ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ‘ਵਿਸ਼ੇਸ਼ ਅਭਿਆਨ 4.0’ ਦੇ ਲਈ ਵਚਨਬੱਧਤਾ: ਪੈਂਡਿੰਗ ਮਾਮਲਿਆਂ ਦੇ ਕੁਸ਼ਲ ਨਿਪਟਾਰੇ ਵੱਲ ਧਿਆਨ ਕੇਂਦਰਿਤ ਕਰਨਾ ਅਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਲਈ ਦਫ਼ਤਰ ਦੀ ਸਫ਼ਾਈ ਨੂੰ ਉਤਸ਼ਾਹਿਤ ਕਰਨਾ
Posted On:
01 OCT 2024 5:03PM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 4.0 ਦੇ ਤਹਿਤ ਪੈਂਡਿੰਗ ਮਾਮਲਿਆਂ ਦਾ ਹੱਲ ਕਰਨ ਦੇ ਲਈ ਟੀਚੇ ਨਿਰਧਾਰਤ ਕੀਤੇ ਹਨ, ਜਿਸ ਵਿੱਚ ਸਾਂਸਦਾਂ ਦੇ ਰੈਫਰੇਂਸ, ਰਾਜ ਸਰਕਾਰ ਦੀ ਪੁੱਛਗਿੱਛ, ਅੰਤਰ-ਮੰਤਰਾਲਾ ਸੰਚਾਰ, ਸੰਸਦੀ ਭਰੋਸੇ, ਪੀਐਮਓ ਰੈਫਰੇਂਸ ਅਤੇ ਜਨਤਕ ਸ਼ਿਕਾਇਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਅਪੀਲਾਂ ਸ਼ਾਮਲ ਹਨ। ਮੰਤਰਾਲਾ ਪਾਲਣਾ ਦੇ ਬੋਝ ਨੂੰ ਘੱਟ ਕਰਨ ਅਤੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਲਈ ਮੌਜੂਦਾ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਦੇ ਲਈ ਵੀ ਪ੍ਰਤੀਬੱਧ ਹੈ। ਇਸ ਤੋਂ ਇਲਾਵਾ, ਮੰਤਰਾਲੇ ਦਾ ਉਦੇਸ਼ ਆਪਣੇ ਦਫ਼ਤਰਾਂ ਵਿੱਚ ਸਮੁੱਚੀ ਸਫ਼ਾਈ ਨੂੰ ਵਧਾਉਣਾ ਹੈ, ਜਿਸ ਵਿੱਚ ਥਾਂ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਅਧੀਨ/ ਨਾਲ਼ ਜੁੜੇ ਦਫ਼ਤਰਾਂ ਅਤੇ ਖੁਦਮੁਖ਼ਤਿਆਰ ਅਦਾਰਿਆਂ ਵਿੱਚ ਕੰਮ ਦੇ ਤਜ਼ਰਬੇ ਨੂੰ ਵਧਾਇਆ ਜਾਵੇਗਾ।
ਇਸ ਅਭਿਆਨ ਦਾ ਸ਼ੁਰੂਆਤੀ ਪੜਾਅ (16 ਸਤੰਬਰ, 2024 ਤੋਂ 30 ਸਤੰਬਰ, 2024 ਤੱਕ) ਮੰਤਰਾਲੇ ਵੱਲੋਂ ਪੈਂਡਿੰਗ ਮਾਮਲਿਆਂ ਨੂੰ ਖਤਮ ਕਰਨ, ਮੌਜੂਦਾ ਨਿਯਮਾਂ ਦੀ ਸਮੀਖਿਆ ਕਰਨ, ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਅਤੇ ਸਫ਼ਾਈ ਦੇ ਲਈ ਟੀਚੇ ਨਿਰਧਾਰਤ ਕਰਨ ਦੇ ਨਾਲ ਸਮਾਪਤ ਹੋਇਆ। ਇਨ੍ਹਾਂ ਵਿੱਚੋਂ ਕੁਝ ਮਹੱਤਵਪੂਰਨ ਟੀਚਿਆਂ ਵਿੱਚ ਸ਼ਾਮਲ ਹਨ:
-
2 ਲੱਖ ਤੋਂ ਵੱਧ ਫਾਈਲਾਂ ਦੀ ਸਮੀਖਿਆ ਕਰਨਾ।
-
ਦੇਸ਼ ਭਰ ਵਿੱਚ 1600 ਤੋਂ ਵੱਧ ਥਾਵਾਂ ਦੀ ਸਫ਼ਾਈ, ਜਿਸ ਨਾਲ਼ ਸਕ੍ਰੈਪ ਅਤੇ ਬੇਲੋੜੀ ਸਮੱਗਰੀ ਨੂੰ ਹਟਾਉਣ ਨਾਲ਼ ਇੱਕ ਲੱਖ ਵਰਗ ਫੁੱਟ ਤੋਂ ਵੱਧ ਜਗ੍ਹਾ ਬਣੇਗੀ।
-
ਸਕ੍ਰੈਪ ਅਤੇ ਬੇਲੋੜੀ ਸਮੱਗਰੀ ਦੇ ਨਿਪਟਾਰੇ ਤੋਂ 35 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕਰਨਾ।
ਇਸ ਅਭਿਲਾਸ਼ੀ ਪਹਿਲਕਦਮੀ ਦੇ ਮਹੱਤਵਪੂਰਨ ਨਤੀਜੇ ਮਿਲਣ ਦੀ ਉਮੀਦ ਹੈ। ਤਿਆਰੀ ਦੇ ਪੜਾਅ ਦੌਰਾਨ, ਸਾਰੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਪੂਰੇ ਅਭਿਆਨ ਦੌਰਾਨ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਆਪਣੀ ਪੂਰੀ ਤਾਕਤ ਲਾਉਣ ਦੀ ਅਪੀਲ ਕੀਤੀ ਗਈ ਹੈ। 2 ਅਕਤੂਬਰ ਤੋਂ 31 ਅਕਤੂਬਰ, 2024 ਤੱਕ ਲਾਗੂ ਪੜਾਅ ਦੇ ਦੌਰਾਨ ਮੰਤਰਾਲਾ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਹਰ ਅਹਿਮ ਯਤਨ ਕਰਨ ਲਈ ਦ੍ਰਿੜ ਹੈ।
*****
ਹਿਮਾਂਸ਼ੂ ਪਾਠਕ
(Release ID: 2061961)