ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਮਲਾਵੀ ਪਹੁੰਚੇ


ਉਨ੍ਹਾਂ ਨੇ ਭਾਰਤ-ਮਲਾਵੀ ਬਿਜ਼ਨਸ ਮੀਟ ਨੂੰ ਸੰਬੋਧਨ ਕੀਤਾ

ਖੇਤੀਬਾੜੀ, ਮਾਇਨਿੰਗ, ਐਨਰਜੀ, ਟੂਰਿਜ਼ਮ ਜਿਹੇ ਖੇਤਰਾਂ ਵਿੱਚ ਭਾਰਤ-ਮਲਾਵੀ ਸਹਿਯੋਗ ਨੂੰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ: ਰਾਸ਼ਟਰਪਤੀ ਮੁਰਮੂ

Posted On: 17 OCT 2024 6:33PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅਲਜੀਰੀਆ, ਮੌਰਿਟਾਨੀਆ  ਅਤੇ ਮਲਾਵੀ ਦੀ ਆਪਣੀ ਸਰਕਾਰੀ ਯਾਤਰਾ ਦੇ ਅੰਤਿਮ ਪੜਾਅ ਵਿੱਚ ਅੱਜ ਸੁਬ੍ਹਾ (17 ਅਕਤੂਬਰ, 2024) ਲਿਲੋਂਗਵੇ, ਮਲਾਵੀ ਪਹੁੰਚੇ। ਕਾਮੁਜ਼ੂ ਇੰਟਰਨੈਸ਼ਨਲ ਏਅਰਪੋਰਟ (Kamuzu International Airport) ‘ਤੇ ਰਾਸ਼ਟਰਪਤੀ ਦਾ ਸੁਆਗਤ ਮਲਾਵੀ ਦੇ ਉਪ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਮਾਇਕਲ ਯੂਸੀ (H.E. Mr Michael Usi) ਅਤੇ ਹੋਰ ਪਤਵੰਤਿਆਂ ਨੇ ਕੀਤਾ। ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ ਅਤੇ ਬੱਚਿਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਏਅਰਪੋਰਟ ‘ਤੇ ਰਾਸ਼ਟਰਪਤੀ ਦੇ ਸਾਹਮਣੇ ਇੱਕ ਪਰੰਪਰਾਗਤ ਸੱਭਿਆਚਾਰਕ ਕਾਰਜਕ੍ਰਮ (cultural performance) ਭੀ ਪ੍ਰਸਤੁਤ ਕੀਤਾ ਗਿਆ।

 

ਇਹ ਭਾਰਤ ਤੋਂ ਮਲਾਵੀ ਦੀ ਪਹਿਲੀ ਸਰਕਾਰੀ ਯਾਤਰਾ ਹੈ। ਰਾਸ਼ਟਰਪਤੀ ਦੇ ਨਾਲ ਰਾਜ ਮੰਤਰੀ  ਸ਼੍ਰੀ ਸੁਕਾਂਤ ਮਜੂਮਦਾਰ ਅਤੇ ਸਾਂਸਦ ਸ਼੍ਰੀ ਮੁਕੇਸ਼ ਕੁਮਾਰ ਦਲਾਲ ਅਤੇ ਸ਼੍ਰੀ ਅਤੁਲ ਗਰਗ ਭੀ ਸਨ। 

ਬਾਅਦ ਵਿੱਚ, ਰਾਸ਼ਟਰਪਤੀ ਨੇ ਭਾਰਤ-ਮਲਾਵੀ ਬਿਜ਼ਨਸ ਮੀਟ (India-Malawi Business Meet) ਵਿੱਚ ਹਿੱਸਾ  ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮਲਾਵੀ ਪ੍ਰਾਕ੍ਰਿਤਿਕ ਭੰਡਾਰ ਅਤੇ ਉਪਜਾਊ ਖੇਤੀਬਾੜੀ ਭੂਮੀ ਨਾਲ ਸਮ੍ਰਿੱਧ ਦੇਸ਼ ਹੈ। ਦੂਸਰੀ ਤਰਫ਼, ਭਾਰਤ ਦੇ ਪਾਸ ਇੱਕ ਬੜਾ ਉਪਭੋਗਤਾ ਅਧਾਰ ਹੈ ਅਤੇ ਇਸ ਦੀ ਬੜੀ ਆਬਾਦੀ ਦੇ ਲਈ ਐਨਰਜੀ, ਮਾਇਨਿੰਗ ਅਤੇ ਭੋਜਨ ਦੀ ਮੰਗ ਵਧ ਰਹੀ ਹੈ। ਸਾਡੇ ਦੋਵੇਂ ਦੇਸ਼ ਕਈ ਖੇਤਰਾਂ ਵਿੱਚ ਤਾਲਮੇਲ ਸਥਾਪਿਤ ਕਰਨ ਦੇ ਲਈ ਇਕੱਠੇ ਆ ਸਕਦੇ ਹਨ। ਖੇਤੀਬਾੜੀ, ਮਾਇਨਿੰਗ, ਐਨਰਜੀ, ਟੂਰਿਜ਼ਮ ਆਦਿ ਖੇਤਰਾਂ ਵਿੱਚ ਸਾਡੇ ਸਹਿਯੋਗ ਨੂੰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ।

 ਰਾਸ਼ਟਰਪਤੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਰਤ ਅਤੇ ਮਲਾਵੀ ਦੇ ਦਰਮਿਆਨ ਦੁਵੱਲਾ ਵਪਾਰ ਵਧ ਰਿਹਾ ਹੈ। ਭਾਰਤ ਵਰਤਮਾਨ ਵਿੱਚ ਮਲਾਵੀ ਦਾ ਚੌਥਾ ਸਭ ਤੋਂ ਬੜਾ ਵਪਾਰਕ ਭਾਗੀਦਾਰ ਹੈ। ਵਿਭਿੰਨ ਖੇਤਰਾਂ ਵਿੱਚ 500 ਮਿਲੀਅਨ ਅਮਰੀਕੀ ਡਾਲਰ ਤੋਂ ਅਧਿਕ ਦੇ ਨਿਵੇਸ਼ ਦੇ ਨਾਲ ਭਾਰਤ ਮਲਾਵੀ ਵਿੱਚ ਸਭ ਤੋਂ ਬੜੇ ਨਿਵੇਸ਼ਕਾਂ ਵਿੱਚੋਂ ਇੱਕ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਮਲਾਵੀ ਸਾਂਝੇਦਾਰੀ ਕੇਵਲ ਸਰਕਾਰਾਂ ਤੱਕ ਹੀ ਸੀਮਿਤ ਨਹੀਂ ਹੈ, ਕਿਉਂਕਿ ਅਫਰੀਕਾ ਇੱਕ ਮਹੱਤਵਪੂਰਨ ਵਪਾਰ ਅਤੇ ਨਿਵੇਸ਼ ਮੰਜ਼ਿਲ ਦੇ ਰੂਪ ਵਿੱਚ ਉੱਭਰਿਆ ਹੈ। ਭਾਰਤ ਦਾ ਪ੍ਰਾਈਵੇਟ ਸੈਕਟਰ ਇਸ ਪ੍ਰੋਤਸਾਹਨ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਹੈ। ਅਫਰੀਕਾ ਵਿੱਚ ਵਿਭਿੰਨ ਖੇਤਰਾਂ ਵਿੱਚ ਭਾਰਤੀ ਬਹੁ-ਰਾਸ਼ਟਰੀ ਅਤੇ ਐੱਸਐੱਮਈ ਕੰਪਨੀਆਂ (multinational and SMEs) ਦੁਆਰਾ ਨਿਵੇਸ਼ ਵਧ ਰਿਹਾ ਹੈ।

 

ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ-ਮਲਾਵੀ ਬਿਜ਼ਨਸ ਮੀਟ ਵਿੱਚ ਹੋਈ ਚਰਚਾ ਦੋਹਾਂ ਦੇਸ਼ਾਂ ਦੇ ਦਰਮਿਆਨ ਕਮਰਸ਼ੀਅਲ ਸਬੰਧਾਂ ਨੂੰ ਵਿਕਸਿਤ ਕਰਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਸਾਬਤ ਹੋਵੇਗੀ।

ਸ਼ਾਮ ਨੂੰ, ਰਾਸ਼ਟਰਪਤੀ ਇੱਕ ਸੁਆਗਤ ਸਮਾਰੋਹ ਵਿੱਚ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ-

 

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2066431) Visitor Counter : 28