ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ 2 ਅਕਤੂਬਰ 2024 ਨੂੰ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਝਾਰਖੰਡ ਦੇ ਹਜ਼ਾਰੀਬਾਗ ਤੋਂ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ ਦੀ ਸ਼ੁਰੂਆਤ ਕੀਤੀ


ਅਭਿਯਾਨ ਦਾ ਟੀਚਾ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ 63,000 ਤੋਂ ਅਧਿਕ ਕਬਾਇਲੀ ਬਹੁਲ ਪਿੰਡਾਂ ਨੂੰ 79,156 ਕਰੋੜ ਰੁਪਏ ਦੇ ਬਜਟ ਨਾਲ ਪਰਿਪੂਰਨਤਾ ਪ੍ਰਦਾਨ ਕਰਨਾ ਹੈ

ਅਭਿਯਾਨ ਦੇ ਤਹਿਤ ਅਗਲੇ 5 ਵਰ੍ਹਿਆਂ ਵਿੱਚ 17 ਮੰਤਰਾਲਿਆਂ ਦੇ ਤਾਲਮੇਲ ਪ੍ਰਯਾਸਾਂ ਨਾਲ 25 ਯੋਜਨਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਨੇ 40 ਨਵੇਂ ਏਕਲਵਯ ਸਕੂਲਾਂ ਦਾ ਉਦਘਾਟਨ ਕੀਤਾ ਅਤੇ 2834 ਕਰੋੜ ਰੁਪਏ ਦੀ ਲਾਗਤ ਵਾਲੇ 25 ਸਕੂਲਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਪੀਐੱਮ-ਜਨਮਨ ਦੇ ਤਹਿਤ 1365 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ; 1387 ਕਿਲੋਮੀਟਰ ਸੜਕਾਂ, 120 ਆਂਗਣਵਾੜੀ ਕੇਂਦਰ, 250 ਬਹੁ-ਮੰਤਵੀ ਕੇਂਦਰਾਂ ਅਤੇ 10 ਸਕੂਲ ਹੌਸਟਲ ਬਣਾਏ ਜਾਣਗੇ

Posted On: 02 OCT 2024 6:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਤਮਾ ਗਾਂਧੀ ਦੀ ਜਯੰਤੀ ਦੇ ਅਵਸਰ ‘ਤੇ ਝਾਰਖੰਡ ਦੇ ਹਜ਼ਾਰੀਬਾਦ ਤੋਂ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਕੁੱਲ ਖਰਚਾ 79,156 ਕਰੋੜ ਰੁਪਏ ਹੈ। (ਕੇਂਦਰੀ ਹਿੱਸਾ: 56,333 ਕਰੋੜ ਰੁਪਏ ਅਤੇ ਰਾਜ ਦਾ ਹਿੱਸਾ: 22,823 ਕਰੋੜ ਰੁਪਏ)। ਇਸ ਅਵਸਰ ‘ਤੇ ਝਾਰਖੰਡ ਦੇ ਮਾਣਯੋਗ ਰਾਜਪਾਲ ਸ਼੍ਰੀ ਸੰਤੋਸ਼ ਗੰਗਵਾਰ, ਕਬਾਇਲੀ ਮਾਮਲੇ ਮੰਤਰੀ ਸ਼੍ਰੀ ਜੁਏਲ ਓਰਾਮ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ, ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀ ਦੁਰਗਾਦਾਸ ਉਈਕੇ, ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

(ਪ੍ਰੈੱਸ ਰਿਲੀਜ਼: https://pib.gov.in/PressReleasePage.aspx?PRID=2061094)

 

ਇਹ ਅਭਿਯਾਨ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਕਬਾਇਲੀ ਬਹੁਤ ਪਿੰਡਾਂ ਅਤੇ ਅਭਿਲਾਸ਼ੀ ਬਲਾਕਾਂ ਵਿੱਚ ਫੈਲੇ 549 ਜ਼ਿਲ੍ਹਿਆਂ ਅਤੇ 2,911 ਬਲਾਕਾਂ ਵਿੱਚ 5 ਕਰੋੜ ਤੋਂ ਅਧਿਕ ਕਬਾਇਲੀ ਲੋਕਾਂ ਨੂੰ ਲਾਭਵੰਦ ਕਰਦੇ ਹੋਏ ਲਗਭਗ 63,843 ਪਿੰਡਾਂ ਨੂੰ ਕਵਰ ਕਰੇਗਾ। ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ ਦਾ ਲਕਸ਼ ਭਾਰਤ ਸਰਕਾਰ ਦੇ 17 ਮੰਤਰਾਲਿਆਂ ਦੁਆਰਾ ਕਨਵਰਜੈਂਸ ਅਤੇ ਆਊਟਰੀਚ ਦੁਆਰਾ ਲਾਗੂ ਕੀਤੇ ਗਏ 25 ਪ੍ਰਯਾਸਾਂ ਰਾਹੀਂ ਸਮਾਜਿਕ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ, ਆਜੀਵਿਕਾ ਵਿੱਚ ਮਹੱਤਵਪੂਰਨ ਕਮੀਆਂ ਨੂੰ ਖ਼ਤਮ ਕਰਨਾ ਅਤੇ ਕਬਾਇਲੀ ਖੇਤਰਾਂ ਅਤੇ ਭਾਈਚਾਰਿਆਂ ਦੇ ਸਮੁੱਚੇ ਅਤੇ ਟਿਕਾਊ ਵਿਕਾਸ ਨੂੰ ਸੁਨਿਸ਼ਚਿਤ ਕਰਨਾ ਹੈ।

ਇਸ ਯੋਜਨਾ ਨੂੰ 18 ਸਤੰਬਰ 2024 ਨੂੰ ਕੈਬਨਿਟ ਦੀ ਮਨਜ਼ੂਰੀ ਮਿਲੀ। (ਪ੍ਰੈੱਸ ਰਿਲੀਜ਼: https://pib.gov.in/PressReleaseIframePage.aspx?PRID=2055995) ਇਸ ਦੀ ਯੋਜਨਾ ਪੀਐੱਮ-ਜਨਮਨ ਤੋਂ ਮਿਲੀ ਸਿੱਖਿਆ ਅਤੇ ਸਫ਼ਲਤਾ ਦੇ ਅਧਾਰ ‘ਤੇ ਬਣਾਈ ਗਈ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨੇ 15 ਨਵੰਬਰ, 2023 ਨੂੰ ਜਨਜਾਤੀਯ ਗੌਰਵ ਦਿਵਸ ‘ਤੇ ਲਾਂਚ ਕੀਤਾ ਸੀ। 24,104 ਕਰੋੜ ਰੁਪਏ ਦੇ ਬਜਟ ਖਰਚੇ ਦੇ ਨਾਲ ਇਹ ਯੋਜਨਾ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੀ ਆਬਾਦੀ ‘ਤੇ ਕੇਂਦ੍ਰਿਤ ਹੈ। ਪਿਛਲੇ 10 ਮਹੀਨਿਆਂ ਵਿੱਚ ਲਗਭਗ ਸਾਰੇ ਕੰਮਾਂ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ ਅਤੇ 10,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲ ਹੀ ਵਿੱਚ, 17 ਸਤੰਬਰ, 2024 ਨੂੰ ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੀਐੱਮ-ਜਨਮਨ ਦੇ ਤਹਿਤ ਨਿਰਮਿਤ 40,000 ਪੂਰਨ ਹੋ ਚੁੱਕੇ ਘਰਾਂ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਚਾਬੀਆਂ ਲਾਭਾਰਥੀਆਂ ਨੂੰ ਸੌਂਪੀ ਅਤੇ 50,000 ਲਾਭਾਰਥੀਆਂ ਨੂੰ ਪਹਿਲੀ ਕਿਸ਼ਤ ਜਾਰੀ ਕੀਤੀ। (ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ ‘ਤੇ ਪ੍ਰੈੱਸ ਰਿਲੀਜ਼)

ਪ੍ਰਧਾਨ ਮੰਤਰੀ ਨੇ 40 ਏਕਲਵਯ ਸਕੂਲਾਂ ਦਾ ਉਦਘਾਟਨ ਕੀਤਾ ਅਤੇ 25 ਨਵੇਂ ਈਐੱਮਆਰਐੱਸ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਦੀ ਲਾਗਤ ਲਗਭਗ 2,834 ਕਰੋੜ ਰੁਪਏ ਹੋਵੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨਜਾਤੀਯ ਆਦਿਵਾਸੀ ਨਿਯਾਯੇ ਮਹਾਅਭਿਯਾਨ (ਪੀਐੱਮ-ਜਨਮਨ) ਦੇ ਤਹਿਤ 1,365 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ, ਜਿਸ ਵਿੱਚ 1387 ਕਿਲੋਮੀਟਰ ਸੜਕਾਂ, 120 ਆਂਗਣਵਾੜੀ ਕੇਂਦਰ, 250 ਬਹੁ-ਮੰਤਵੀ ਕੇਂਦਰ ਅਤੇ 10 ਸਕੂਲ ਹੌਸਟਲ ਸ਼ਾਮਲ ਹਨ, ਜਿਨ੍ਹਾਂ ਦਾ ਨਿਰਮਾਣ ਪੀਐੱਮ-ਜਨਮਨ ਦੇ ਤਹਿਤ ਗ੍ਰਾਮੀਣ ਵਿਕਾਸ, ਮਹਿਲਾ ਅਤੇ ਬਾਲ ਵਿਕਾਸ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਕੀਤਾ ਜਾ ਰਿਹਾ ਹੈ।

40 ਨਵੇਂ ਈਐੱਮਆਰਐੱਸ ਦੇ ਉਦਘਾਟਨ ਦੇ ਨਾਲ, ਨਵੀਂ ਯੋਜਨਾ ਦੇ ਤਹਿਤ ਕੁੱਲ 74 ਨਵੇਂ ਈਐੱਮਆਰਐੱਸ ਪੂਰੇ ਹੋ ਗਏ ਹਨ। ਇਸ ਯੋਜਨਾ ਨੂੰ 2018 ਵਿੱਚ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਵਿੱਚ ਲਾਂਚ ਕੀਤਾ ਗਿਆ ਸੀ, ਜਦੋਂ ਭਾਰਤ ਸਰਕਾਰ ਨੇ 440 ਏਕਲਵਯ ਸਕੂਲ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਸੀ। ਇਸ ਯੋਜਨਾ ਦੇ ਤਹਿਤ 50 ਪ੍ਰਤੀਸ਼ਤ ਜਾਂ ਉਸ ਤੋ ਅਧਿਕ ਅਨੁਸੂਚਿਤ ਜਨਜਾਤੀ ਜਨਸੰਖਿਆ ਅਤੇ 20,000 ਜਾਂ ਉਸ ਤੋਂ ਅਧਿਕ ਕਬਾਇਲੀ ਵਿਅਕਤੀਆਂ ਵਾਲੇ ਹਰੇਕ ਬਲਾਕ ਵਿੱਚ ਨਵੋਦਯਾ ਵਿਦਿਆਲਿਆ ਦੇ ਹਮਰੁਤਬਾ ਈਐੱਮਆਰਐੱਸ ਹੋਵੇਗਾ। ਪਹਿਲਾਂ ਤੋਂ ਸਵੀਕ੍ਰਿਤ 288 ਸਕੂਲਾਂ (2018 ਤੋਂ ਪਹਿਲੇ) ਦੇ ਨਾਲ ਕੁੱਲ 728 ਸਕੂਲ ਸਥਾਪਿਤ ਕੀਤੇ ਜਾਣਗੇ। ਈਐੱਮਆਰਐੱਸ ਦੀ ਨਿਰਮਾਣ ਲਾਗਤ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਕ੍ਰਮਵਾਰ 38 ਕਰੋੜ ਰੁਪਏ ਅਤੇ 48 ਕਰੋੜ ਰੁਪਏ ਤੱਕ ਵਧਾ ਦਿੱਤੀ ਗਈ ਹੈ। ਮਾਰਚ 2026 ਤੱਕ ਸਰਕਾਰ ਨੇ ਸਾਰੇ 728 ਸਕੂਲਾਂ ਨੂੰ ਕਾਰਜਸ਼ੀਲ ਬਣਾਉਣ ਦਾ ਟੀਚਾ ਰੱਖਿਆ ਹੈ, ਜਿਸ ਵਿੱਚ ਲਗਭਗ 3.5 ਲੱਖ ਕਬਾਇਲੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਮਿਲੇਗੀ। ਯੋਜਨਾ ਦੇ ਤਹਿਤ (2021-26 ਲਈ) 28919.72 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਪੜਾਅਵਾਰ ਤਰੀਕੇ ਨਾਲ 38,000 ਤੋਂ ਅਧਿਕ ਟੀਚਿੰਗ ਅਤੇ ਨੌਨ-ਟੀਚਿੰਗ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ 9000 ਟੀਚਿੰਗ ਅਤੇ ਨੌਨ-ਟੀਚਿੰਗ ਕਰਮਚਾਰੀਆਂ ਦੀ ਭਰਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਪਿਛਲੇ 10 ਵਰ੍ਹਿਆਂ ਵਿੱਚ ਅਜਿਹੇ ਸਕੂਲਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਜਿਵੇਂ ਕਿ ਹੇਠਾਂ ਦੇਖਿਆ ਜਾ ਸਕਦਾ ਹੈ।

ਯੋਜਨਾ/ਕਾਰਜ

2013-14

2024-25

ਬਜਟ ਖਰਚਾ

278.76  ਕਰੋੜ ਰੁਪਏ

(ਸੰਵਿਧਾਨ ਦੀ ਧਾਰਾ 275 (1) ਦੇ ਤਹਿਤ ਇੱਕ ਕੰਪੋਨੈਟ ਦੇ ਰੂਪ ਵਿੱਚ

6399.00  ਕਰੋੜ ਰੁਪਏ

(ਵੱਖ ਕੇਂਦਰੀ ਖੇਤਰ ਯੋਜਨਾ)

ਮਨਜ਼ੂਰ ਸਕੂਲ

167

708

ਕਾਰਜਸ਼ੀਲ ਸਕੂਲ

123

474

ਆਵਰਤੀ ਲਾਗਤ

ਰੁਪਏ 42,000 ਪ੍ਰਤੀ ਵਿਦਿਆਰਥੀ ਪ੍ਰਤੀ ਸਾਲ

ਰੁਪਏ 1,09,000 ਪ੍ਰਤੀ ਵਿਦਿਆਰਥੀ ਪ੍ਰਤੀ ਸਾਲ

ਪੂੰਜੀਗਤ ਲਾਗਤ

ਰੁਪਏ 12.00 ਕਰੋੜ (ਮੈਦਾਨੀ)

ਰੁਪਏ 16 ਕਰੋੜ (ਪਹਾੜੀ, ਉੱਤਰ-ਪੂਰਬ, ਐੱਲਡਬਲਿਊਈ)

ਰੁਪਏ 37.80  ਕਰੋੜ (ਮੈਦਾਨੀ)

ਰੁਪਏ 48 ਕਰੋੜ (ਪਹਾੜੀ, ਉੱਤਰ-ਪੂਰਬ, ਐੱਲਡਬਲਿਊਈ)

ਨਾਮਾਂਕਨ

34365

1,23,847 (2023-24)

 

ਪਿਛਲੇ 5 ਵਰ੍ਹਿਆਂ ਵਿੱਚ 170 ਸਕੂਲਾਂ ਵਿੱਚ ਨਿਰਮਾਣ ਕਾਰਜ ਪੂਰਾ ਹੋ ਚੁੱਕਿਆ ਹੈ (2019-20 ਤੋਂ ਸਤੰਬਰ 2024 ਤੱਕ) ਅਤੇ ਅੱਜ ਦੀ ਤਾਰੀਖ ਵਿੱਚ 240 ਤੋਂ ਅਧਿਕ ਸਕੂਲਾਂ ਵਿੱਚ ਨਿਰਮਾਣ ਕਾਰਜ ਪ੍ਰਗਤੀ ‘ਤੇ ਹੈ। ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ 328 ਸਕੂਲਾਂ ਵਿੱਚ ਸਮਾਰਟ ਕਲਾਸਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਈਐੱਮਆਰਐੱਸ ਐੱਮਆਈਐੱਸ ਪੋਰਟਲ ਵਿਦਿਆਰਥੀਆਂ, ਸਕੂਲਾਂ, ਅਧਿਆਪਕਾਂ ਦਾ ਡੇਟਾਬੇਸ ਬਣਾਏ ਰੱਖਣ ਅਤੇ ਨਿਰਮਾਣ ਅਤੇ ਵਿੱਤੀ ਪ੍ਰਗਤੀ ਦੀ ਸਮੀਖਿਆ ਲਈ ਬਣਾਇਆ ਗਿਆ ਹੈ।

ਪ੍ਰੋਗਰਾਮ ਦਾ ਵੀਡਿਓ ਲਿੰਕ:-  https://www.youtube.com/live/ZNl8CdHPthk?feature=shared)

 

 

*****

ਵੀਐੱਮ


(Release ID: 2061562) Visitor Counter : 40