ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ (ਐੱਮਐੱਨਆਰਈ), ਭਾਰਤ ਸਰਕਾਰ ਵੱਲੋਂ ਮਹਾਤਮਾ ਮੰਦਰ, ਗਾਂਧੀਨਗਰ, ਗੁਜਰਾਤ ਵਿਖੇ 16-18 ਸਤੰਬਰ 2024 ਤੱਕ ਚੌਥੀ ਗਲੋਬਲ ਰੀਨਿਊਏਬਲ ਐਨਰਜੀ ਇਨਵੈਸਟਮੈਂਟ ਮੀਟ ਐਂਡ ਐਕਸਪੋ (ਰੀ-ਇਨਵੈਸਟ) ਦਾ ਆਯੋਜਨ ਕੀਤਾ ਜਾਵੇਗਾ


ਪ੍ਰਧਾਨ ਮੰਤਰੀ 16 ਸਤੰਬਰ 2024 ਨੂੰ ਗਾਂਧੀ ਨਗਰ ਵਿਖੇ ਚੌਥੇ ਗਲੋਬਲ ਰੀ-ਇਨਵੈਸਟ ਦਾ ਉਦਘਾਟਨ ਕਰਨਗੇ: ਸ਼੍ਰੀ ਪ੍ਰਹਿਲਾਦ ਜੋਸ਼ੀ

ਰਾਜ ਸਰਕਾਰਾਂ ਅਖੁੱਟ ਊਰਜਾ ਖੇਤਰ ਲਈ ਆਪਣੀਆਂ ਯੋਜਨਾਵਾਂ/ਟੀਚਿਆਂ ਨੂੰ ਦਰਸਾਉਂਦੇ ਹੋਏ ਹਲਫ਼ਨਾਮੇ ਦੇ ਰੂਪ ਵਿੱਚ ਆਪਣੀਆਂ ਦ੍ਰਿੜ ਵਚਨਬੱਧਤਾਵਾਂ ਦਾ ਪ੍ਰਗਟਾਵਾ ਕਰਨਗੀਆਂ: ਸ਼੍ਰੀ ਪ੍ਰਹਿਲਾਦ ਜੋਸ਼ੀ

Posted On: 09 SEP 2024 7:20PM by PIB Chandigarh

ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, “ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ (ਐੱਮਐੱਨਆਰਈ) ਮਹਾਤਮਾ ਮੰਦਰ, ਗਾਂਧੀਨਗਰ, ਗੁਜਰਾਤ ਵਿੱਚ 16 ਤੋਂ 18 ਸਤੰਬਰ 2024 ਤੱਕ ਚੌਥੀ ਗਲੋਬਲ ਰੀਨਿਊਏਬਲ ਐਨਰਜੀ ਇਨਵੈਸਟਰਸ ਮੀਟ ਐਂਡ ਐਕਸਪੋ (ਰੀ-ਇਨਵੈਸਟ 2024) ਦਾ ਆਯੋਜਨ ਕਰ ਰਿਹਾ ਹੈ।"

ਕੇਂਦਰੀ ਮੰਤਰੀ ਨੇ ਅੱਜ ਗਾਂਧੀਨਗਰ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਸਤੰਬਰ ਨੂੰ ਨਿਵੇਸ਼ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਕਰਨਗੇ।

ਰੀ-ਇਨਵੈਸਟ 2024 ਦਾ ਉਦੇਸ਼ ਨਿਰਮਾਣ ਅਤੇ ਤੈਨਾਤੀ ਸਮੇਤ ਅਖੁੱਟ ਊਰਜਾ ਖੇਤਰ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਾਪਤੀ ਨੂੰ ਉਜਾਗਰ ਕਰਨਾ ਹੈ। ਭਾਰਤ ਅਗਲੀ ਪੀੜ੍ਹੀ ਲਈ ਹਰਿਆ ਭਰਿਆ ਟਿਕਾਊ ਭਵਿੱਖ ਬਣਾਉਣ ਦੇ ਮਹੱਤਵ ਨੂੰ ਪਛਾਣਦਾ ਹੈ ਅਤੇ ਇਸ ਦੇ ਮੂਲ ਵਿੱਚ ਪ੍ਰਧਾਨ ਮੰਤਰੀ ਦਾ ਪੰਚਾਮ੍ਰਿਤ ਦਾ ਦ੍ਰਿਸ਼ਟੀਕੋਣ ਹੈ ਅਤੇ 2030 ਤੱਕ 500 ਗੀਗਾਵਾਟ ਗੈਰ-ਜੈਵਿਕ ਊਰਜਾ ਦੀ ਸਥਾਪਨਾ ਹੈ।

ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਆਸਟ੍ਰੇਲੀਆ, ਡੈਨਮਾਰਕ, ਜਰਮਨੀ ਅਤੇ ਨਾਰਵੇ ਚੌਥੇ ਮੁੜ-ਨਿਵੇਸ਼ ਲਈ ਭਾਈਵਾਲ ਦੇਸ਼ ਹਨ।

ਆਂਧਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਇਸ ਸਮਾਗਮ ਲਈ ਸਹਿਭਾਗੀ ਰਾਜ ਹਨ।

ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਗੇ ਕਿਹਾ, “ਇਸ ਈਵੈਂਟ ਵਿੱਚ ਵੱਖ-ਵੱਖ ਰਾਜ ਸਰਕਾਰਾਂ ਵੀ ਸ਼ਾਮਲ ਹੋਣਗੀਆਂ, ਜੋ ਹਲਫ਼ਨਾਮਿਆਂ ਦੇ ਰੂਪ ਵਿੱਚ ਆਪਣੀਆਂ ਦ੍ਰਿੜ ਵਚਨਬੱਧਤਾਵਾਂ ਦੇਣਗੀਆਂ ਅਤੇ ਅਖੁੱਟ ਊਰਜਾ ਖੇਤਰ ਲਈ ਆਪਣੀਆਂ ਯੋਜਨਾਵਾਂ/ਟੀਚੇ ਨਿਰਧਾਰਤ ਕਰਨਗੀਆਂ। ਸਾਰੇ ਵੱਡੇ ਬੈਂਕ, ਵਿੱਤੀ ਸੰਸਥਾਵਾਂ ਅਖੁੱਟ ਊਰਜਾ ਖੇਤਰ ਵਿੱਚ ਆਪਣੇ ਪ੍ਰਸਤਾਵਿਤ ਕਰਜ਼ਿਆਂ/ਫੰਡਿੰਗ ਬਾਰੇ ਹਲਫ਼ਨਾਮੇ ਵੀ ਦੇਣਗੇ, ਇਸ ਤੋਂ ਇਲਾਵਾ ਡਿਵੈਲਪਰਾਂ, ਨਿਰਮਾਤਾਵਾਂ, ਪ੍ਰਾਈਵੇਟ ਇਕੁਇਟੀ ਨਿਵੇਸ਼ਕਾਂ, ਚੋਟੀ ਦੇ ਵਿਕਰੇਤਾਵਾਂ ਵੱਲੋਂ ਵੀ ਹਲਫ਼ਨਾਮੇ ਦਿੱਤੇ ਜਾਣਗੇ।

ਇਸ ਸਮਾਗਮ ਵਿੱਚ ਆਸਟ੍ਰੇਲੀਆ, ਡੈਨਮਾਰਕ, ਜਰਮਨੀ, ਨਾਰਵੇ, ਸਿੰਗਾਪੁਰ, ਹਾਂਗਕਾਂਗ, ਅਮਰੀਕਾ, ਯੂ.ਕੇ., ਬੈਲਜੀਅਮ, ਯੂਰਪੀਅਨ ਯੂਨੀਅਨ, ਓਮਾਨ, ਯੂਏਈ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਪ੍ਰਤੀਨਿਧਾਂ ਦੇ ਆਉਣ ਦੀ ਉਮੀਦ ਹੈ। ਇਸ ਸਮਾਗਮ ਵਿੱਚ ਨੀਤੀ ਨਿਰਮਾਤਾ, ਉਦਯੋਗ, ਵਿੱਤੀ ਸੰਸਥਾਵਾਂ ਆਦਿ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਨੇ ਦੱਸਿਆ ਕਿ ਜਰਮਨ ਅਤੇ ਡੈਨਿਸ਼ ਵਫ਼ਦ ਦੀ ਅਗਵਾਈ ਉਨ੍ਹਾਂ ਦੇ ਮੰਤਰੀ ਕਰਨਗੇ।

ਇਸ ਸਮਾਗਮ ਵਿੱਚ ਅਖੁੱਟ ਊਰਜਾ 'ਤੇ ਢਾਈ-ਦਿਨ ਦੀ ਕਾਨਫਰੰਸ, ਆਰਈ ਸੈਕਟਰ ਲਈ ਨਵੀਨਤਾਕਾਰੀ ਵਿੱਤ, ਗ੍ਰੀਨ ਹਾਈਡ੍ਰੋਜਨ, ਭਵਿੱਖ ਦੀਆਂ ਊਰਜਾ ਚੋਣਾਂ, ਸਮਰੱਥਾ ਨਿਰਮਾਣ ਅਤੇ ਨਵਿਆਉਣਯੋਗ-ਸਬੰਧਤ ਨਿਰਮਾਤਾਵਾਂ, ਡਿਵੈਲਪਰਾਂ, ਨਿਵੇਸ਼ਕਾਂ ਅਤੇ ਖੋਜਕਾਰਾਂ ਦੀ ਇੱਕ ਪ੍ਰਦਰਸ਼ਨੀ ਸ਼ਾਮਲ ਹੋਵੇਗੀ।

ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਇਹ ਵੀ ਦੱਸਿਆ ਕਿ ਕਾਨਫਰੰਸ ਵਿੱਚ 10,000 ਤੋਂ ਵੱਧ ਡੈਲੀਗੇਟਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਹ 44 ਸੈਸ਼ਨਾਂ ਦਾ ਗਠਨ ਕਰੇਗਾ, ਜਿਸ ਵਿੱਚ ਮੁੱਖ ਮੰਤਰੀ ਦੀ ਪਲੇਨਰੀ, ਇੱਕ ਸੀਈਓ ਗੋਲਮੇਜ਼ ਅਤੇ ਕਈ ਰਾਜ, ਦੇਸ਼ ਅਤੇ ਤਕਨੀਕੀ ਸੈਸ਼ਨ ਸ਼ਾਮਲ ਹੋਣਗੇ।

ਇਸ ਤੋਂ ਇਲਾਵਾ, ਐਕਸਲੇਰੇਟਿੰਗ ਐਨਰਜੀ ਟ੍ਰਾਂਜਿਸ਼ਨ ਵਿੱਚ ਲੀਡਰਜ਼ ਦੇ ਤੌਰ 'ਤੇ ਮਹਿਲਾਵਾਂ : ਚੁਣੌਤੀਆਂ ਅਤੇ ਮੌਕੇ ਤੇ ਸਟਾਰਟ-ਅੱਪਸ 'ਤੇ ਇੱਕ ਵਿਸ਼ੇਸ਼ ਸੈਸ਼ਨ ਜਿੱਥੇ 10 ਸੋਲਰ ਐਕਸ ਚੈਲੇਂਜ ਇੰਡੀਆ ਦੇ ਜੇਤੂ ਨਿਵੇਸ਼ ਲਈ ਪਿਚਿੰਗ ਕਰਨਗੇ, ਕਾਨਫਰੰਸ ਵਿੱਚ ਮੁੱਖ ਆਕਰਸ਼ਣ ਹੋਣਗੇ।

ਕਾਨਫਰੰਸ ਤੋਂ ਇਲਾਵਾ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ, ਭਾਰਤ ਸਰਕਾਰ, ਗੁਜਰਾਤ ਦੇ ਮੇਜ਼ਬਾਨ ਰਾਜ ਸਮੇਤ ਵੱਖ-ਵੱਖ ਰਾਜ ਸਰਕਾਰਾਂ, ਜਨਤਕ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ, ਸਟਾਰਟਅੱਪ ਆਦਿ ਦੁਆਰਾ ਪ੍ਰਦਰਸ਼ਨੀ ਲਗਾਈ ਜਾਵੇਗੀ।  ਰੀ-ਇਨਵੈਸਟ 2024 ਆਰਈ ਵਿੱਚ ਨਿਵੇਸ਼ ਵਧਾਉਣ ਵਿੱਚ ਮਦਦ ਕਰੇਗਾ। ਰੀ-ਇਨਵੈਸਟ 2024 ਵੱਡੀ ਗਿਣਤੀ ਵਿੱਚ ਬੀ2ਬੀ, ਬੀ2ਜੀ ਅਤੇ ਜੀ2ਜੀ ਮੀਟਿੰਗਾਂ ਦੇ ਮੌਕੇ ਦੇ ਨਾਲ ਆਰਈ ਸੈਕਟਰ ਵਿੱਚ ਨਿਵੇਸ਼ ਵਧਾਉਣ ਵਿੱਚ ਮਦਦ ਕਰੇਗਾ। ਰੀ-ਇਨਵੈਸਟ 2024 ਲਈ, ਬੀ2ਬੀ ਇੰਟਰੈਕਸ਼ਨਾਂ ਲਈ ਇੱਕ ਸਮਰਪਿਤ ਬੀ2ਬੀ ਡਿਜੀਟਲ ਪਲੇਟਫਾਰਮ ਦੁਆਰਾ ਇੱਕ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸਨੂੰ ਰੀ-ਇਨਵੈਸਟ ਅਧਿਕਾਰਤ ਵੈੱਬਸਾਈਟ https://re-invest.in/  'ਤੇ ਐਕਸੈਸ ਕੀਤਾ ਜਾ ਸਕਦਾ ਹੈ।

ਰੀ-ਇਨਵੈਸਟ ਦੌਰਾਨ ਅਖੁੱਟ ਊਰਜਾ ਦੇ ਸਾਰੇ ਪਹਿਲੂਆਂ 'ਤੇ ਕਈ ਗੇੜਾਂ ਵਾਲਾ ਮਲਟੀਮੀਡੀਆ ਸਵਾਲ ਜਵਾਬ ਮੁਕਾਬਲਾ ਵੀ ਹੋਵੇਗਾ। ਮੁਕਾਬਲੇ ਦਾ ਸ਼ੁਰੂਆਤੀ ਦੌਰ ਅਗਸਤ 2024 ਦੇ ਮਹੀਨੇ ਵਿੱਚ ਆਯੋਜਿਤ ਕੀਤਾ ਗਿਆ ਸੀ।

ਭਾਰਤ ਅਤੇ ਵਿਦੇਸ਼ਾਂ ਤੋਂ ਵੱਡੀ ਉਦਯੋਗਿਕ ਸ਼ਮੂਲੀਅਤ ਹੋਵੇਗੀ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਰੀ-ਇਨਵੈਸਟ 2024 ਲਈ ਉਦਯੋਗ ਭਾਈਵਾਲ ਹੈ।

ਰੀ-ਇਨਵੈਸਟ ਦੀ ਇੱਕ ਮਜ਼ਬੂਤ ​​ਵਿਰਾਸਤ ਹੈ। ਪਹਿਲਾ ਐਡੀਸ਼ਨ ਫਰਵਰੀ 2015 ਵਿੱਚ ਨਵੀਂ ਦਿੱਲੀ ਵਿੱਚ, ਦੂਜਾ ਅਕਤੂਬਰ 2018 ਵਿੱਚ ਦਿੱਲੀ ਐੱਨਸੀਆਰ ਵਿੱਚ, ਅਤੇ ਤੀਜਾ ਨਵੰਬਰ 2020 ਵਿੱਚ ਇੱਕ ਵਰਚੁਅਲ ਪਲੇਟਫਾਰਮ 'ਤੇ ਕੋਵਿਡ-19 ਦੀਆਂ ਰੁਕਾਵਟਾਂ ਕਾਰਨ ਆਯੋਜਿਤ ਕੀਤਾ ਗਿਆ ਸੀ। ਰੀ-ਇਨਵੈਸਟ ਦੇ ਹਰ ਇੱਕ ਸੰਸਕਰਣ ਵਿੱਚ ਅੰਤਰਰਾਸ਼ਟਰੀ ਹਾਜ਼ਰੀਨ ਸਮੇਤ ਵੱਡੀ ਗਿਣਤੀ ਵਿੱਚ ਭਾਗੀਦਾਰ ਸ਼ਾਮਲ ਹੋਏ ਸਨ। ਪਿਛਲੇ ਸਾਰੇ ਐਡੀਸ਼ਨਾਂ ਦਾ ਉਦਘਾਟਨ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਵਲੋਂ ਕੀਤਾ ਗਿਆ ਹੈ।

ਅੱਜ, ਭਾਰਤ 2030 ਤੱਕ 500 ਗੀਗਾਵਾਟ ਗੈਰ-ਜੈਵਿਕ ਊਰਜਾ ਸਮਰੱਥਾ ਨੂੰ ਪ੍ਰਾਪਤ ਕਰਨ ਦੇ ਮਾਰਗ 'ਤੇ ਚੰਗੀ ਤਰ੍ਹਾਂ ਤਿਆਰ ਹੈ। ਇਹ ਵਿਸ਼ਵ ਦੇ ਸਭ ਤੋਂ ਆਕਰਸ਼ਕ ਅਖੁੱਟ ਊਰਜਾ ਬਾਜ਼ਾਰਾਂ ਵਿੱਚੋਂ ਇੱਕ ਵਜੋਂ ਉਭਰਿਆ ਹੈ। ਅਖੁੱਟ ਊਰਜਾ ਸਥਾਪਿਤ ਸਮਰੱਥਾ ਵਿੱਚ ਭਾਰਤ ਵਿਸ਼ਵ ਪੱਧਰ 'ਤੇ ਚੌਥੇ ਸਥਾਨ ਉੱਤੇ ਹੈ, ਪੀਐੱਲਆਈ ਸਕੀਮ ਰਾਹੀਂ ਨਿਰਮਾਣ ਨੂੰ ਹੁਲਾਰਾ ਦੇ ਕੇ ਕਿਰਿਆਸ਼ੀਲ ਨੀਤੀ ਸਹਾਇਤਾ ਪ੍ਰਦਾਨ ਕਰਦਾ ਹੈ, ਆਟੋਮੈਟਿਕ ਰੂਟ ਦੇ ਤਹਿਤ 100% ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੰਦਾ ਹੈ, ਅਖੁੱਟ ਊਰਜਾ ਖਰੀਦਾਂ ਲਈ ਆਈਐੱਸਟੀਐੱਸ ਚਾਰਜ ਛੋਟ, ਗ੍ਰੀਨ ਊਰਜਾ ਕੋਰੀਡੋਰ, ਆਫਸ਼ੋਰ ਵਿੰਡ ਪ੍ਰੋਜੈਕਟਾਂ ਲਈ ਵੀਜੀਐੱਫ ਅਤੇ ਹਾਈਡ੍ਰੋਜਨ ਤੇ ਇਲੈਕਟ੍ਰੋਲਾਈਜ਼ਰ ਨਿਰਮਾਣ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਭਾਰਤ ਨੇ ਕਿਸਾਨਾਂ ਅਤੇ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਕੁਸਮ ਅਤੇ ਪ੍ਰਧਾਨ ਮੰਤਰੀ ਸੂਰਯ ਘਰ: ਮੁਫਤ ਬਿਜਲੀ ਯੋਜਨਾ ਵਰਗੀਆਂ ਮਾਰਗਦਰਸ਼ਕ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਭਾਰਤ ਦਾ ਟੀਚਾ ਅਗਲੇ ਕੁਝ ਸਾਲਾਂ ਵਿੱਚ ਅਖੁੱਟ ਊਰਜਾ ਸਮਰੱਥਾ ਵਿੱਚ ਤੇਜ਼ੀ ਲਿਆਉਣਾ ਹੈ। ਰੀ-ਇਨਵੈਸਟ ਇਨ੍ਹਾਂ ਯਤਨਾਂ ਵਿੱਚ ਯੋਗਦਾਨ ਪਾਵੇਗਾ ਅਤੇ ਸਾਰੇ ਭਾਰਤੀ ਅਖੁੱਟ ਊਰਜਾ ਹਿੱਸੇਦਾਰਾਂ ਨਾਲ ਗਲੋਬਲ ਨਿਵੇਸ਼ ਭਾਈਚਾਰੇ ਨੂੰ ਜੋੜੇਗਾ।

****

ਸੁਸ਼ੀਲ ਕੁਮਾਰ



(Release ID: 2054986) Visitor Counter : 4