ਇਸਪਾਤ ਮੰਤਰਾਲਾ
ਸਟੀਲ ਨਿਰਮਾਣ ਵਿੱਚ ਡੀਕਾਰਬੋਨਾਈਜ਼ੇਸ਼ਨ ਦੇ ਸੰਭਾਵਿਤ ਤਰੀਕਿਆਂ ਵਿੱਚ ਤੇਜ਼ੀ ਲਿਆਉਣ ਲਈ ਬੀਐੱਚਪੀ (BHP) ਅਤੇ ਸੇਲ (SAIL) ਨੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
07 OCT 2024 1:53PM by PIB Chandigarh
ਦੇਸ਼ ਵਿੱਚ ਸਭ ਤੋਂ ਵੱਡੀ ਸਰਕਾਰੀ ਮਲਕੀਅਤ ਵਾਲੀ ਸਟੀਲ ਉਤਪਾਦਕ ਕੰਪਨੀ ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਿਡ ਸੇਲ (SAIL) ਅਤੇ ਮੋਹਰੀ ਗਲੋਬਲ ਰਿਸੋਰਸ ਕੰਪਨੀ ਬੀਐੱਚਪੀ ਸਟੀਲ ਨਿਰਮਾਣ ਵਿੱਚ ਡੀਕਾਰਬੋਨਾਈਜ਼ੇਸ਼ਨ ਦਾ ਸਮਰਥਨ ਕਰਨ ਲਈ ਸਹਿਯੋਗ ਕਰ ਰਹੀਆਂ ਹਨ ਅਤੇ ਇਸ ਦੇ ਲਈ ਦੋਨਾਂ ਪੱਖਾਂ ਨੇ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਇਹ ਸਹਿਯੋਗ ਦੇਸ਼ ਵਿੱਚ ਬਲਾਸਟ ਫਰਨੇਸ ਮਾਰਗ ਲਈ ਘੱਟ ਕਾਰਬਨ ਇਸਤੇਮਾਲ ਕਰਨ ਵਾਲੀ ਸਟੀਲ ਨਿਰਮਾਣ ਟੈਕਨੋਲੋਜੀ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ (ਸੇਲ) SAIL ਅਤੇ ਬੀਐੱਚਪੀ ਲਈ ਇੱਕ ਮਹੱਤਵਪੂਰਨ ਕਦਮ ਹੈ।
ਇਸ ਸਹਿਮਤੀ ਪੱਤਰ ਦੇ ਤਹਿਤ, ਦੋਵੇਂ ਪੱਖ ਪਹਿਲਾਂ ਤੋਂ ਹੀ ਗ੍ਰੀਨਹਾਊਸ ਗੈਸ ਨਿਕਾਸੀ (ਜੀਐੱਚਜੀ) ਨੂੰ ਘੱਟ ਕਰਨ ਲਈ ਵਿਭਿੰਨ ਰਣਨੀਤੀਆਂ ਦਾ ਮੁਲਾਂਕਣ ਕਰਨ ਲਈ ਸ਼ੁਰੂਆਤੀ ਅਧਿਐਨ ਦੇ ਨਾਲ ਬਲਾਸਟ ਫਰਨੇਸ (ਬੀਐੱਫ) ਸੰਚਾਲਿਤ ਕਰਨ ਵਾਲੇ ਸੇਲ (SAIL) ਦੇ ਏਕੀਕ੍ਰਿਤ ਸਟੀਲ ਪਲਾਂਟਾਂ ਵਿੱਚ ਸੰਭਾਵਿਤ ਡੀਕਾਰਬੋਨਾਈਜ਼ੇਸ਼ਨ ਦਾ ਸਮਰਥਨ ਕਰਨ ਵਾਲੀਆਂ ਕਈ ਵਰਕਸਟ੍ਰੀਮਾਂ ਦੀ ਪਹਿਚਾਣ ਅਤੇ ਵਿਸ਼ਲੇਸ਼ਣ ਕਰਨ ਵਿੱਚ ਲਗੇ ਹੋਏ ਹਨ।
ਇਹ ਵਰਕਸਟ੍ਰੀਮਾਂ ਬਲਾਸਟ ਫਰਨੇਸ ਲਈ ਹਾਈਡ੍ਰੋਜਨ ਅਤੇ ਬਾਇਓਚਾਰ (biochar) ਦੇ ਇਸਤੇਮਾਲ ਜਿਹੇ ਵਿਕਲਪਿਤ ਰੀਡਕਟੈਂਟਸ ਦੀ ਭੂਮਿਕਾ ‘ਤੇ ਵਿਚਾਰ ਕਰਨਗੇ, ਤਾਕਿ ਡੀਕਾਰਬੋਨਾਈਜ਼ੇਸ਼ਨ ਟਰਾਂਜੀਸ਼ਨ ਦਾ ਸਮਰਥਨ ਕਰਨ ਲਈ ਸਥਾਨਕ ਖੋਜ ਅਤੇ ਵਿਕਾਸ ਸਮਰੱਥਾ ਦਾ ਨਿਰਮਾਣ ਵੀ ਕੀਤਾ ਜਾ ਸਕੇ। ਇੰਡੀਆ ਅਤੇ ਗਲੋਬਲ ਸਟੀਲ ਇੰਡਸਟ੍ਰੀ ਨੂੰ ਕਾਰਬਨ ਮੁਕਤ ਕਰਨ ਦੀ ਦਿਸ਼ਾ ਵਿੱਚ ਮੱਧ ਅਤੇ ਲੰਬੇ ਸਮੇਂ ਵਿੱਚ ਪ੍ਰਗਤੀ ਲਈ ਬਲਾਸਟ ਫਰਨੇਸ ਸਬੰਧੀ ਟੈਕਨੋਲੋਜੀ ਅਤੇ ਪ੍ਰਦੂਸ਼ਨ ਨੂੰ ਘੱਟ ਕਰਨ ਵਾਲੇ ਉਪਾਵਾਂ ਦੀ ਤੈਨਾਤੀ ਮਹੱਤਵਪੂਰਨ ਹੈ ਅਤੇ ਇਸ ਦ੍ਰਿਸ਼ਟੀ ਨਾਲ ਦੋਨਾਂ ਪੱਖਾਂ ਵਿੱਚ ਇਹ ਭਾਗੀਦਾਰੀ ਬਹੁਤ ਅਹਮੀਅਤ ਰੱਖਦੀ ਹੈ।
ਇੰਡੀਅਨ ਸਟੀਲ ਅਥਾਰਿਟੀ ਦੇ ਚੇਅਰਮੈਨ ਸ਼੍ਰੀ ਅਮਰੇਂਦੂ ਪ੍ਰਕਾਸ਼ ਨੇ ਕਿਹਾ, “ਸੇਲ (SAIL) ਸਟੀਲ ਉਤਪਾਦਨ ਦੇ ਲਈ ਟਿਕਾਊ ਤਰੀਕੇ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਾਉਣ ਦੇ ਲਈ ਬੀਐੱਚਪੀ ਦੇ ਨਾਲ ਇਸ ਸਹਿਯੋਗ ਦੀ ਉਡੀਕ ਕਰ ਰਿਹਾ ਹੈ। ਸਟੀਲ ਸੈਕਟਰ ਨੂੰ ਜਲਵਾਯੂ ਪ੍ਰਤੀਬੱਧਤਾਵਾਂ ਦੇ ਨਾਲ ਇਕਸਾਰ ਕਰਨ ਦੀ ਸੰਕਟਕਾਲੀ ਜ਼ਰੂਰਤ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਸੇਲ (SAIL) ਭਾਰਤ ਵਿੱਚ ਸਟੀਲ ਉਦਯੋਗ ਲਈ ਇੱਕ ਨਵੀਨਤਾਕਾਰੀ ਭਵਿੱਖ ਨੂੰ ਉਤਸ਼ਾਹਿਤ ਕਰਨ ਦੇ ਜ਼ਰੀਏ ਜਲਵਾਯੂ ਪਰਿਵਰਤਨ ਦੇ ਮੁੱਦੇ ਨਾਲ ਨਜਿੱਠਣ ਵਿੱਚ ਯੋਗਦਾਨ ਦੇਣ ਲਈ ਵਚਨਬੱਧ ਹੈ।”
ਬੀਐੱਚਪੀ ਦੇ ਮੁੱਖ ਵਪਾਰਕ ਅਧਿਕਾਰੀ, ਰਾਗ ਉਡ ਨੇ ਕਿਹਾ, “ਬੀਐੱਚਪੀ ਦਾ ਸੇਲ ਦੇ ਨਾਲ ਲੰਬੇ ਸਮੇਂ ਤੋਂ ਸਬੰਧ ਹੈ ਅਤੇ ਅਸੀਂ ਬਲਾਸਟ ਫਰਨੇਸ ਵਿਧੀ ਲਈ ਕਾਰਬਨ ਮੁਕਤ ਕਰਨ ਦੇ ਅਵਸਰਾਂ ਦਾ ਪਤਾ ਲਗਾਉਣ ਲਈ ਇਸ ਸਬੰਧ ਨੂੰ ਅੱਗੇ ਵਧਾਉਣ ਅਤੇ ਇਸ ਸਬੰਧ ਨੂੰ ਮਜ਼ਬੂਤ ਕਰਨ ‘ਤੇ ਪ੍ਰਸੰਨ ਹਾਂ। ਅਸੀਂ ਮੰਨਦੇ ਹਾਂ ਕਿ ਇਸ ਉਦਯੋਗ ਨੂੰ ਕਾਰਬਨ ਮੁਕਤ ਕਰਨਾ ਇੱਕ ਚੁਣੌਤੀ ਹੈ, ਜਿਸ ਦਾ ਸਾਹਮਣਆ ਅਸੀਂ ਇਕੱਲੇ ਨਹੀਂ ਕਰ ਸਕਦੇ ਹਾਂ ਅਤੇ ਸਾਨੂੰ ਸਾਂਝੀਆਂ ਮੁਹਾਰਤ ਅਤੇ ਸੰਸਾਧਨਾਂ ਦਾ ਲਾਭ ਉਠਾਉਣ ਲਈ ਇਕੱਠੇ ਆਉਣਾ ਹੋਵੇਗਾ, ਤਾਕਿ ਟੈਕਨੋਲੋਜੀਆਂ ਅਤੇ ਸਮਰੱਥਾ ਦੇ ਵਿਕਾਸ ਦਾ ਸਮਰਥਨ ਕੀਤਾ ਜਾ ਸਕੇ, ਜੋ ਵਰਤਮਾਨ ਅਤੇ ਦੀਰਘ ਅਵਧੀ (ਲੰਬੇ ਸਮੇਂ) ਵਿੱਚ ਕਾਰਬਨ ਨਿਕਾਸੀ ਵਿੱਚ ਅਸਲ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੇ ਹੋਣ।”
*****
ਐੱਮਜੀ/ਐੱਸਕੇ
(Release ID: 2063149)
Visitor Counter : 28