ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 8ਵੇਂ ਭਾਰਤ ਜਲ ਸਪਤਾਹ, 2024 ਦੀ ਪ੍ਰਦਰਸ਼ਨੀ ਵਿੱਚ ਭਾਗੀਦਾਰ ਵਿਭਾਗ ਦੇ ਰੂਪ ਵਿੱਚ ਸ਼ਾਮਲ ਹੋਇਆ

Posted On: 21 SEP 2024 12:03PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ 17 ਸਤੰਬਰ, 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 8ਵੇਂ ਭਾਰਤ ਜਲ ਸਪਤਾਹ 2024 ਪ੍ਰੋਗਰਾਮ ਦਾ ਉਦਘਾਟਨ ਕੀਤਾ ਸੀ। ਪਸ਼ੂ ਪਾਲਨ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਨੇ 17 ਤੋਂ 20 ਸਤੰਬਰ 2024 ਤੱਕ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ 8ਵੇਂ ਭਾਰਤ ਜਲ ਸਪਤਾਹ 2024 ਪ੍ਰੋਗਰਾਮ ਦੀ ਇੱਕ ਪ੍ਰਦਰਸ਼ਨੀ ਵਿੱਚ ਭਾਗੀਦਾਰ ਵਿਭਾਗ ਦੇ ਰੂਪ ਵਿੱਚ ਹਿੱਸਾ ਲਿਆ।

ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਦੁਆਰਾ ਆਯੋਜਿਤ ਪ੍ਰਦਰਸ਼ਨੀ ਵਿੱਚ “ਪਸ਼ੂਧਨ ਖੇਤਰ ਵਿੱਚ ਵਾਟਰ ਫੁਟਪ੍ਰਿੰਟ” ਦੀ ਅਵਧਾਰਣਾ ਅਤੇ ਭਾਰਤੀ ਦ੍ਰਿਸ਼ ਵਿੱਚ ਪਸ਼ੂਧਨ ਅਤੇ ਮੁਰਗੀ ਪਾਲਨ ਦੇ ਕਾਰੋਬਾਰ ‘ਤੇ ਇਸ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪਸ਼ੂਪਾਲਨ ਅਤੇ ਡੇਅਰੀ ਵਿਭਾਗ ਦੇ ਸਟੌਲ ‘ਤੇ ਵਿਭਾਗ ਦੁਆਰਾ ਲਾਗੂ ਪ੍ਰਮੁੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।

ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਦੀ ਪ੍ਰਦਰਸ਼ਨੀ ਟਿਕਾਊ ਵਿਕਾਸ ਲਕਸ਼ 6 ਦੇ ਅਨੁਰੂਪ ਹੈ, ਜਿਸ ਦਾ ਉਦੇਸ਼ ਸਾਰਿਆਂ ਦੇ ਲਈ ਜਲ ਅਤੇ ਸਵੱਛਤਾ ਦੀ ਉਪਲਬਧਤਾ ਅਤੇ ਟਿਕਾਊ ਪ੍ਰਬੰਧਨ ਸੁਨਿਸ਼ਚਿਤ ਕਰਨਾ ਹੈ।

ਜਲ ਸ਼ੰਕਤੀ ਮੰਤਰਾਲੇ ਨੇ 17-20, ਸਤੰਬਰ 2024 ਤੱਕ ਭਾਰਤ ਜਲ ਸਪਤਾਹ 2024 ਦਾ ਆਯੋਜਨ ਕੀਤਾ ਸੀ। ਇਹ ਪ੍ਰੋਗਰਾਮ ਆਲਮੀ ਪੱਧਰ ਦੇ ਇਸ ਦੇ ਡਿਸੀਜ਼ਨ ਮੇਕਰਸ, ਰਾਜਨੇਤਾਵਾਂ, ਰਿਸਰਚਰਾਂ, ਮਾਹਿਰਾਂ, ਪਲੈਨਰਾਂ, ਇਨੋਵੇਟਰਾਂ, ਵਿਦਿਆਰਥੀਆਂ ਅਤੇ ਜਲ ਸੰਸਾਧਨ ਦੇ ਖੇਤਰ ਵਿੱਚ ਕੰਮ ਕਰ ਰਹੇ ਦੁਨੀਆ ਭਰ ਦੇ ਹਿਤਧਾਰਕਾਂ ਨਾਲ ਵਿਚਾਰ ਅਤੇ ਉਨ੍ਹਾਂ ਦੀ ਸਲਾਹ ਜਾਣਨ ਦੇ ਲਈ ਆਲਮੀ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਵਿੱਚ “ਸਮਾਵੇਸ਼ੀ ਜਲ ਵਿਕਾਸ ਅਤੇ ਪ੍ਰਬੰਧਨ ਦੇ ਲਈ ਸਾਂਝੇਦਾਰੀ ਅਤੇ ਸਹਿਯੋਗ” ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

 

******

ਐੱਸਐੱਸ


(Release ID: 2057523) Visitor Counter : 30