ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਆਈਆਈਏਐੱਸ-ਡੀਏਆਰਪੀਜੀ ਇੰਡੀਆ ਕਾਨਫਰੰਸ 2025 ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ 10 ਤੋਂ 14 ਫਰਵਰੀ ਤੱਕ ਆਯੋਜਿਤ ਕੀਤੀ ਜਾਵੇਗੀ


ਕਾਨਫੰਰਸ ਦੀ ਥੀਮ ਹੈ “ਅਗਲੀ ਪੀੜ੍ਹੀ ਦੇ ਪ੍ਰਸ਼ਾਸਨਿਕ ਸੁਧਾਰ – ਨਾਗਰਿਕਾਂ ਨੂੰ ਸਸ਼ਕਤ ਬਣਾਉਣਾ ਅਤੇ ਅੰਤਿਮ ਮੀਲ ਤੱਕ ਪਹੁੰਚਣਾ”

ਵੈੱਬਸਾਈਟ https://iias-iisa.org/iias-darpg-indiaconference2025/ ਰਜਿਸਸਟ੍ਰੇਸ਼ਨ/ਰਿਸਰਚ ਪੇਪਰਸ ਦੇ ਪ੍ਰਸਤੁਤੀਕਰਣ ਦੇ ਲਈ ਖੁੱਲੀ ਹੈ

Posted On: 09 OCT 2024 6:32PM by PIB Chandigarh

ਭਾਰਤ ਸਰਕਾਰ ਦਾ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਅੰਤਰਰਾਸ਼ਟਰੀ ਪ੍ਰਸ਼ਾਸਨਿਕ ਵਿਗਿਆਨ ਸੰਸਥਾਨ (ਆਈਆਈਏਐੱਸ), ਬ੍ਰੁਸੇਲਸ ਦੇ ਸਹਿਯੋਗ ਨਾਲ 10 ਤੋਂ 14 ਫਰਵਰੀ, 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਆਈਆਈਏਐੱਸ-ਡੀਏਆਰਪੀਜੀ ਇੰਡੀਆ ਸੰਮੇਲਨ- 2025 ਦੀ ਮੇਜ਼ਬਾਨੀ ਕਰੇਗਾ। ਸੰਮੇਲਨ ਦੀ ਥੀਮ ਹੈ: “ਅਗਲੀ ਪੀੜ੍ਹੀ ਦੇ ਪ੍ਰਸ਼ਾਸਨਿਕ ਸੁਧਾਰ – ਨਾਗਰਿਕਾਂ ਨੂੰ ਸਸ਼ਕਤ ਬਣਾਉਣਾ ਅਤੇ ਅੰਤਿਮ ਬਿੰਦੁ ਤੱਕ ਪਹੁੰਚਣਾ।”

ਇਹ ਆਯੋਜਨ ਅਕਾਦਮੀਆਂ, ਵਿਦਿਆਰਥੀਆਂ, ਵਿਦਵਾਨਾਂ, ਖੋਜ ਸੰਸਥਾਵਾਂ, ਆਈਆਈਟੀ/ਆਈਆਈਐੱਮ/ਯੂਨੀਵਰਸਿਟੀਆਂ/ਆਈਆਈਪੀਏ/ਐੱਚਆਈਪੀਏ/ਏਟੀਆਈ ਜਿਹੇ ਲੋਕ ਪ੍ਰਸ਼ਾਸਨਿਕ ਸੰਸਥਾਵਾਂ ਆਦਿ ਨੂੰ ਅੰਤਰਰਾਸ਼ਟਰੀ ਮਾਹਿਰਾਂ ਦੇ ਨਾਲ ਗੱਲਬਾਤ ਕਰਨ ਦਾ ਇੱਕ ਮੰਚ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਲੋਕ ਪ੍ਰਸ਼ਾਸਨ ਅਤੇ ਸ਼ਾਸਨ ਸੁਧਾਰ ਦੇ ਖੇਤਰਾਂ ਵਿੱਚ ਹਾਲ ਦੇ ਵਿਕਾਸ ‘ਤੇ ਆਪਣੇ ਖੋਜ ਕਾਰਜ ਪੇਸ਼ ਕਰਨ ਦਾ ਅਨੂਠਾ ਅਵਸਰ ਪ੍ਰਦਾਨ ਕਰੇਗਾ। ਇਹ ਮੰਚ ਖੋਜ ਵਿਦਵਾਨਾਂ ਨੂੰ ਆਈਆਈਏਐੱਸ ਵਿੱਚ ਖੋਜ ਪ੍ਰਕਾਸ਼ਨਾਂ/ਪੱਤਰਾਂ ਦੇ ਰੂਪ ਵਿੱਚ ਆਪਣੇ ਖੋਜ ਕਾਰਜ ਦੇ ਪ੍ਰਕਾਸ਼ਨ ਦਾ ਅਵਸਰ ਵੀ ਪ੍ਰਦਾਨ ਕਰੇਗਾ।

ਇਹ 05 ਦਿਨਾਂ ਸੰਮੇਲਨ ਹੈ ਅਤੇ ਇਸ ਵਿੱਚ ਲਗਭਗ 500-600 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਆਈਆਈਏਐੱਸ-ਡੀਏਆਰਪੀਜੀ ਇੰਡੀਆ ਕਾਨਫਰੰਸ 2025 ਦਾ ਅਧਾਰ ਇਹ ਹੈ ਕਿ ਭਵਿੱਖ ਦੇ ਪ੍ਰਸ਼ਾਸਨਿਕ ਸੁਧਾਰਾਂ ਵਿੱਚ ਨਾਗਰਿਕ ਸਮਾਜ ਦੀ ਅਧਿਕ ਭਾਗੀਦਾਰੀ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਜਨਤਾ ਨਾਲ ਸਬੰਧਿਤ ਸੇਵਾਵਾਂ, ਕਾਰਜਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਸਰਕਾਰ ਦੇ ਮੁੱਖ ਕਾਰਜ ਦੇ ਰੂਪ ਵਿੱਚ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ। ਆਈਆਈਏਐੱਸ-ਡੀਏਆਰਪੀਜੀ ਇੰਡੀਆ ਕਾਨਫਰੰਸ 2025 ਦੁਨੀਆ ਭਰ ਤੋਂ ਲੋਕ ਪ੍ਰਸ਼ਾਸਨ ਦੇ ਖੇਤਰ ਵਿੱਚ ਵਿਦਿਆਰਥੀਆਂ, ਵਿਦਵਾਨਾਂ ਅਤੇ ਇਸ ਖੇਤਰ ਦੇ ਪੇਸ਼ੇਵਰਾਂ ਨੂੰ ਸ਼ਾਮਲ ਕਰਦਾ ਹੈ। ਇਸ ਕਾਨਫੰਰਸ ਵਿੱਚ ਹਿੱਸਾ ਲੈਣ ਦੇ ਲਈ ਰਜਿਸਟ੍ਰੇਸ਼ਨ 2 ਅਕਤੂਬਰ 2024 ਤੋਂ ਖੁੱਲ੍ਹਾ ਹੈ।

ਪ੍ਰਤੀਭਾਗੀ ਵੈੱਬਸਾਈਟ https://iias-iisa.org/iias-darpg-indiaconference2025/ ‘ਤੇ ਜਾ ਕੇ ਆਪਣਾ ਰਜਿਸਟ੍ਰੇਸ਼ਨ /ਰਿਸਰਚ ਪੇਪਰਸ ਪੇਸ਼ ਕਰ ਸਕਦੇ ਹਨ।

*****

 

NKR/DK


(Release ID: 2064456) Visitor Counter : 37


Read this release in: English , Urdu , Hindi , Tamil