ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

64ਵੇਂ ਐੱਨਡੀਸੀ ਕੋਰਸ ਦੇ ਫੈਕਲਟੀ ਅਤੇ ਕੋਰਸ ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 01 OCT 2024 3:51PM by PIB Chandigarh

64ਵੇਂ ਨੈਸ਼ਨਲ ਡਿਫੈਂਸ ਕਾਲਜ ਕੋਰਸ ਦੇ ਫੈਕਲਟੀ ਅਤੇ ਕੋਰਸ ਮੈਂਬਰਾਂ ਨੇ ਅੱਜ (1 ਅਕਤੂਬਰ, 2024) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਗਤੀਸ਼ੀਲ ਆਲਮੀ ਭੂ-ਰਾਜਨੀਤਕ ਵਾਤਾਵਰਣ ਸਾਡੇ ਸਾਹਮਣੇ ਅਨੇਕ ਚੁਣੌਤੀਆਂ ਪੇਸ਼ ਕਰਦਾ ਹੈ। ਹਾਲ ਦੇ ਦਿਨਾਂ ਵਿੱਚ ਜਿਸ ਤੇਜ਼ ਗਤੀ ਨਾਲ ਘਟਨਾਕ੍ਰਮ ਹੋਏ ਹਨ, ਸ਼ਾਇਦ ਇੱਕ ਦਹਾਕੇ ਪਹਿਲਾਂ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ। ਇਸ ਲਈ, ਸਾਰੇ ਅਧਿਕਾਰੀ, ਭਾਵੇਂ ਉਹ ਸਿਵਿਲ ਸੇਵਾ ਤੋਂ ਹੋਣ ਜਾਂ ਰੱਖਿਆ ਸੇਵਾਵਾਂ ਤੋਂ, ਉਨ੍ਹਾਂ ਨੂੰ ਆਪਣੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਕਮਜ਼ੋਰੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਉਨ੍ਹਾਂ ਸ਼ਕਤੀਆਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ, ਜੋ ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਮਦਦ ਕਰ ਸਕਦੀਆਂ ਹਨ। ਇੱਕ ਸ਼ਕਤੀ, ਜੋ ਉਨ੍ਹਾਂ ਦੇ ਕੋਲ ਨਿਸ਼ਚਿਤ ਤੌਰ ‘ਤੇ ਹੋਣੀ ਚਾਹੀਦੀ ਹੈ ਅਤੇ ਉਸ ਸ਼ਕਤੀ ਦੇ ਬਿਨਾ ਉਹ ਕੁਝ ਨਹੀਂ ਕਰ ਸਕਦੇ। ਉਹ ਸ਼ਕਤੀ ਹੈ- ਆਪਣੇ ਸੰਗਠਨਾਂ, ਦੇਸ਼ਾਂ ਅਤੇ ਵੱਡੇ ਪੈਮਾਨੇ ‘ਤੇ ਮਨੁੱਖਤਾ ਦੀ ਭਲਾਈ ਦੇ ਲਈ ਟੈਕਨੋਲੋਜੀ ਦਾ ਇਸਤੇਮਾਲ ਕਰਨ ਵਿੱਚ ਸਮਰੱਥ ਹੋਣਾ। ਇਨੋਵੇਸ਼ਨ ਇੱਕ ਹੋਰ ਕਾਰਕ ਹੈ, ਜੋ ਉਨ੍ਹਾਂ ਨੂੰ ਭਵਿੱਖ ਦੇ ਲਈ ਤਿਆਰ ਕਰੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਸੁਰੱਖਿਆ ਸਬੰਧੀ ਸਾਡੀਆਂ ਚਿੰਤਾਵਾਂ, ਖੇਤਰੀ ਅਖੰਡਤਾ ਦੇ ਸੰਭਾਲ ਤੋਂ ਅੱਗੇ ਵਧ ਕੇ ਰਾਸ਼ਟਰੀ ਭਲਾਈ ਦੇ ਹੋਰ ਖੇਤਰਾਂ, ਜਿਵੇਂ ਆਰਥਿਕ, ਵਾਤਾਵਰਣੀ, ਊਰਜਾ ਸੁਰੱਖਿਆ ਅਤੇ ਸਾਇਬਰ ਸੁਰੱਖਿਆ ਮੁੱਦਿਆਂ ਨੂੰ ਵੀ ਸ਼ਾਮਲ ਕਰਦੀਆਂ ਹਨ। ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਡੂੰਘੀ ਖੋਜ ਦੀ ਜ਼ਰੂਰਤ ਹੈ ਅਤੇ ਇਸ ਦੇ ਲਈ ਸਮੁੱਚੇ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਇਬਰ ਹਮਲੇ ਰਾਸ਼ਟਰੀ ਸੁਰੱਖਿਆ ਦੇ ਲਈ ਇੱਕ ਵੱਡਾ ਖਤਰਾ ਬਣ ਕੇ ਉਭਰੇ ਹਨ। ਸਾਇਬਰ ਹਮਲਿਆਂ ਨਾਲ ਨਿਪਟਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਲਈ ਉੱਚ-ਪੱਧਰੀ ਤਕਨੀਕੀ ਦਖਲ ਦੇ ਨਾਲ-ਨਾਲ ਮਜ਼ਬੂਤ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਚੰਗੀ ਤਰ੍ਹਾਂ ਨਾਲ ਟ੍ਰੇਂਡ ਅਤੇ ਮਾਹਿਰ ਮਾਨਵ ਸੰਸਾਧਨ ਦੀ ਜ਼ਰੂਰਤ ਹੁੰਦੀ ਹੈ। ਇਹ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਸਿਵਿਲ ਸੇਵਾਵਾਂ ਅਤੇ ਹਥਿਆਰਬੰਦ ਬਲਾਂ ਨੂੰ ਅਜਿਹੇ ਹਮਲਿਆਂ ਨੂੰ ਵਿਫਲ ਕਰਨ ਵਿੱਚ ਸਮਰੱਥ ਇੱਕ ਸੁਰੱਖਿਅਤ ਰਾਸ਼ਟਰਵਿਆਪੀ ਪ੍ਰਣਾਲੀ ਬਣਾਉਣ ਦੇ ਲਈ ਹੱਥ ਮਿਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਵਿਕਾਸ ਨੇ ਦੇਸ਼ਾਂ ਦੇ ਲਈ ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਸਥਾਪਿਤ ਕਰਨਾ ਅਤੇ ਉਸ ਦਾ ਇਸਤੇਮਾਲ ਕਰਨਾ ਲਾਜ਼ਮੀ ਬਣਾ ਦਿੱਤਾ ਹੈ। ਸ਼ਾਸਨ ਪ੍ਰਣਾਲੀਆਂ ਵਿੱਚ ਵੱਡੇ ਪੈਮਾਨੇ ‘ਤੇ ਡੇਟਾ ਅਤੇ ਸੰਵੇਦਨਸ਼ੀਲ ਜਾਣਕਾਰੀ ਵੀ ਉਪਲਬਧ ਹੈ, ਜਿਸ ਨੂੰ ਅਸੁਰੱਖਿਅਤ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਨੇ ਸਾਰਿਆਂ ਨੂੰ ਇਸ ਮੁੱਦੇ ਨੂੰ ਸਮਝਣ ਅਤੇ ਇਸ ਦਾ ਸਮਾਧਾਨ ਕਰਨ ਦੇ ਲਈ ਠੋਸ ਉਪਾਅ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ 

 

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ



(Release ID: 2061099) Visitor Counter : 8