ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਨਿਲਯਮ ਵਿਖੇ ਭਾਰਤੀਯ ਕਲਾ ਮਹੋਤਸਵ ਦਾ ਉਦਘਾਟਨ ਕੀਤਾ

Posted On: 28 SEP 2024 6:55PM by PIB Chandigarh

ਇਹ ਮਹੋਤਸਵ 6 ਅਕਤੂਬਰ ਤੱਕ ਆਮ ਜਨਤਾ ਲਈ ਖੁੱਲ੍ਹਾ ਰਹੇਗਾ

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (28 ਸਤੰਬਰ, 2024) ਸਿਕੰਦਰਾਬਾਦ ਦੇ ਰਾਸ਼ਟਰਪਤੀ ਨਿਲਯਮ ਵਿਖੇ ਭਾਰਤੀਯ ਕਲਾ ਮਹੋਤਸਵ ਦੇ ਪਹਿਲੇ ਆਯੋਜਨ ਦਾ ਉਦਘਾਟਨ ਕੀਤਾ। ਇਸ ਅੱਠ ਦਿਨਾਂ ਮਹੋਤਸਵ ਦਾ ਆਯੋਜਨ ਰਾਸ਼ਟਰਪਤੀ ਨਿਲਯਮ ਦੁਆਰਾ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਅਤੇ ਸੱਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

 ਇਸ ਮਹੋਤਸਵ ਦਾ ਉਦੇਸ਼ ਵਿਜ਼ਿਟਰਾਂ ਦੇ ਸਾਹਮਣੇ ਉੱਤਰ-ਪੂਰਬ ਰਾਜਾਂ-ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਦੇ ਸਮ੍ਰਿੱਧ ਅਤੇ ਵਿਵਿਧ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਨਾ ਹੈ। 

 

 

ਰਾਸ਼ਟਰਪਤੀ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਅਤੇ ਉਤਸ਼ਾਹਿਤ ਕਰਨ ਲਈ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਉੱਤਰ-ਪੂਰਬ ਰਾਜਾਂ ਦੀ ਸੱਭਿਆਚਾਰਕ ਵਿਭਿੰਨਤਾ, ਉਨ੍ਹਾਂ ਦੇ ਲੋਕ ਨਾਚ, ਸੰਗੀਤ, ਕਲਾ ਅਤੇ ਪਰੰਪਰਾਗਤ ਲਿਬਾਸ ਸਾਡੇ ਦੇਸ਼ ਦੀ ਵਿਰਾਸਤ ਹਨ। ਇਹ ਮਹੋਤਸਵ ਨਾਗਰਿਕਾਂ ਨੂੰ ਖੇਤਰ ਦੀਆਂ ਪਰੰਪਰਾਵਾਂ ਅਤੇ ਭਾਈਚਾਰਿਆਂ ਤੋਂ ਅਧਿਕ ਜਾਣੂ ਕਰਵਾਉਣ ਦਾ ਇੱਕ ਪ੍ਰਯਾਸ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਇਹ ਮਹੋਤਸਵ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦਾ ਵੀ ਇੱਕ ਅਵਸਰ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਮਹੋਤਸਵ ਸਾਡੇ ਦੇਸ਼ ਦੇ ਉੱਤਰ-ਪੂਰਬ ਅਤੇ ਦੱਖਣ ਹਿੱਸਿਆਂ ਦਰਮਿਆਨ ਇੱਕ ਸੇਤੂ ਦਾ ਕੰਮ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਮਹੋਤਸਵ ਉੱਤਰ-ਪੂਰਬ ਦੇ ਕਾਰੀਗਰਾਂ, ਕਲਾਕਾਰਾਂ ਅਤੇ ਭਾਈਚਾਰਿਆਂ ਨੂੰ ਉਨ੍ਹਾਂ ਦੀਆਂ ਪਰੰਪਰਾਵਾਂ ਅਤੇ ਪ੍ਰਤਿਭਾਵਾਂ ਨੂੰ ਅੱਗੇ ਲੈ ਕੇ ਸਸ਼ਕਤ ਬਣਾਉਣ ਵਿੱਚ ਮਦਦ ਕਰੇਗਾ।

 

 

ਤੇਲੰਗਾਨਾ ਦੇ ਗਵਰਨਰ ਅਤੇ ਕੇਂਦਰੀ ਸੱਭਿਆਚਾਰਕ ਅਤੇ ਟੂਰਿਜ਼ਮ ਮੰਤਰੀ ਦੇ ਇਲਾਵਾ, ਸਾਰੇ ਅੱਠ ਉੱਤਰ-ਪੂਰਬ ਰਾਜਾਂ ਦੇ ਗਵਰਨਰ ਅਤੇ ਉੱਤਰ-ਪੂਰਬ ਖੇਤਰ ਵਿਕਾਸ ਰਾਜ ਮੰਤਰੀ ਇਸ ਉਦਘਾਟਨ ਸਮਾਰੋਹ ਵਿੱਚ ਮੌਜੂਦ ਸਨ।

 

ਭਾਰਤੀਯ ਕਲਾ ਮਹੋਤਸਵ 29 ਸਤੰਬਰ ਤੋਂ 6 ਅਕਤੂਬਰ, 2024 ਤੱਕ ਸਵੇਰੇ 10:00 ਤੋਂ ਸ਼ਾਮ 8:00 ਵਜੇ ਤੱਕ ਦਰਸ਼ਕਾਂ ਦੇ ਲਈ ਖੁੱਲ੍ਹਿਆ ਰਹੇਗਾ। ਦਰਸ਼ਕ https://visit.rashtrapatibhavan.gov.in  ‘ਤੇ ਸਲਾਟ ਬੁੱਕ ਕਰ ਸਕਦੇ ਹਨ। ਵਿਜ਼ਿਟਰਾਂ ਲਈ ਮਹੋਤਸਵ ਸਥਲ ‘ ‘ਤੇ ਆ ਕੇ ਬੁਕਿੰਗ ਕਰਨ ਦੀ ਸੁਵਿਧਾ ਵੀ ਉਪਲਬਧ ਹੈ।

 

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ 

***

 

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2060085) Visitor Counter : 33