ਇਸਪਾਤ ਮੰਤਰਾਲਾ
azadi ka amrit mahotsav g20-india-2023

ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਿਡ (SAIL) ਦੀ 52ਵੀਂ ਸਲਾਨਾ ਜਨਰਲ ਮੀਟਿੰਗ ਦਾ ਆਯੋਜਨ


ਸੈਲ (SAIL) ਮੋਹਰੀ ਰਹਿਣ ਦਾ ਪ੍ਰਯਾਸ ਜਾਰੀ ਰੱਖੇਗਾ: ਸੈਲ (SAIL) ਚੇਅਰਮੈਨ

Posted On: 26 SEP 2024 1:44PM by PIB Chandigarh

ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਿਡ (SAIL) ਨੇ ਅੱਜ ਲੋਦੀ ਰੋਡ, ਨਵੀਂ ਦਿੱਲੀ ਸਥਿਤ ਕੰਪਨੀ ਹੈੱਡਕੁਆਰਟਰ ਵਿੱਚ ਆਪਣੀ 52ਵੀਂ ਸਲਾਨਾ ਜਨਰਲ ਮੀਟਿੰਗ (ਏਜੀਐੱਮ) ਦਾ ਆਯੋਜਨ ਕੀਤਾ। ਸੈਲ (SAIL) ਦੇ ਚੇਅਰਮੈਨ ਸ਼੍ਰੀ ਅਮਰੇਂਦੁ ਪ੍ਰਕਾਸ਼ ਨੇ ਮੀਟਿੰਗ ਵਿੱਚ ਵਰਚੁਅਲ ਤੌਰ ‘ਤੇ ਹਿਤਧਾਰਕਾਂ ਨੂੰ ਸੰਬੋਧਨ ਕੀਤਾ।

DSC03616.JPG

ਕੰਪਨੀ ਦੇ ਸ਼ੇਅਰ ਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਪਿਛਲੇ  ਵਰ੍ਹੇ ਦੇ ਪ੍ਰਦਰਸ਼ਨ ‘ਤੇ ਵਿਚਾਰ ਕਰਦੇ ਹੋਏ ਅਤੇ ਭਵਿੱਖ ਵੱਲ ਦੇਖਦੇ ਹੋਏ ਮੇਰਾ ਇਹ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਇੱਕ ਸੰਗਠਨ ਦੇ ਰੂਪ ਵਿੱਚ ਅਸੀਂ ਆਪਣੇ ਉਦਯੋਗ ਵਿੱਚ ‘ਨੰਬਰ ਵਨ’ ਯਾਨੀ ਸਰਬਸ਼੍ਰੇਸ਼ਠ ਬਣਨ ਦੀ ਉਮੀਦ ਰੱਖ ਸਕਦੇ ਹਾਂ । ਉਨ੍ਹਾਂ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਵਿਜ਼ਨ ਦੇ ਨਾਲ ਦੇਸ਼ ਦੇ ਸਮਾਜਿਕ, ਡਿਜੀਟਲ ਅਤੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਨੂੰ ਬਦਲਣ ਲਈ ਭਾਰਤ ਸਰਕਾਰ ਦੇ ਨਿਰੰਤਰ ਪ੍ਰਯਾਸ ਨੇ ਦੇਸ਼ ਦੇ ਸਾਰੇ ਖੇਤਰਾਂ ਵਿੱਚ ਸਟੀਲ ਦੀ ਮੰਗ ਨੂੰ ਪ੍ਰੋਤਸਾਹਨ ਦਿੱਤਾ ਹੈ।

ਉਨ੍ਹਾਂ ਨੇ ਵਿੱਤ ਵਰ੍ਹੇ 23-24 ਦੌਰਾਨ ਸੈਲ ਦੇ ਪ੍ਰਦਰਸ਼ਨ ਦਾ ਸੰਖੇਪ ਵੇਰਵਾ ਪੇਸ਼ ਕੀਤਾ ਅਤੇ ਕਿਹਾ ਕਿ ਸੈਲ (SAIL)   ਨੇ ਵਿੱਤ ਵਰ੍ਹੇ 24 ਦੌਰਾਨ ਕ੍ਰਮਵਾਰ 20.5 ਮਿਲੀਅਨ ਟਨ (ਐੱਮਟੀ), 19.24 ਐੱਮਟੀ ਅਤੇ 18.44 ਐੱਮਟੀ ਹੌਟ ਮੈਟਲ, ਕ੍ਰੂਡ ਸਟੀਲ ਅਤੇ ਵਿਕਰੀ ਯੋਗ ਸਟੀਲ ਦਾ ਉਤਪਾਦਨ ਕਰਕੇ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਕ੍ਰਮਵਾਰ 5.6 ਪ੍ਰਤੀਸ਼ਤ, 5.2 ਪ੍ਰਤੀਸ਼ਤ ਅਤੇ 6.9 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਨੇ  ਦੱਸਿਆ ਕਿ ਕੰਪਨੀ ਨੇ ਵਿੱਤ ਵਰ੍ਹੇ 24 ਦੌਰਾਨ, 1,04,545 ਕਰੋੜ ਰੁਪਏ ਦਾ ਸਰਬਸ਼੍ਰੇਸ਼ਠ ਵਿਕਰੀ ਕਾਰੋਬਾਰ ਪ੍ਰਾਪਤ ਕੀਤਾ।

ਉਨ੍ਹਾਂ ਨੇ ਸੈਲ(SAIL)  ਦੋ ਪ੍ਰਮੁੱਖ ਖੇਤਰਾਂ ਸਮਰੱਥਾ ਉਪਯੋਗ ਨੂੰ ਅਧਿਕਤਮ ਕਰਨਾ ਤੇ ਗ੍ਰਾਹਕਾਂ ਨੂੰ ਸਰਵੋਤਮ ਕੀਮਤ ਪ੍ਰਦਾਨ ਕਰਨ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ, “ਸੈਲ (SAIL) ਹਿਤਧਾਰਕਾਂ ਦੇ ਨਾਲ ਨਿਰੰਤਰ ਕੰਮ ਕਰਦੇ ਹੋਏ, ਪਰਿਸੰਪੱਤੀ ਉਪਯੋਗ ਵਿੱਚ ਸੁਧਾਰ ਅਤੇ ਸਰਗਰਮ ਤੌਰ ‘ਤੇ ਅੱਗੇ ਵਧਣਾ ਜਾਰੀ ਰੱਖੇਗਾ।”

****

 

ਐੱਮਜੀ/ਐੱਸਕੇ



(Release ID: 2059045) Visitor Counter : 5


Read this release in: English , Urdu , Hindi , Tamil , Telugu