ਖਾਣ ਮੰਤਰਾਲਾ
azadi ka amrit mahotsav

ਖਣਨ ਮੰਤਰਾਲੇ ਨੇ ਸਵੱਛਤਾ ਹੀ ਸੇਵਾ (ਐੱਸਐੱਚਐੱਸ) 2024 ਮੁਹਿੰਮ ਤਹਿਤ 510 ਸਮਾਗਮਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ

Posted On: 03 OCT 2024 10:54AM by PIB Chandigarh

ਖਣਨ ਮੰਤਰਾਲਾ 'ਸਮੁੱਚੀ ਸਰਕਾਰ ਦੀ ਪਹੁੰਚ' ਅਪਣਾਉਂਦੇ ਹੋਏ ਆਪਣੀਆਂ ਖੇਤਰੀ ਸੰਸਥਾਵਾਂ ਦੇ ਨਾਲ ਸਵੱਛਤਾ ਹੀ ਸੇਵਾ (ਐੱਸਐੱਚਐੱਸ) ਮੁਹਿੰਮ 2024 ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ, ਸਵੱਛਤਾ ਟਾਰਗੇਟ ਯੂਨਿਟਾਂ (ਸੀਟੀਯੂ) ਨੂੰ ਬਦਲਣ, ਅਤੇ ਸਫ਼ਾਈ ਮਿੱਤਰਾਂ ਦੇ ਅਹਿਮ ਯੋਗਦਾਨ ਨੂੰ ਮਾਨਤਾ ਦੇਣ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਕੁੱਲ 510 ਈਵੈਂਟ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ 51 ਸੀਟੀਯੂ ਦੀ ਤਬਦੀਲੀ ਸ਼ਾਮਲ ਹੈ, ਜਿੱਥੇ ਅਣਗਹਿਲੀ ਵਾਲੇ ਕੂੜਾ ਟਿਕਾਣਿਆਂ ਨੂੰ ਸਾਫ਼ ਕੀਤਾ ਗਿਆ ਸੀ ਅਤੇ ਮੁੜ ਸੁਰਜੀਤ ਕੀਤਾ ਗਿਆ ਸੀ। ਇਹ ਯਤਨ ਆਪਣੇ ਦਫ਼ਤਰਾਂ ਵਿੱਚ ਸਾਫ਼-ਸਫ਼ਾਈ ਅਤੇ ਸਥਿਰਤਾ ਬਣਾਈ ਰੱਖਣ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ।

ਸਮਰਪਣ ਦੇ ਇੱਕ ਪ੍ਰਦਰਸ਼ਨ ਵਿੱਚ, ਕੋਲਾ ਅਤੇ ਖਾਣਾਂ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀ ਸਤੀਸ਼ ਚੰਦਰ ਦੂਬੇ, ਸਕੱਤਰ (ਮਾਈਨਜ਼), ਅਤੇ ਹੋਰ ਅਧਿਕਾਰੀਆਂ ਨੇ ਐੱਸਐੱਚਐੱਸ 2024 ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਇਸ ਵਿੱਚ ਹਿੱਸਾ ਲੈਣ ਲਈ ਭਾਰਤ ਭਰ ਵਿੱਚ ਕਈ ਭੂ-ਵਿਰਾਸਤ ਅਤੇ ਭੂ-ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ। 

"ਸਵੱਛਤਾ ਕੀ ਭਾਗੀਦਾਰੀ" ਦੀ ਪਹਿਲਕਦਮੀ ਦੇ ਤਹਿਤ, ਰਹਿੰਦ-ਖੂੰਹਦ ਤੋਂ ਕਲਾ ਦੀਆਂ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਦੇ ਨਤੀਜੇ ਵਜੋਂ ਜੇਐਨਆਰਡੀਡੀਸੀ ਵੱਲੋਂ ਐਲੂਮੀਨੀਅਮ ਦੇ ਸਕ੍ਰੈਪ ਤੋਂ ਬਣੇ ਇੱਕ ਸ਼ਾਨਦਾਰ ਟੁਕੜੇ ਸਣੇ ਵਿਲੱਖਣ ਮੂਰਤੀਆਂ ਬਣਾਈਆਂ। ਸਫ਼ਾਈ ਮਿੱਤਰਾਂ ਦੀ ਹੋਰ ਸਹਾਇਤਾ ਲਈ, ਸਿਹਤ ਕੈਂਪ ਲਗਾਏ ਗਏ, ਅਤੇ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਨ ਲਈ ਪੀਪੀਈ ਕਿੱਟਾਂ ਅਤੇ ਸੁਰੱਖਿਆ ਉਪਕਰਣ ਵੰਡੇ ਗਏ। ਮੰਤਰਾਲੇ ਨੇ 26 ਸਤੰਬਰ, 2024 ਨੂੰ ਨਾਗਪੁਰ ਵਿੱਚ ਸ਼ਾਸਤਰੀ ਭਵਨ ਅਤੇ ਆਈਬੀਐੱਮ ਅਤੇ ਜੇਐਨਆਰਡੀਡੀਸੀ ਦੇ ਖੇਤਰੀ ਦਫ਼ਤਰਾਂ ਵਿੱਚ ਸਫ਼ਾਈ ਮਿੱਤਰਾਂ ਅਤੇ ਹੋਰ ਸਟਾਫ਼ ਲਈ ਇੱਕ ਵਿਸ਼ੇਸ਼ ਟੀਬੀ ਸਕ੍ਰੀਨਿੰਗ ਕੈਂਪ ਦਾ ਆਯੋਜਨ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਡਬਲਿਊਐੱਚਓ ਨਾਲ ਵੀ ਸਹਿਯੋਗ ਕੀਤਾ।

ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਮੰਤਰਾਲੇ ਨੇ "ਏਕ ਪੇੜ ਮਾਂ ਕੇ ਨਾਮ" ਪਹਿਲਕਦਮੀ ਦੇ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਅਤੇ ਸਵੱਛਤਾ ਪ੍ਰਤੀਬੱਧਤਾ, ਸਲੋਗਨ ਲਿਖਣ ਅਤੇ ਲੇਖ ਮੁਕਾਬਲਿਆਂ ਰਾਹੀਂ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ, ਮੁਹਿੰਮ ਦੌਰਾਨ 6 ਮੁੜ-ਪ੍ਰਾਪਤ ਖਣਨ ਖੇਤਰਾਂ ਨੂੰ ਸੁੰਦਰ ਬਣਾਇਆ ਗਿਆ, ਜਿਸ ਨਾਲ ਵਾਤਾਵਰਣ ਦੀ ਸੰਭਾਲ ਦੀ ਮਹੱਤਤਾ ਨੂੰ ਹੋਰ ਮਜ਼ਬੂਤ ​​ਕੀਤਾ ਗਿਆ।

2 ਅਕਤੂਬਰ ਨੂੰ, ਮੁਹਿੰਮ ਦੀ ਸਮਾਪਤੀ ਸਾਰੇ ਮੰਤਰਾਲੇ ਦੇ ਦਫ਼ਤਰਾਂ ਵਿੱਚ ਸਵੱਛ ਭਾਰਤ ਦਿਵਸ ਦੇ ਜਸ਼ਨਾਂ ਨਾਲ ਹੋਈ। ਖਣਨ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਸੰਜੇ ਲੋਹੀਆ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਸ਼ਾਸਤਰੀ ਭਵਨ ਵਿਖੇ ਸ਼੍ਰਮਦਾਨ ਗਤੀਵਿਧੀ ਦੀ ਅਗਵਾਈ ਕੀਤੀ ਅਤੇ ਸਫਾਈ ਅਤੇ ਜਨਤਕ ਸੇਵਾ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਇਨ੍ਹਾਂ ਪ੍ਰਭਾਵਸ਼ਾਲੀ ਯਤਨਾਂ ਦੇ ਮਾਧਿਅਮ ਨਾਲ, ਖਣਨ ਮੰਤਰਾਲੇ ਨੇ ਸਵੱਛਤਾ ਹੀ ਸੇਵਾ 2024 ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਸਾਰਿਆਂ ਲਈ ਇੱਕ ਸਵੱਛ ਅਤੇ ਹਰਿਆ ਭਰਿਆ ਵਾਤਾਵਰਣ ਸਿਰਜਿਆ ਹੈ।

****

ਐੱਸਟੀ


(Release ID: 2062801) Visitor Counter : 31


Read this release in: English , Urdu , Hindi , Odia , Tamil