ਜਹਾਜ਼ਰਾਨੀ ਮੰਤਰਾਲਾ
ਭਾਰਤ ਦੀ ਕੰਟੇਨਰ ਹੈਂਡਲਿੰਗ ਕਪੈਸਟੀ ਪੰਜ ਸਾਲਾਂ ਵਿੱਚ ਦੁੱਗਣੀ ਹੋ ਜਾਵੇਗੀ
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸਰਕਾਰ ਦੇ ਸ਼ੁਰੂਆਤੀ 100 ਦਿਨਾਂ ਵਿੱਚ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ 0ਦੀਆਂ ਪ੍ਰਮੁੱਖ ਉਪਲਬਧੀਆਂ ਦਾ ਖੁਲਾਸਾ ਕੀਤਾ
ਅਗਲੇ ਪੰਜ ਵਰ੍ਹੇ ਵਿੱਚ, ਐੱਮਓਪੀਐੱਸਡਬਲਿਊ ਨੇ ਕੰਟੇਨਰ ਹੈਂਡਲਿੰਗ ਨੂੰ ਪ੍ਰਭਾਵਸ਼ਾਲੀ 40 ਮਿਲੀਅਨ ਟੀਈਯੂਐਸ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਹੈ, ਜਿਸ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ 20 ਲੱਖ ਅਵਸਰ ਪੈਦਾ ਹੋਣਗੇ: ਸ਼੍ਰੀ ਸਰਬਾਨੰਦ ਸੋਨੋਵਾਲ
ਆਉਣ ਵਾਲੇ ਮਹੀਨਿਆਂ ਵਿੱਚ ਜੇਐੱਨਪੀਏ 10 ਮਿਲੀਅਨ ਟੀਈਯੂਐੱਸ ਦੀ ਕੰਟੇਨਰ ਹੈਂਡਲਿੰਗ ਸਮਰੱਥਾ ਪ੍ਰਾਪਤ ਕਰਨ ਵਾਲਾ ਪਹਿਲਾ ਬੰਦਰਗਾਹ ਬਣਨ ਜਾ ਰਿਹਾ ਹੈ: ਸ਼੍ਰੀ ਸਰਬਾਨੰਦ ਸੋਨੋਵਾਲ
ਗ੍ਰੇਟ ਨੀਕੋਬਾਰ ਦ੍ਵੀਪ ਦੇ ਗੈਲੇਥਿਯਾ ਬੇਅ, ਵਿੱਚ ਇੰਟਰਨੈਸ਼ਨਲ ਕੰਟੇਨਰ ਟ੍ਰਾਂਸਸ਼ਿਪਮੈਂਟ ਪੋਰਟ (ਆਈਸੀਟੀਪੀ), ਜੋ ਇੱਕ ਪ੍ਰਮੁੱਖ ਟ੍ਰਾਂਸਸ਼ਿਪਮੈਂਟ ਹੱਬ ਦੇ ਰੂਪ ਵਿੱਚ ਕੰਮ ਕਰੇਗਾ
ਸਮਗ੍ਰ ਵਿਕਾਸ ‘ਤੇ ਪੀਐੱਮ ਮੋਦੀ ਦਾ ਫੋਕਸ ਅਤੇ ‘ਟਰਾਂਸਪੋਰਟੇਸ਼ਨ ਦੇ ਮਾਧਿਅਮ ਨਾਲ ਟਰਾਂਸਫੋਰਮੇਸ਼ਨ’ ਦਾ ਉਨ੍ਹਾਂ ਦਾ ਮੰਤਰ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਇੱਕ ਆਦਰਸ਼ ਬਦਲਾਅ ਲਿਆ ਰਿਹਾ ਹੈ: ਸ਼੍ਰੀ ਸਰਬਾਨੰਦ ਸੋਨੋਵਾਲ
ਪੰਜ ਰਾਜਾਂ –ਗੁਜਰਾਤ, ਮਹਾਰਾਸ਼ਟਰ, ਕੇਰਲ, ਆਂਧਰ ਪ੍ਰਦੇਸ਼, ਅਤੇ ਓਡੀਸ਼ਾ ਵਿੱਚ ਸ਼ਿਪ ਬਿਲਡਿੰਗ ਅਤੇ ਸ਼ਿਪ ਰਿਪੇਅਰ ਕਲਸਟਰ ਸਥਾਪਿਤ ਕੀਤੇ ਜਾਣਗੇ- ਸ਼੍ਰੀ ਸੋਨੋਵਾਲ
ਹਾਈਡ੍ਰੋਜਨ ਮੈਨੂਫੈਕਚਰਿੰਗ ਕੇਂਦਰਾਂ ਦੀ ਸਥਾਪਨਾ ਦੇ ਲਈ ਡੀਪੀਏ ਅਤੇ ਵੀਓਸੀਪੀਏ ਵਿੱ
Posted On:
25 SEP 2024 4:28PM by PIB Chandigarh
ਅੱਜ ਆਯੋਜਿਤ ਇੱਕ ਵਿਸਤ੍ਰਿਤ ਪ੍ਰੈੱਸ ਕਾਨਫਰੰਸ ਵਿੱਚ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੰਤਰਾਲੇ ਦੁਆਰਾ ਪਹਿਲੇ 100 ਦਿਨਾਂ ਦੇ ਦੌਰਾਨ ਹਾਸਲ ਕੀਤੀਆਂ ਗਈਆਂ ਮਹੱਤਵਪੂਰਨ ਉਪਲਬਧੀਆਂ ਦੀ ਵਿਸਤ੍ਰਿਤ ਜਾਣਕਾਰੀ ਪ੍ਰਸਤੁਤ ਕੀਤੀ। ਇਸ ਕਾਨਫਰੰਸ ਦਾ ਉਦੇਸ਼ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਬਦਲਾਅ ਲਿਆਉਣ ਅਤੇ ਮੈਰੀਟਾਈਮ ਇੰਡੀਆ ਵਿਜ਼ਨ 2030 ਅਤੇ ਮੈਰੀਟਾਈਮ ਅੰਮ੍ਰਿਤਕਾਲ ਵਿਜ਼ਨ 2047 ਦੇ ਨਾਲ ਤਾਲਮੇਲ ਬਿਠਾਉਣ ਦੀ ਦਿਸ਼ਾ ਵਿੱਚ ਮੰਤਰਾਲੇ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਟੀ.ਕੇ. ਰਾਮਚੰਦ੍ਰਨ ਦੇ ਵਿਸਤ੍ਰਿਤ ਸੰਬੋਧਨ ਨਾਲ ਹੋਈ। ਇਸ ਦੇ ਬਾਅਦ ਮੰਤਰੀ ਮਹੋਦਯ ਨੇ ਆਪਣੀਆਂ ਟਿੱਪਣੀਆਂ ਦਿੱਤੀਆਂ, ਜਿਨ੍ਹਾਂ ਵਿੱਚ ਭਾਰਤ ਦੇ ਸਮੁੰਦਰੀ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੇ ਲਈ ਸਰਕਾਰ ਦੇ ਸਰਗਰਮ ਕਦਮਾਂ ‘ਤੇ ਜ਼ੋਰ ਦਿੱਤਾ ਗਿਆ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਟੁੱਟ ਮਾਰਗਦਰਸ਼ਨ ਦੀ ਸਰਾਹਨਾ ਕਰਦੇ ਹੋਏ ਕੀਤੀ, ਜਿਨ੍ਹਾਂ ਦਾ ਸਮ੍ਰਿੱਧੀ ਦੇ ਲਈ ਬੰਦਰਗਾਰ ਅਤੇ ਪ੍ਰਗਤੀ ਦੇ ਲਈ ਬੰਦਰਗਾਹ ਦਾ ਵਿਜ਼ਨ ਭਾਰਤ ਦੇ ਸਮੁੰਦਰੀ ਪਰਿਵਰਤਨ ਦਾ ਨੀਂਹ ਪੱਥਰ ਬਣ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਸਮਗ੍ਰ ਵਿਕਾਸ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਧਿਆਨ ਅਤੇ ‘ਟਰਾਂਸਪੋਰਟੇਸ਼ਨ ਦੇ ਮਾਧਿਅਮ ਨਾਲ ਟਰਾਂਸਫੋਰਮੇਸ਼ਨ’ ਦਾ ਉਨ੍ਹਾਂ ਦਾ ਮੰਤਰ ਭਾਰਤ ਦੇ ਸਮੁੰਦਰੀ ਲੈਂਡਸਕੇਪ ਦੇ ਪੂਰਨ ਕਾਇਆਪਲਟ ਦੀ ਤਰਫ ਲਿਜਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਜੀ ਦਾ ਸਮਗ੍ਰ ਵਿਕਾਸ ‘ਤੇ ਧਿਆਨ ਅਤੇ ‘ਟਰਾਂਸਪੋਰਟੇਸ਼ਨ ਦੇ ਮਾਧਿਅਮ ਨਾਲ ਟਰਾਂਸਫੋਰਮੇਸ਼ਨ’ ਦਾ ਉਨ੍ਹਾਂ ਦਾ ਮੰਤਰ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਇੱਕ ਆਦਰਸ਼ ਬਦਲਾਅ ਲਿਆ ਰਿਹਾ ਹੈ। ਸਮੁੰਦਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਸ ਸਰਕਾਰ ਦੀ ਪ੍ਰਤੀਬੱਧਤਾ ਅਭੂਤਪੂਰਵ ਆਰਥਿਕ ਵਿਕਾਸ ਦਾ ਮਾਰਗ ਪੱਧਰਾ ਕਰ ਰਹੀ ਹੈ ਅਤੇ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ ਮਹੱਤਵਪੂਰਨ ਅਵਸਰ ਪੈਦਾ ਕਰ ਰਹੀ ਹੈ। ਵਾਟਰਵੇਅਜ਼ ਭਾਰਤ ਦੇ ਨਵੇਂ ਰਾਜਮਾਰਗ ਬਣ ਰਹੇ ਹਨ।”
ਉਨ੍ਹਾਂ ਨੇ ਪ੍ਰਧਾਨ ਮਤੰਰੀ ਮੋਦੀ ਦੇ ਮਾਰਗਦਰਸ਼ਨ ਵਿੱਚ ਮੰਤਰਾਲੇ ਦੁਆਰਾ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ਦੇ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਦਾ ਉਦੇਸ਼ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣਾ, ਈਜ਼ ਆਫ ਡੂਇੰਗ ਬਿਜ਼ਨਸ, ਸਥਿਰਤਾ ਨੂੰ ਉਤਸ਼ਾਹ ਦੇਣਾ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਹੈ।
ਕਾਮਰਾਜਰ ਬੰਦਰਗਾਹ ਦੀ ਸਥਾਪਨਾ ਦੇ 25 ਸਾਲ ਬਾਅਦ, ਵਧਵਣ ਬੰਦਰਗਾਹ ਦਾ ਜੁੜਨਾ ਭਾਰਤ ਦੀ ਸਮੁੰਦਰੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਨਾਲ ਹੀ ਗੈਲੇਥੀਯਾ ਬੇਅ ਨੂੰ ਹਾਲ ਹੀ ਵਿੱਚ ਇੱਕ ਪ੍ਰਮੁੱਖ ਬੰਦਰਗਾਹ ਦੇ ਰੂਪ ਵਿੱਚ ਨੋਟੀਫਾਇਡ ਕੀਤਾ ਗਿਆ ਹੈ। ਅਗਲੇ ਪੰਜ ਵਰ੍ਹੇ ਵਿੱਚ, ਐੱਮਓਪੀਐੱਸਡਬਲਿਊ ਨੇ ਕੰਟੇਨਰ ਹੈਂਡਲਿੰਗ ਨੂੰ ਪ੍ਰਭਾਵਸ਼ਾਲੀ 40 ਮਿਲੀਅਨ ਟੀਈਯੂਐੱਸ ਤੱਕ ਪਹੁੰਚਣ ਦਾ ਅੰਦਾਜ਼ਾ ਲਗਾਇਆ ਹੈ, ਜਿਸ ਨਾਲ ਦੇਸ਼ ਭਰ ਵਿੱਚ ਰੋਜ਼ਗਾਰ ਦੇ 20 ਲੱਖ ਅਵਸਰ ਪੈਦਾ ਹੋਣਗੇ। ਇਕੱਲੇ ਜੇਐੱਨਪੀਏ ਆਪਣੀ ਹੈਂਡਲਿੰਗ ਸਮਰੱਥਾ ਨੂੰ ਮੌਜੂਦਾ 6.6 ਮਿਲੀਅਨ ਟੀਈਯੂਐੱਸ ਤੋਂ ਵਧਾ ਕੇ 10 ਮਿਲੀਅਨ ਕਰ ਦੇਵੇਗਾ। ”
ਜਹਾਜ ਨਿਰਮਾਣ ਅਤੇ ਜਹਾਜ ਮੁਰੰਮਤ ਦੇ ਰਣਨੀਤਕ ਮਹੱਤਵ ਨੂੰ ਪਛਾਣਦੇ ਹੋਏ, ਮੰਤਰਾਲਾ ਮਹਾਰਾਸ਼ਟਰ, ਕੇਰਲ, ਆਂਧਰ ਪ੍ਰਦੇਸ਼, ਓਡੀਸ਼ਾ ਅਤੇ ਗੁਜਰਾਤ ਵਿੱਚ ਸਮਰਪਿਤ ਕਲਸਟਰ ਵਿਕਸਿਤ ਕਰ ਰਿਹਾ ਹੈ। ਅਸੀਂ ਹਾਈਡ੍ਰੋਜਨ ਮੈਨੂਫੈਕਚਰਿੰਗ ਸੈਂਟਰਾਂ ਦੇ ਵਿਕਾਸ ਦੇ ਲਈ ਕਾਂਡਲਾ ਅਤੇ ਵੀਓਸੀ ਪੋਰਟ ਵਿੱਚ 3900 ਏਕੜ ਤੋਂ ਅਧਿਕ ਜ਼ਮੀਨ ਦੀ ਵੰਡ ਕਰ ਰਹੇ ਹਾਂ, ਜਿਸ ਨਾਲ ਭਾਰਤ ਸਵੱਛ ਊਰਜਾ ਵਿੱਚ ਅਗ੍ਰਣੀ ਬਣ ਜਾਏਗਾ। ਇਸ ਦੇ ਇਲਾਵਾ, ਅਸੀਂ ਆਗਾਮੀ ’ਸਾਗਰਮੰਥਨ –ਦ ਗ੍ਰੇਟ ਓਸ਼ਨ ਕਾਨਫਰੰਸ’ ਦਾ ਬੇਸਬ੍ਰੀ ਨਾਲ ਇੰਤਜਾਰ ਕਰ ਰਹੇ ਹਾਂ, ਜੋ ਇਸ ਨਵੰਬਰ ਵਿੱਚ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗੀ, ਜਿਸ ਵਿੱਚ ਮਹਾਸਾਗਰ ਸਥਿਰਤਾ ਅਤੇ ਨੀਲੀ ਅਰਥਵਿਵਸਥਾ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨ ‘ਤੇ ਜ਼ੋਰ ਦਿੱਤਾ ਜਾਏਗਾ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੰਤਰਾਲੇ ਦੀਆਂ ਉਪਲਬਧੀਆਂ ਨੂੰ ਪ੍ਰਸਤੁਤ ਕਰਦੇ ਹੋਏ ਪ੍ਰਮੁੱਖ ਪ੍ਰੋਜੈਕਟਾਂ ‘ਤੇ ਧਿਆਨ ਕੇਂਦਰਿਤ ਕੀਤਾ, ਜੋ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਵਧਾਉਣਗੇ ਅਤੇ ਸਮਗ੍ਰ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਦੇਣਗੇ। ਉਨ੍ਹਾਂ ਨੇ 21ਵੀਂ ਸਦੀ ਦੀ ਭਾਰਤ ਦੇ ਪਹਿਲੇ ਪ੍ਰਮੁੱਖ ਬੰਦਰਗਾਹ ਪ੍ਰੋਜੈਕਟ, ਵਾਧਵਣ ਬੰਦਰਗਾਹ ਦੀ ਨੀਂਹ ਨੂੰ ਰੇਖਾਂਕਿਤ ਕੀਤਾ, ਜੋ 298 ਐੱਮਐੱਮਟੀਪੀਏ ਦੀ ਸਮਰੱਥਾ ਦੇ ਨਾਲ ਹਰ ਮੌਸਮ ਵਿੱਚ ਕੰਮ ਕਰਨ ਵਾਲੇ ਗਹਿਰੇ ਪਾਣੀ ਦੇ ਸਭ ਤੋਂ ਵੱਡੇ ਬੰਦਰਗਾਹਾਂ ਵਿੱਚੋਂ ਇੱਕ ਬਣਨ ਦੇ ਲਈ ਤਿਆਰ ਹੈ।
ਇਸ ਮੈਗਾ ਬੰਦਰਗਾਹ ਤੋਂ 1.2 ਮਿਲੀਅਨ ਰੋਜ਼ਗਾਰ ਦੇ ਅਵਸਰ ਪੈਦਾ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇੱਕ ਭਾਰਤੀ ਬੰਦਰਗਾਹ ਵਿਸ਼ਵ ਪੱਧਰ ‘ਤੇ ਟੌਪ 10 ਕੰਟੇਨਰ ਬੰਦਰਗਾਹਾਂ ਵਿੱਚ ਸ਼ਾਮਲ ਹੋ ਜਾਏਗਾ। ਇਸ ਨਾਲ ਅੰਤਰਰਾਸ਼ਟਰੀ ਸ਼ਿਪਿੰਗ ਕਨੈਕਟੀਵਿਟੀ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ ਅਤੇ ਟ੍ਰਾਂਜਿਟ ਟਾਈਮ ਅਤੇ ਲਾਗਤ ਵਿੱਚ ਕਮੀ ਆਵੇਗੀ।
ਇੱਕ ਹੋਰ ਪ੍ਰਮੁੱਖ ਪ੍ਰੋਜੈਕਟ ਈਸਟ ਕੋਸਟ ‘ਤੇ ਤੂਤੀਕੋਰਿਨ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਹੈ, ਜੋ ਇੱਕ ਪ੍ਰਮੁੱਖ ਟ੍ਰਾਂਸਸ਼ਿਪਮੈਂਟ ਹੱਬ ਦੇ ਰੂਪ ਵਿੱਚ ਕੰਮ ਕਰੇਗਾ। ਇਸ ਨਾਲ ਪ੍ਰਤੀ ਕੰਟੇਨਰ 200 ਅਮਰੀਕੀ ਡਾਲਰ ਤੱਕ ਦੀ ਬੱਚਤ ਹੋਵੇਗੀ ਅਤੇ ਲਗਭਗ 4 ਮਿਲੀਅਨ ਅਮਰੀਕੀ ਡਾਲਰ ਦੀ ਸਲਾਨਾ ਵਿਦੇਸ਼ੀ ਮੁਦ੍ਰਾ ਦੀ ਬੱਚਤ ਹੋਵੇਗੀ।
ਈਜ਼ ਆਫ ਡੂਇੰਗ ਬਿਜ਼ਨਸ ਦੀ ਪਹਿਲ ਨਾਲ ਕਈ ਸੁਧਾਰ ਹੋਏ ਹਨ, ਜਿਨ੍ਹਾਂ ਵਿੱਚ ਨੀਤੀ ਅਤੇ ਸੰਚਾਲਨ ਤਾਲਮੇਲ ਨੂੰ ਪ੍ਰੋਤਸਾਹਨ ਦੇਣ ਦੇ ਲਈ ਭਾਰਤੀ ਸਮੁੰਦਰੀ ਕੇਂਦਰ (ਆਈਐੱਮਸੀ) ਦੀ ਸਥਾਪਨਾ, ਸਮੁੰਦਰੀ ਵਿਵਾਦ ਸਮਾਧਾਨ ਨੂੰ ਕਾਰਗਰ ਬਣਾਉਣ ਦੇ ਲਈ ਭਾਰਤੀ ਅੰਤਰਰਾਸ਼ਟਰੀ ਸਮੁੰਦਰੀ ਵਿਵਾਦ ਸਮਾਧਾਨ ਕੇਂਦਰ (IIMDRC) ਅਤੇ ਬੰਦਰਗਾਹ ਦੇ ਪ੍ਰਦਰਸ਼ਨ ਨੂੰ ਬੈਂਚਮਾਰਕ ਕਰਨ ਦੇ ਲਈ ਸਾਗਰ ਆਂਕਲਨ ਦਿਸ਼ਾਨਿਰਦੇਸ਼ ਸ਼ਾਮਲ ਹਨ, ਜਿਸ ਨਾਲ ਆਲਮੀ ਮੁਕਾਬਲੇਬਾਜ਼ੀ ਵਧੇਗੀ। ਇਸ ਦੇ ਇਲਾਵਾ, ਅਤਿਆਧੁਨਿਕ ਸ਼ਿਪ ਲਿਫਟਾਂ ਅਤੇ ਕਾਰਜਸਥਾਨਾਂ ਨਾਲ ਲੈਸ ਕੋਚਿਨ ਸ਼ਿਪਯਾਰਡ ਦੀ ਅੰਤਰਰਾਸ਼ਟਰੀ ਜਹਾਜ ਮੁਰੰਮਤ ਸੁਵਿਧਾ (ਆਈਐੱਸਆਰਐੱਫ) ਵਿੱਚ ਸੰਚਾਲਨ ਦੀ ਸ਼ੁਰੂਆਤ ਨੇ ਭਾਰਤ ਨੂੰ ਜਹਾਜ ਮੁਰੰਮਤ ਬਜ਼ਾਰ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ।
ਮੰਤਰਾਲੇ ਨੇ ਦੀਨਦਿਆਲ ਪੋਰਟ ਇਨਕਰੋਚਮੈਂਟ ਡ੍ਰਾਈਵ ਨੂੰ ਵੀ ਸਫਲਤਾਪੂਰਨਵਕ ਲਾਗੂ ਕੀਤਾ, ਜਿਸ ਦੇ ਤਹਿਤ ਬੰਦਰਗਾਹ ਅਧਾਰਿਤ ਉਦਯੋਗਿਕ ਵਿਕਾਸ ਦੇ ਲਈ 200 ਏਕੜ ਇਨਕਰੋਚਡ ਲੈਂਡ ਨੂੰ ਮੁੜ ਤੋਂ ਪ੍ਰਾਪਤ ਕੀਤਾ ਗਿਆ। ਪ੍ਰਮੁੱਖ ਬੰਦਰਗਾਹਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਹੋਇਆ ਹੈ, 2024 ਵਿੱਚ ਆਵਾਜਾਈ ਵਿੱਚ 4.87 ਫੀਸਦੀ ਦਾ ਵਾਧਾ ਹੋਇਆ ਹੈ,ਅਤੇ ਵਿਸ਼ਾਖਾਪਟਨਮ ਬੰਦਰਗਾਹ ਵਰਲਡ ਬੈਂਕ ਦੇ ਕੰਟੇਨਰ ਪਰਫੋਰਮੈਂਸ ਇੰਡੈਕਸ ਵਿੱਚ ਟੌਪ 20 ਦੇ ਸਥਾਨ ‘ਤੇ ਹੈ। ਹਰਿਤ ਪਹਿਲ ਦੇ ਹਿੱਸੇ ਦੇ ਰੂਪ ਵਿੱਚ, ਮੰਤਰਾਲੇ ਨੇ ਗ੍ਰੀਨ ਟੱਗ ਟ੍ਰਾਂਜ਼ਿਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਦੀਨਦਿਆਲ ਬੰਦਰਗਾਹ ‘ਤੇ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟਾਂ ਦੇ ਲਈ ਜ਼ਮੀਨ ਦੀ ਵੰਡ ਕੀਤੀ ਗਈ। ਕਰੂਜ਼ ਟੂਰਿਜ਼ਮ ਵਿੱਚ, ਵਿਸ਼ਾਖਾਪਟਨਮ ਵਿੱਚ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਦਾ ਸੰਚਾਲਨ ਕੀਤਾ ਗਿਆ, ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਸਮੁੰਦਰੀ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਪ੍ਰੋਤਸਾਹਨ ਮਿਲਿਆ।
ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਟੀ.ਕੇ ਰਾਮਚੰਦ੍ਰਨ ਨੇ ਮੰਤਰਾਲੇ ਦੀ ਰਣਨੀਤਕ ਪਹਿਲਾਂ ਦਾ ਵਿਸਤ੍ਰਿਤ ਵੇਰਵਾ ਪ੍ਰਸਤੁਤ ਕੀਤਾ।ਉਨ੍ਹਾਂ ਨੇ ਸਮੁੰਦਰੀ ਸੰਰਚਨਾ ਨੂੰ ਮਜ਼ਬੂਤ ਕਨਰ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਈਜ਼ ਆਫ ਡੂਇੰਗ ਬਿਜ਼ਨਸ ਦੇ ਉਦੇਸ਼ ਨਾਲ ਕੀਤੇ ਗਏ ਪ੍ਰਮੁੱਖ ਸੁਧਾਰਾਂ ‘ਤੇ ਪ੍ਰਕਾਸ਼ ਪਾਇਆ।
“ਸਰਕਾਰ ਦੇ ਪਹਿਲੇ 100 ਦਿਨਾਂ ਵਿੱਚ, ਮੰਤਰਾਲੇ ਨੇ ਭਾਰਤੀ ਸਮੁਦਰੀ ਕੇਂਦਰ ਅਤੇ ਭਾਰਤੀ ਅੰਤਰਰਾਸ਼ਟਰੀ ਸਮੁੰਦੀ ਵਿਵਾਦ ਸਮਾਧਾਨ ਕੇਂਦਰ ਦੀ ਸਥਾਪਨਾ ਵਰਗੇ ਪ੍ਰਮੁੱਖ ਸੁਧਾਰਾਂ ਨੂੰ ਲਾਗੂ ਕਰਨ ਦੇ ਲਈ ਸਾਹਸਿਕ ਕਦਮ ਉਠਾਏ ਹਨ, ਜੋ ਸਮੁੰਦਰੀ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਵਿੱਚ ਗਲੋਬਲ ਲੀਡਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਗੇ। ਅਸੀਂ ਮੈਰੀਟਾਈਮ ਇੰਡੀਆ ਵਿਜ਼ਨ 2030 ਅਤੇ ਮੈਰੀਟਾਈਮ ਅੰਮ੍ਰਿਤਕਾਲ ਵਿਜ਼ਨ 2047 ਦੇ ਮਹੱਤਵਅਕਾਂਖੀ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਸਹੀ ਰਸਤੇ ‘ਤੇ ਹਾਂ, ਜੋ ਟਿਕਾਊ ਵਿਕਾਸ, ਵਧੀ ਹੋਈ ਕਨੈਕਟੀਵਿਟੀ ਅਤੇ ਵਪਾਰ ਕਰਨ ਵਿੱਚ ਅਸਾਨੀ ਵਿੱਚ ਸੁਧਾਰ ‘ਤੇ ਧਿਆਨ ਕੇਂਦਰਿਤ ਕਰਦੇ ਹਾਂ, ਸ਼੍ਰੀ ਟੀਕੇ ਰਾਮਚੰਦ੍ਰਨ, ਸਕੱਤਰ, ਐੱਮਓਪੀਐੱਸਡਬਲਿਊ ਨੇ ਕਿਹਾ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਸਤੰਬਰ 2024 ਵਿੱਚ ਆਯੋਜਿਤ 20ਵੀਂ ਸਮੁੰਦਰੀ ਰਾਜ ਵਿਕਾਸ ਪ੍ਰੀਸ਼ਦ ਦੀ ਬੈਠਕ ਦੀ ਚਰਚਾ ਦਾ ਜ਼ਿਕਰ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਰਾਜਾਂ ਵਿੱਚ ਮੈਗਾ ਸ਼ਿਪਬਿਲਡਿੰਗ ਪਾਰਕਾਂ ਦੇ ਵਿਕਾਸ ‘ਤੇ ਮੁੱਖ ਤੌਰ ‘ਤੇ ਚਰਚਾ ਕੀਤੀ ਗਈ। ਇਸ ਦੇ ਇਲਾਵਾ, ਐੱਮਓਪੀਐੱਸਡਬਲਿਊ ਦੁਆਰਾ ਅਗਸਤ ਵਿੱਚ ਨਾਗਪੱਟਿਨਮ ਪੋਰਟ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਦੇ ਅੱਪਗ੍ਰੇਡੇਸ਼ਨ ਨੂੰ ਮੰਜ਼ੂਰੀ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ, ਜਿਸ ਦਾ ਉਦੇਸ਼ ਨਾਗਪੱਟਿਨਮ (ਭਾਰਤ) ਅਤੇ ਕਾਂਕੇਸੰਥੁਰਾਈ (ਸ੍ਰੀਲੰਕਾ) ਦੇ ਦਰਮਿਆਨ ਪੈਸੇਂਜ਼ਰ ਫੈਰੀ ਸਰਵਿਸ ਸ਼ੁਰੂ ਕਰਨਾ ਹੈ, ਜਿਸ ਨਾਲ ਖੇਤਰੀ ਸੰਪਰਕ, ਵਪਾਰ, ਟੂਰਿਜ਼ਮ ਅਤੇ ਆਰਥਿਕ ਅਵਸਰਾਂ ਵਿੱਚ ਵਾਧਾ ਹੋਵੇਗਾ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੰਤਰਾਲੇ ਦੀਆਂ ਅਗਾਮੀ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕੀਤਾ, ਜਿਨ੍ਹਾਂ ਦਾ ਉਦੇਸ਼ ਭਾਰਤ ਦੇ ਸਮੁੰਦਰੀ ਖੇਤਰ ਨੂੰ ਹੋਰ ਅੱਗੇ ਵਧਾਉਣਾ ਹੈ। ਪ੍ਰਮੁੱਖ ਪਹਿਲਾਂ ਵਿੱਚ ਗ੍ਰੇਟ ਨਿਕੋਬਾਰ ਦ੍ਵੀਪ ਦੇ ਗੈਲੇਥੀਯਾ ਬੇਅ ਵਿੱਚ ਇੰਟਰਨੈਸ਼ਨਲ ਕੰਟੇਨਰ ਟ੍ਰਾਂਸਸ਼ਿਪਮੈਂਟ ਪੋਰਟ (ICTP) ‘ਤੇ ਕੰਮ ਸ਼ੁਰੂ ਕਰਨਾ ਸ਼ਾਮਲ ਹੈ, ਜੋ ਇੱਕ ਪ੍ਰਮੁੱਖ ਟ੍ਰਾਂਸਸ਼ਿਪਮੈਂਟ ਹੱਬ ਦੇ ਰੂਪ ਵਿੱਚ ਕੰਮ ਕਰੇਗਾ। ਜਹਾਜ ਨਿਰਮਾਣ ਵਿੱਚ ਭਾਰਤ ਦੀ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਦੇ ਲਈ, ਜਹਾਜ ਨਿਰਮਾਣ ਵਿੱਤੀ ਸਹਾਇਤਾ ਨੀਤੀ ਦਾ ਵਿਸਤਾਰ ਕੀਤਾ ਜਾਵੇਗਾ, ਨਾਲ ਹੀ ਘਰੇਲੂ ਜਹਾਜ ਮਲਕੀਅਤ ਨੂੰ ਪ੍ਰੋਤਸਾਹਨ ਦੇਣ ਦੇ ਲਈ ਇੱਕ ਸਮੁੰਦਰੀ ਵਿਕਾਸ ਫੰਡ ਦੀ ਸਥਾਪਨਾ ਕੀਤੀ ਜਾਵੇਗੀ। ਮੰਤਰਾਲਾ ਈਬੀਐੱਸ ਪੋਰਟਲ (Port Operating System) ਦੇ ਨਾਲ ਡਿਜੀਟਲੀਕਰਣ ਦੇ ਮਾਧਿਅਮ ਨਾਲ ਸੰਚਾਲਨ ਕੁਸ਼ਲਤਾ ਨੂੰ ਵਧਾਉਣ ਦੇ ਲਈ ਵੀ ਤਿਆਰ ਹੈ, ਜੋ ਪੰਜ ਪ੍ਰਮੁੱਖ ਬੰਦਰਗਾਹਾਂ ‘ਤੇ ਲਾਈਵ ਹੋਵੇਗਾ, ਜਿਸ ਨਾਲ ਲੌਜਿਸਟਿਕਸ ਲਾਗਤ ਘੱਟ ਹੋਵੇਗੀ ਅਤੇ ਸੰਚਾਲਨ ਵਿਵਸਥਾ ਸੁਚਾਰੂ ਹੋਵੇਗੀ।
ਸਮੁੰਦਰੀ ਜਹਾਜ਼ਾਂ, ਸਮੁੰਦਰੀ ਪ੍ਰਦੂਸ਼ਣ, ਅਤੇ ਸਮੁੰਦਰੀ ਦੇਣਦਾਰੀਆਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਸਰਵੋਤਮ ਪ੍ਰਥਾਵਾਂ ਨੂੰ ਸ਼ਾਮਲ ਕਰਨ ਵਾਲੇ ਮਰਚੈਂਟ ਸ਼ਿਪਿੰਗ ਬਿਲ ਦੀ ਨੋਟੀਫਿਕੇਸ਼ਨ ਦਾ ਵੀ ਜ਼ਿਕਰ ਕੀਤਾ ਗਿਆ ਸੀ, ਨਾਲ ਹੀ ਕੋਸਟਲ ਸ਼ਿਪਿੰਗ ਬਿਲ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਦਾ ਉਦੇਸ਼ ਪ੍ਰਤੀਯੋਗੀ ਤਟਵਰਤੀ ਸ਼ਿਪਿੰਗ ਵਾਤਾਵਰਣ ਨੂੰ ਪ੍ਰੋਤਸਾਹਨ ਦੇਣਾ, ਆਵਾਜਾਈ ਲਾਗਤ ਨੂੰ ਘਟਾਉਣਾ, ਭਾਰਤੀ ਜਹਾਜ਼ਾਂ ਨੂੰ ਉਤਸ਼ਾਹਿਤ ਕਰਨ ਅਤੇ ਇਨਲੈਂਡ ਵਾਟਰਵੇਅਜ਼ ਦੇ ਨਾਲ ਸਮੁੰਦਰੀ ਜਲ ਮਾਰਗਾਂ ਨੂੰ ਜੋੜਨਾ ਹੈ।
ਸਥਿਰਤਾ ਦੇ ਮੋਰਚੇ ‘ਤੇ ਹਰਿਤ ਨੌਕਾ ਸਕੀਮ ਇਨਲੈਂਡ ਵੈਸਲਜ਼ ਦੇ ਲਈ ਗ੍ਰੀਨ ਫਿਊਲਜ਼ ਵਿੱਚ ਬਦਲਾਅ ਨੂੰ ਪ੍ਰੋਤਸਾਹਨ ਦੇਵੇਗੀ, ਅਤੇ ਕੋਚੀਨ ਸ਼ਿਪਯਾਰਡ ਵਿੱਚ ਹਾਈਡ੍ਰੋਜਨ-ਪਾਵਰਡ ਵੈਸਲਸ (vessels) ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਇਲਾਵਾ, ਵਧ ਰਹੇ ਘਰੇਲੂ ਅਤੇ ਇੰਟਰਨੈਸ਼ਨਲ ਕਰੂਜ਼ ਟੂਰਿਜ਼ਮ ਨੂੰ ਸਮਾਯੋਜਿਤ ਕਰਨ ਦੇ ਲਈ ਗੋਆ ਵਿੱਚ ਮੋਰਮੁਗਾਓ ਪੋਰਟ ਕਰੂਜ਼ ਟਰਮੀਨਲ ਦੇ ਸੰਚਾਲਨ ਦੇ ਨਾਲ ਭਾਰਤ ਨੂੰ ਇੱਕ ਪ੍ਰਮੁੱਖ ਕਰੂਜ਼ਿੰਗ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਕਰੂਜ਼ ਇੰਡੀਆ ਮਿਸ਼ਨ ਸ਼ੁਰੂ ਕੀਤਾ ਜਾਵੇਗਾ।
ਸ਼੍ਰੀ ਸੋਨੋਵਾਲ ਨੇ ਕਿਹਾ, ‘ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਅਸੀਂ ਆਪਣੀ ਯਾਤਰਾ ਜਾਰੀ ਰੱਖਦੇ ਹੋਏ ਭਾਰਤ ਦੇ ਸਮੁੰਦਰੀ ਖੇਤਰ ਨੂੰ ਬਦਲਣ ਦੇ ਲਈ ਪ੍ਰਤੀਬੱਧ ਹਾਂ। ਬੁਨਿਆਦੀ ਢਾਂਚੇ ਨੂੰ ਵਧਾਉਣ, ਈਜ਼ ਆਫ ਡੂਇੰਗ ਬਿਜ਼ਨਸ ਅਤੇ ਸਥਿਰਤਾ ‘ਤੇ ਸਾਡੇ ਧਿਆਨ ਦੇ ਨਾਲ, ਅਸੀਂ ਦੇਸ਼ ਨੂੰ ਆਲਮੀ ਸਮੁੰਦਰੀ ਮਹਾਸ਼ਕਤੀ ਬਣਨ ਦੀ ਦਿਸ਼ਾ ਵਿੱਚ ਅੱਗੇ ਵਧਾ ਰਹੇ ਹਾਂ।’
ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲਾ, ਸਮੁੰਦਰੀ ਭਾਰਤ ਵਿਜ਼ਨ 2030 ਦੇ ਤਹਿਤ ਨਿਰਧਾਰਿਤ ਲਕਸ਼ਾਂ ਨੂੰ ਹਾਸਲ ਕਰਨ ਲਈ ਦ੍ਰਿੜ੍ਹਤਾ ਪੂਰਵਕ ਕੇਂਦਰਿਤ ਹੈ। ਪ੍ਰਯਾਸ ਟਿਕਾਊ ਵਿਕਾਸ ਸੁਨਿਸ਼ਚਿਤ ਕਰਨ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੀ ਦਿਸ਼ਾ ਵਿੱਚ ਹਨ, ਜੋ ਭਾਰਤ ਦੇ ਸਮੁੰਦਰੀ ਖੇਤਰ ਨੂੰ ਆਲਮੀ ਪੱਧਰ ‘ਤੇ ਪ੍ਰਮੁੱਖਤਾ ਪ੍ਰਦਾਨ ਕਰਨਗੇ।
ਪ੍ਰੈੱਸ ਕਾਨਫਰੰਸ ਦਾ ਸਮਾਪਨ ਸਵਾਲ-ਜਵਾਬ ਸੈਸ਼ਨ ਦੇ ਨਾਲ ਹੋਇਆ, ਜਿਸ ਵਿੱਚ ਮੀਡੀਆ ਨੂੰ ਮੰਤਰੀ ਅਤੇ ਸਕੱਤਰ ਦੋਵਾਂ ਦੇ ਨਾਲ ਸਿੱਧੀ ਗੱਲਬਾਤ ਕਰਨ ਦਾ ਮੰਚ ਪ੍ਰਦਾਨ ਕੀਤਾ ਗਿਆ।
**********
ਐੱਨਬੀ/ਏਕੇ
(Release ID: 2060092)
Visitor Counter : 27