ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਕੰਟੈਂਟ ਹੱਬ ਦੇ ਰੂਪ ਵਿੱਚ ਉੱਭਰ ਰਿਹਾ ਹੈ: ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵੇਵ ਸਮਿਟ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਕੰਟੈਂਟ ਕ੍ਰਿਏਟਰਸ ਲਈ 27 ਵਿਸ਼ੇ ਹੋਣਗੇ
ਸਰਕਾਰ ਏਵੀਜੀਸੀ ਸੈਕਟਰ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਸੁਵਿਵਸਥਿਤ ਸਿੰਗਲ-ਵਿੰਡੋ ਸਿਸਟਮ ਰਾਹੀਂ ਕੰਟੈਂਟ ਸਿਰਜਣ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਨਾਲ ਵਪਾਰ ਕਰਨ ਵਿੱਚ ਅਸਾਨੀ ਸੁਨਿਸ਼ਚਿਤ ਕੀਤੀ ਜਾ ਸਕੇ: ਡਾ. ਐੱਲ ਮੁਰੂਗਨ
ਡਾ. ਐੱਲ. ਮੁਰੂਗਨ ਨੇ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੁਆਰਾ ਆਯੋਜਿਤ ‘ਪ੍ਰਸਾਰਣ ਖੇਤਰ ਵਿੱਚ ਉੱਭਰਦੇ ਰੁਝਾਨਾਂ ਅਤੇ ਟੈਕਨੋਲੋਜੀ’ ‘ਤੇ ਸ਼ਿੰਪੋਜ਼ੀਅਮ ਦਾ ਉਦਘਾਟਨ ਕੀਤਾ
5ਜੀ ਟੈਕਨੋਲੋਜੀ ਵਿੱਚ ਪਰਿਵਰਤਨਕਾਰੀ ਸਮਰੱਥਾ; ਏਵੀਜੀਸੀ-ਐਕਸਆਰ ਸਟਾਰਟਅੱਪ ਸੱਭਿਆਚਾਰ ਨੂੰ ਹੁਲਾਰਾ ਦੇਵੇਗਾ, ਰਚਨਾਤਮਕ ਅਤੇ ਕੰਟੈਂਟ ਉਪਭੋਗ ਦੇ ਅਨੁਭਵ ਨੂੰ ਉਤਸ਼ਾਹਿਤ ਕਰੇਗਾ: ਸ਼੍ਰੀ ਸੰਜੈ ਜਾਜੂ
Posted On:
17 OCT 2024 4:56PM by PIB Chandigarh
ਸੂਚਨਾ ਅਤੇ ਪ੍ਰਸਾਰਣ ਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ-2024) ਦੇ ਅਵਸਰ ‘ਤੇ ਟ੍ਰਾਈ ਦੁਆਰਾ ਆਯੋਜਿਤ ‘ਪ੍ਰਸਾਰਣ ਖੇਤਰ ਵਿੱਚ ਉੱਭਰਦੇ ਰੁਝਾਨ ਅਤੇ ਟੈਕਨੋਲੋਜੀ’ ਵਿਸ਼ੇ ‘ਤੇ ਅੱਧੇ ਦਿਨ ਦੇ ਸ਼ਿੰਪੋਜ਼ੀਅਮ ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਟ੍ਰਾਈ ਦੇ ਚੇਅਰਮੈਨ ਸ਼੍ਰੀ ਅਨਿਲ ਕੁਮਾਰ ਲਾਹੋਟੀ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਅਤੇ ਟ੍ਰਾਈ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਚੌਧਰੀ ਵੀ ਮੌਜੂਦ ਸਨ। ਇਹ ਪ੍ਰੋਗਰਾਮ ਉਦਯੋਗ ਵਿੱਚ ਹਾਲ ਹੀ ਵਿੱਚ ਹੋਈ ਤਕਨੀਕੀ ਪ੍ਰਗਤੀ ਅਤੇ ਉਸ ਦੇ ਵਧਦੇ ਪ੍ਰਭਾਵ ਦੇ ਪਿਛੋਕੜ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਟੈਕਨੋਲੋਜੀ ਭਾਰਤ ਦੇ ਪ੍ਰਸਾਰਣ ਖੇਤਰ ਨੂੰ ਬਦਲ ਰਹੀ ਹੈ
ਸੂਚਨਾ ਅਤੇ ਪ੍ਰਸਾਰਣ ਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ.ਮੁਰੂਗਨ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਭਾਰਤ ਦੇ ਪ੍ਰਸਾਰਣ ਖੇਤਰ ‘ਤੇ ਟੈਕਨੋਲੋਜੀ ਪ੍ਰਗਤੀ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਦਰਸ਼ਕਾਂ ਲਈ ਵਿਸ਼ਾ-ਵਸਤੂ ਪ੍ਰਾਥਮਿਕ ਫੋਕਸ ਬਣ ਗਿਆ ਹੈ। ਉਨ੍ਹਾਂ ਨੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਖੇਤਰਾਂ ਵਿੱਚ ਉਨ੍ਹਾਂ ਦੇ ਸਮਾਵੇਸ਼ ਨੂੰ ਸੁਨਿਸ਼ਚਿਤ ਕਰਨ ਲਈ ਕਮਜ਼ੋਰ ਆਬਾਦੀ ਲਈ ਪ੍ਰਸਾਰਣ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਅਸੀਂ ਇੱਕ ਕੰਟੈਂਟ-ਸੰਚਾਲਿਤ ਅਰਥਵਿਵਸਥਾ ਵਿੱਚ ਰਹਿੰਦੇ ਹਾਂ, ਅਤੇ ਭਾਰਤ ਇੱਕ ਕੰਟੈਂਟ ਹੱਬ ਦੇ ਰੂਪ ਵਿੱਚ ਉੱਭਰ ਰਿਹਾ ਹੈ। ਸੋਸ਼ਲ ਮੀਡੀਆ ਦੇ ਨਾਲ ਪ੍ਰਸਾਰਣ ਨੇ ਆਪਣੇ ਖੇਤਰ ਦਾ ਵਿਕਾਸ ਕੀਤਾ ਹੈ ਅਤੇ ਕੰਟੈਂਟ ਕ੍ਰਿਏਟਰਸ ਨੂੰ ਲਾਭ ਪਹੁੰਚਾਉਣ ਦੇ ਲਈ, ਭਾਰਤ ਸਰਕਾਰ ਦਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ 5-9 ਫਰਵਰੀ, 2025 ਤੱਕ ਵੇਵ ਸਮਿਟ ਦਾ ਆਯੋਜਨ ਕਰ ਰਿਹਾ ਹੈ। ਇਸ ਸਮਿਟ ਵਿੱਚ, ਕੰਟੈਂਟ ਕ੍ਰਿਏਟਰਸ ਦੇ ਕੋਲ 27 ਵਿਸ਼ੇ (ਚੈਲੇਂਜਿਜ਼) ਹੋਣਗੇ,ਜਿਸ ‘ਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੈਟਫਾਰਮ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਅਵਸਰ ਮਿਲੇਗਾ, ਜਿਸ ਨਾਲ ਅੰਤ ਵਿੱਚ ਰੋਜ਼ਗਾਰ ਸਿਰਜਣ ਹੋਵੇਗਾ।
ਉਨ੍ਹਾਂ ਨੇ ਏਵੀਜੀਸੀ (ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕਾਮਿਕਸ) ਖੇਤਰ ‘ਤੇ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੱਤਾ, ਤਾਕਿ ਵਪਾਰ ਕਰਨ ਵਿੱਚ ਅਸਾਨੀ ਨਾਲ ਵਧਾਉਣ ਲਈ ਇੱਕ ਸੁਵਿਵਸਥਿਤ ਸਿੰਗਲ-ਵਿੰਡੋ ਸਿਸਟਮ ਰਾਹੀਂ ਭਾਰਤ ਵਿੱਚ ਕੰਟੈਂਟ ਉਤਪਾਦਨ ਨੂੰ ਹੁਲਾਰਾ ਦਿੱਤਾ ਜਾ ਸਕੇ।
ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕੇਂਦਰੀ ਕੈਬਨਿਟ ਦੁਆਰਾ 234 ਨਵੇਂ ਸ਼ਹਿਰਾਂ ਵਿੱਚ ਐੱਫਐੱਮ ਰੇਡੀਓ ਚੈਨਲਾਂ ਦੀ ਨਿਲਾਮੀ ਦੇ ਲਈ ਹਾਲ ਹੀ ਵਿੱਚ ਦਿੱਤੀ ਗਈ ਮਨਜ਼ੂਰੀ ਦਾ ਉਦੇਸ਼ ਸਥਾਨਕ ਕੰਟੈਂਟ ਨੂੰ ਉਤਸ਼ਾਹਿਤ ਕਰਨਾ ਅਤੇ ਰੋਜ਼ਗਾਰ ਦੇ ਹੋਰ ਅਵਸਰ ਪੈਦਾ ਕਰਨਾ ਹੈ। ਉਨ੍ਹਾਂ ਨੇ ਆਰਥਿਕ ਵਿਕਾਸ ਅਤੇ ਸੱਭਿਆਚਾਰਕ ਪ੍ਰਸਾਰ ਵਿੱਚ ਪ੍ਰਸਾਰਣ ਖੇਤਰ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਤਕਨੀਕੀ ਪ੍ਰਗਤੀ ਦਾ ਲਾਭ ਉਠਾਉਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਜਿਸ ਨਾਲ ਸਾਰਿਆਂ ਲਈ ਉੱਚ-ਗੁਣਵੱਤਾ ਵਾਲੀ ਮੀਡੀਆ ਸਮੱਗਰੀ ਤੱਕ ਪਹੁੰਚ ਸੁਨਿਸ਼ਚਿਤ ਹੋ ਸਕੇ। ਇਹ ਪਹਿਲ ਪ੍ਰਧਾਨ ਮੰਤਰੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।
ਡਿਜੀਟਲ ਰੇਡੀਓ, ਡੀ2ਐੱਮ ਪ੍ਰਸਾਰਣ ਅਤੇ 5ਜੀ ਸਮਰੱਥਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਪ੍ਰਸਾਰਣ ਖੇਤਰ ਨੂੰ ਸਮਰੱਥ ਬਣਾਉਣ ਲਈ ਵਿਕਾਸ-ਮੁਖੀ ਨੀਤੀਆਂ ਅਤੇ ਪਹਿਲਾਂ ਨੂੰ ਆਕਾਰ ਦੇਣ ਵਿੱਚ ਮੰਤਰਾਲੇ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਡਿਜੀਟਲ ਰੇਡੀਓ ਦੀ ਕਿਫਾਇਤੀ ਜਨ ਸੰਚਾਰ ਉਪਕਰਣ ਦੇ ਰੂਪ ਵਿੱਚ ਸਮਰੱਥਾ ‘ਤੇ ਜ਼ੋਰ ਦਿੱਤਾ ਜੋ ਸਪੈਕਟ੍ਰਮ ਦੇ ਉਪਯੋਗ ਨੂੰ ਅਨੁਕੂਲਿਤ ਕਰਦਾ ਹੈ ਅਤੇ ਬਿਹਤਰ ਧੁਨ ਗੁਣਵੱਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਡਾਇਰੈਕਟ-ਟੂ-ਮੋਬਾਈਲ (ਡੀ2ਐੱਮ) ਪ੍ਰਸਾਰਣ ਦੇ ਲਾਭਾਂ ‘ਤੇ ਵੀ ਚਰਚਾ ਕੀਤੀ, ਜੋ ਸਿੱਧੇ ਮੋਬਾਈਲ ਫੋਨ ‘ਤੇ ਸਮੱਗਰੀ ਵੰਡ ਨੂੰ ਸਮਰੱਥ ਬਣਾਉਂਦਾ ਹੈ। ਉਨ੍ਹਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪ੍ਰਸਾਰ ਭਾਰਤੀ, ਆਈਆਈਟੀ ਕਾਨਪੁਰ ਅਤੇ ਸਾਂਖਿਆ ਲੈਬਸ ਦੇ ਸਹਿਯੋਗ ਨਾਲ ਉੱਚ-ਸ਼ਕਤੀ ਅਤੇ ਘੱਟ-ਸ਼ਕਤੀ ਦੋਵਾਂ ਟ੍ਰਾਂਸਮੀਟਰਾਂ ਦਾ ਉਪਯੋਗ ਕਰਕੇ ਡੀ2ਐੱਮ ਟ੍ਰਾਇਲ ਕਰ ਰਿਹਾ ਹੈ।
ਉਨ੍ਹਾਂ ਨੇ 5ਜੀ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਵੀ ਗੱਲ ਕੀਤੀ, ਖਾਸ ਕਰਕੇ ਜਦੋਂ ਇਸ ਨੂੰ ਔਗਮੈਂਟੇਡ ਰਿਐਲਿਟੀ ਅਤੇ ਵਰਚੁਅਲ ਰਿਐਲਟੀ ਜਿਹੀ ਇਮਰਸਿਵ ਟੈਕਨੋਲੋਜੀਆਂ ਦੇ ਨਾਲ ਜੋੜਿਆ ਜਾਵੇ, ਜੋ ਅਤਿਅਧਿਕ ਆਕਰਸ਼ਕ ਪ੍ਰਸਾਰਣ ਅਨੁਭਵ ਪ੍ਰਦਾਨ ਕਰ ਸਕਦੀਆਂ ਹਨ। ਇਸ ਦੇ ਇਲਾਵਾ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਡ ਰਿਐਲਿਟੀ (ਏਵੀਜੀਸੀ-ਐਕਸਆਰ) ਖੇਤਰ ਵਿੱਚ ਜ਼ਿਕਰਯੋਗ ਵਾਧੇ ਦੀ ਉਮੀਦ ਹੈ, ਜਿਸ ਵਿੱਚ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ, ਰਚਨਾਤਮਕਤਾ ਨੂੰ ਹੁਲਾਰਾ ਦੇਣ ਅਤੇ ਸਮੱਗਰੀ ਉਪਭੋਗ ਦੇ ਅਨੁਭਨ ਨੂੰ ਵਧਾਉਣ ਦੀ ਸਮਰੱਥਾ ਹੈ।
ਰੈਗੂਲੇਟਰੀ ਫ੍ਰੇਮਵਰਕ ਨੂੰ ਮਜ਼ਬੂਤ ਕਰਨਾ
ਟ੍ਰਾਈ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਚੌਧਰੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਰੇਖਾਂਕਿਤ ਕੀਤਾ ਕਿ ਅੱਜ ਦੇ ਸ਼ਿੰਪੋਜ਼ੀਅਮ ਇਸ ਖੇਤਰ ਵਿੱਚ ਨਵੀਆਂ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਨੂੰ ਪ੍ਰੋਤਸਾਹਿਤ ਕਰਨ ਲਈ ਟ੍ਰਾਈ ਦੇ ਪ੍ਰਯਾਸਾਂ ਨੂੰ ਅੱਗੇ ਵਧਾਉਣ ਲਈ ਹੈ, ਜੋ ਹਾਲ ਦੇ ਘਟਨਾਕ੍ਰਮਾਂ ਦੇ ਮੱਦੇਨਜ਼ਰ ਰੈਗੂਲੇਟਰੀ ਫ੍ਰੇਮਵਰਕ ਵਿੱਚ ਜ਼ਰੂਰੀ ਪਰਿਵਰਤਨਾਂ ਨੂੰ ਸੰਬੋਧਨ ਕਰਦਾ ਹੈ।
ਮੀਡੀਆ ਅਤੇ ਮਨੋਰੰਜਨ ਖੇਤਰ 2026 ਤੱਕ 3.08 ਟ੍ਰਿਲੀਅਨ ਤੱਕ ਪਹੁੰਚ ਜਾਵੇਗਾ
ਆਪਣੇ ਮੁੱਖ ਭਾਸ਼ਣ ਵਿੱਚ, ਟ੍ਰਾਈ ਦੇ ਚੇਅਰਮੈਨ ਸ਼੍ਰੀ ਅਨਿਲ ਕੁਮਾਰ ਲਾਹੋਟੀ ਨੇ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਮਹੱਤਵਪੂਰਨ ਵਿਕਾਸ ਪੱਧਰ ਨੂੰ ਰੇਖਾਂਕਿਤ ਕੀਤਾ, ਜਿਸ ਦੇ 2026 ਤੱਕ 3.08 ਟ੍ਰਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਨਵੇਂ ਮੀਡੀਆ ਪਲੈਟਫਾਰਮ ਦੇ ਤੇਜ਼ੀ ਨਾਲ ਵਿਸਤਾਰ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਇਮਰਸਿਵ ਟੈਕਨੋਲੋਜੀਆਂ ਦੀ ਪਰਿਵਰਤਕਾਰੀ ਸ਼ਕਤੀ ‘ਤੇ ਜ਼ੋਰ ਦਿੱਤਾ, ਜੋ ਅਧਿਕ ਆਕਰਸ਼ਕ ਅਤੇ ਇੰਟਰਐਕਟਿਵ ਅਨੁਭਵ ਪ੍ਰਦਾਨ ਕਰਦੀ ਹੈ।
ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਡਾਇਰੈਕਟ-ਟੂ-ਮੋਬਾਈਲ (ਡੀ2ਐੱਮ) ਪ੍ਰਸਾਰਣ ਇੱਕ ਵਿਕਲਪਿਕ ਸਮੱਗਰੀ ਡਿਲੀਵਰੀ ਟੈਕਨੋਲੋਜੀ ਦੇ ਰੂਪ ਵਿੱਚ ਉੱਭਰ ਰਿਹਾ ਹੈ, ਜੋ ਇੰਟਰਨੈੱਟ ਦੇ ਬਿਨਾਂ ਵੀ ਇਕੱਠੇ ਪ੍ਰਸਾਰਣ ਦੀ ਅਨੁਮਤੀ (ਆਗਿਆ) ਦਿੰਦਾ ਹੈ। ਇਸ ਦੇ ਇਲਾਵਾ, ਉਨ੍ਹਾਂ ਨੇ ਡਿਜੀਟਲ ਰੇਡੀਓ ਦੇ ਲਾਭਾਂ ‘ਤੇ ਜ਼ੋਰ ਦਿੱਤਾ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਟੈਲੀਵਿਜ਼ਨ ਕਨੈਕਸ਼ਨ ਦੀ ਕਮੀ ਹੈ ਅਤੇ ਟ੍ਰਾਈ ਦੀ ਦੂਰਦਰਸ਼ੀ ਸਿਫਾਰਿਸ਼ਾਂ ਅਤੇ ਰੈਗੂਲੇਟਰੀ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਜੋ ਉਪਭੋਗਤਾ ਹਿੱਤਾਂ ਦੀ ਰੱਖਿਆ ਕਰਦੇ ਹਨ, ਸਰਵਿਸ ਪ੍ਰੋਵਾਈਡਰਾਂ ਦੇ ਲਈ ਸਮਾਨ ਅਵਸਰ ਸੁਨਿਸ਼ਚਿਤ ਕਰਦੇ ਹਨ ਅਤੇ ਪ੍ਰਸਾਰਣ ਖੇਤਰ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦਿੰਦੇ ਹਨ।ਟ੍ਰਾਈ ਨੇ ਹਾਲ ਹੀ ਵਿੱਚ ਰਾਸ਼ਟਰੀ ਪ੍ਰਸਾਰਣ ਨੀਤੀ ਦੇ ਨਿਰਮਾਣ ਲਈ ਆਪਣੀਆਂ ਸਿਫਾਰਿਸ਼ਾਂ ਪ੍ਰਦਾਨ ਕੀਤੀਆਂ ਹਨ।
ਪ੍ਰਸਾਰਣ ਦੇ ਭਵਿੱਖ ਦੇ ਇਨੋਵੇਸ਼ਨਸ ਦੀ ਖੋਜ
ਅੱਜ ਦੇ ਸ਼ਿੰਪੋਜ਼ੀਅਮ ਦਾ ਉਦੇਸ਼ ਵਿਭਿੰਨ ਪ੍ਰਸਾਰਣ ਉਪਯੋਗ ਮਾਮਲਿਆਂ ਵਿੱਚ ਇਮਰਸਿਵ ਟੈਕਨੋਲੋਜੀਆਂ ਦੇ ਵਿਵਹਾਰਿਕ ਐਪਲੀਕੇਸ਼ਨਾਂ ਅਤੇ ਪਰਿਵਰਤਨਕਾਰੀ ਸਮਰੱਥਾ ਦਾ ਪਤਾ ਲਗਾਉਣਾ ਹੈ। ਵਿਚਾਰ-ਵਟਾਂਦਰੇ ਨੂੰ ਤਿੰਨ ਬੈਕ-ਟੂ-ਬੈਕ ਸੈਸ਼ਨਾਂ ਵਿੱਚ ਵੰਡਿਆ ਹੈ।
ਸੈਸ਼ਨ 1 ‘ਪ੍ਰਸਾਰਣ ਲੈਂਡਸਕੇਪ ਵਿੱਚ ਇਮਰਸਿਵ ਟੈਕਨੋਲੋਜੀਆਂ ਦਾ ਉਪਯੋਗ’ ‘ਤੇ ਹੋਵੇਗਾ, ਇਸ ਦੇ ਬਾਅਦ ‘ਡੀ2ਐੱਮ ਅਤ 5 ਜੀ ਪ੍ਰਸਾਰਣ: ਅਵਸਰ ਅਤੇ ਚੁਣੌਤੀਆਂ’ ‘ਤੇ ਸੈਸ਼ਨ ਹੋਵੇਗਾ ਅਤੇ ਅੰਤਿਮ ਸੈਸ਼ਨ ‘ਡਿਜੀਟਲ ਰੇਡੀਓ ਟੈਕਨੋਲੋਜੀ: ਭਾਰਤ ਵਿੱਚ ਸਥਾਪਨਾ ਰਣਨੀਤੀਆਂ’ ‘ਤੇ ਹੋਵੇਗਾ।
ਇਨ੍ਹਾਂ ਸੈਸ਼ਨਾਂ ਵਿੱਚ ਸੰਚਾਰ ਖੇਤਰ, ਟੈਲੀਵਿਜ਼ਨ ਅਤੇ ਰੇਡੀਓ ਪ੍ਰਸਾਰਣ ਦੇ ਟੈਕਨੋਲੋਜੀ ਮਾਹਿਰ, ਡਿਵਾਇਸ ਅਤੇ ਨੈੱਟਵਰਕ ਨਿਰਮਾਤਾ, ਟੈਕਨੋਲੋਜੀ ਦਿੱਗਜ ਅਤੇ ਸਰਕਾਰ ਦੇ ਬੁਲਾਰੇ ਸ਼ਾਮਲ ਹਨ। ਇਸ ਸ਼ਿੰਪੋਜ਼ੀਅਮ ਵਿੱਚ 100 ਤੋਂ ਅਧਿਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਸ਼ਿੰਪੋਜ਼ੀਅਮ ਬਾਰੇ ਕਿਸੇ ਵੀ ਜਾਣਕਾਰੀ/ਸਪਸ਼ਟੀਕਰਣ ਦੇ ਲਈ, ਟ੍ਰਾਈ ਦੇ ਸਲਾਹਕਾਰ (ਬੀਐਂਡਸੀਐੱਸ) ਸ਼੍ਰੀ ਦੀਪਕ ਸ਼ਰਮਾ ਨਾਲ advbcs-2@trai.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ/ਸ਼ਤਰੁੰਜੈ ਕੁਮਾਰ
(Release ID: 2066118)
Visitor Counter : 27