ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੰਤਰਰਾਸ਼ਟਰੀ ਮਿਥੇਨੌਲ ਸੈਮੀਨਾਰ ਦਾ ਉਦਘਾਟਨ ਕੀਤਾ
ਸ਼੍ਰੀ ਗਡਕਰੀ ਨੇ ਊਰਜਾ ਸੁਤੰਤਰਤਾ ਅਤੇ ਮਾਲ ਢੁਆਈ ਲਾਗਤ ਵਿੱਚ ਕਮੀ ਲਿਆਉਣ ਲਈ ਬਾਇਓ ਫਿਊਲਜ਼ ਦੇ ਉਪਯੋਗ ‘ਤੇ ਜ਼ੋਰ ਦਿੱਤਾ
Posted On:
17 OCT 2024 1:21PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਵਿੱਚ ਨੀਤੀ ਆਯੋਗ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਮਿਥੇਨੌਲ ਸੰਗੋਸ਼ਠੀ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸ਼੍ਰੀ ਸੁਮਨ ਬੇਰੀ, ਨੀਤੀ ਆਯੋਗ ਦੇ ਮੈਂਬਰ ਸ਼੍ਰੀ ਵੀ.ਕੇ. ਸਾਰਸਵਤ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਸ਼੍ਰੀ ਅਜੈ ਕੁਮਾਰ ਸੂਦ ਉਪਸਥਿਤ ਸਨ। ਸ਼੍ਰੀ ਗਡਕਰੀ ਨੇ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ, ਜਿੱਥੇ ਮਿਥੇਨੌਲ ਅਧਾਰਿਤ ਉਤਪਾਦਾਂ ਅਤੇ ਮਸ਼ੀਨਰੀ ਦਾ ਪ੍ਰਦਰਸ਼ਨ ਕੀਤਾ ਗਿਆ।


ਸੈਮੀਨਾਰ ਵਿੱਚ ਬੋਲਦੇ ਹੋਏ, ਸ਼੍ਰੀ ਨਿਤਿਨ ਗਡਕਰੀ ਨੇ ਵਧਦੇ ਪ੍ਰਦੂਸ਼ਣ ਅਤੇ ਫੋਸਿਲ ਫਿਊਲ ਦਾ ਆਯਾਤ ਦੋ ਪ੍ਰਮੁੱਖ ਚਿੰਤਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਤਮਨਿਰਭਰਤਾ ਦੇ ਲਈ ਇਨ੍ਹਾਂ ਆਯਾਤਾਂ ਨੂੰ ਖਾਸ ਕਰਕੇ ਗਲੋਬਲ ਜਿਓਪੌਲਿਟੀਕਲ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ, ਘੱਟ ਕਰਨ ਦੀ ਤਤਕਾਲ ਜ਼ਰੂਰਤ ਨੂੰ ਰੇਖਾਂਕਿਤ ਕੀਤਾ, ਜੋ ਕਿ ਲਗਭਗ ₹22 ਲੱਖ ਕਰੋੜ ਹੈ। ਗਡਕਰੀ ਨੇ ਊਰਜਾ ਸੁਤੰਤਰਤਾ ਪ੍ਰਾਪਤ ਕਰਨ, ਖੇਤੀਬਾੜੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੇ ਕਿਸਾਨਾਂ ਦੀ ਸਮ੍ਰਿੱਧੀ ਸੁਨਿਸ਼ਚਿਤ ਕਰਨ ਵਿੱਚ ਬਾਇਓ ਫਿਊਲ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮਿਥੇਨੌਲ, ਇਥੇਨੌਲ ਅਤੇ ਬਾਇਓ-ਸੀਐੱਨਜੀ ਜਿਹੇ ਵੈਕਲਪਿਕ ਈਂਧਣ ਦਾ ਉਪਯੋਗ ਕਰਕੇ ਭਾਰਤ ਦੀ ਰਸਦ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਬਾਇਓ ਫਿਊਲ ਸੈਕਟਰ ਵਿੱਚ, ਖਾਸ ਕਰਕੇ ਮਿਥੇਨੌਲ ਦੇ ਖੇਤਰ ਵਿੱਚ, ਜ਼ਿਕਰਯੋਗ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਿਥੇਨੌਲ ਨੂੰ ਹੁਲਾਰਾ ਦੇਣ ਲਈ ਨੀਤੀ ਆਯੋਗ ਦੇ ਪ੍ਰਯਾਸ ਸਫਲ ਹੋ ਰਹੇ ਹਨ, ਕਿਉਂਕਿ ਇਹ ਕਿਫਾਇਤੀ ਅਤੇ ਪ੍ਰਦੂਸ਼ਣ ਮੁਕਤ ਵੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਰਾਜਾਂ ਵਿੱਚ ਉਪਲਬਧ ਨਿਮਨ ਗੁਣਵੱਤਾ ਵਾਲੇ ਕੋਲੇ ਦਾ ਵੀ ਮਿਥੇਨੌਲ ਬਣਾਉਣ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ।

ਸ਼੍ਰੀ ਗਡਕਰੀ ਨੇ ਕਚਰੇ ਨੂੰ ਸੰਪਦਾ ਵਿੱਚ ਬਦਲਣ ਦੀ ਅਵਧਾਰਣਾ ‘ਤੇ ਗੱਲ ਕੀਤੀ ਅਤੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸੜਕ ਨਿਰਮਾਣ ਵਿੱਚ ਪੁਰਾਣੇ ਟਾਇਰ ਪਾਊਡਰ ਅਤੇ ਪਲਾਸਟਿਕ ਜਿਹੀਆਂ ਸਮੱਗਰੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ, ਜਿਸ ਨਾਲ ਬਿਟੁਮੇਨ ਦੇ ਆਯਾਤ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਫਸਲ ਦੇ ਕਚਰੇ ਦਾ ਉਪਯੋਗ ਕਰਨ ਦੀ ਪਹਿਲ ਦੇਸ਼ ਭਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਕਿਵੇਂ ਮਦਦ ਕਰ ਰਹੀ ਹੈ।
ਉਨ੍ਹਾਂ ਨੇ ਵੇਸਟ –ਟੂ-ਐਨਰਜੀ ਬਣਾਉਣ ਵਾਲੀਆਂ ਟੈਕਨੋਲੋਜੀਆਂ, ਵਿਸ਼ੇਸ਼ ਤੌਰ ‘ਤੇ ਚੌਲ ਦੇ ਭੂਸੇ ਤੋਂ ਬਾਇਓ ਸੀਐੱਨਜੀ ਦੇ ਉਤਪਾਦਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਦ੍ਰਿਸ਼ਟੀਕੋਣ ਨੇ 475 ਪ੍ਰੋਜੈਕਟਾਂ ਵਿੱਚ ਆਸ਼ਾਜਨਕ ਪਰਿਣਾਮ ਦਿਖਾਏ ਹਨ, ਜਿਨ੍ਹਾਂ ਵਿੱਚੋਂ 40 ਤੋਂ ਅਧਿਕ ਪਹਿਲਾਂ ਤੋਂ ਹੀ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਕਰਨਾਟਕ ਜਿਹੇ ਰਾਜਾਂ ਵਿੱਚ ਚੱਲ ਰਹੀਆਂ ਹਨ। ਚੌਲ ਦੇ ਭੂਸੇ ਨਾਲ ਬਾਇਓ –ਸੀਐੱਨਜੀ ਵਿੱਚ ਰੁਪਾਂਤਰਣ ਅਨੁਪਾਤ ਲਗਭਗ 5:1 ਟਨ ਹੈ। ਕੇਂਦਰੀ ਮੰਤਰੀ ਨੇ ਬਾਇਓਮਾਸ ਲਈ ਅਧਿਕ ਕੁਸ਼ਲ ਬਾਇਓਮਾਸ ਸਰੋਤਾਂ ਅਤੇ ਲਾਗਤ ਪ੍ਰਭਾਵੀ ਟ੍ਰਾਂਸਪੋਰਟ ਵਿਧੀਆਂ ‘ਤੇ ਅਤਿਰਿਕਤ ਸੋਧ ਕਰਨ ਦੀ ਵੀ ਤਾਕੀਦ ਕੀਤੀ।
ਸ਼੍ਰੀ ਗਡਕਰੀ ਨੇ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਜਲਾਉਣ ਦੀ ਸਮੱਸਿਆ ਦੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਪਰਾਲੀ ਦਾ ਪੰਜਵਾਂ ਹਿੱਸਾ ਹੀ ਪ੍ਰੋਸੈੱਸ ਕਰ ਸਕਦੇ ਹਾਂ, ਲੇਕਿਨ ਬਿਹਤਰ ਯੋਜਨਾ ਦੇ ਨਾਲ ਅਸੀਂ ਪਰਾਲੀ ਨੂੰ ਵੈਕਲਪਿਕ ਈਂਧਣ ਦੇ ਕੱਚੇ ਮਾਲ ਦੇ ਰੂਪ ਵਿੱਚ ਇਸਤੇਮਾਲ ਕਰਕੇ ਪਰਾਲੀ ਜਲਾਉਣ ਨਾਲ ਹੋਣ ਵਾਲੇ ਮੌਸਮੀ ਵਾਯੂ ਪ੍ਰਦੂਸ਼ਣ ਨੂੰ ਘੱਟ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇੱਕ ਅਜਿਹੀ ਨੀਤੀ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ ਜੋ ਵਧਦੇ ਪ੍ਰਦੂਸ਼ਣ ਅਤੇ ਫੋਸਿਲ ਫਿਊਲ ਦੇ ਆਯਾਤ ਦੇ ਪ੍ਰਮੁੱਖ ਮੁੱਦਿਆਂ ਨਾਲ ਨਿਪਟਣ ਲਈ ਲਾਗਤ ਪ੍ਰਭਾਵੀ, ਸਵਦੇਸ਼ੀ, ਆਯਾਤ ਵਿਕਲਪ ਅਧਾਰਿਤ ਅਤੇ ਰੋਜ਼ਗਾਰ ਪੈਦਾ ਕਰਨ ਵਾਲੀ ਹੋਵੇ।
ਸ਼੍ਰੀ ਗਡਕਰੀ ਨੇ ਮਿਥੇਨੌਲ ‘ਤੇ ਅੰਤਰਰਾਸ਼ਟਰੀ ਸੰਗੋਸ਼ਠੀ ਅਤੇ ਪ੍ਰਦਰਸ਼ਨੀ ਆਯੋਜਿਤ ਕਰਨ ਲਈ ਨੀਤੀ ਆਯੋਗ ਦੀ ਸ਼ਲਾਘਾ ਕੀਤੀ।
*********
ਐੱਨਕੇਕੇ/ਜੀਐੱਸ
(Release ID: 2066116)