ਪ੍ਰਧਾਨ ਮੰਤਰੀ ਦਫਤਰ
ਮੁੰਬਈ ਵਿੱਚ ਅਭਿਜਾਤ ਮਰਾਠੀ ਭਾਸ਼ਾ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
05 OCT 2024 9:10PM by PIB Chandigarh
ਮਹਾਰਾਸ਼ਟਰ ਦੇ ਗਵਰਨਰ ਸੀ.ਪੀ. ਰਾਧਾਕ੍ਰਿਸ਼ਣਨ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਜੀ, ਅਜਿਤ ਪਵਾਰ ਜੀ, ਕੇਂਦਰ ਵਿੱਚ ਮੇਰੇ ਸਾਰੇ ਸਹਿਯੋਗੀ, ਕਈ ਪੀੜ੍ਹੀਆਂ ‘ਤੇ ਆਪਣੀ ਗਾਇਕੀ ਦਾ ਛਾਪ ਛੱਡਣ ਵਾਲੀ ਆਸ਼ਾਤਾਈ ਜੀ, ਮੰਨੇ ਪ੍ਰਮੰਨੇ ਅਭਿਨੇਤਾ ਭਾਈ ਸਚਿਨ ਜੀ, ਨਾਮਦੇਵ ਕਾਂਬਲੇ ਜੀ, ਸਦਾਨੰਦ ਮੋਰੇ ਜੀ, ਮਹਾਰਾਸ਼ਟ ਸਰਕਾਰ ਦੇ ਮੰਤਰੀ ਭਾਈ ਦੀਪਕ ਜੀ, ਮੰਗਲਪ੍ਰਭਾਤ ਲੋਢਾ ਜੀ, ਬੀਜੇਪੀ ਦੇ ਮੁੰਬਈ ਦੇ ਪ੍ਰਧਾਨ ਭਾਈ ਆਸ਼ੀਸ਼ ਜੀ, ਹੋਰ ਮਹਾਨੁਭਾਵ ਭਾਈਓ ਅਤੇ ਭੈਣੋਂ!
ਅਗਦੀ ਸੁਰੂਵਾਤੀਲਾਚ ਮਹਾਰਾਸ਼ਟ੍ਰਾਤੀਲ, ਮਹਾਰਾਸ਼ਟ੍ਰਾਬਾਹੇਰੀਲ ਆਣਿ, ਸਰਵ ਜਗਾਤੀਲ ਮਰਾਠੀ ਭਾਸ਼ਕ ਮੰਡੱਠੀਂਚੇ ਮਰਾਠੀ ਭਾਸ਼ੇਲਾ ਅਭਿਜਾਤ ਭਾਸ਼ਾ ਮਹਣਜੇ, ਕਾਲਿਸਕਲ ਲੰਗਵੇਜ ਚਾ, ਦਰਜਾ ਮਿੱਠਾਲਯਾਬੱਦਲ, ਅਤਿਸ਼ਯ ਮਨਾਪਾਸੂਨ, ਅਭਿੰਨਦਨ ਕਰਤੋ।(अगदी सुरुवातीलाच महाराष्ट्रातील, महाराष्ट्राबाहेरील आणि, सर्व जगातील मराठी भाषक मंडळींचे मराठी भाषेला अभिजात भाषा म्हणजे, क्लासिकल लँग्वेज चा, दर्जा मिळाल्याबद्दल, अतिशय मनापासून, अभिनंदन करतो।)
ਕੇਂਦਰ ਸਰਕਾਰ ਦੁਆਰਾ ਮਰਾਠੀ ਭਾਸ਼ਾ ਨੂੰ ਅਭਿਜਾਤ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਅੱਜ ਮਰਾਠੀ ਭਾਸ਼ਾ ਦੇ ਇਤਿਹਾਸ ਦਾ ਸੁਨਿਹਰੀ ਅਵਸਰ ਹੈ ਅਤੇ ਮੋਰੇ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ sum up ਕੀਤਾ। ਇਸ ਫ਼ੈਸਲੇ ਦਾ, ਇਸ ਪਲ ਦਾ ਮਹਾਰਾਸ਼ਟਰ ਦੇ ਲੋਕਾਂ ਨੂੰ, ਮਰਾਠੀ ਬੋਲਣ ਵਾਲੇ ਹਰ ਵਿਅਕਤੀ ਨੂੰ ਦਹਾਕਿਆਂ ਤੋਂ ਇੰਤਜਾਰ ਸੀ। ਮੈਨੂੰ ਖੁਸ਼ੀ ਹੈ ਕਿ ਮਹਾਰਾਸ਼ਟਰ ਦਾ ਇਹ ਸੁਪਨਾ ਪੂਰਾ ਕਰਨ ਵਿੱਚ ਕੁਝ ਕਰਨ ਦਾ ਸੁਭਾਗ ਮੈਨੂੰ ਮਿਲਿਆ। ਅੱਜ ਖੁਸ਼ੀ ਦੇ ਇਸ ਪਲ ਨੂੰ ਸਾਂਝਾ ਕਰਨ ਦੇ ਲਈ ਮੈਂ ਆਪ ਸਭ ਦੇ ਦਰਮਿਆਨ ਹਾਂ। ਮਰਾਠੀ ਦੇ ਨਾਲ ਬੰਗਾਲੀ, ਪਾਲੀ ਪ੍ਰਾਕ੍ਰਤ ਅਤੇ ਅਸਮਿਆ ਭਾਸ਼ਾਵਾਂ ਨੂੰ ਵੀ ਕਲਾਸੀਕਲ ਲੈਂਗਵੇਜ਼ ਦਾ ਦਰਜਾ ਦਿੱਤਾ ਗਿਆ ਹੈ। ਮੈਂ ਇਨ੍ਹਾਂ ਭਾਸ਼ਾਵਾਂ ਨਾਲ ਜੁੜੇ ਲੋਕਾਂ ਨੂੰ ਵੀ ਵਧਾਈ ਦਿੰਦਾ ਹਾਂ।
ਸਾਥੀਓ,
ਮਰਾਠੀ ਭਾਸ਼ਾ ਦਾ ਇਤਿਹਾਸ ਬਹੁਤ ਸਮ੍ਰਿੱਧ ਰਿਹਾ ਹੈ। ਇਸ ਭਾਸ਼ਾ ਤੋਂ ਗਿਆਨ ਦੀਆਂ ਜੋ ਧਾਰਾਵਾਂ ਨਿਕਲੀਆਂ, ਉਨ੍ਹਾਂ ਨੇ ਕਈ ਪੀੜ੍ਹੀਆਂ ਦਾ ਮਾਰਗਦਰਸ਼ਨ ਕੀਤਾ ਹੈ, ਅਤੇ ਉਹ ਅੱਜ ਵੀ ਸਾਨੂੰ ਰਸਤਾ ਦਿਖਾਉਂਦੀਆਂ ਹਨ। ਇਸੇ ਭਾਸ਼ਾ ਤੋਂ ਸੰਤ ਗਿਆਨੇਸ਼ਵਰ ਨੇ ਵੇਦਾਂਤ ਚਰਚਾ ਨਾਲ ਜਨ-ਜਨ ਨੂੰ ਜੋੜਿਆ। ਗਿਆਨੇਸ਼ਵਰੀ ਨੇ ਗੀਤਾ ਦੇ ਗਿਆਨ ਨਾਲ ਭਾਰਤ ਦੀ ਅਧਿਆਤਮਿਕ ਪ੍ਰਗਿਆ ਨੂੰ ਪੁਨਰ ਜਾਗ੍ਰਿਤ ਕੀਤਾ। ਇਸੇ ਭਾਸ਼ਾ ਨਾਲ ਸੰਤ ਨਾਮਦੇਵ ਨੇ ਭਗਤੀ ਮਾਰਗ ਦੀ ਚੇਤਨਾ ਨੂੰ ਮਜ਼ਬੂਤ ਕੀਤਾ। ਇਸੇ ਤਰ੍ਹਾਂ ਸੰਤ ਤੁਕਾਰਾਮ ਨੇ ਮਰਾਠੀ ਭਾਸ਼ਾ ਵਿੱਚ ਧਾਰਮਿਕ ਜਾਗਰੂਕਤਾ ਦਾ ਅਭਿਯਾਨ ਚਲਾਇਆ। ਅਤੇ ਸੰਤ ਚੋਖਾਮੇਲਾ ਨੇ ਸਮਾਜਿਕ ਪਰਿਵਰਤਨ ਦੇ ਅੰਦੋਲਨਾਂ ਨੂੰ ਸਸ਼ਕਤ ਕੀਤਾ।
ਆਜ ਮਹਾਰਾਸ਼ਟਰ ਆਣਿ ਮਰਾਠੀ ਧਰਮ ਵਾਢਵਿਣਾਰਯਾ
ਥੋਰ ਸੰਤਾਂਨਾ ਮੀ ਸਾਸ਼ਟਾਂਗ ਦੰਡਵਤ ਕਰਤੋ।
ਮਰਾਠੀ ਭਾਸ਼ੇਲਾ ਹਾ ਦਰਜਾ ਮਹਣਜੇ ਸੰਪੂਰਣ ਦੇਸ਼ਾਨੇ
ਛਤਰਪਤੀ ਸ਼ਿਵਾਜੀ ਮਹਾਰਾਜ ਯਾਂਨਾ ਤਯਾਂਚਯਾ ਰਾਜਯਾਭਿਸ਼ੇਕਾਚਯਾ
ਤੀਨਸ਼ੇ ਪੰਨਾਸ ਵੇ ਕਯਾ ਵਰਸ਼ਾਤ ਕੇਲੇਲਾ ਮਾਨਾਚਾ ਮੁਜਰਾ ਆਹੇ।
(आज महाराष्ट्र आणि मराठी धर्म वाढविणार्या
थोर संतांना मी साष्टांग दंडवत करतो।
मराठी भाषेला हा दर्जा म्हणजे संपूर्ण देशाने
छत्रपती शिवाजी महाराज यांना त्यांच्या राज्याभिषेकाच्या
तीनशे पन्नास वे व्या वर्षात केलेला मानाचा मुजरा आहे।)
ਸਾਥੀਓ,
ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦਾ ਇਤਿਹਾਸ ਮਰਾਠੀ ਭਾਸ਼ਾ ਦੇ ਯੋਗਦਾਨ ਨਾਲ ਸਮ੍ਰਿੱਧ ਹੁੰਦਾ ਹੈ। ਮਹਾਰਾਸ਼ਟਰ ਦੇ ਕਈ ਕ੍ਰਾਂਤੀਕਾਰੀ ਨੇਤਾਵਾਂ ਅਤੇ ਵਿਚਾਰਕਾਂ ਨੇ ਲੋਕਾਂ ਨੂੰ ਜਾਗਰੂਕ ਅਤੇ ਇਕਜੁੱਟ ਕਰਨ ਲਈ ਮਰਾਠੀ ਭਾਸ਼ਾ ਨੂੰ ਮਾਧਿਅਮ ਬਣਾਇਆ। ਲੋਕਮਾਨਯ ਤਿਲਕ ਨੇ ਮਰਾਠੀ ਸਮਾਚਾਰ ਪੱਤਰ, ਕੇਸਰੀ ਦੇ ਦੁਆਰਾ, ਵਿਦੇਸ਼ੀ ਸੱਤਾ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਮਰਾਠੀ ਵਿੱਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਣਾਂ ਨੇ ਜਨ-ਜਨ ਵਿੱਚ ਸਵਰਾਜ ਪਾਉਣ ਦੀ ਲਾਲਸਾ ਜਗਾ ਦਿੱਤੀ ਸੀ। ਮਰਾਠੀ ਭਾਸ਼ਾ ਨੇ ਨਿਆਂ ਅਤੇ ਸਮਾਨਤਾ ਦੀ ਲੜਾਈ ਨੂੰ ਅੱਗੇ ਵਧਾਉਣ ਵਿੱਚ ਅਹਿਮ ਯੋਗਦਾਨ ਦਿੱਤਾ। ਗੋਪਾਲ ਗਣੇਸ਼ ਅਗਰਕਰ ਨੇ ਆਪਣੇ ਮਰਾਠੀ ਸਮਾਚਾਰ ਪੱਤਰ ਸੁਧਾਰਕ ਦੁਆਰਾ ਸਮਾਜਿਕ ਸੁਧਾਰਾਏ ਦੇ ਅਭਿਯਾਨ ਨੂੰ ਘਰ-ਘਰ ਤੱਕ ਪਹੁੰਚਾਇਆ। ਸੁਤੰਤਰਤਾ ਸੰਗ੍ਰਾਮ ਨੂੰ ਦਿਸ਼ਾ ਦੇਣ ਵਿੱਚ ਗੋਪਾਲ ਕ੍ਰਿਸ਼ਣ ਗੋਖਲੇ ਜੀ ਨੇ ਮਰਾਠੀ ਭਾਸ਼ਾ ਨੂੰ ਜ਼ਰੀਆ ਬਣਾਇਆ।
ਸਾਥੀਓ,
ਮਰਾਠੀ ਸਾਹਿਤਯ ਭਾਰਤ ਦੀ ਉਹ ਅਨਮੋਲ ਵਿਰਾਸਤ ਹੈ, ਜਿਸ ਵਿੱਚ ਸਾਡੀ ਸੱਭਿਅਤਾ ਦੇ ਵਿਕਾਸ ਅਤੇ ਸੱਭਿਆਚਾਰ ਉਤਕਰਸ਼ ਦੀਆਂ ਗਾਥਾਵਾਂ ਸੁਰੱਖਿਅਤ ਹਨ। ਮਹਾਰਾਸ਼ਟਰ ਵਿੱਚ ਮਰਾਠੀ ਸਾਹਿਤ ਦੇ ਦੁਆਰਾ ਹੀ ਸਵਰਾਜ, ਸਵਦੇਸ਼ੀ, ਸਵਭਾਸ਼ਾ ਅਤੇ ਸਵੈ-ਸੰਸਕ੍ਰਿਤੀ ਦੀ ਚੇਤਨਾ ਦਾ ਵਿਸਤਾਰ ਹੋਇਆ। ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਸ਼ੁਰੂ ਹੋਏ ਗਣੇਸ਼ ਉਤਸਵ ਅਤੇ ਸ਼ਿਵ ਜਯੰਤੀ ਦੇ ਪ੍ਰੋਗਰਾਮ, ਵੀਰ ਸਾਵਰਕਰ ਜਿਹੇ ਕ੍ਰਾਂਤੀਕਾਰੀਆਂ ਦੇ ਵਿਚਾਰ, ਬਾਬਾਸਾਹੇਬ ਅੰਬੇਡਕਰ ਦਾ ਸਮਾਜਿਕ ਸਮਤਾ ਅੰਦੋਲਨ, ਮਹਾਰਿਸ਼ੀ ਕਰਵੇ ਦਾ ਮਹਿਲਾ ਸਸ਼ਕਤੀਕਰਣ ਅਭਿਯਾਨ, ਮਹਾਰਾਸ਼ਟਰ ਦਾ ਉਦਯੋਗੀਕਰਣ, ਖੇਤੀਬਾੜੀ ਸੁਧਾਰ ਦੇ ਪ੍ਰਯਾਸ, ਇਨ੍ਹਾਂ ਸਭ ਦੀ ਪ੍ਰਾਣਸ਼ਕਤੀ ਮਰਾਠੀ ਭਾਸ਼ਾ ਸੀ। ਸਾਡੇ ਦੇਸ਼ ਦੀ ਸੱਭਿਆਚਾਰਕ ਵਿਵਿਧਤਾ ਮਰਾਠੀ ਭਾਸ਼ਾ ਨਾਲ ਜੁੜ ਕੇ ਹੋਰ ਸਮ੍ਰਿੱਧ ਹੋ ਜਾਂਦੀ ਹੈ।
ਸਾਥੀਓ,
ਭਾਸ਼ਾ ਸਿਰਫ ਗੱਲਬਾਤ ਦਾ ਮਾਧਿਅਮ ਨਹੀਂ ਹੁੰਦੀ। ਭਾਸ਼ਾ ਦਾ ਸੱਭਿਆਚਾਰ, ਇਤਿਹਾਸ, ਪਰੰਪਰਾ ਅਤੇ ਸਾਹਿਤ ਨਾਲ ਗਹਿਰਾ ਜੁੜਾਅ ਹੰਦਾ ਹੈ। ਅਸੀਂ ਲੋਕ ਗਾਇਨ ਪੋਵਾੜਾ ਦਾ ਉਦਾਹਰਣ ਲੈ ਸਕਦੇ ਹਾਂ। ਪੋਵਾੜਾ ਦੇ ਮਾਧਿਅਮ ਨਾਲ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਦੂਸਰੇ ਨਾਇਕਾਂ ਦੀਆਂ ਸ਼ੌਰਯ ਗਾਥਾਵਾਂ ਕਈ ਸਦੀਆਂ ਦੇ ਬਾਅਦ ਤੱਕ ਵੀ ਸਾਡੇ ਤੱਕ ਪਹੁੰਚੀਆਂ ਹਨ। ਇਹ ਅੱਜ ਦੀ ਪੀੜੀ ਨੂੰ ਮਰਾਠੀ ਭਾਸ਼ਾ ਦੀ ਅਦਭੁੱਤ ਦੇਣ ਹੈ। ਅੱਜ ਜਦੋਂ ਅਸੀਂ ਗਣਪਤੀ ਪੂਜਾ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਸੁਭਾਵਿਕ ਤੌਰ ‘ਤੇ ਇਹ ਸ਼ਬਦ ਗੂੰਜਦੇ ਹਨ, ਗਣਪਤੀ ਬੱਪਾ ਮੋਰਯਾ। ਇਹ ਕੇਵਲ ਕੁਝ ਸ਼ਬਦਾਂ ਦਾ ਜੋੜ ਨਹੀਂ ਹੈ, ਬਲਕਿ ਭਗਤੀ ਦਾ ਅਨੰਤ ਪ੍ਰਵਾਹ ਹੈ। ਇਹੀ ਭਗਤੀ ਪੂਰੇ ਦੇਸ਼ ਨੂੰ ਮਰਾਠੀ ਭਾਸ਼ਾ ਨਾਲ ਜੋੜਦੀ ਹੈ। ਇਸੇ ਤਰ੍ਹਾਂ ਸ਼੍ਰੀ ਵਿੱਠਲ ਦੇ ਅਭੰਗ ਨੂੰ ਸੁਣਨ ਵਾਲੇ ਵੀ ਖੁਦ ਹੀ ਮਰਾਠੀ ਨਾਲ ਜੁੜ ਜਾਂਦੇ ਹਨ।
ਸਾਥੀਓ,
ਮਰਾਠੀ ਭਾਸ਼ਾ ਨੂੰ ਇਹ ਗੌਰਵ ਦਿਲਾਉਣ ਲਈ ਮਰਾਠੀ ਸਾਹਿਤਕਾਰਾਂ, ਲੇਖਕਾਂ, ਕਵੀਆਂ ਅਤੇ ਅਣਗਿਣਤ ਮਰਾਠੀ ਪ੍ਰੇਮੀਆਂ ਨੇ ਲੰਬਾ ਪ੍ਰਯਾਸ ਕੀਤਾ ਹੈ। ਮਰਾਠੀ ਭਾਸ਼ਾ ਨੂੰ ਕਲਾਸੀਕਲ ਲੈਂਗਵੇਜ਼ ਦੀ ਮਾਨਤਾ ਦੇ ਰੂਪ ਵਿੱਚ, ਕਈ ਪ੍ਰਤਿਭਾਸ਼ਾਲੀ ਸਾਹਿਤਕਾਰਾਂ ਦੀ ਸੇਵਾ ਦਾ ਪ੍ਰਸਾਦ ਮਿਲਿਆ ਹੈ। ਇਸ ਵਿੱਚ ਬਾਠਸ਼ਾਸਤਰੀ ਜਾਂਭੇਕਰ, ਮਹਾਤਮਾ ਜਯੋਤਿਬਾ ਫੁਲੇ, ਸਾਵਿਤ੍ਰੀਬਾਈ ਫੁਲੇ, ਕ੍ਰਿਸ਼ਣਾਜੀ ਪ੍ਰਭਾਕਰ ਖਾੜਿਲਕਰ ਕੇਸ਼ਵਸੂਤ, ਸ਼੍ਰੀਪਾਦ ਮਹਾਦੇਵ ਮਾਟੇ, ਆਚਾਰਿਆ ਅਤ੍ਰੇ, ਸ਼ਾਂਤਾਬਾਈ ਸ਼ੇਠਕੇ, ਗਜਾਣਨ ਦਿਗੰਬਰ ਮਾਡਗੂਡਕਰ, ਕੁਸੁਮਾਗ੍ਰਜ ਜਿਹੀਆਂ ਵਿਭੂਤੀਆਂ ਦਾ ਯੋਗਦਾਨ ਅਮੁੱਲ ਹੈ। ਮਰਾਠੀ ਸਾਹਿਤ ਦੀ ਪਰੰਪਰਾ ਕੇਵਲ ਪ੍ਰਾਚੀਨ ਹੀ ਨਹੀਂ ਬਲਕਿ ਬਹੁਆਯਾਮੀ ਹੈ। ਵਿਨੋਬਾ ਭਾਵੇ,ਸ਼੍ਰੀਪਾਦ ਅੰਮ੍ਰਿਤ ਡਾਂਗੇ, ਦੂਰਗਾਬਾਈ ਭਾਗਵਤ, ਬਾਬਾ ਆਮਟੇ, ਦਲਿਤ ਸਾਹਿਤਕਾਰ ਦਯਾ ਪਵਾਰ, ਬਾਬਾਸਾਹੇਬ ਪੁਰੰਦਰੇ ਜਿਹੀਆਂ ਕਈ ਹਸਤੀਆਂ ਨੇ ਮਰਾਠੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਮੈਂ ਅੱਜ ਮਰਾਠੀ ਦੀ ਸੇਵਾ ਕਰਨ ਵਾਲੇ ਪੁਰਸ਼ੌਤਮ ਲਕਸ਼ਮਣ ਦੇਸ਼ਪਾਂਡੇ, ਫੂਲਾ ਦੇਸ਼ਪਾਂਡੇ ਕਹਾਂ ਤਾਂ ਲੋਕ ਸਮਝਦੇ ਹਨ, ਡਾ. ਅਰੁਣਾ ਢੇਰੇ, ਡਾ. ਸਦਾਨੰਦ ਮੋਰੇ, ਮਹੇਸ਼ ਐਲਕੁੰਚਵਾਰ, ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨਾਮਦੇਵ ਕਾਂਬਲੇ ਸਹਿਤ ਸਾਰੇ ਸਾਹਿਤਕਾਰਾਂ ਦੇ ਯੋਗਦਾਨ ਨੂੰ ਵੀ ਯਾਦ ਕਰਾਂਗਾ। ਆਸ਼ਾ ਬਾਗੇ, ਵਿਜਯਾ ਰਾਜਾਧਯਕਸ਼, ਡਾ. ਸ਼ਰਨਕੁਮਾਰ ਲਿੰਬਾਠੇ, ਨਾਟਕ ਨਿਰਦੇਸ਼ਕ ਚੰਦ੍ਰਕਾਂਤ ਕੁਲਕਰਣੀ ਜਿਹੇ ਕਈ ਦਿੱਗਜਾਂ ਨੇ ਵਰ੍ਹਿਆਂ ਤੋਂ ਇਸ ਦਾ ਸੁਪਨਾ ਦੇਖਿਆ ਸੀ।
ਸਾਥੀਓ,
ਸਾਹਿਤ ਅਤੇ ਸੱਭਿਆਚਾਰ ਦੇ ਨਾਲ ਮਰਾਠੀ ਸਿਨੇਮਾ ਨੇ ਵੀ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਅੱਜ ਭਾਰਤ ਵਿੱਚ ਸਿਨੇਮਾ ਦਾ ਜੋ ਸਰੂਪ ਹੈ,ਉਸ ਦਾ ਅਧਾਰ ਵੀ ਉਹੀ ਸ਼ਾਂਤਾਰਾਮ ਅਤੇ ਦਾਦਾ ਸਾਹੇਬ ਫਾਲਕੇ ਜਿਹੀਆਂ ਹਸਤੀਆਂ ਨੇ ਤਿਆਰ ਕੀਤਾ ਸੀ। ਮਰਾਠੀ ਰੰਗਮੰਚ ਨੇ ਸਮਾਜ ਦੇ ਸ਼ੋਸ਼ਿਤ, ਵੰਚਿਤ ਵਰਗ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਮਰਾਠੀ ਰੰਗਭੂਮੀ ਦੇ ਦਿੱਗਜ ਕਲਾਕਾਰਾਂ ਨੇ ਹਰ ਮੰਚ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਮਰਾਠੀ ਸੰਗੀਤ, ਲੋਕ ਸੰਗੀਤ, ਲੋਕ ਨ੍ਰਿਤ ਦੀਆਂ ਪਰੰਪਰਾਵਾਂ ਆਪਣੇ ਨਾਲ ਇੱਕ ਸਮ੍ਰਿੱਧ ਵਿਰਾਸਤ ਨੂੰ ਲੈ ਕੇ ਅੱਗੇ ਵਧ ਰਹੀਆਂ ਹਨ। ਬਾਲਗੰਧਰਵ, ਡਾ. ਵਸੰਤਰਾਵ ਦੇਸ਼ਪਾਂਡੇ, ਭੀਮਸੇਨ ਜੋਸ਼ੀ, ਸੁਧੀਰ ਫੜਕੇ, ਮੋਗੁਬਾਈ ਕੁਰੀਡਕਰ ਜਾਂ ਫਿਰ ਬਾਅਦੇ ਦੇ ਯੁਗ ਵਿੱਚ ਲਤਾ ਦੀਦੀ, ਆਸ਼ਾਤਾਈ, ਸ਼ੰਕਰ ਮਹਾਦੇਵਨ, ਅਨੁਰਾਧਾ ਪੌਡਵਾਲ ਜੀ ਜਿਹੇ ਦਿੱਗਜ ਲੋਕਾਂ ਨੇ ਮਰਾਠੀ ਸੰਗੀਤ ਨੂੰ ਇੱਕ ਅਲੱਗ ਪਹਿਚਾਣ ਦਿੱਤੀ ਹੈ। ਮਰਾਠੀ ਭਾਸ਼ਾ ਦੀ ਸੇਵਾ ਕਰਨ ਵਾਲੀਆਂ ਸ਼ਖਸੀਅਤਾਂ ਦੀ ਸੰਖਿਆ ਇੰਨੀ ਵਿਸ਼ਾਲ ਹੈ, ਮੈਂ ਉਨ੍ਹਾਂ ਦੇ ਬਾਰੇ ਗੱਲ ਕਰਾਂ ਤਾਂ ਪੂਰੀ ਰਾਤ ਨਿਕਲ ਜਾਏਗੀ।
ਸਾਥੀਓ,
ਮੇਰਾ ਸੁਭਾਗ ਰਿਹਾ, ਇੱਥੇ ਕੁਝ ਲੋਕਾਂ ਨੂੰ ਸੰਕੋਚ ਹੋ ਰਿਹਾ ਸੀ ਕਿ ਮਰਾਠੀ ਬੋਲਣ ਜਾਂ ਹਿੰਦੀ ਬੋਲਣ, ਮੇਰਾ ਵਿੱਚ ਹੀ ਨਾਤਾ ਟੁੱਟ ਗਿਆ ਵਰਨਾ ਮੇਰਾ ਸੁਭਾਗ ਸੀ ਕਿ ਮੈਨੂੰ ਦੋ ਜਾਂ ਤਿੰਨ ਕਿਤਾਬਾਂ ਦਾ ਮਰਾਠੀ ਤੋਂ ਗੁਜਰਾਤੀ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਹੁਣ ਪਿਛਲੇ 40 ਸਾਲ ਤੋਂ ਮੇਰਾ ਸੰਪਰਕ ਟੁੱਟ ਗਿਆ, ਵਰਨਾ ਮੈਂ ਕਾਫੀ ਮਾਤਰਾ ਵਿੱਚ ਮਰਾਠੀ ਵਿੱਚ ਆਪਣੀ ਗੱਡੀ ਚਲਾ ਲੈਂਦਾ ਸੀ। ਲੇਕਿਨ ਹੁਣ ਵੀ ਮੈਨੂੰ ਕੋਈ ਜ਼ਿਆਦਾ ਅਸੁਵਿਧਾ ਨਹੀਂ ਹੁੰਦੀ ਹੈ ਅਤੇ ਇਸ ਦਾ ਕਾਰਨ ਇਹ ਸੀ ਕਿ ਮੈਂ ਜਦੋਂ ਸ਼ੁਰੂ ਵਿੱਚ ਮੇਰਾ ਜੀਵਨ ਸੀ, ਤਾਂ ਮੈਂ ਅਹਿਮਦਾਬਾਦ ਵਿੱਚ ਇੱਕ ਜਗਨਨਾਥ ਜੀ ਦਾ ਮੰਦਰ ਹੈ ਉੱਥੇ ਹੀ ਰਹਿੰਦਾ ਸੀ ਅਤੇ ਉੱਥੇ ਹੀ Calico Mill ਸੀ ਪਾਸ ਹੀ ਹੋਰ Calico Mill ਵਿੱਚ ਜੋ ਮਜ਼ਦੂਰਾਂ ਦੇ ਕੁਆਰਟਰ ਸਨ, ਉਸ ਵਿੱਚ ਇੱਕ ਭਿੜੇ ਨਾਮ ਦਾ ਇੱਕ ਮਹਾਰਾਸ਼ਟਰ ਦਾ ਪਰਿਵਾਰ ਰਹਿੰਦਾ ਸੀ। ਅਤੇ ਉਨ੍ਹਾਂ ਦੀ ਸ਼ੁਕਰਵਾਰ ਨੂੰ ਛੁੱਟੀ ਹੁੰਦੀ ਸੀ। ਉਹ staggering ਰਹਿੰਦਾ ਸੀ ਉਸ ਸਮੇਂ ਬਿਜਲੀ-ਵਿਜਲੀ ਦੀ ਜਰਾ ਤਕਲੀਫ ਰਹਿੰਦੀ ਸੀ, ਮੈਂ ਕੋਈ Political Comment ਨਹੀਂ ਕਰ ਰਿਹਾ ਹਾਂ।ਲੇਕਿਨ ਉਹ ਦਿਨ ਐਸੇ ਹੀ ਸੀ। ਤਾਂ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਛੁੱਟੀ ਹੁੰਦੀ ਸੀ ਤਾਂ ਮੈਂ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਮਿਲਣ ਜਾਂਦਾ ਸੀ। ਤਾਂ ਮੈਨੂੰ ਯਾਦ ਹੈ ਕਿ ਉਨ੍ਹਾਂ ਦੇ ਘਰ ਦੇ ਗੁਆਂਢ ਵਿੱਚ ਇੱਕ ਛੋਟੀ ਜਿਹੀ ਬੱਚੀ ਸੀ। ਉਹ ਮੇਰੇ ਨਾਲ ਮਰਾਠੀ ਵਿੱਚ ਗੱਲ ਕਰਦੀ ਸੀ। ਬੱਸ ਉਸੇ ਨੇ ਮੇਰਾ ਗੁਰੂ ਬਣ ਕੇ ਮੈਨੂੰ ਮਰਾਠੀ ਸਿਖਾ ਦਿੱਤੀ।
ਸਾਥੀਓ,
ਮਰਾਠੀ ਨੂੰ ਕਲਾਸੀਕਲ ਲੈਂਗਵੇਜ਼ ਦਾ ਦਰਜਾ ਮਿਲਣ ਨਾਲ ਮਰਾਠੀ ਭਾਸ਼ਾ ਦੇ ਅਧਿਐਨ ਨੂੰ ਪ੍ਰੋਤਸਾਹਨ ਮਿਲੇਗਾ। ਇਸ ਨਾਲ ਰਿਸਰਚ ਅਤੇ ਸਾਹਿਤ ਸੰਗ੍ਰਹਿ ਨੂੰ ਹੁਲਾਰਾ ਮਿਲੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਮਰਾਠੀ ਭਾਸ਼ਾ ਦੇ ਅਧਿਐਨ ਦੀ ਸੁਵਿਧਾ ਮਿਲ ਸਕੇਗੀ। ਕੇਂਦਰ ਸਰਕਾਰ ਦੇ ਫੈਸਲੇ ਨਾਲ ਮਰਾਠੀ ਭਾਸ਼ਾ ਦੇ ਵਿਕਾਸ ਦੇ ਲਈ ਕੰਮ ਕਰਨ ਵਾਲੇ ਸੰਗਠਨਾਂ, ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੋਤਸਾਹਨ ਮਿਲੇਗਾ। ਇਸ ਨਾਲ ਸਿੱਖਿਆ ਅਤੇ ਰਿਸਰਚ ਦੇ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣਨਗੇ।
ਸਾਥੀਓ,
ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ, ਜੋ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਨੂੰ ਮਹੱਤਵ ਦਿੰਦੀ ਹੈ। ਮੈਨੂੰ ਯਾਦ ਹੈ, ਮੈਂ ਬਹੁਤ ਸਾਲ ਪਹਿਲਾਂ ਇੱਕ ਵਾਰ ਅਮਰੀਕਾ ਗਿਆ ਤਾਂ ਇੱਕ ਪਰਿਵਾਰ ਵਿੱਚ ਮੈਂ ਰੁਕਣਾ ਸੀ। ਅਤੇ ਮੈਨੂੰ ਉਸ ਪਰਿਵਾਰ ਦੀ ਇੱਕ ਆਦਤ ਮੇਰੇ ਮਨ ਨੂੰ ਛੋਹ ਗਈ। ਉਹ ਤੇਲਗੂ ਪਰਿਵਾਰ ਸੀ ਲੇਕਿਨ ਉਨ੍ਹਾਂ ਦੇ ਘਰ ਵਿੱਚ ਨਿਯਮ ਸੀ ਲਾਈਟ ਤਾਂ ਅਮਰੀਕਨ ਸੀ, ਜੀਵਨ ਤਾਂ ਉੱਥੇ ਦਾ ਹੀ ਸੀ। ਲੇਕਿਨ ਇੱਕ ਨਿਯਮ ਸੀ ਕਿ ਕੁਝ ਵੀ ਹੋ ਜਾਏ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਟੇਬਰ ‘ਤੇ ਪਰਿਵਾਰ ਦੇ ਸਭ ਲੋਕ ਸਾਥ ਬੈਠਣਗੇ ਅਤੇ ਦੂਸਰਾ ਸੀ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਪਰਿਵਾਰ ਦਾ ਇੱਕ ਵੀ ਵਿਅਕਤੀ ਤੇਲਗੂ ਭਾਸ਼ਾ ਦੇ ਸਿਵਾ ਇੱਕ ਵੀ ਭਾਸ਼ਾ ਬੋਲੇਗਾ ਨਹੀਂ। ਉਸ ਦੇ ਕਾਰਨ ਉੱਥੇ ਜੋ ਬੱਚੇ ਪੈਦਾ ਹੋਏ ਸਨ, ਉਹ ਵੀ ਤੇਲਗੂ ਬੋਲ ਲੈਂਦੇ ਸਨ। ਮੈਂ ਦੇਖਿਆ ਮਹਾਰਾਸ਼ਟਰੀਯਨ ਪਰਿਵਾਰ ਵਿੱਚ ਜਾਓਗੇ ਤਾਂ ਆਪ ਵੀ ਸਹਿਜ ਤੌਰ ‘ਤੇ ਤੁਹਾਨੂੰ ਮਰਾਠੀ ਸੁਣਨ ਨੂੰ ਮਿਲੇਗੀ। ਬਾਕੀ ਲੋਕਾਂ ਦੇ ਇੱਥੇ ਅਜਿਹਾ ਨਹੀਂ ਹੈ। ਛੱਡ ਦਿੰਦੇ ਹਨ ਫਿਰ ਉਨ੍ਹਾਂ ਨੂੰ hello-Hi ਕਰਨ ਵਿੱਚ ਮਜਾ ਆ ਜਾਂਦਾ ਹੈ।
ਸਾਥੀਓ,
ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਹੁਣ ਮਰਾਠੀ ਵਿੱਚ ਵੀ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਸੰਭਵ ਹੋਈ ਹੈ। ਇੰਨਾ ਹੀ ਨਹੀਂ ਮੈਂ ਸੁਪਰੀਮ ਕੋਰਟ ਦੇ judges ਦੇ ਸਾਹਮਣੇ request ਕੀਤੀ ਸੀ। ਮੈਂ ਕਿਹਾ ਸੀ ਕਿ ਇੱਕ ਗ਼ਰੀਬ ਆਦਮੀ ਆਪ ਦੀ ਅਦਾਲਤ ਵਿੱਚ ਆਉਂਦਾ ਹੈ ਅਤੇ ਆਪ ਉਸ ਨੂੰ ਅੰਗ੍ਰੇਜ਼ੀ ਵਿੱਚ judgement ਦਿੰਦੇ ਹੋ ਉਹ ਬੇਚਾਰਾ ਕੀ ਸਮਝੇਗਾ, ਕੀ ਦਿੱਤਾ ਹੈ ਆਪਣੇ? ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਸਾਡੇ ਜੇ judgement ਹਨ, ਉਸ ਦਾ ਜੋ operative part ਹੈ , ਉਹ ਮਾਤ੍ਰਭਾਸ਼ਾ ਵਿੱਚ ਦਿੱਤਾ ਜਾਂਦਾ ਹੈ। ਮਰਾਠੀ ਵਿੱਚ ਲਿਖੀ ਸਾਇੰਸ, ਇਕੋਨੋਮਿਕਸ, ਆਰਟ, poetry ਅਤੇ ਤਮਾਮ ਵਿਸ਼ਿਆਂ ਦੀਆਂ ਕਿਤਾਬਾਂ ਉਪਲਬਧ ਹੁੰਦੀਆਂ ਰਹੀਆਂ ਹਨ ਅਤੇ ਵਧ ਰਹੀਆਂ ਹਨ। ਸਾਨੂੰ ਇਸ ਭਾਸ਼ਾ ਨੂੰ vehicle of ideas ਬਣਾਉਣਾ ਹੈ, ਤਾਕਿ ਇਹ ਹਮੇਸ਼ਾ ਜੀਵੰਤ ਬਣੀ ਰਹੇ। ਸਾਡਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਮਰਾਠੀ ਸਾਹਿਤ ਦੀਆਂ ਰਚਨਾਵਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣ ਮੈਂ ਚਾਹੁੰਦਾ ਹਾਂ ਕਿ ਮਰਾਠੀ ਭਾਸ਼ਾ ਗਲੋਬਲ ਔਡੀਐਂਸ ਤੱਕ ਪਹੁੰਚੇ। ਅਤੇ ਆਪ ਨੂੰ ਮਾਲੂਮ ਹੋਵੇਗਾ, ਆਪ ਨੂੰ ਇਹ translation ਭਾਸ਼ਾ ਵਿੱਚ ਤਾਂ ਇੱਕ ਭਾਰਤ ਸਰਕਾਰ ਨੇ ਭਾਸ਼ਿਣੀ ਐਪ ਬਣਾਇਆ ਹੈ। ਆਪ ਜ਼ਰੂਰ ਇਸ ਦਾ ਉਪਯੋਗ ਕਰ ਸਕਦੇ ਹੋ। ਇਸ ਨਾਲ ਬਹੁਤ ਅਸਾਨੀ ਨਾਲ ਆਪ ਆਪਣੀਆਂ ਚੀਜਾਂ ਨੂੰ ਭਾਰਤੀ ਭਾਸ਼ਾ ਵਿੱਚ interpret ਕਰ ਸਕਦੇ ਹੋ। ਟ੍ਰਾਂਸਲੇਸ਼ਨ ਦੇ ਇਸ ਫੀਚਰ ਨਾਲ ਭਾਸ਼ਾ ਦੀ ਦੀਵਾਰ ਖਤਮ ਹੋ ਸਕਦੀ ਹੈ। ਆਪ ਮਰਾਠੀ ਬੋਲੋ, ਅਗਰ ਮੈਂ ਭਾਸ਼ਿਣੀ ਐਪ ਲੈ ਕੇ ਬੈਠਿਆਂ ਹਾ ਤਾਂ ਉਸ ਨੂੰ ਗੁਜਰਾਤੀ ਵਿੱਚ ਸੁਣ ਸਕਦਾ ਹਾਂ । ਮੈਂ ਹਿੰਦੀ ਵਿੱਚ ਸੁਣ ਸਕਦਾ ਹਾਂ। ਤਾਂ ਇਹ ਇੱਕ ਵਿਵਸਥਾ, ਟੈਕਨੋਲੋਜੀ ਦੇ ਕਾਰਨ ਬਹੁਤ ਅਸਾਨ ਹੋਇਆ ਹੈ।
ਸਾਥੀਓ,
ਅੱਜ ਅਸੀਂ ਇਸ ਇਤਿਹਾਸਿਕ ਅਵਸਰ ਇਸ ਦੀ ਖੁਸ਼ੀ ਤਾਂ ਮਨਾ ਰਹੇ ਹਾਂ, ਇਹ ਮੌਕਾ ਸਾਡੇ ਲਈ ਇੱਕ ਵੱਡੀ ਜ਼ਿੰਮੇਦਾਰੀ ਵੀ ਲੈ ਕੇ ਆਇਆ ਹੈ। ਮਰਾਠੀ ਬੋਲਣ ਵਾਲੇ ਹਰ ਵਿਅਕਤੀ ਦੀ ਜ਼ਿੰਮੇਦਾਰੀ ਹੈ ਕਿ ਉਹ ਇਸ ਸੁੰਦਰ ਭਾਸ਼ਾ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਦੇਣ। ਜਿਸ ਤਰ੍ਹਾਂ ਮਰਾਠੀ ਲੋਕ ਸਰਲ ਹੁੰਦੇ ਹਨ, ਉਸੇ ਤਰ੍ਹਾਂ ਹੀ ਮਰਾਠੀ ਭਾਸ਼ਾ ਵੀ ਬਹੁਤ ਸਰਲ ਹੁੰਦੀ ਹੈ। ਇਸ ਭਾਸ਼ਾ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ, ਇਸ ਦਾ ਵਿਸਤਾਰ ਹੋਵੇ, ਅਗਲੀ ਪੀੜੀ ਵਿੱਚ ਇਸ ਨੂੰ ਲੈ ਕੇ ਮਾਣ ਦਾ ਬੋਧ ਹੋਵੇ, ਇਸ ਦੇ ਲਈ ਸਾਨੂੰ ਸਾਰਿਆਂ ਨੂੰ ਪ੍ਰਯਾਸ ਕਰਨਾ ਚਾਹੀਦਾ ਹੈ। ਆਪ ਸਭ ਨੇ ਮੇਰਾ ਸੁਆਗਤ-ਸਨਮਾਨ ਕੀਤਾ,ਮੈ ਰਾਜ ਸਰਕਾਰ ਦਾ ਆਭਾਰੀ ਹਾਂ। ਇਹ coincidence ਸੀ ਕਿਉਂਕਿ ਮੇਰਾ ਇੱਕ ਹੋਰ ਪ੍ਰੋਗਰਾਮ ਨਾਲ ਮੇਰਾ ਅੱਜ ਇੱਥੇ ਆਉਣਾ ਹੁੰਦਾ ਸੀ। ਲੇਕਿਨ ਅਚਾਨਕ ਇੱਥੇ ਦੇ ਸਾਥੀਆਂ ਨੇ ਮੈਨੂੰ ਕਹਿ ਦਿੱਤਾ ਕਿ ਇੱਕ ਘੰਟਾ ਹੋਰ ਦੇ ਦਿਓ ਅਤੇ ਉਸੇ ਵਿੱਚੋਂ ਇਹ ਪ੍ਰੋਗਰਾਮ ਬਣ ਗਿਆ ਅਤੇ ਆਪ ਲੋਕ ਸਾਰੇ ਪਤਵੰਤੇ ਲੋਕ ਹੋ ਜਿਨ੍ਹਾਂ ਦਾ ਜੀਵਨ ਇਨ੍ਹਾਂ ਗੱਲਾਂ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਸਭ ਦਾ ਇੱਥੇ ਉਪਸਥਿਤ ਹੋਣ ਇਹ ਆਪਣੇ ਆਪ ਵਿੱਚ ਮਰਾਠੀ ਭਾਸ਼ਾ ਦੇ ਮਾਹਤਮਯ ਨੂੰ ਉਜਾਗਰ ਕਰਦਾ ਹੈ। ਮੈਂ ਇਸ ਦੇ ਲਈ ਆਪ ਸਭ ਦਾ ਬਹੁਤ ਆਭਾਰੀ ਹਾਂ। ਮੈਂ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਮਰਾਠੀ ਭਾਸ਼ਾ ਨੂੰ ਸ਼ਾਸਤਰੀ ਦਰਜਾ ਮਿਲਣ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮਹਾਰਾਸ਼ਟ੍ਰਾਤੀਲ ਆਣਿ ਜਗਾਤੀਲ ਸਰਵ ਮਰਾਠੀਜਨਾਂਨਾ
ਖੂਪ ਖੂਪ ਸ਼ੁਭੇੱਛਾ ਦੇਤੋ।
(महाराष्ट्रातील आणि जगातील सर्व मराठीजनांना
खूप खूप शुभेच्छा देतो।)
ਧੰਨਵਾਦ।
***********
ਐੱਮਜੇਪੀਐੱਸ/ਐੱਸਟੀ/ਏਵੀ
(Release ID: 2062676)
Visitor Counter : 50
Read this release in:
Odia
,
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam