ਕਾਨੂੰਨ ਤੇ ਨਿਆਂ ਮੰਤਰਾਲਾ
ਵਿਸ਼ੇਸ਼ ਮੁਹਿੰਮ 4.0
Posted On:
07 OCT 2024 2:36PM by PIB Chandigarh
ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੇ ਮਾਰਗਦਰਸ਼ਨ ਹੇਠ, ਨਿਆਂ ਵਿਭਾਗ ਬਕਾਇਆ ਪਏ ਕੰਮਾਂ ਨੂੰ ਪੂਰਾ ਕਰਨ ਅਤੇ ਦਫ਼ਤਰ ਦੇ ਅਹਾਤੇ ਦੀ ਸਵੱਛਤਾ 'ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ੇਸ਼ ਮੁਹਿੰਮ 4.0 ਮੁਹਿੰਮ ਨੂੰ ਲਾਗੂ ਕਰ ਰਿਹਾ ਹੈ। ਜੈਸਲਮੇਰ ਹਾਊਸ, ਨਵੀਂ ਦਿੱਲੀ ਵਿਖੇ ਸਥਿਤ ਆਪਣੇ ਦਫ਼ਤਰ ਕੰਪਲੈਕਸ ਤੋਂ ਇਲਾਵਾ, ਵਿਭਾਗ ਨੇ ਸਵੱਛਤਾ ਮੁਹਿੰਮ ਵਿੱਚ ਸਰਗਰਮ ਭਾਗੀਦਾਰ ਬਣਨ ਲਈ ਨੈਸ਼ਨਲ ਜੁਡੀਸ਼ੀਅਲ ਅਕੈਡਮੀ (ਐੱਨਜੇਏ) ਭੋਪਾਲ ਅਤੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਆਫ਼ ਇੰਡੀਆ (ਐੱਨਏਐੱਲਐੱਸਏ), ਨਵੀਂ ਦਿੱਲੀ ਨਾਲ ਮਿਲਕੇ ਵੀ ਕੰਮ ਕੀਤਾ ਹੈ। ਪਿਛਲੇ ਸਾਲਾਂ ਦੀ ਤਰ੍ਹਾਂ, ਇਸ ਸਾਲ ਵੀ, ਇਹ ਮੁਹਿੰਮ ਦੋ ਪੜਾਵਾਂ ਵਿੱਚ ਚਲਾਈ ਜਾ ਰਹੀ ਹੈ, ਜਿਸ ਵਿੱਚ ਪੜਾਅ-1 (16/9/2024-30/9/2024 ਤੱਕ) ਪਛਾਣ ਪੜਾਅ ਹੈ, ਜਿਸ ਵਿੱਚ ਵੱਖ-ਵੱਖ ਪੈਂਡਿੰਗ ਮਾਮਲੇ (ਜਿਵੇਂ ਕਿ ਸੰਸਦ ਮੈਂਬਰਾਂ ਦੇ ਹਵਾਲੇ , ਸੰਸਦੀ ਅਸ਼ੋਰੈਂਸ, ਰਾਜ ਸਰਕਾਰਾਂ ਦੇ ਹਵਾਲੇ, ਅੰਤਰ-ਮੰਤਰਾਲੇ ਦੇ ਹਵਾਲੇ, ਜਨਤਕ ਸ਼ਿਕਾਇਤਾਂ ਆਦਿ) ਅਤੇ ਨਾਲ ਹੀ ਸਪਰਿੰਗ, ਸਵੱਛਤਾ ਅਤੇ ਸੁੰਦਰੀਕਰਨ ਦੀ ਲੋੜ ਵਾਲੀਆਂ ਥਾਵਾਂ ਦੀ ਪਛਾਣ ਕੀਤੀ ਜਾਣੀ ਸੀ। ਪੜਾਅ -II 2/10/2024 ਤੋਂ 31/10/2024 ਤੱਕ ਸ਼ਨਾਖਤ ਲੰਬਿਤਾ ਨੂੰ ਦੂਰ ਕਰਨ ਅਤੇ ਚਿੰਨ੍ਹਤ ਕੀਤੀਆਂ ਗਈਆਂ ਸਾਈਟਾਂ/ਖੇਤਰਾਂ ਦੀ ਸਫ਼ਾਈ/ਨਿਖਾਰਨ ਅਤੇ ਸੁੰਦਰੀਕਰਨ ਲਈ ਸਮਰਪਿਤ ਕੀਤਾ ਜਾਣਾ ਹੈ।
ਉਕਤ ਮੁਹਿੰਮ ਦੇ ਹੁਣੇ-ਹੁਣੇ ਸਮਾਪਤ ਹੋਏ ਪੜਾਅ 1 ਦੌਰਾਨ, ਸੰਸਦ ਮੈਂਬਰਾਂ ਦੇ 03 ਹਵਾਲੇ ਅਤੇ 281 ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਛਾਣ ਕੀਤੀ ਗਈ, 272 ਭੌਤਿਕ ਫਾਈਲਾਂ ਨੂੰ ਨਿਪਟਾਉਣ ਲਈ ਰੱਖਿਆ ਗਿਆ ਅਤੇ 138 ਈ-ਫਾਈਲਾਂ ਨੂੰ ਬੰਦ ਕਰਨ ਲਈ ਚੁਣਿਆ ਗਿਆ। ਇਸ ਤੋਂ ਇਲਾਵਾ, ਨਿਪਟਾਰੇ ਲਈ 06 ਸੰਸਦੀ ਅਸ਼ੋਰੈਂਸ, 01 ਰਾਜ ਸਰਕਾਰਾਂ ਦੇ ਹਵਾਲੇ, 01 ਅੰਤਰ-ਮੰਤਰਾਲਾ ਹਵਾਲਿਆਂ ਦੀ ਵੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਭਾਗ ਦੇ ਦਫ਼ਤਰ ਦੇ ਅੰਦਰ ਸਜਾਵਟ, ਸਫ਼ਾਈ ਅਤੇ ਸੁੰਦਰੀਕਰਨ ਦੀ ਲੋੜ ਵਾਲੀਆਂ 4 ਥਾਵਾਂ ਦੀ ਵੀ ਸ਼ਨਾਖਤ ਕੀਤੀ ਗਈ। ਉਪਰੋਕਤ ਤੋਂ ਇਲਾਵਾ, ਵਿਭਾਗ ਦੇ ਦਫ਼ਤਰ ਦੀ ਇਮਾਰਤ ਦੇ ਖੇਤਰ ਨੂੰ ਖਾਲੀ ਕਰਨ ਲਈ ਗੈਰ-ਸੇਵਾਯੋਗ ਵਸਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ। ਕਮੇਟੀ ਨੇ ਅਜਿਹੀਆਂ 71 ਵਸਤਾਂ ਦੀ ਪਛਾਣ ਕੀਤੀ ਹੈ। ਕਮੇਟੀ ਵੱਲੋਂ ਮੁਹਿੰਮ ਦੇ ਦੂਜੇ ਪੜਾਅ ਦੌਰਾਨ ਇਨ੍ਹਾਂ ਵਸਤਾਂ ਦਾ ਤਿਆਗ ਕੀਤਾ ਜਾ ਰਿਹਾ ਹੈ। ਇਨ੍ਹਾਂ ਵਸਤਾਂ ਦੇ ਨਿਪਟਾਰੇ ਤੋਂ ਇਸ ਤਰ੍ਹਾਂ ਆਉਣ ਵਾਲੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
ਵਿਭਾਗ ਵਿਸ਼ੇਸ਼ ਮੁਹਿੰਮ 4.0 ਦੇ ਦੂਜੇ ਪੜਾਅ ਵਿੱਚ ਪਹਿਲੇ ਪੜਾਅ ਦੌਰਾਨ ਪਛਾਣੇ ਗਏ ਸਫ਼ਾਈ ਅਤੇ ਸੁੰਦਰੀਕਰਨ ਲਈ ਚੁਣੇ ਗਏ ਸਥਾਨਾਂ ਦੇ ਨਿਪਟਾਰੇ ਅਤੇ ਦੇਖਭਾਲ ਲਈ ਤਿਆਰ ਬਕਾਇਆ ਮਾਮਲਿਆਂ/ਮਦਾਂ ਦੇ ਨਿਪਟਾਰੇ ਲਈ ਵਚਨਬੱਧ ਹੈ।
*****
ਐੱਸਬੀ/ਡੀਪੀ
(Release ID: 2063456)
Visitor Counter : 27