ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਵਿੱਤ ਵਰ੍ਹੇ 2023-24 ਵਿੱਚ ਐੱਨਐੱਚਆਈਡੀਸੀਐੱਲ ਦੇ ਬੁਨਿਆਦੀ ਢਾਂਚੇ ਵਿਕਾਸ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ
Posted On:
08 OCT 2024 5:05PM by PIB Chandigarh
ਨੈਸ਼ਨਲ ਹਾਈਵੇਅਜ਼ ਐਂਡ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ), ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੇ ਤਹਿਤ ਅਨੁਸੂਚੀ ‘ਏ’ ਸੀਪੀਐੱਸਈ ਨੇ 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਉੱਤਰ ਪੂਰਬ ਰਾਜ, ਜੰਮੂ ਅਤੇ ਕਸ਼ਮੀਰ, ਲੱਦਾਖ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਅਤੇ ਉਤਰਾਖੰਡ) ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਇਨ੍ਹਾਂ ਰਾਜਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਅਤੇ ਸੰਪਰਕ ਵਿੱਚ ਸੁਧਾਰ ਲਈ ਲਗਾਤਾਰ ਇਸ ਸਾਲ ਵੀ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ। ਵਿੱਤ ਵਰ੍ਹੇ 2023-24 ਦੌਰਾਨ, ਐੱਨਐੱਚਆਈਡੀਸੀਐੱਲ ਨੇ ਇਨ੍ਹਾਂ ਰਾਜਾਂ ਵਿੱਚ 20,851 ਕਰੋੜ ਰੁਪਏ ਦੀ ਲਾਗਤ ਨਾਲ 1,160 ਕਿਲੋਮੀਟਰ ਰਾਜਮਾਰਗ ਅਤੇ ਕਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਗਿਆ। ਕੰਪਨੀ ਨੇ 5.30 ਰੁਪਏ ਪ੍ਰਤੀ ਸ਼ੇਅਰ ਦਾ ਲਾਭਅੰਸ਼ ਵੀ ਐਲਾਨ ਕੀਤਾ ਜੋ 54.59 ਕਰੋੜ ਰੁਪਏ ਹੈ।
*****
ਐੱਨਕੇਕੇ/ਜੀਐੱਸ
(Release ID: 2063463)
Visitor Counter : 39