀਤਾ। ਸ਼੍ਰੀ ਅਬੇਦਲਰਾਜ਼ਕ ਖਲੀਲ, ਵਿਸ਼ਵ ਬੈਂਕ ਦੇ ਸ਼ਹਿਰੀ ਅਤੇ ਭੂਮੀ, ਦੱਖਣ ਏਸ਼ੀਆ ਇਨਫ੍ਰਾਸਟ੍ਰਕਚਰ ਵਿਭਾਗ ਦੇ ਪ੍ਰੈਕਟਿਸ ਮੈਨੇਜਰ ਨੇ ਸ਼ਹਿਰੀ ਖੇਤਰ ਵਿੱਚ ਲੈਂਡ ਰਿਕਾਰਡਸ ਦੇ ਮਹੱਤਵ ਨੂੰ ਉਜਾਗਰ ਕੀਤਾ। ਸ਼੍ਰੀ ਵਿਵੇਕ ਭਾਰਦਵਰਾਜ, ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਨੇ ਸਵਾਮੀਤਵ ਯੋਜਨਾ ਦੇ ਅਨੁਭਵ ਸਾਂਝੇ ਕੀਤੇ ਅਤੇ ਸ਼ਹਿਰੀ ਖੇਤਰ ਲਈ ਭੀ ਡਿਜੀਟਲ ਲੈਂਡ ਰਿਕਾਰਡਸ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੱਤਾ।
ਸ਼ਹਿਰੀ ਡਿਜੀਟਲ ਲੈਂਡ ਰਿਕਾਰਡ ਦੀ ਸਥਾਪਨਾ ਅਤੇ ਰੱਖ-ਰਖਾਅ ਵਿੱਚ ਅੰਤਰਰਾਸ਼ਟਰੀ ਬਿਹਤਰੀਨ ਪਿਰਤਾਂ ‘ਤੇ ਵਰਕਸ਼ਾਪ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਭੂਮੀ ਸੰਸਾਧਨ ਵਿਭਾਗ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ ਨੇ ਕੀਤੀ ਅਤੇ ਇਸ ਦਾ ਸੰਚਾਲਨ ਵਿਸ਼ਵ ਬੈਂਕ ਦੇ ਪ੍ਰਮੁੱਖ ਅਰਥਸ਼ਾਸਤਰੀ ਸ਼੍ਰੀ ਕਲੌਸ ਡੀਨਿੰਗਰ ਨੇ ਕੀਤਾ। ਇਸ ਸੈਸ਼ਨ ਵਿੱਚ ਦੱਖਣ ਕੋਰੀਆ, ਸਪੇਨ, ਨੀਦਰਲੈਂਡ, ਫਰਾਂਸ, ਯੂਨਾਈਟਿਡ ਕਿੰਗਡਮ, ਆਸਟ੍ਰੇਲਿਆ, ਜਪਾਨ, ਅਮਰੀਕਾ, ਜਰਮਨੀ ਦੇ ਲੈਂਡ ਰਜਿਸਟ੍ਰੇਸ਼ਨ/ਸਰਵੇਖਣ ਵਿਭਾਗਾਂ ਦੀ ਆਲਮੀ ਭਾਗੀਦਾਰੀ ਸੀ। ਇਸ ਸੈਸ਼ਨ ਦੌਰਾਨ ਰਜਿਸਟ੍ਰੇਸ਼ਨ ਕਾਨੂੰਨਾਂ, ਭੂਮੀ ਸਰਵੇਖਣ, ਏਰੀਅਲ ਮੈਪਿੰਗ ਅਤੇ ਜੀਆਈਐੱਸ ਦੇ ਏਕੀਕਰਣ ਅਤੇ ਲਾਗੂਕਰਣ ਦੇ ਮਹੱਤਵ ‘ਤੇ ਵਿਆਪਕ ਤੌਰ ‘ਤੇ ਚਰਚਾ ਕੀਤੀ ਗਈ।
ਇਹ ਵਰਕਸ਼ਾਪ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੇ ਹਿਤਧਾਰਕਾਂ, 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰੈਵੇਨਿਊ ਅਤੇ ਸ਼ਹਿਰੀ ਵਿਕਾਸ ਸਕੱਤਰਾਂ, ਮਿਉਂਸੀਪਲ ਕਮਿਸ਼ਨਰਾਂ, ਅੰਤਰਰਾਸ਼ਟਰੀ ਮਾਹਰਾਂ, ਲਗਭਗ 120 ਸ਼ਹਿਰੀ ਸਥਾਨਕ ਸੰਸਥਾਵਾਂ ਦੇ ਮਿਉਂਸਿਪਲ ਅਧਿਕਾਰੀਆਂ/ਸੀਈਓ ਦਾ ਇੱਕ ਵਿਲੱਖਣ ਸੰਮੇਲਨ ਹੈ, ਜੋ ਅਰਬਨ ਲੈਂਡ ਰਿਕਾਰਡਸ ਦੇ ਆਧੁਨਿਕੀਕਰਣ ਲਈ ਰਾਸ਼ਟਰੀ-ਭੂ-ਸਥਾਨਕ ਗਿਆਨ ਅਧਾਰਿਤ ਆਵਾਸ ਸਰਵੇਖਣ (ਨਕਸ਼ਾ) ਦੇ ਪਾਇਲਟ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ ਅਤੇ ਭਾਰਤ ਅਤੇ ਵਿਦੇਸ਼ ਦੇ ਉਦੋਯਗ ਅਤੇ ਟੈਕਨੋਲੋਜੀ ਸਾਂਝੇਦਾਰ ਭੀ ਇਸ ਵਿੱਚ ਸ਼ਾਮਲ ਹਨ।
ਇਸ ਦੇ ਇਲਾਵਾ, ਭਾਰਤ ਸਰਕਾਰ ਦੇ ਭੂਮੀ ਸੰਸਾਧਨ ਵਿਭਾਗ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ ਨੇ ਸਰਵੇ ਅਤੇ ਰੀਸਰਵੇ ‘ਤੇ ਅਧਾਰਿਤ ਇੱਕ ਟੈਕਨੋਲੋਜੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸ ਵਿੱਚ ਭਾਰਤ ਅਤੇ ਵਿਦੇਸ਼ ਦੀਆਂ 30 ਤੋਂ ਅਧਿਕ ਟੈਕਨੋਲੋਜੀ ਕੰਪਨੀਆਂ ਸ਼ਾਮਲ ਸਨ।
*****
ਐੱਸਐੱਸ
(Release ID: 2067241)
Visitor Counter : 22