ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਮਹਾਸਾਗਰ ਰਿਮ ਐਸੋਸੀਏਸ਼ਨ ਸੈਮੀਨਾਰ

प्रविष्टि तिथि: 27 SEP 2024 9:56AM by PIB Chandigarh

ਗੋਆ ਦੇ ਨੇਵਲ ਵਾਰ ਕਾਲਜ ਵਿਖੇ 25 ਸਤੰਬਰ, 2024 ਨੂੰ ਗ਼ੈਰ-ਕਾਨੂੰਨੀ, ਬਿਨਾਂ ਘੋਸ਼ਣਾ ਕੀਤੇ ਅਤੇ ਗ਼ੈਰ-ਨਿਯਮਿਤ (ਆਈਯੂਯੂ)) ਤੌਰ ’ਤੇ ਮੱਛੀਆਂ ਫੜਨ ਦੇ ਮੁੱਦੇ ’ਤੇ ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ (ਆਈਓਆਰਏ) ਸੈਮੀਨਾਰ ਦੇ ਦੂਜੇ ਸੰਸਕਰਨ ਦਾ ਆਯੋਜਨ ਕੀਤਾ ਗਿਆ ਸੀ। ਸੈਮੀਨਾਰ ਵਿੱਚ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਆਈਯੂਯੂ ਮੱਛੀਆਂ ਫੜਨ ਦੀਆਂ ਗਤੀਵਿਧੀਆਂ, ਆਰਥਿਕ, ਵਾਤਾਵਰਨ ਅਤੇ ਸੁਰੱਖਿਆ ਖੇਤਰ ਵਿੱਚ ਇਸ ਦੇ ਪ੍ਰਭਾਵ ਅਤੇ ਇਨ੍ਹਾਂ ਗਤੀਵਿਧੀਆਂ ਨਾਲ ਨਜਿੱਠਣ ਲਈ ਉਨ੍ਹਾਂ ਕਾਨੂੰਨੀ ਖ਼ਾਮੀਆਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਨੂੰ ਆਈਓਆਰਏ ਦੇ ਮੈਂਬਰ ਦੇਸ਼ਾਂ ਵੱਲੋਂ ਅੱਗੇ ਵਧਾਇਆ ਸਕਦਾ ਹੈ। 

ਇਸ ਮੌਕੇ ਆਸਟ੍ਰੇਲੀਆ, ਬੰਗਲਾਦੇਸ਼, ਫਰਾਂਸ, ਇੰਡੋਨੇਸ਼ੀਆ, ਕੀਨੀਆ, ਮੈਡਾਗਾਸਕਰ, ਮੋਜ਼ਾਮਬੀਕ, ਮਲੇਸ਼ੀਆ, ਮਾਲਦੀਵ, ਮਾਰੀਸ਼ਸ, ਓਮਾਨ, ਸੋਮਾਲੀਆ, ਦੱਖਣੀ ਅਫ਼ਰੀਕਾ, ਸੇਸ਼ੇਲਸ, ਸ੍ਰੀਲੰਕਾ, ਥਾਈਲੈਂਡ ਅਤੇ ਤਨਜ਼ਾਨੀਆ ਸਮੇਤ 17 ਆਈਓਆਰਏ ਦੇਸ਼ਾਂ ਦੇ ਨੁਮਾਇੰਦਿਆਂ ਨੇ ਆਈਓਆਰ ਵਿੱਚ ਆਈਯੂਯੂ ਮੱਛੀਆਂ ਫੜਨ ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਮੁੱਦਾ ਅਧਾਰਿਤ ਚਰਚਾਵਾਂ ਵਿੱਚ ਹਿੱਸਾ ਲਿਆ।

 

*********

ਵੀਐੱਮ/ਐੱਸਪੀਐੱਸ


(रिलीज़ आईडी: 2059524) आगंतुक पटल : 79
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil