ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਭੇਟ ਕੀਤੇ ਗਏ 600 ਤੋਂ ਵੱਧ ਯਾਦਗਾਰੀ ਚਿੰਨ੍ਹਾਂ ਅਤੇ ਤੋਹਫ਼ਿਆਂ ਦੀ ਈ-ਨਿਲਾਮੀ 17 ਸਤੰਬਰ ਤੋਂ ਸ਼ੁਰੂ ਹੋਵੇਗੀ
ਨੀਲਾਮੀ ਦੀ ਇੱਕ ਮੁੱਖ ਵਿਸ਼ੇਸ਼ਤਾ ਪੈਰਾਲੰਪਿਕ ਖੇਡਾਂ, 2024 ਦੀਆਂ ਯਾਦਗਾਰ ਚੀਜ਼ਾਂ ਹਨ
Posted On:
16 SEP 2024 10:46PM by PIB Chandigarh
ਭਾਰਤ ਸਰਕਾਰ ਦਾ ਸਭਿਆਚਾਰ ਮੰਤਰਾਲਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲੇ ਸ਼ਾਨਦਾਰ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਇੱਕ ਈ-ਨਿਲਾਮੀ ਦਾ ਆਯੋਜਨ ਕਰ ਰਿਹਾ ਹੈ, ਜੋ ਕਿ 17 ਸਤੰਬਰ ਤੋਂ 2 ਅਕਤੂਬਰ, 2024 ਤੱਕ ਚੱਲੇਗੀ।
ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ, ਨਵੀਂ ਦਿੱਲੀ ਵਿਖੇ ਨੀਲਾਮੀ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਅਸਾਧਾਰਨ ਸੰਗ੍ਰਹਿ ਭਾਰਤ ਦੇ ਸਭਿਆਚਾਰ, ਅਧਿਆਤਮਿਕਤਾ, ਇਤਿਹਾਸ ਅਤੇ ਰਾਜਨੀਤੀ ਦੇ ਸਮ੍ਰਿੱਧ ਤਾਣੇ-ਬਾਣੇ ਨੂੰ ਦਰਸਾਉਂਦਾ ਹੈ। 600 ਤੋਂ ਵੱਧ ਵਸਤੂਆਂ ਦੀ ਵਿਸ਼ਾਲ ਨਿਲਾਮੀ ਆਨਲਾਈਨ ਹੋਵੇਗੀ ਅਤੇ ਆਮ ਲੋਕਾਂ ਲਈ ਖੁੱਲ੍ਹੀ ਹੋਵੇਗੀ। ਇਸ ਸ਼ਾਨਦਾਰ ਸਮਾਗਮ ਵਿੱਚ ਹਿੱਸਾ ਲੈਣ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਅਧਿਕਾਰਤ ਵੈੱਬਸਾਈਟ: https://pmmementos.gov.in/ ਰਾਹੀਂ ਰਜਿਸਟਰ ਕਰ ਸਕਦੇ ਹਨ ਅਤੇ ਹਿੱਸਾ ਲੈ ਸਕਦੇ ਹਨ। 600 ਤੋਂ ਵੱਧ ਵਸਤੂਆਂ ਵਾਲੀ ਇਹ ਸ਼ਾਨਦਾਰ ਨਿਲਾਮੀ ਆਨਲਾਈਨ ਕਰਵਾਈ ਜਾਵੇਗੀ ਅਤੇ ਆਮ ਲੋਕਾਂ ਲਈ ਖੁੱਲ੍ਹੀ ਹੋਵੇਗੀ। ਇਸ ਸ਼ਾਨਦਾਰ ਈਵੈਂਟ ਵਿੱਚ ਹਿੱਸਾ ਲੈਣ ਦੇ ਚਾਹਵਾਨ ਵਿਅਕਤੀ ਅਧਿਕਾਰਤ ਵੈੱਬਸਾਈਟ https://pmmementos.gov.in/ ਰਾਹੀਂ ਰਜਿਸਟਰ ਕਰ ਸਕਦੇ ਹਨ ਅਤੇ ਹਿੱਸਾ ਲੈ ਸਕਦੇ ਹਨ।
ਨਿਲਾਮੀ ਦਾ ਇੱਕ ਪ੍ਰਭਾਵਸ਼ਾਲੀ ਹਿੱਸਾ ਸਾਡੇ ਦੇਸ਼ ਦੇ ਇਤਿਹਾਸ ਦੇ ਸ਼ਾਨਦਾਰ ਅਧਿਆਏ ਦਾ ਜਸ਼ਨ ਮਨਾਉਂਦੇ ਹੋਏ ਭਾਰਤ ਦੇ ਬਹਾਦਰ ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਮੰਤਰੀ ਨੇ ਕਿਹਾ ਕਿ ਨੀਲਾਮੀ ਦੀ ਇੱਕ ਵੱਡੀ ਵਿਸ਼ੇਸ਼ਤਾ ਪੈਰਾਲੰਪਿਕ ਖੇਡਾਂ, 2024 ਦੀਆਂ ਖੇਡ ਯਾਦਗਾਰਾਂ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਜਨਵਰੀ 2019 ਵਿੱਚ ਸ਼ੁਰੂ ਹੋਈ ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹਾਂ ਦੀ ਸਫਲ ਨਿਲਾਮੀ ਦੀ ਲੜੀ ਵਿੱਚ ਇਹ ਛੇਵਾਂ ਐਡੀਸ਼ਨ ਹੈ। ਇਨ੍ਹਾਂ ਨੀਲਾਮੀਆਂ ਨੇ ਪੰਜ ਐਡੀਸ਼ਨਾਂ ਵਿੱਚ 50 ਕਰੋੜ ਰੁਪਏ ਤੋਂ ਵੱਧ ਜੁਟਾਏ ਹਨ। ਮੰਤਰੀ ਨੇ ਕਿਹਾ ਕਿ ਪਿਛਲੇ ਸੰਸਕਰਣਾਂ ਦੀ ਤਰ੍ਹਾਂ ਨਿਲਾਮੀ ਦੇ ਇਸ ਸੰਸਕਰਨ ਤੋਂ ਹੋਣ ਵਾਲੀ ਕਮਾਈ ਨਮਾਮੀ ਗੰਗੇ ਪ੍ਰੋਜੈਕਟ ਵਿੱਚ ਵੀ ਯੋਗਦਾਨ ਪਾਵੇਗੀ, ਜੋ ਕਿ ਸਾਡੀ ਰਾਸ਼ਟਰੀ ਨਦੀ, ਗੰਗਾ ਨਦੀ ਦੀ ਸੰਭਾਲ ਅਤੇ ਬਹਾਲੀ ਅਤੇ ਇਸ ਦੇ ਨਾਜ਼ੁਕ ਈਕੋਸਿਸਟਮ ਦੀ ਸੁਰੱਖਿਆ ਨੂੰ ਸਮਰਪਿਤ ਕੇਂਦਰ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ। ਮੰਤਰੀ ਨੇ ਕਿਹਾ ਕਿ ਇਸ ਨਿਲਾਮੀ ਤੋਂ ਮਿਲਣ ਵਾਲਾ ਪੈਸਾ ਇਸ ਨੇਕ ਕਾਰਜ ਨੂੰ ਸਮਰਥਨ ਦੇਵੇਗਾ ਅਤੇ ਸਾਡੇ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ। ਮੰਤਰੀ ਨੇ ਲੋਕਾਂ ਨੂੰ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਕਿਉਂਕਿ ਇਹ ਇੱਕ ਮਹਾਨ ਉਦੇਸ਼ ਦੀ ਪੂਰਤੀ ਕਰੇਗੀ ਅਤੇ ਲੋਕ ਭਲਾਈ ਵਿੱਚ ਯੋਗਦਾਨ ਦੇਵੇਗੀ।
ਪੇਸ਼ ਕੀਤੀਆਂ ਗਈਆਂ ਵਸਤੂਆਂ ਵਿੱਚ ਪਰੰਪਰਾਗਤ ਕਲਾ ਰੂਪਾਂ ਦੀ ਇੱਕ ਲੜੀ ਸ਼ਾਮਲ ਹੈ, ਜਿਨ੍ਹਾਂ ਵਿੱਚ ਜੀਵੰਤ ਚਿੱਤਰਕਾਰੀ, ਜਟਿਲ ਮੂਰਤੀਆਂ, ਸਵਦੇਸ਼ੀ ਦਸਤਕਾਰੀ, ਮਨਮੋਹਕ ਲੋਕ ਅਤੇ ਕਬਾਇਲੀ ਕਲਾਕ੍ਰਿਤੀਆਂ ਸ਼ਾਮਲ ਹਨ। ਇਨ੍ਹਾਂ ਖ਼ਜ਼ਾਨਿਆਂ ਵਿੱਚ ਪਰੰਪਰਾਗਤ ਤੌਰ 'ਤੇ ਸਨਮਾਨ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਦਿੱਤੀਆਂ ਜਾਣ ਵਾਲੀਆਂ ਵਸਤੂਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਪਰੰਪਰਾਗਤ ਅੰਗਵਸਤਰ, ਸ਼ਾਲ, ਸਿਰ ਦੀਆਂ ਟੋਪੀਆਂ ਅਤੇ ਰਸਮੀ ਤਲਵਾਰਾਂ ਸ਼ਾਮਲ ਹਨ।
ਖ਼ਾਸ ਤੌਰ 'ਤੇ ਧਿਆਨ ਦੇਣ ਯੋਗ ਧਾਰਮਿਕ ਵਸਤੂਆਂ ਦਾ ਸੰਗ੍ਰਹਿ ਹੈ, ਜਿਸ ਵਿੱਚ ਅਯੁੱਧਿਆ ਦੇ ਸ੍ਰੀ ਰਾਮ ਮੰਦਰ ਅਤੇ ਦਵਾਰਕਾ ਦੇ ਸ੍ਰੀ ਦਵਾਰਕਾਧੀਸ਼ ਮੰਦਰ ਜਿਹੇ ਧਿਆਨਪੂਰਵਕ ਬਣਾਏ ਗਏ ਮੰਦਰਾਂ ਦੇ ਮਾਡਲ ਸ਼ਾਮਲ ਹਨ। ਇਸ ਤੋਂ ਇਲਾਵਾ ਨਿਲਾਮੀ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਸ਼ਾਨਦਾਰ ਮੂਰਤੀਆਂ ਸ਼ਾਮਲ ਹਨ, ਜੋ ਇਸ ਸ਼ਾਨਦਾਰ ਪ੍ਰਦਰਸ਼ਨੀ ਵਿੱਚ ਅਧਿਆਤਮਿਕ ਪਹਿਲੂ ਜੋੜਦੀਆਂ ਹਨ।
ਇਸ ਸੰਗ੍ਰਹਿ ਵਿੱਚ ਪਿਛਵਾਈ ਪੇਂਟਿੰਗਾਂ ਅਤੇ ਹੋਰ ਬਹੁਤ ਸਾਰੀਆਂ ਵਿਲੱਖਣ ਕਲਾਕ੍ਰਿਤੀਆਂ ਸ਼ਾਮਲ ਹਨ। ਖਾਦੀ ਸ਼ਾਲ, ਸਿਲਵਰ ਫਿਲੀਗਰੀ, ਮਾਤਾ ਨੀ ਪਚੇੜੀ ਕਲਾ, ਗੋਂਡ ਕਲਾ ਅਤੇ ਮਧੁਬਨੀ ਕਲਾ ਵਰਗੀਆਂ ਪ੍ਰਸਿੱਧ ਵਸਤੂਆਂ ਇਸ ਸੰਗ੍ਰਹਿ ਨੂੰ ਹੋਰ ਵੀ ਸਮ੍ਰਿੱਧ ਬਣਾਉਂਦੀਆਂ ਹਨ, ਜੋ ਭਾਰਤ ਦੀ ਵਿਵਿਧ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਹਨ।
ਕੇਂਦਰੀ ਮੰਤਰੀ ਸ੍ਰੀ ਸ਼ੇਖਾਵਤ ਨੇ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐੱਨਜੀਐੱਮਏ) ਵਿੱਚ ਆਯੋਜਿਤ ਪ੍ਰਸਿੱਧ ਰੇਤ ਕਲਾਕਾਰ ਅਤੇ ਪਦਮ ਸ੍ਰੀ ਅਵਾਰਡੀ ਸ੍ਰੀ ਸੁਦਰਸ਼ਨ ਪਟਨਾਇਕ ਵੱਲੋਂ ਰੇਤ ਕਲਾ ਦੇ ਇੱਕ ਵਿਸ਼ੇਸ਼ ਪ੍ਰਦਰਸ਼ਨ ਅਤੇ ਨਿਰਮਾਣ ਦਾ ਉਦਘਾਟਨ ਵੀ ਕੀਤਾ। ਇਹ ਪ੍ਰੋਗਰਾਮ ਵਿਸ਼ਵਕਰਮਾ ਦਿਵਸ ਦੇ ਮੌਕੇ 'ਤੇ ਆਯੋਜਿਤ ਵਿਸ਼ੇਗਤ ਤਿਉਹਾਰ ਦਾ ਹਿੱਸਾ ਹੈ, ਜੋ ਭਾਰਤ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦਾ ਵੀ ਪ੍ਰਤੀਕ ਹੈ। ਇਸ ਸ਼ੁਭ ਮੌਕੇ 'ਤੇ ਸ੍ਰੀ ਪਟਨਾਇਕ ਨੇ ਰੇਤ ਅਤੇ 2,000 ਮਿੱਟੀ ਦੇ ਦੀਵਿਆਂ ਦੀ ਇੱਕ ਲੜੀ ਦੀ ਵਰਤੋਂ ਕਰਕੇ ਇੱਕ ਅਸਾਧਾਰਨ ਮੂਰਤੀ ਤਿਆਰ ਕੀਤੀ ਹੈ। ਇਹ ਸਥਾਪਨਾ ਵਿਸ਼ਵਕਰਮਾ ਦੀ ਭਾਵਨਾ ਦਾ ਜਸ਼ਨ ਮਨਾਉਂਦੀ ਹੈ ਅਤੇ "ਵਿਕਸਿਤ ਭਾਰਤ" ਦੇ ਥੀਮ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੀ ਹੈ। ਕਲਾਤਮਕਤਾ ਅਤੇ ਪ੍ਰਤੀਕਵਾਦ ਦਾ ਇਹ ਮਨਮੋਹਕ ਸੁਮੇਲ ਤਿਉਹਾਰ ਦੀ ਵਿਸ਼ੇਸ਼ਤਾ ਹੋਣ ਦਾ ਵਾਅਦਾ ਕਰਦਾ ਹੈ, ਜੋ ਨਾ ਸਿਰਫ਼ ਸ੍ਰੀ ਪਟਨਾਇਕ ਦੀ ਸ਼ਾਨਦਾਰ ਕਾਰੀਗਰੀ ਨੂੰ ਦਰਸਾਉਂਦਾ ਹੈ, ਸਗੋਂ "ਵਿਕਸਿਤ ਭਾਰਤ" ਦੀ ਇੱਛਾ ਨੂੰ ਦਰਸਾਉਣ ਵਾਲੇ ਡੂੰਘੇ ਸਭਿਆਚਾਰਕ ਅਤੇ ਅਧਿਆਤਮਿਕ ਗੁਣਾਂ ਨੂੰ ਵੀ ਦਰਸਾਉਂਦਾ ਹੈ।
*********
ਬੀਨਾ ਯਾਦਵ
(Release ID: 2055646)
Visitor Counter : 39