ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
6 ਅਕਤੂਬਰ 2024 ਨੂੰ ਵਰਲਡ ਸੇਰੇਬ੍ਰਲ ਪਾਲਸੀ ਡੇਅ ‘ਤੇ ਰਾਸ਼ਟਰੀ ਬੈਠਕ ਆਯੋਜਿਤ ਕੀਤੀ ਗਈ
Posted On:
08 OCT 2024 5:30PM by PIB Chandigarh
ਔਟਿਜ਼ਮ, ਸੇਰੇਬ੍ਰਲ ਪਾਲਸੀ, ਮਾਨਸਿਕ ਕਮਜ਼ੋਰੀ (ਬੌਧਿਕ ਦਿਵਿਯਾਂਗਤਾ) ਅਤੇ ਬਹੁ-ਦਿਵਿਯਾਂਗਤਾ ਨਾਲ ਪੀੜ੍ਹਿਤ ਲੋਕਾਂ ਦੀ ਭਲਾਈ ਲਈ ਗਠਿਤ ਨੈਸ਼ਨਲ ਟਰੱਸਟ ਨੇ 6 ਅਕਤੂਬਰ, 2024 ਨੂੰ ਵਿਸ਼ਵ ਸੇਰੇਬ੍ਰਲ ਪਾਲਸੀ ਦਿਵਸ ‘ਤੇ ਇੱਕ ਰਾਸ਼ਟਰੀ ਬੈਠਕ ਆਯੋਜਿਤ ਕੀਤੀ। ਇਹ ਟਰੱਸਟ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ਇੱਕ ਸਟੈਚੁਰੀ ਬਾਡੀ ਹੈ।
ਸੇਰੇਬ੍ਰਲ ਪਾਲਸੀ ਦੇ ਖੇਤਰ ਵਿੱਚ ਉਘੇ ਮਾਹਿਰਾਂ ਅਤੇ ਪੇਸ਼ੇਵਰਾਂ ਨੇ ਸੰਸਾਧਨ ਹਸਤੀਆਂ ਦੇ ਰੂਪ ਵਿੱਚ ਇਸ ਰਾਸ਼ਟਰੀ ਬੈਠਕ ਵਿੱਚ ਹਿੱਸਾ ਲਿਆ। ਇਸ ਵਿੱਚ ਨੈਸ਼ਨਲ ਟਰੱਸਟ ਦੇ ਸੰਯੁਕਤ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਕੇ.ਆਰ.ਵੈਧੇਸ਼ਵਰਨ, ਨੇ ਉਦਘਾਟਨੀ ਭਾਸ਼ਣ ਦਿੱਤਾ, ਜਿਸ ਵਿੱਚ ਸੇਰੇਬ੍ਰਲ ਪਾਲਸੀ ਦੇ ਖੇਤਰ ਵਿੱਚ ਇਨੋਵੇਸ਼ਨ ਦੀ ਜ਼ਰੂਰਤ ਦਾ ਜ਼ਿਕਰ ਕੀਤਾ ਗਿਆ ਤਾਕਿ ਸੇਰੇਬ੍ਰਲ ਪਾਲਸੀ ਨਾਲ ਪੀੜ੍ਹਿਤ ਲੋਕਾਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।
ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿੱਚ ਐੱਮਡੀ ਅਤੇ ਨੌਰਥ ਇੰਡੀਆ ਸੇਰੇਬ੍ਰਲ ਪਾਲਸੀ ਐਸੋਸੀਏਸ਼ਨ ਦੇ ਸੰਸਥਾਪਕ ਡਾ. ਨੀਲਮ ਸੋਢੀ ਨੇ ਸੇਰੇਬ੍ਰਲ ਪਾਲਸੀ ਨਾਲ ਪੀੜ੍ਹਿਤ ਆਪਣੇ ਬੇਟੇ ਦੇ ਪਾਲਣ-ਪੋਸ਼ਣ ਬਾਰੇ ਆਪਣਾ ਤਜ਼ਰਬਾ ਸਾਂਝਾ ਕੀਤਾ, ਜੋ ਇੱਕ ਸਾਫਟਵੇਅਰ ਮਾਹਿਰ ਹੈ ਜੋ ਬੈਂਗੌਲਰ ਵਿੱਚ ਇੱਕ ਸੁਤੰਤਰ ਜੀਵਨ ਜੀਅ ਰਿਹਾ ਹੈ।
ਪੀਡਿਆਟ੍ਰਿਕ ਆਰਥੋਪੈਡਿਕ ਸਰਜਨ ਅਤੇ ਤ੍ਰਿਸ਼ਲਾ ਫਾਊਂਡੇਸ਼ਨ, ਪ੍ਰਯਾਗਰਾਜ ਦੇ ਚੇਅਰਮੈਨ ਡਾ. ਜਿਤੇਂਦਰ ਕੁਮਾਰ ਜੈਨ ਨੇ ਸੇਰੇਬ੍ਰਲ ਪਾਲਸੀ ਨਾਲ ਪੀੜ੍ਹਿਤ ਬੱਚਿਆਂ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਤੱਥ ਅਤੇ ਵਰਤਮਾਨ ਅੱਪਡੇਟ ਦੀ ਜਾਣਕਾਰੀ ਦਿੱਤੀ। ਸੇਰੇਬ੍ਰਲ ਪਾਲਸੀ ਨਾਲ ਪੀੜ੍ਹਿਤ ਸ਼੍ਰੀ ਸਿੱਧਾਰਥ ਜੀ.ਜੇ, ਬੈਂਗਲੌਰ ਮੈਨੇਜਰ ਅਤੇ ਇੱਕ ਮੋਟੀਵੇਸ਼ਨਲ ਸਪੀਕਰ; ਸ਼੍ਰੀ ਦੀਪਕ ਪਾਰਥਸਾਰਥੀ, ਚੇੱਨਈ, ਖੇਡ ਪੱਤਰਕਾਰ; ਅਤੇ ਡਾ, ਰਿਤੇਸ਼ ਸਿਨਹਾ, ਕਰਨਾਲ, ਆਤਮਨਿਰਭਰਤਾ ਅਤੇ ਇਨੋਵੇਸ਼ਨ ਦੇ ਪ੍ਰਤੀਕ ਨੇ ਬੈਠਕ ਦੌਰਾਨ ਆਪਣੀ ਜੀਵਨ ਯਾਤਰਾ ਸਾਂਝਾ ਕੀਤੀ।
ਦਿੱਲੀ ਸਥਿਤ ਜੀ.ਬੀ. ਪੰਤ ਹਸਪਤਾਲ ਵਿੱਚ ਨਿਊਰੋਲੌਜੀ ਵਿਭਾਗ ਦੇ ਔਕਿਊਪੇਸ਼ਨਲ ਥੈਰੇਪਿਸਟ ਡਾ. ਨੀਰਜ ਮਿਸ਼ਰਾ ਨੇ ਸੇਰੇਬ੍ਰਲ ਪਾਲਸੀ ਨਾਲ ਪੀੜ੍ਹਿਤ ਬੱਚਿਆਂ ਨੂੰ ਸੰਭਾਲਣ ‘ਤੇ ਇਸ ਅਵਸਰ ‘ਤੇ ਆਪਣੀਆਂ ਗੱਲਾਂ ਰੱਖੀਆਂ। ਸੇਰੇਬ੍ਰਲ ਪਾਲਸੀ ਨਾਲ ਪੀੜ੍ਹਿਤ ਸ਼੍ਰੀਮਤੀ ਮੀਨੂੰ ਅਰੋੜਾ ਮਨੀ, ਸ਼੍ਰੀ ਸਵਾਈ ਸਿੰਘ ਅਤੇ ਸੁਸ਼੍ਰੀ ਵਿਨਯਨਾ ਖੁਰਾਨਾ ਸਭ ਨੇ ‘ਸਮਾਵੇਸ਼ਨ ਦੀ ਤਰਫ ਅੱਗੇ ਦੀ ਰਾਹ’ ‘ਤੇ ਇੱਕ ਪੈਨਲ ਚਰਚਾ ਹੋਈ। ਪੈਨਲ ਚਰਚਾ ਦੀ ਸੰਚਾਲਕ ਸੁਸ਼੍ਰੀ ਅਨੁਰਾਧਾ ਸਨ, ਜੋ ਏਬਿਲਿਟੀ ਇੰਕਲੂਜ਼ਨ ਐਂਡ ਡਿਵੈਲਪਮੈਂਟ ( ਏਏਡੀਆਈ), ਦਿੱਲੀ ਤੋਂ ਸਨ।
ਬੈਠਕ ਵਿੱਚ ਸਮਾਪਤੀ ਭਾਸ਼ਣ ਸ਼੍ਰੀ ਏਵੈਲਿਨੋ ਨਿਕੋਲੌ ਡੇ ਸਾ ਨੇ ਦਿੱਤਾ, ਜੋ ਸੇਰੇਬ੍ਰਲ ਪਾਲਸੀ ਤੋਂ ਪੀੜ੍ਹਿਤ ਵਿਅਕਤੀ ਅਤੇ ਨੈਸ਼ਨਲ ਟਰੱਸਟ ਦੇ ਬੋਰਡ ਮੈਂਬਰ ਹਨ। ਇਸ ਬੈਠਕ ਵਿੱਚ ਵਰਚੁਅਲ ਤੌਰ ‘ਤੇ 130 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਸ ਵਿੱਚ ਨੈਸ਼ਨਲ ਟਰੱਸਟ ਦੇ ਬੋਰਡ ਮੈਂਬਰ, ਸਰਕਾਰੀ ਅਧਿਕਾਰੀ, ਸੰਗਠਨ ਅਤੇ ਸੇਰੇਬ੍ਰਲ ਪਾਲਸੀ ਨਾਲ ਪੀੜ੍ਹਿਤ ਲੋਕਾਂ ਦੇ ਲਈ ਕੰਮ ਕਰਨ ਵਾਲੇ ਪੇਸ਼ੇਵਰ ਆਦਿ ਸ਼ਾਮਲ ਰਹੇ।
*****
ਵੀਐੱਮ
(Release ID: 2063465)