ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਗ੍ਰਾਮੀਣ ਵਿਕਾਸ ਮੰਤਰਾਲੇ ਨੇ ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਇੰਸਟੀਟਿਊਟ ਫੌਰ ਵ੍ਹਾਟ ਵਰਕਸ ਟੂ ਐਡਵਾਂਸ ਜ਼ੇਂਡਰ ਇਕੁਐਲਿਟੀ ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ ਜੈਂਡਰ ਮੁੱਖਧਾਰਾ ‘ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ


ਗ੍ਰਾਮੀਣ ਅਰਥਵਿਵਸਥਾ ਵਿੱਚ ਸਰਕਾਰ ਦੀ ਭਾਗੀਦਾਰੀ ਦਾ ਉਦੇਸ਼ ਸਮਾਜਿਕ-ਆਰਥਿਕ ਸਮਾਵੇਸ਼ਨ ਅਤੇ ਸਸ਼ਕਤੀਕਰਣ ਦੇ ਜ਼ਰੀਏ ਲੋਕਾਂ ਦੇ ਦੈਨਿਕ ਜੀਵਨ ਅਤੇ ਆਜੀਵਿਕਾ ਨੂੰ ਬਦਲਣਾ ਹੈ: ਸ਼੍ਰੀ ਸੈਲੇਸ਼ ਕੁਮਾਰ ਸਿੰਘ

ਸੰਮੇਲਨ ਵਿੱਚ ਜੈਂਡਰ ਸੰਵੇਦਨਸ਼ੀਲ ਸਮੁਦਾਇਕ ਸੰਸਥਾਵਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਡੀਏਵਾਈ-ਐੱਨਆਰਐੱਲਐੱਮ ਢਾਂਚੇ ਦੇ ਅੰਦਰ ਮਹਿਲਾ-ਪੁਰਸ਼ ਸਮਾਨਤਾ ਨੂੰ ਅੱਗੇ ਵਧਾਉਣ ਦੀਆਂ ਰਣਨੀਤੀਆਂ ‘ਤੇ ਚਰਚਾ ਕੀਤੀ ਗਈ

Posted On: 21 SEP 2024 11:02AM by PIB Chandigarh

ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ) ਨੇ ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਇੰਸਟੀਟਿਊਟ ਫੌਰ ਵ੍ਹਾਟ ਵਰਕਸ ਟੂ ਐਡਵਾਂਸ ਜੈਂਡਰ ਇਕੁਐਲਿਟੀ (ਆਈਡਬਲਿਊਡਬਲਿਊਏਜੀਈ) ਦੇ ਸਹਿਯੋਗ ਨਾਲ ਕੱਲ੍ਹ ਨਵੀਂ ਦਿੱਲੀ ਵਿੱਚ ਜੈਂਡਰ ਮੁਖਧਾਰਾ ‘ਤੇ ਰਾਸ਼ਟਰੀ ਸੰਮੇਲਨ ਦਾ ਸਫਲਤਾਪੂਰਵਕ ਆਯੋਜਨ ਕੀਤਾ। ਸੰਮੇਲਨ ਵਿੱਚ ਜੈਂਡਰ ਸੰਵੇਦਨਸ਼ੀਲ ਸਮੁਦਾਇਕ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਡੀਏਵਾਈ-ਐੱਨਆਰਐੱਲਐੱਮ ਢਾਂਚੇ ਦੇ ਅੰਤਰ ਮਹਿਲਾ-ਪੁਰਸ਼ ਸਮਾਨਤਾ ਨੂੰ ਅੱਗੇ ਵਧਾਉਣ ਦੀਆਂ ਰਣਨੀਤੀਆਂ ‘ਤੇ ਚਰਚਾ ਕੀਤੀ ਗਈ।

 ਗ੍ਰਾਮੀਣ ਵਿਕਾਸ, ਸਕੱਤਰ, ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਗ੍ਰਾਮੀਣ ਅਰਥਵਿਵਸਥਾ ਵਿੱਚ ਸਰਕਾਰ ਦੀ ਭਾਗੀਦਾਰੀ ਦਾ ਉਦੇਸ਼ ਸਮਾਜਿਕ-ਆਰਥਿਕ ਸਮਾਵੇਸ਼ਨ ਅਤੇ ਸਸ਼ਕਤੀਕਰਣ ਦੇ ਜ਼ਰੀਏ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੀ ਆਜੀਵਿਕਾ ਨੂੰ ਬਦਲਣਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਡੀਏਵਾਈ-ਐੱਨਆਰਐੱਲਐੱਮ ਨੇ ਅੰਤਰ-ਮੰਤਰਾਲੀ ਸਹਿਯੋਗ ਦੇ ਮਾਧਿਅਮ ਨਾਲ ‘ਸਰਕਾਰ ਦੇ ਸਮੁੱਚੇ ਦ੍ਰਿਸ਼ਟੀਕੋਣ’ ਨੂੰ ਅਪਣਾਇਆ ਹੈ। ਹੁਣ, ਸਾਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਅਤੇ ਮਾਹਿਰਾਂ ਤੋਂ ਸਿੱਖ ਕੇ ਆਪਣੀ ਜੈਂਡਰ ਸਟ੍ਰੈਟੇਜੀ ਨੂੰ ਹੋਰ ਬਿਹਤਰ ਬਣਾਉਣ ਦੀ ਜ਼ਰੂਰਤ ਹੈ।

ਭਾਰਤ ਸਰਕਾਰ ਦੇ ਸਾਬਕਾ ਸਕੱਤਰ, ਸ਼੍ਰੀ ਨਾਗੇਂਦਰ ਸਿਨ੍ਹਾ ਨੇ ਕਿਹਾ ਕਿ ਡੀਏਵਾਈ-ਐੱਨਆਰਐੱਲਐੱਮ ਸੰਰਚਨਾਤਮਕ ਅਸਮਾਨਤਾਵਾਂ ਨੂੰ ਦੂਰ ਕਰਕੇ ਅਤੇ ਮਹਿਲਾਵਾਂ ਦੇ ਸਮੂਹ, ਆਵਾਜ਼ ਅਤੇ ਏਜੰਸੀ ਨੂੰ ਮਜ਼ਬੂਤ ਕਰਕੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦਾ ਇੱਕ ਅਨੂਠਾ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼੍ਰਮ ਦੇ ਅਸਮਾਨ ਵਿਭਾਜਨ, ਅਵੈਤਨਿਕ ਦੇਖਭਾਲ ਕਾਰਜ ਦੇ ਬੋਝ ਅਤੇ ਮਹਿਲਾਵਾਂ ਦੇ ਅਧਿਕਾਰਾਂ ਅਤੇ ਯੋਗਤਾਵਾਂ ਦੀ ਕਮੀ ਨੂੰ ਸਮਝਣ ਦੇ ਲਈ ਵਿਵਿਚਨਾਤਮਕ ਜਾਗਰੂਕਤਾ ਜ਼ਰੂਰੀ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਹਰੇਕ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਦੀਆਂ ਵਿਲੱਖਣ ਚੁਣੌਤੀਆਂ ਦੇ ਅਨੁਰੂਪ ਅਨੁਕੂਲਿਤ, ਸੰਦਰਭ-ਵਿਸ਼ਿਸ਼ਟ ਸਮਾਧਾਨਾਂ ਦਾ ਸੱਦਾ ਦਿੱਤਾ ਅਤੇ ਅਨੁਭਵ ਦੇ ਨਾਲ ਸਿੱਖਣ ਦੇ ਲਈ ਨਾਗਰਿਕ ਸਮਾਜ ਸੰਗਠਨਾਂ ਦੇ ਨਾਲ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਸਿਫਾਰਿਸ਼ ਕੀਤੀ।

ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਮਰੱਥਾ ਨਿਰਮਾਣ ਇੱਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ, ਗ੍ਰਾਮ ਸੰਗਠਨਾਂ (ਵੀਓ), ਕਲਸਟਰ ਪੱਧਰੀ ਸੰਘਾਂ (ਸੀਐੱਲਐੱਫ) ਅਤੇ ਸਮਾਜਿਕ ਕਾਰਜ ਕਮੇਟੀਆਂ (ਐੱਸਏਸੀ) ਦੀਆਂ ਸਮਰੱਥਾਵਾਂ ਨੂੰ ਵਧਾਉਣ ਦਾ ਸੱਦਾ ਦਿੱਤਾ, ਤਾਕਿ ਉਹ ਆਪਣੇ ਕਾਰਜ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦੇ ਲਈ ਬਿਹਤਰ ਕਾਨੂੰਨੀ ਅਤੇ ਮਨੋਵਿਗਿਆਨਿਕ ਸਹਾਇਤਾ ਦੀ ਜ਼ਰੂਰਤ ‘ਤੇ ਬਲ ਦਿੱਤਾ। ਨਾਲ ਹੀ ਉਨ੍ਹਾਂ ਨੇ ਮਹਿਲਾਵਾਂ ਦੇ ਲਈ ਉਪਲਬਧ ਕਾਨੂੰਨੀ ਉਪਾਵਾਂ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨ ਦੇ ਲਈ ਨਿਆਂ ਵਿਭਾਗ ਦੇ ਨਾਲ ਸਹਿਯੋਗ ਕਰਨ ਦਾ ਸੁਝਾਅ ਦਿੱਤਾ।

ਇਸ ਪ੍ਰੋਗਰਾਮ ਵਿੱਚ ਜੈਂਡਰ ਸੰਵੇਦਨਸ਼ੀਲ ਸਮੁਦਾਇਕ ਸੰਸਥਾਵਾਂ, ਸੰਮਿਲਨ ਮਾਰਗਾਂ, ਪ੍ਰੋਗਰਾਮ ਬਣਾਉਣ ਵਿੱਚ ਮਹਿਲਾ-ਪੁਰਸ਼ ਨੂੰ ਜੋੜਨ ਅਤੇ ਗਠਬੰਧਨ ਅਤੇ ਵਕਾਲਤ ਸਹਿਤ ਵਿਸ਼ਿਆਂ ‘ਤੇ ਚਾਰ ਪੈਨਲ ਚਰਚਾਵਾਂ ਹੋਈਆਂ। ਪ੍ਰਤੀਭਾਗੀਆਂ ਵਿੱਚ ਪੰਚਾਇਤੀ ਰਾਜ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਐੱਸਆਰਐੱਲਐੱਮ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰ, ਜੈਂਡਰ ਮਾਹਿਰ ਅਤੇ ਨਾਗਰਿਕ ਸਮਾਜ ਨਾਲ ਜੁੜੇ ਲੋਕ ਸਨ।

A group of people sitting in chairs in a roomDescription automatically generated

ਮੁੱਖ ਚਰਚਾਵਾਂ ਮਹਿਲਾ ਸਸ਼ਕਤੀਕਰਣ ਵਿੱਚ ਆਉਣ ਵਾਲੀਆਂ ਰੁਕਾਵਟਾਂ ‘ਤੇ ਕੇਦ੍ਰਿਤ ਰਹੀਆਂ, ਜਿਨ੍ਹਾਂ ਵਿੱਚ ਬਿਨਾ ਭੁਗਤਾਨ ਕੀਤੇ ਕੰਮ, ਲਿੰਗ ਅਧਾਰਿਤ ਸ਼੍ਰਮ ਵਿਭਾਜਨ, ਵੇਤਨ ਵਿੱਚ ਭੇਦਭਾਵ ਅਤੇ ਖੇਤੀਬਾੜੀ ਵਿੱਚ ਮਾਲਿਕਾਨਾ ਦੀ ਕਮੀ ਸ਼ਾਮਲ ਹੈ। ਗਲੋਬਲ ਐਡਵੋਕੇਸੀ ਪ੍ਰੋਗਰਾਮ ‘ਨਵੀਂ ਚੇਤਨਾ ਪਹਿਲ’ ਨੂੰ ਸਮੂਹਿਕ ਕਾਰਵਾਈ ਦੇ ਮਾਧਿਅਮ ਨਾਲ ਇਨ੍ਹਾਂ ਮੁੱਦਿਆਂ ‘ਤੇ ਕੰਮ ਕਰ ਰਹੀ ਹੈ। ਇਸ ਵਿੱਚ ਇੱਕ ਖਾਸ ਬਿੰਦੂ ‘ਤੇ ਫੋਕਸ ਗਿਆ ਜਿਸ ਵਿੱਚ ਐੱਨਆਰਐੱਲਐੱਮ ਮਿਸ਼ਨ ਦੇ ਕਰਮਚਾਰੀਆਂ, ਪੰਚਾਇਤ ਪ੍ਰਤੀਨਿਧੀਆਂ ਅਤੇ ਸੰਸਥਾਗਤ ਹਿਤਧਾਰਕਾਂ ਦੇ ਲਈ ਵਿਆਪਕ ਜੈਂਡਰ ਟ੍ਰੇਨਿੰਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਤਾਕਿ ਇਨ੍ਹਾਂ ਚੁਣੌਤੀਆਂ ਦਾ ਅਧਿਕ ਪ੍ਰਭਾਵੀ ਢੰਗ ਨਾਲ ਸਮਾਧਾਨ ਕੀਤਾ ਜਾ ਸਕੇ।

ਇਹ ਵੀ ਧਿਆਨ ਦਿੱਤਾ ਗਿਆ ਕਿ ਜੈਂਡਰ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਸਾਰੇ ਖੇਤਰਾਂ ਵਿੱਚ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ, ਜਿਸ ਵਿੱਚ ਆਜੀਵਿਕਾ ਅਤੇ ਸੰਸਥਾਗਤ ਮਕੈਨਿਜ਼ਮ ਸ਼ਾਮਲ ਹਨ। ਚਰਚਾਵਾਂ ਵਿੱਚ ਪਰੰਪਰਾਗਤ ਜੈਂਡਰ ਨੌਰਮਸ ਨੂੰ ਚੁਣੌਤੀ ਦੇਣ ਅਤੇ ਸਮਾਵੇਸ਼ੀ ਸਥਾਨ ਬਣਾਉਣ ਦੇ ਲਈ ਪੁਰਸ਼ਾਂ, ਲੜਕਿਆਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ। ਘਰਾਂ ਵਿੱਚ ਮਹਿਲਾ-ਪੁਰਸ਼ ਸਮਾਨਤਾ ਨੂੰ ਹੁਲਾਰਾ ਦੇਣ ਅਤੇ ਖੇਤੀ ਅਤੇ ਸਥਾਨਕ ਉੱਦਮਾਂ ਵਿੱਚ ਮਹਿਲਾਵਾਂ ਦੀ ਅਗਵਾਈ ਨੂੰ ਹੁਲਾਰਾ ਦੇਣ ਵਿੱਚ ਐੱਸਐੱਚਜੀ ਦੀ ਭੂਮਿਕਾ ਦਾ ਵੀ ਜਸ਼ਨ ਮਨਾਇਆ ਗਿਆ।

ਸੰਮੇਲਨ ਦਾ ਸਮਾਪਨ ਸੰਸਥਾਗਤ ਮਕੈਨਿਜ਼ਮ ਨੂੰ ਮਜ਼ਬੂਤ ਕਰਨ, ਸਹਿਯੋਗੀ ਪ੍ਰਯਾਸਾਂ ਦਾ ਵਿਸਤਾਰ ਕਰਨ ਅਤੇ ਨਾ ਕੇਵਲ ਐੱਨਆਰਐੱਲਐੱਮ ਦੇ ਅੰਦਰ ਬਲਕਿ ਉਸ ਤੋਂ ਪਰੇ ਵੀ ਮਹਿਲਾਵਾਂ ਨੂੰ ਮੁਖਧਾਰਾ ਵਿੱਚ ਲਿਆਉਣ ਦੇ ਲਈ ਇੱਕ ਮਜ਼ਬੂਤ ਰਣਨੀਤੀ ਵਿਕਸਿਤ ਕਰਨ ਦੀ ਸਾਂਝਾ ਪ੍ਰਤੀਬੱਧਤਾ ਦੇ ਨਾਲ ਹੋਇਆ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭਾਰਤ ਭਰ ਵਿੱਚ ਗ੍ਰਾਮੀਣ ਮਹਿਲਾਵਾਂ ਨੂੰ ਸੰਤੁਸ਼ਟ ਅਤੇ ਹਿੰਸਾ ਮੁਕਤ ਜੀਵਨ ਜਿਉਣ ਦੇ ਲਈ ਸਸ਼ਕਤ ਬਣਾਇਆ ਜਾਵੇ।

*****

ਐੱਸਐੱਸ


(Release ID: 2057526) Visitor Counter : 35