ਵਿੱਤ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਪੀਐੱਸ ਵਾਤਸਲਯ ਲਾਂਚ ਕੀਤਾ


ਐੱਨਪੀਐੱਸ ਵਾਤਸਲਯ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਦਾ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਘਟਕ ਹੈ: ਸ਼੍ਰੀਮਤੀ ਸੀਤਾਰਮਣ

ਐੱਨਪੀਐੱਸ ਵਾਤਸਲਯ ਯੋਜਨਾ ਸਮਾਵੇਸ਼ੀ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਸਰਕਾਰ ਦੁਆਰਾ ਉਠਾਇਆ ਗਿਆ ਇੱਕ ਮਹੱਤਵਪੂਰਨ ਕਦਮ ਹੈ: ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ

ਹਾਲ ਦੇ ਸੁਧਾਰਾਂ ਨੇ ਪੈਨਸ਼ਨ ਕਵਰੇਜ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ, ਜਿਸ ਦਾ ਉਦੇਸ਼ ਅਧਿਕ ਉਤਪਾਦਾਂ ਦੇ ਮਾਧਿਅਮ ਨਾਲ ਅਧਿਕ ਸਮਾਵੇਸ਼ੀ ਪ੍ਰਣਾਲੀ ਬਣਾਉਣਾ ਹੈ: ਡੀਐੱਫਐੱਸ ਸਕੱਤਰ

ਐੱਨਪੀਐੱਸ ਵਾਤਸਲਯ ਸਾਰਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੇ ਅਤਿ ਮਹੱਤਵਪੂਰਨ ਉਦੇਸ਼ ਦੇ ਤਹਿਤ ਸਰਕਾਰ ਦਾ ਦੂਰਦਰਸ਼ੀ ਦ੍ਰਿਸ਼ਟੀਕੋਣ ਹੈ: ਪੀਐੱਫਆਰਡੀਏ ਚੇਅਰਮੈਨ

ਕੇਂਦਰੀ ਵਿੱਤ ਮੰਤਰੀ ਨੇ ਐੱਨਪੀਐੱਸ ਵਾਤਸਲਯ ਦੀ ਸਬਸਕ੍ਰਾਈਬਿੰਗ ਦੇ ਲਈ ਇੱਕ ਔਨਲਾਈਨ ਪਲੈਟਫਾਰਮ ਵੀ ਸ਼ੁਰੂ ਕੀਤਾ ਅਤੇ ਯੋਜਨਾ ਦਾ ਬ੍ਰੌਸ਼ਰ ਜਾਰੀ ਕੀਤਾ

ਸ਼੍ਰੀਮਤੀ ਸੀਤਾਰਮਣ ਅਤੇ ਸ਼੍ਰੀ ਚੌਧਰੀ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਨਾਬਾਲਗ ਗ੍ਰਾਹਕਾਂ ਨੂੰ ਪੀਆਰਏਐੱਨ ਕਾਰਡ ਵੀ ਪ੍ਰਦਾਨ ਕੀਤੇ

Posted On: 18 SEP 2024 8:15PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ‘ਨਾਬਾਲਗਾਂ ਦੇ ਲਈ ਇੱਕ ਪੈਨਸ਼ਨ ਯੋਜਨਾ’- ਨੈਸ਼ਨਲ ਪੈਨਸ਼ਨ ਸਿਸਟਮ (ਐੱਨਪੀਐੱਸ ਵਾਤਸਲਯ) ਲਾਂਚ ਕੀਤਾ। ਐੱਨਪੀਐੱਸ ਵਾਤਸਲਯ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਨੇ 23 ਜੁਲਾਈ, 2024 ਨੂੰ ਕੇਂਦਰੀ ਬਜਟ 2024-25 ਵਿੱਚ ਕੀਤੀ ਸੀ।

 

ਇਸ ਅਵਸਰ ‘ਤੇ ਕੇਂਦਰੀ ਵਿੱਤ ਰਾਜ ਮੰਤਰੀ, ਸ਼੍ਰੀ ਪੰਕਜ ਚੌਧਰੀ, ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ, ਸ਼੍ਰੀ ਨਾਗਰਾਜੂ ਮੱਦਿਰਾਲਾ, ਪੈਨਸ਼ਨ ਫੰਡ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਪੀਐੱਫਆਰਡੀਏ) ਦੇ ਚੇਅਰਮੈਨ, ਸ਼੍ਰੀ ਦੀਪਕ ਮੋਹੰਤੀ, ਡੀਐੱਫਐੱਸ ਅਤੇ ਪੀਐੱਫਆਰਡੀਏ ਦੇ ਸੀਨੀਅਰ ਅਧਿਕਾਰੀ, ਸਕੂਲੀ ਬੱਚੇ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

 

ਐੱਨਪੀਐੱਸ ਵਾਤਸਲਯ ਦਾ ਲਾਂਚ ਦੇਸ਼ ਭਰ ਵਿੱਚ 75 ਥਾਵਾਂ ‘ਤੇ ਇਕੱਠੇ ਕੀਤਾ ਗਿਆ, ਜਿਸ ਵਿੱਚ ਨਾਬਾਲਗ ਗ੍ਰਾਹਕਾਂ ਨੂੰ 250 ਤੋਂ ਅਧਿਕ ਪੀਆਰਏਐੱਨ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਸਾਰੀਆਂ ਥਾਵਾਂ ‘ਤੇ ਸਕੂਲੀ ਬੱਚਿਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।

ਇਸ ਪ੍ਰੋਗਰਾਮ ਦੇ ਦੌਰਾਨ, ਕੇਂਦਰੀ ਵਿੱਤ ਮੰਤਰੀ ਨੇ ਐੱਨਪੀਐੱਸ ਵਾਤਸਲਯ ਦੀ ਸਬਸਕ੍ਰਾਈਬਿੰਗ ਦੇ ਲਈ ਇੱਕ ਔਨਲਾਈਨ ਪਲੈਟਫਾਰਮ ਦਾ ਵੀ ਲਾਂਚ ਕੀਤਾ ਅਤੇ ਯੋਜਨਾ ਦਾ ਬ੍ਰੌਸ਼ਰ ਵੀ ਜਾਰੀ ਕੀਤਾ।

 

ਸ਼੍ਰੀਮਤੀ ਸੀਤਾਰਮਣ ਨੇ ਐੱਨਪੀਐੱਸ ਵਾਤਸਲਯ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਦਾ ਵੇਰਵਾ ਦੇਣ ਵਾਲੀ ਇੱਕ ਪੁਸਤਕ (ਬ੍ਰੌਸ਼ਰ) ਵੀ ਜਾਰੀ ਕੀਤੀ।

 

ਸ਼੍ਰੀਮਤੀ ਸੀਤਾਰਮਣ ਅਤੇ ਸ਼੍ਰੀ ਚੌਧਰੀ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਨਾਬਾਲਗ ਗ੍ਰਾਹਕਾਂ ਨੂੰ ਪਰਮਾਨੈਂਟ ਰਿਟਾਇਰਮੈਂਟ ਅਕਾਉਂਟ ਨੰਬਰ (ਪੀਆਰਏਐੱਨ) ਕਾਰਡ ਵੀ ਪ੍ਰਦਾਨ ਕੀਤੇ।

 

ਲਾਂਚ ਦੇ ਅਵਸਰ ‘ਤੇ ਆਪਣੇ ਮੁੱਖ ਭਾਸ਼ਣ ਵਿੱਚ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਯੋਜਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਘਟਕ ਹੋਵੇਗੀ।

 

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਐੱਨਪੀਐੱਸ ਵਾਤਸਲਯ ਸਾਰੇ ਨਾਗਰਿਕਾਂ ਦੇ ਲਈ ਦੀਰਘਕਾਲੀ ਵਿੱਤੀ ਨਿਯੋਜਨ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਪ੍ਰਯਾਸ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਗ੍ਰਾਹਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਇਲਾਵਾ, ਐੱਨਪੀਐੱਸ ਵਾਤਸਲਯ ਪਰਿਵਾਰ ਦੇ ਬਜ਼ੁਰਗ ਅਤੇ ਨੌਜਵਾਨ ਮੈਂਬਰਾਂ ਨੂੰ ਕਵਰ ਪ੍ਰਦਾਨ ਕਰਕੇ ਇੰਟਰ-ਜੈਨਰੇਸ਼ਨਲ ਇਕੁਇਟੀ ਦੇ ਸਿਧਾਂਤ ‘ਤੇ ਅਧਾਰਿਤ ਹੈ।

ਇਹ ਪਰਿਕਲਪਨਾ ਕੀਤੀ ਗਈ ਹੈ ਕਿ ਐੱਨਪੀਐੱਸ ਵਾਤਸਲਯ ਯੋਜਨਾ ਯੁਵਾ ਗ੍ਰਾਹਕਾਂ ਦਰਮਿਆਨ ਬਚਤ ਦੀ ਆਦਤ ਪਾਵੇਗੀ ਅਤੇ ਕੰਪਾਊਡਿੰਗ ਦੀ ਸ਼ਕਤੀ ਦੇ ਮਾਧਿਅਮ ਨਾਲ ਵੱਡੀ ਸੰਪੱਤੀ ਅਰਜਿਤ ਕੀਤੀ ਜਾ ਸਕੇਗੀ। ਕੇਂਦਰੀ ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਯੋਜਨਾ ਲੋਕਾਂ ਨੂੰ ਉਨ੍ਹਾਂ ਦੇ ਬੁਢਾਪੇ ਵਿੱਚ ਸਨਮਾਨ ਜਨਕ ਜੀਵਨ ਜੀਉਣ ਦੀ ਸੁਵਿਧਾ ਪ੍ਰਦਾਨ ਕਰੇਗੀ।

 

ਅਟਲ ਪੈਨਸ਼ਨ ਯੋਜਨਾ ਦੀ ਸਫ਼ਲਤਾ ਦੀ ਸਰਾਹਨਾ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਕਿਹਾ, “ਵਰ੍ਹੇ 2015 ਵਿੱਚ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ 6.90 ਕਰੋੜ ਲੋਕਾਂ ਨੇ ਅਟਲ ਪੈਨਸ਼ਨ ਯੋਜਨਾ ਦੀ ਸਬਸਕ੍ਰਿਪਸ਼ਨ ਲਈ ਹੈ ਅਤੇ 35,149 ਕਰੋੜ ਰੁਪਏ ਦੀ ਧਨਰਾਸ਼ੀ ਜਮਾਂ ਹੋਈ ਹੈ।”

ਐੱਨਪੀਐੱਸ ਯੋਜਨਾ ਦੀ ਸ਼ੁਰੂਆਤ ਤੋਂ ਹੀ ਇਸ ਵਿੱਚ ਮੁਕਾਬਲਾਤਮਕ ਰਿਟਰਨ ਬਾਰੇ ਚਰਚਾ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਸਰਕਾਰੀ ਖੇਤਰ ਦੇ ਲਈ, ਐੱਨਪੀਐੱਸ ਨੇ ਆਪਣੀ ਸ਼ੁਰੂਆਤ ਤੋਂ ਹੀ ਔਸਤਨ 9.5 ਪ੍ਰਤੀਸ਼ਤ ਕੰਪਾਊਂਡ ਐਨੂਅਲ ਗ੍ਰੋਥ ਰੇਟ (ਸੀਏਜੀਆਰ) ਦਾ ਰਿਟਰਨ ਦਿੱਤਾ ਹੈ।”

 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਐੱਨਪੀਐੱਸ ਵਾਤਸਲਯ ਯੋਜਨਾ ਸਮਾਵੇਸ਼ੀ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਸਰਕਾਰ ਦੁਆਰਾ ਉਠਾਇਆ ਗਿਆ ਇੱਕ ਮਹੱਤਵਪੂਰਨ ਕਦਮ ਹੈ। ਨਾਲ ਹੀ, ਇਸ ਯੋਜਨਾ ਦੇ ਲਾਗੂਕਰਨ ਵਿੱਚ ਸ਼ਾਮਲ ਸਾਰੇ ਸੰਸਥਾਵਾਂ ਨੂੰ ਇਸ ਯੋਜਨਾ ਦਾ ਜ਼ਿਆਦਾਤਰ ਕਵਰੇਜ ਅਤੇ ਸੰਪੂਰਨਤਾ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਗਈ।

 

 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਵਿੱਤ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ, ਸ਼੍ਰੀ ਨਾਗਰਾਜੂ ਮੱਦਿਰਾਲਾ ਨੇ ਐੱਨਪੀਐੱਸ ਯੋਜਨਾ ਦੇ ਪ੍ਰਭਾਵੀ ਲਾਗੂਕਰਨ ਅਤੇ ਪਹੁੰਚ ਦੇ ਲਈ ਬੈਂਕਾਂ ਸਹਿਤ ਹਿਤਧਾਰਕਾਂ ਦੁਆਰਾ ਸਹਿਯੋਗਾਤਮਕ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਸ਼੍ਰੀ ਮੱਦਿਰਾਲਾ ਨੇ ਕਿਹਾ ਇਨਫੋਰਮਲ ਸੈਕਟਰ ਦੇ ਵੱਧ ਤੋਂ ਵੱਧ ਸ਼੍ਰਮਿਕਾਂ ਨੂੰ ਪੈਨਸ਼ਨ ਦੇ ਦਾਇਰੇ ਵਿੱਚ ਸ਼ਾਮਲ ਕਰਨ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਰਿਟਾਇਰਮੈਂਟ ਯੋਜਨਾ ਦੇ ਮਹੱਤਵ ਅਤੇ ਪੈਨਸ਼ਨ ਯੋਜਨਾਵਾਂ ਵਿੱਚ ਭਾਗੀਦਾਰੀ ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਪੈਨਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਐੱਫਐੱਸ ਦੁਆਰਾ ਵਿਆਪਕ ਵਿੱਤੀ ਸਿੱਖਿਆ ਅਤੇ ਸਾਖਰਤਾ ਅਭਿਯਾਨ ਲਾਗੂ ਕੀਤੇ ਗਏ ਹਨ।

 

ਸ਼੍ਰੀ ਮੱਦਿਰਾਲਾ ਨੇ ਕਿਹਾ, “ਭਾਰਤ ਵਿੱਚ ਪੈਨਸ਼ਨ ਖੇਤਰ ਇੱਕ ਮਹੱਤਵਪੂਰਨ ਪੜਾਅ ‘ਤੇ ਹੈ। ਹਾਲ ਦੇ ਸੁਧਾਰਾਂ ਨੇ ਪੈਨਸ਼ਨ ਕਵਰੇਜ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ, ਜਿਸ ਦਾ ਉਦੇਸ਼ ਅਧਿਕ ਸੰਖਿਆ ਵਿੱਚ ਚੈਨਲਾਂ ਦੇ ਮਾਧਿਅਮ ਨਾਲ ਅਧਿਕ ਉਤਪਾਦਾਂ ਦੀ ਪੇਸ਼ਕਸ਼ ਕਰਕੇ ਅਧਿਕ ਸਮਾਵੇਸ਼ੀ ਪ੍ਰਣਾਲੀ ਬਣਾਉਣਾ ਹੈ। ਅਸੀਂ ਸੁਧਾਰ ਕਰਦੇ ਰਹਿਣ ਅਤੇ ਸਬਸਕ੍ਰਾਈਬਰ ਦੀ ਰੂਚੀ ਅਤੇ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਕ ਸਮਾਵੇਸ਼ੀ ਅਤੇ ਟਿਕਾਊ ਪੈਨਸ਼ਨ ਪ੍ਰਣਾਲੀ ਬਣਾਉਣ ਦਾ ਪ੍ਰਯਾਸ ਕਰਦੇ ਹਾਂ।”

 

ਲਾਂਚ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਪੀਐੱਫਆਰਡੀਏ ਦੇ ਚੇਅਰਪਰਸਨ, ਡਾ. ਦੀਪਕ ਮੋਹੰਤੀ ਨੇ ਕਿਹਾ, “ਇਹ ਸਰਕਾਰ ਦਾ ਦੂਰਦਰਸ਼ੀ ਦ੍ਰਿਸ਼ਟੀਕੋਣ ਹੈ, ਜਿਸ ਦਾ ਉਦੇਸ਼ ਸਾਰਿਆਂ ਦੇ ਲਈ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ, ਜਿਸ ਦੇ ਕਾਰਨ ਅੱਜ ਐੱਨਪੀਐੱਸ ਵਾਤਸਲਯ ਲਾਂਚ ਕੀਤਾ ਗਿਆ ਹੈ। ਇਹ ਸਾਨੂੰ ਕੰਪਾਉਡਿੰਗ ਦੀ ਸ਼ਕਤੀ ਦਾ ਲਾਭ ਉਠਾਉਣ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਸੰਭਾਵਿਤ ਤੌਰ ‘ਤੇ ਸਮੇਂ ਦੇ ਨਾਲ ਲੋੜੀਂਦਾ ਧਨ ਇਕੱਠਾ ਹੋ ਸਕਦਾ ਹੈ, ਜਿਸ ਨਾਲ ਸਾਡੀ ਯੁਵਾ ਪੀੜ੍ਹੀ ਦਾ ਵਿੱਤੀ ਭਵਿੱਖ ਸੁਰੱਖਿਅਤ ਹੋ ਸਕਦਾ ਹੈ।”

 

ਪੈਨਸ਼ਨ ਦੇ ਮਾਮਲੇ ਵਿੱਚ ਜਲਦੀ ਸ਼ੁਰੂਆਤ ਕਰਨਾ ਇੱਕ ਚੰਗੀ ਪਹਿਲ ਹੈ: ਛੋਟੀ-ਛੋਟੀ ਰਕਮ ਨੂੰ ਅਲੱਗ-ਅਲੱਗ ਰੱਖਣ ਵਿੱਚ ਕੰਪਾਉਡਿੰਗ ਦੀ ਸ਼ਕਤੀ ਦਾ ਉਪਯੋਗ ਕਰਕੇ ਲੋੜੀਂਦਾ ਧਨ ਪ੍ਰਾਪਤ ਕੀਤਾ ਜਾ ਸਕਦਾ ਹੈ। ਲੋਕਾਂ ਦੀ ਅਕਸਰ ਵਿਭਿੰਨ ਵਿੱਤੀ ਪ੍ਰਾਥਮਿਕਤਾਵਾਂ ਹੁੰਦੀਆਂ ਹਨ ਅਤੇ ਉਹ ਬਾਅਦ ਦੇ ਜੀਵਨ ਦੇ ਵਰ੍ਹਿਆਂ ਤੱਕ ਰਿਟਾਇਰਮੈਂਟ ਯੋਜਨਾ ‘ਤੇ ਵਿਚਾਰ ਨਹੀਂ ਕਰ ਸਕਦੇ ਹਾਂ, ਜਿਸ ਦੇ ਸਦਕਾ ਅਕਸਰ ਬੁਢਾਪੇ ਵਿੱਚ ਲੋੜੀਂਦਾ ਆਮਦਨ ਹੁੰਦੀ ਹੈ। ਇਸ ਪ੍ਰਕਾਰ, ਇੱਕ ਅਜਿਹੀ ਪੈਨਸ਼ਨ ਯੋਜਨਾ ਦੀ ਜ਼ਰੂਰਤ ਮਹਿਸੂਸ ਕੀਤੀ ਗਈ, ਜਿਸ ਵਿੱਚ ਜਲਦੀ ਬਚਤ ਅਤੇ ਨਿਵੇਸ਼ ਦੀ ਸੰਸਕ੍ਰਿਤੀ ਵਿਕਸਿਤ ਹੋਵੇ।

 

ਐੱਨਪੀਐੱਸ ਵਾਤਸਲਯ ਦੇ ਲਈ ਯੋਗਤਾ ਇਸ ਪ੍ਰਕਾਰ ਹੈ:

  1. ਸਾਰੇ ਨਾਬਾਲਗ ਵਿਅਕਤੀ (ਉਮਰ 18 ਵਰ੍ਹੇ ਤੋਂ ਘੱਟ)।

  2. ਖਾਤਾ ਨਾਬਾਲਗ ਦੇ ਨਾਮ ‘ਤੇ ਖੋਲ੍ਹਿਆ ਜਾ ਸਕਦਾ ਹੈ ਅਤੇ ਮਾਤਾ-ਪਿਤਾ ਜਾਂ ਅਭਿਭਾਵ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ। ਨਾਬਾਲਗ ਇਸ ਦਾ ਲਾਭਾਰਥੀ ਹੋਵੇਗਾ।

  3. ਇਸ ਯੋਜਨਾ ਨੂੰ ਪੀਐੱਫਆਰਡੀਏ ਦੁਆਰਾ ਵਿਨਿਯਮਿਤ ਵਿਭਿੰਨ ਪੌਇੰਟ ਆਫ ਪ੍ਰੇਜੈਂਸ ਜਿਹੇ ਪ੍ਰਮੁੱਖ ਬੈਂਕਾਂ, ਇੰਡੀਆ ਪੋਸਟ, ਪੈਨਸ਼ਨ ਫੰਡ ਅਤੇ ਔਨਲਾਈਨ ਪਲੈਟਫਾਰਮ (ਈ-ਐੱਨਪੀਐੱਸ) ਦੇ ਮਾਧਿਅਮ ਨਾਲ ਖੋਲ੍ਹਿਆ ਜਾ ਸਕਦਾ ਹੈ।

  4. ਸਬਸਕ੍ਰਾਈਬਰ ਨੂੰ ਪ੍ਰਤੀ ਵਰ੍ਹੇ ਨਿਊਨਤਮ 1000 ਰੁਪਏ ਦਾ ਯੋਗਦਾਨ ਕਰਨਾ ਹੋਵੇਗਾ। ਜ਼ਿਆਦਾਤਰ ਯੋਗਦਾਨ ਦੀ ਕੋਈ ਸੀਮਾ ਨਹੀਂ ਹੈ।

  5. ਪੀਐੱਫਆਰਡੀਏ ਸਬਸਕ੍ਰਾਈਬਰ ਨੂੰ ਨਿਵੇਸ਼ ਦੇ ਕਈ ਵਿਕਲਪ ਪ੍ਰਦਾਨ ਕਰੇਗਾ। ਸਬਸਕ੍ਰਾਈਬਰ ਜੋਖਿਮ ਉਠਾਉਣ ਦੀ ਸਮਰੱਥਾ ਅਤੇ ਅਨੁਮਾਨਿਤ ਰਿਟਰਨ ਦੇ ਅਧਾਰ ‘ਤੇ ਅਲੱਗ-ਅਲੱਗ ਅਨੁਪਾਤ ਵਿੱਚ ਸਰਕਾਰੀ ਪ੍ਰਤੀਭੂਤੀਆਂ, ਕਾਰਪੋਰੇਟ ਲੋਨ ਅਤ ਇਕੁਇਟੀ ਵਿੱਚ ਨਿਵੇਸ਼ ਕਰ ਸਕਦੇ ਹਨ।

ਨੌਜਵਾਨ ਹੋਣ ‘ਤੇ, ਯੋਜਨਾ ਨੂੰ  ਸਧਾਰਣ ਐੱਨਪੀਐੱਸ ਖਾਤੇ ਵਿੱਚ ਅਸਾਨ ਨਾਲ ਪਰਿਵਰਤਿਤ ਕੀਤਾ ਜਾ ਸਕਦਾ ਹੈ।

 

****

ਐੱਨਬੀ/ਕੇਐੱਮਐੱਨ



(Release ID: 2056727) Visitor Counter : 16