ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ 2024 ਦੇ ਤਹਿਤ ਰਾਸ਼ਟਰਵਿਆਪੀ ਪੌਦਾਰੋਪਣ ਮੁਹਿੰਮ ਦੀ ਸ਼ੁਰੂਆਤ ਕੀਤੀ


ਇਸ ਮੌਕੇ ਸ਼੍ਰੀ ਨਿਤਿਨ ਗਡਕਰੀ ਦੁਆਰਾ ਸਾਰੇ ਅਧਿਕਾਰੀਆਂ ਅਤੇ ਪ੍ਰਤੀਭਾਗੀਆਂ ਨੂੰ ਸਵੱਛਤਾ ਦੀ ਸਹੁੰ (Swachchhta pledge) ਚੁਕਾਈ ਗਈ

ਇਸ ਵਰ੍ਹੇ ਦੇ ਸਵੱਛਤਾ ਪਖਵਾੜਾ (Swachhata Pakhwada ) ਦੀ ਸ਼ੁਰੂਆਤ ਦੇ ਮੌਕੇ ‘ਏਕ ਪੇੜ ਮਾਂ ਕੇ ਨਾਮ ਅਭਿਯਾਨ’ (Ek Ped Maa Ke Naam abhiyan) ਵਿੱਚ 30,000 ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ

Posted On: 17 SEP 2024 4:53PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਅਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਅਤੇ ਸਾਬਕਾ ਰਾਜ ਮੰਤਰੀ ਸ਼੍ਰੀ ਵੀ.ਕੇ.ਸਿੰਘ ਦੀ ਉਪਸਥਿਤੀ ਵਿੱਚ ‘ਸਵੱਛਤਾ ਹੀ ਸੇਵਾ’ ਮੁਹਿੰਮ 2024 ਦੇ ਤਹਿਤ ਦੇਸ਼ਵਿਆਪੀ ਪੌਦਾ ਰੋਪਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਰਾਸ਼ਟਰਵਿਆਪੀ ਪੌਦਾਰੋਪਣ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ‘ਏਕ ਪੇੜ ਮਾਂ ਕੇ ਨਾਮ’ ਪਹਿਲ ਨੂੰ ਹੋਰ ਵਿਸਤਾਰ ਦਿੰਦੇ ਹੋਏ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ‘ਸਵੱਛਤਾ ਹੀ ਸੇਵਾ’ ਪਹਿਲ, ਸਵੱਛ ਭਾਰਤ ਮਿਸ਼ਨ ਦੇ ਤਹਿਤ ਸਾਫ-ਸੁਥਰੇ ਅਤੇ ਹਰਿਤ ਭਾਰਤ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਪ੍ਰਯਾਸਾਂ ਦਾ ਇੱਕ ਹਿੱਸਾ ਹੈ, ਜਿਸ ਨੂੰ ਸਾਲ 2014 ਵਿੱਚ ਇਸ ਦੇ ਸ਼ੁਰੂਆਤ ਦੀ 10ਵੀਂ ਵਰ੍ਹੇਗੰਢ ਦੇ ਮਹੱਤਵਪੂਰਨ ਅਵਸਰ ‘ਤੇ ਲਾਂਚ ਕੀਤਾ ਗਿਆ ਹੈ। 

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਸ਼੍ਰੀ ਹਰਸ਼ ਮਲਹੋਤਰਾ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਈਸਟਰਨ ਪੈਰਿਫਿਰਲ ਐਕਸਪ੍ਰੈੱਸਵੇ ਦੇ ਦੁਹਾਈ ਇੰਟਰਚੇਂਜ (Duhai interchange) ‘ਤੇ ਪੌਦਾ ਰੋਪਣ ਕੀਤਾ। 

ਇਸ ਅਵਸਰ ‘ਤੇ ਸ਼੍ਰੀ ਨਿਤਿਨ ਗਡਕਰੀ ਦੁਆਰਾ ਸਾਰੇ ਅਧਿਕਾਰੀਆਂ ਅਤੇ ਪ੍ਰਤੀਭਾਗੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ ਗਈ। 

ਇਸ ਮੌਕੇ ‘ਤੇ ਸ਼੍ਰੀ ਨਿਤਿਨ ਗਡਕਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਦੂਸ਼ਣ ਨਾਲ ਨਿਪਟਣ ਦੇ ਲਈ ਵਿਭਿੰਨ ਗਤੀਵਿਧੀਆਂ ਨੂੰ ਲਾਗੂ ਕੀਤਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਵੀ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਟੈਕਨੋਲੋਜੀ ਦਾ ਲਾਭ ਉਠਾਉਣਾ ਅਤੇ ਇਲੈਕਟ੍ਰਿਕ ਵਹੀਕਲਜ਼ ਨੂੰ ਹੁਲਾਰਾ ਦੇਣਾ, ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸਾਡੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ। 

 

ਕੇਂਦਰੀ ਮੰਤਰੀ ਨੇ ਈਕੋਲੌਜੀ ਅਤੇ ਇਨਵਾਇਰਮੈਂਟ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਾਹਨਾਂ ਤੋਂ ਨਿਕਲਣ ਵਾਲੇ ਫੌਸਿਲ ਫਿਊਲ ਐਮੀਸ਼ਨ ਅਰਥਾਤ ਧੂੰਆਂ ਪ੍ਰਦੂਸ਼ਣ ਦਾ ਇੱਕ ਪ੍ਰਮੁੱਖ ਸਰੋਤ ਹੈ। ਇਹ ਪ੍ਰਦੂਸ਼ਣ ਸਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ ਅਤੇ ਜੀਵਨ ਦੀ ਸੰਭਾਵਨਾਵਾਂ ਨੂੰ ਘੱਟ ਕਰਦਾ ਹੈ। ਅਜਿਹੀ ਸਥਿਤੀ ਵਿੱਚ ਸਾਰਿਆਂ ਦੇ ਲਈ ਸਿਹਤ ਅਤੇ ਬਿਹਤਰ ਜੀਵਨ ਸ਼ੈਲੀ ਨਿਸ਼ਚਿਤ ਕਰਨ ਦੇ ਉਦੇਸ਼ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨਾ ਸਾਡੀ ਜ਼ਿੰਮੇਦਾਰੀ ਹੈ। 

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦੁਹਾਈ ਇੰਟਰਚੇਂਜ ਦੇ ਕੋਲ ਬੈਂਬੂ ਅਤੇ ਸੰਘਣੇ ਪੌਦਾਰੋਪਣ ਵਾਲੀਆਂ ਦੋ ਥਾਵਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਇਨ੍ਹਾਂ ਦੋਵੇਂ ਸਥਾਨਾਂ ‘ਤੇ ਪਿਛਲੇ ਵਰ੍ਹੇ ਲਗਾਏ ਗਏ ਪੌਦਿਆਂ ਦੀ 100 ਪ੍ਰਤੀਸ਼ਤ ਜੀਵਿਤ ਰਹਿਣ ਦੀ ਦਰ ਦੀ ਸ਼ਲਾਘਾ ਕੀਤੀ। 

 

ਇਸ ਅਵਸਰ ‘ਤੇ ਰੋਡ ਟ੍ਰਾਂਸਪਰੋਟ ਅਤੇ ਹਾਈਵੇਅ ਮੰਤਰਾਲੇ ਦੇ ਸਕੱਤਰ ਸ਼੍ਰੀ ਅਨੁਰਾਗ ਜੈਨ, ਸਕੱਤਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ, ਨੇ ਵੀ ਪੌਦੇ ਲਗਾਏ। ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ, ਰੋਡ ਟ੍ਰਾਂਸਪਰੋਟ ਅਤੇ ਹਾਈਵੇਅ ਮੰਤਰਾਲੇ, NHAI ਅਤੇ ਐੱਨਐੱਚਆਈਡੀਸੀਐੱਲ ਦੇ ਅਧਿਕਾਰੀਆਂ ਦੁਆਰਾ ਵੀ ਪ੍ਰੋਗਰਾਮ ਵਾਲੇ ਸਥਾਨ 'ਤੇ ਲਗਭਗ 1000 ਪੌਦੇ ਲਗਾਏ ਗਏ। ਵਾਤਾਵਰਣ ਨੂੰ ਟਿਕਾਊ ਬਣਾਉਣ ਦਾ ਸੰਦੇਸ਼ ਦਿੰਦੇ ਹੋਏ, ਰੋਡ ਟ੍ਰਾਂਸਪਰੋਟ ਅਤੇ ਹਾਈਵੇਅ ਮੰਤਰਾਲੇ,
ਐੱਨਐੱਚਏਆਈ (NHAI) ਅਤੇ ਐੱਨਐੱਚਆਈਡੀਸੀਐੱਲ (NHIDCL) ਦੇ ਵੱਖ-ਵੱਖ ਖੇਤਰੀ ਦਫਤਰਾਂ ਨੇ ਵੀ ਆਪਣੇ-ਆਪਣੇ ਦਫਤਰਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ।

 

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਬੈਂਬੂ ਦੇ ਪੌਦੇ ਲਗਾਉਣ, ਸੰਘਣੇ ਪੌਦੇ ਲਗਾਉਣ ਅਤੇ ਲੰਬਕਾਰੀ ਲੈਂਡਸਕੇਪਿੰਗ ਪਹਿਲਾਂ ਰਾਹੀਂ ਗ੍ਰੀਨ ਕੌਰੀਡੋਰ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਟਿਕਾਊ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੌਜੂਦਾ ਵਰ੍ਹੇ ਦੌਰਾਨ ਲਗਭਗ 46 ਲੱਖ ਪੌਦੇ ਲਗਾਏ ਹਨ। ਇਸ ਤੋਂ ਇਲਾਵਾ, ਅਥਾਰਟੀ ਜਪਾਨੀ ਵਿਧੀ ਮਿਆਵਾਕੀ ਪੌਦੇ ਲਗਾਉਣ ਦੀ ਅਪਣਾ ਰਹੀ ਹੈ ਅਤੇ ਉਸ ਨੇ ਦਿੱਲੀ-ਐੱਨਸੀਆਰ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ 53 ਏਕੜ ਜ਼ਮੀਨ ਵਿੱਚ ਅੱਠ ਸਥਾਨਾਂ 'ਤੇ 4 ਲੱਖ ਪੌਦੇ ਲਗਾਏ ਹਨ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਨੈਸ਼ਨਲ ਹਾਈਵੇਅਜ਼ 'ਤੇ ਵਾਤਾਵਰਣ ਅਨੁਕੂਲ 'ਬੈਂਬੂ ਕ੍ਰੈਸ਼ ਬੈਰੀਅਰ' ਦੀ ਵਰਤੋਂ ਕਰਨ ਲਈ ਇੱਕ ਵਿਲੱਖਣ ਪਹਿਲ ਕੀਤੀ ਹੈ। ਵਿਭਿੰਨ  ਰਾਸ਼ਟਰੀ ਰਾਜਮਾਰਗਾਂ 'ਤੇ ਲਗਭਗ 10 ਕਿਲੋਮੀਟਰ ਲੰਬੇ ਹਿੱਸੇ 'ਤੇ 'ਬੈਂਬੂ ਕ੍ਰੈਸ਼ ਬੈਰੀਅਰ' ਸਫਲਤਾਪੂਰਵਕ ਸਥਾਪਿਤ ਕੀਤੇ ਗਏ ਹਨ।

 

ਇਸ ਸਾਲ ਦੇ ਸਵੱਛਤਾ ਪਖਵਾੜਾ ਦੀ ਸ਼ੁਰੂਆਤ ਦੇ ਅਵਸਰ  ‘ਤੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ ਦੇਸ਼ ਵਿਆਪੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ 30,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਹੈ।

 

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇੱਕ ਟਿਕਾਊ ਨੈਸ਼ਨਲ ਹਾਈਵੇਅ ਨੈੱਟਵਰਕ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰੀਨ ਹਾਈਵੇਜ਼ (ਪਲਾਂਟੇਸ਼ਨ, ਟ੍ਰਾਂਸਪਲਾਂਟੇਸ਼ਨ, ਬਿਊਟੀਫ਼ਿਕੇਸ਼ਨ ਅਤੇ ਮੈਨਟੇਨੈਂਸ) ਨੀਤੀ 2015 ਨੂੰ ਲਾਗੂ ਕਰਨ ਤੋਂ ਲੈ ਕੇ ਹੁਣ ਤੱਕ ਨੈਸ਼ਨਲ ਹਾਈਵੇਅਜ਼ 'ਤੇ ਲਗਭਗ 4 ਕਰੋੜ ਪੇੜ ਲਗਾਏ ਹਨ ਅਤੇ ਲਗਭਗ 70,000 ਰੁੱਖ ਲਗਾਏ ਗਏ ਹਨ।

 

ਇਸ ਅਵਸਰ ‘ਤੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ, ਐੱਨਐੱਚਏਆਈ ਅਤੇ ਐੱਨਐੱਚਆਈਡੀਸੀਐੱਲ ਦੇ ਸੀਨੀਅਰ ਅਧਿਕਾਰੀ ਉਪਸਥਿਤ ਸਨ। 

 

*****

 ਐੱਨਬੀ/ਜੀਐੱਸ


(Release ID: 2056396) Visitor Counter : 31