ਟੈਕਸਟਾਈਲ ਮੰਤਰਾਲਾ
ਟੈਕਸਟਾਈਲ ਮੰਤਰਾਲੇ ਨੇ ਸਵੱਛਤਾ ਹੀ ਸੇਵਾ 2024 ਦੇ ਤਹਿਤ ਸਵੱਛਤਾ ਮੁਹਿੰਮ ਅਤੇ ਦੀਰਘਕਾਲੀ ਪਹਿਲਾਂ ਲਾਂਚ ਕੀਤੀਆਂ
Posted On:
20 SEP 2024 1:34PM by PIB Chandigarh
ਟੈਕਸਟਾਈਲ ਮੰਤਰਾਲੇ ਅਤੇ ਇਸ ਦੇ ਸੰਗਠਨਾਂ ਨੇ ਕੱਲ੍ਹ ਦੇਸ਼ ਭਰ ਦੇ ਆਪਣੇ ਦਫ਼ਤਰਾਂ ਵਿੱਚ ਸਵੱਛਤਾ ਮੁਹਿੰਮ ਨਾਲ ਜੁੜੀਆਂ ਪਹਿਲਾਂ ਦੇ ਲਈ ਤਿਆਰੀ ਪੂਰੀ ਕੀਤੀ। ਇਨ੍ਹਾਂ ਪਹਿਲਾਂ ਵਿੱਚ ਕਈ ਗਤੀਵਿਧੀਆਂ ਜਿਵੇਂ ਦਫ਼ਤਰ ਕੈਂਪਸ, ਨੇੜੇ ਦੇ ਸਤਾਨਾਂ ਵਿੱਚ ਸਵੱਛਤਾ ਅਭਿਯਾਨ, ਕਚਰੇ ਨੂੰ ਵੱਖ ਕਰਨਾ, ਡਾਰਕ ਸਪੌਟ ਦੀ ਪਹਿਚਾਣ ਕਰਨਾ, ਰਿਕਾਰਡ ਰੂਮ ਦੀ ਸਫਾਈ ਕਰਨਾ ਅਤੇ ਦਫ਼ਤਰ ਕੈਂਪਸ ਦਾ ਸੁੰਦਰੀਕਰਣ ਸ਼ਾਮਲ ਹਨ।
|
|
ਰਾਸ਼ਟਰੀ ਜੂਟ ਬੋਰਡ ਦੁਆਰਾ ਡਾਰਕ ਸਪੌਟ ਪਹਿਚਾਣ ਅਤੇ ਸਫਾਈ ਅਭਿਯਾਨ
|
ਰਾਸ਼ਟਰੀ ਫੈਸ਼ਨ ਟੈਕਨੋਲੋਜੀ ਸੰਸਥਾਨ, ਕੰਨੂਰ, ਦੁਆਰਾ ਸਵੱਛਤਾ ਅਭਿਯਾਨ
|
“ਵੇਸਟ ਟੂ ਵੈਲਥ” ਵਿਸ਼ੇ ਤੇ ਤਹਿਤ ਇਨੋਵੇਟਿਵ ਆਈਡਿਆਜ਼ (ਵਿਚਾਰ) ਅਤੇ ਗਤੀਵਿਧੀਆਂ, ਜਿਸ ਦੇ ਤਹਿਤ ਪੰਜ ‘ਆਰ’ ‘ਰਿਫਯੂਜ਼’ ਰਿਡਿਯੂਜ਼, ਰਿਯੂਜ਼, ਰੀ-ਪਰਪੋਜ਼ ਅਤੇ ਰੀ-ਸਾਈਕਲ’ ‘ਤੇ ਜ਼ੋਰ ਦੇਣ ਦੇ ਨਾਲ ਨਿਰੰਤਰਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। “ਥ੍ਰੈੱਡ ਆਫ ਚੇਂਜ: ਵਿਵਿੰਗ ਸਸਟੇਨਬਿਲਿਟੀ ਐਂਡ ਐਮਪਾਵਰਮੈਂਟ” ਦੇ ਤਹਿਤ ਟੈਕਸਟਾਈਲ ਕਮੇਟੀ ਵਾਤਾਵਰਣ ‘ਤੇ ਪ੍ਰਭਾਵਾਂ ਅਤੇ ਸਮਾਜਿਕ ਭਲਾਈ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਵੱਛਤਾ ਹੀ ਸੇਵਾ ਦੇ ਲਕਸ਼ਾਂ ਵੱਲ ਇਕਸਾਰ ਹੈ।
|
ਟੈਕਸਟਾਈਲ ਕਮੇਟੀ ਦੁਆਰਾ ਥ੍ਰੈੱਡ ਆਫ ਚੇਂਜ : ਵਿਵਿੰਗ ਸਸਟੇਨਬਿਲਿਟੀ ਐਂਡ ਐਮਪਾਵਰਮੈਂਟ’
|
ਹੈਂਡਲੂਮ ਡਿਵੈਲਪਮੈਂਟ ਕਮਿਸ਼ਨਰ ਨੇ ਵੇਸਟ ਨਾਲ ਕਲਾ ਨਿਰਮਾਣ ਦੀ ਪਹਿਲ ਕੀਤੀ ਹੈ। ਇਹ ਦਫ਼ਤਰ ਹਾਊਸ ਕੀਪਿੰਗ ਕਰਮਚਾਰੀਆਂ/ਐੱਮਟੀਐੱਸ, ਕਰਮਚਾਰੀਆਂ ਦੀ ਸਹਾਇਤਾ ਨਾਲ ਗਲਾਸ, ਦੀਵੇ, ਪਲਾਂਟਰ ਆਦਿ ਦੇ ਸਰੂਪ ਵਿੱਚ ਵੇਸਟ ਨਾਲ ਕਲਾ ਉਤਪਾਦਾਂ ਦੀ ਸਿਰਜਣਾ ਕਰ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਦੇ ਜ਼ਰੀਏ ਵੇਸਟ ਨੂੰ ਕੀਮਤੀ ਉਤਪਾਦਾਂ ਵਿੱਚ ਬਦਲਿਆ ਗਿਆ ਹੈ, ਜਿਸ ਨਾਲ ਭਾਈਚਾਰਿਆਂ ਨੂੰ ਸਸ਼ਕਤ ਕਰਨ ਦੇ ਨਾਲ ਹੀ ਟਿਕਾਊ ਅਤੇ ਸਾਰਥਕ ਪਰਿਵਰਤਨ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਆਦਰਸ਼ ਬਣਿਆ ਹੈ।
ਇਸ ਦੇ ਨਾਲ ਹੀ ਕੌਟਨ ਕਾਰਪੋਰੇਸ਼ਨ ਆਫ ਇੰਡੀਆ, ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ, ਜੂਟ ਕਾਰਪੋਰੇਸ਼ਨ ਆਫ ਇੰਡੀਆ ਅਤੇ ਹੋਰ ਪਬਲਿਕ ਸੈਕਟਰ ਦੇ ਉੱਦਮਾਂ ਵਿੱਚ ‘ਏਕ ਪੇੜ ਮਾਂ ਕੇ ਨਾਮ’ (“Ek Ped Maa Ke Naam”) ਪਹਿਲ ਦੇ ਤਹਿਤ ਵੱਡੇ ਪੱਧਰ ‘ਤੇ ਪੌਦਾ ਰੋਪਣ ਅਭਿਯਾਨ ਦਾ ਸੰਚਾਲਨ ਵੀ ਕੀਤਾ ਗਿਆ।
|
ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ ਵਿੱਚ ‘ਏਕ ਪੇੜ ਮਾਂ ਕੇ ਨਾਮ’ ਪ੍ਰੋਗਰਾਮ ਦਾ ਆਯੋਜਨ
|
ਸਵੱਛਤਾ ਜਾਗਰੂਕਤਾ ਨੂੰ ਪ੍ਰੋਤਸਾਹਨ ਦੇਣ ਅਤੇ ਸਵੱਛਤਾ ਹੀ ਸੇਵਾ ਹੈਸ਼ਟੈਗ ਦੇ ਤਹਿਤ ਲੋਕਾਂ ਦੁਆਰਾ ਸੋਸ਼ਲ ਮੀਡੀਆ ‘ਤੇ ਸੈਲਫੀ ਸਾਂਝਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਟੈਕਸਟਾਈਲ ਮੰਤਰਾਲੇ ਦੇ ਹੈੱਡਕੁਆਰਟਰਜ਼ ਵਿੱਚ ਇੱਕ ਸੈਲਫੀ ਪੁਆਇੰਟ ਸਥਾਪਿਤ ਕੀਤਾ ਗਿਆ ਹੈ।
************
ਏਡੀ/ਵੀਐੱਨ
(Release ID: 2057073)
Visitor Counter : 32