ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਪੈਰਿਸ 2024 ਪੈਰਾਲੰਪਿਕਸ ਵਿੱਚ ਬੇਮਿਸਾਲ ਉਪਲਬਧੀਆਂ ਲਈ ਭਾਰਤ ਦੇ ਪੈਰਾਲੰਪੀਅਨਾਂ ਦੀ ਸ਼ਲਾਘਾ ਕੀਤੀ
ਪੈਰਿਸ ਵਿੱਚ ਭਾਰਤ ਦੇ ਪੈਰਾਲੰਪਿਕ ਚੈਂਪੀਅਨਾਂ ਨੂੰ ਉਨ੍ਹਾਂ ਦੀ ਇਤਿਹਾਸਕ ਸਫਲਤਾ ਲਈ ਵਧਾਈ ਦਿੱਤੀ
ਸਰਕਾਰ ਖਿਡਾਰੀਆਂ ਅਤੇ ਕੋਚਾਂ ਦੀ ਪੂਰੀ ਸਹਾਇਤਾ ਕਰੇਗੀ, ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿ ਉਹ ਆਪਣੀ ਉੱਚਤਮ ਸਮਰੱਥਾ ਤੱਕ ਪਹੁੰਚਣ: ਕੇਂਦਰੀ ਮੰਤਰੀ
Posted On:
10 SEP 2024 6:47PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਕਿਰਤ ਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ੍ਰੀਮਤੀ ਡਾ. ਰਕਸ਼ਾ ਖੜਸੇ ਨਾਲ ਅੱਜ ਨਵੀਂ ਦਿੱਲੀ ਪਰਤਣ 'ਤੇ ਭਾਰਤੀ ਪੈਰਾਲੰਪਿਕ ਦਲ ਦੇ ਬਾਕੀ ਮੈਂਬਰਾਂ ਨੂੰ ਸਨਮਾਨਿਤ ਕੀਤਾ। ਦੋਹਾਂ ਮੰਤਰੀਆਂ ਨੇ ਪੈਰਿਸ 2024 ਪੈਰਾਲੰਪਿਕ ਖੇਡਾਂ ਵਿੱਚ ਉਨ੍ਹਾਂ ਦੀਆਂ ਬੇਮਿਸਾਲ ਉਪਲਬਧੀਆਂ ਦਾ ਗੁਣਗਾਣ ਕਰਦਿਆਂ ਅਥਲੀਟਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਮਨਸੁਖ ਮਾਂਡਵੀਆ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੀਆਂ ਉਪਲਬਧੀਆਂ ਨਾਲ ਪੂਰੇ ਦੇਸ਼ ਨੇ ਮਾਣ ਅਤੇ ਖ਼ੁਸ਼ੀ ਮਹਿਸੂਸ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਖਿਡਾਰੀਆਂ ਅਤੇ ਕੋਚਾਂ ਨੂੰ ਪੂਰੀ ਸਹਾਇਤਾ ਦੇਣੀ ਜਾਰੀ ਰੱਖੇਗੀ ਅਤੇ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਉਹ ਆਪਣੀ ਉੱਚਤਮ ਸਮਰੱਥਾ ਤੱਕ ਪਹੁੰਚਣ। ਉਨ੍ਹਾਂ ਖਿਡਾਰੀਆਂ ਨੂੰ ਅਟੁੱਟ ਭਾਵਨਾ ਅਤੇ ਦ੍ਰਿੜ੍ਹ ਇਰਾਦੇ ਨਾਲ ਭਵਿੱਖ ਦੀਆਂ ਪੈਰਾਲੰਪਿਕ ਖੇਡਾਂ ਦੀ ਤਿਆਰੀ ਕਰਨ ਲਈ ਵੀ ਪ੍ਰੇਰਿਤ ਕੀਤਾ।
ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਵੱਧਤਾ ਦਰਸਾਉਂਦਿਆਂ ਡਾ. ਮਾਂਡਵੀਆ ਨੇ ਕਿਹਾ ਕਿ ਪੈਰਿਸ ਪੈਰਾਲੰਪਿਕ ਵਿੱਚ 84 ਭਾਗੀਦਾਰਾਂ ਵਿੱਚੋਂ 50 ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਰਾਹੀਂ ਸਹਾਇਤਾ ਪ੍ਰਦਾਨ ਕੀਤੀ ਗਈ ਸੀ, ਜਦਕਿ ਬਾਕੀ ਦੇ ਭਾਗੀਦਾਰ ਖੇਲੋ ਇੰਡੀਆ ਪ੍ਰੋਗਰਾਮ, ਨੈਸ਼ਨਲ ਸੈਂਟਰਜ਼ ਆਫ਼ ਐਕਸੀਲੈਂਸ (ਐਨਸੀਓਈ) ਅਤੇ ਹੋਰ ਸਰਕਾਰੀ ਸਹਾਇਤਾ ਪਹਿਲਕਦਮੀਆਂ ਦੇ ਲਾਭਪਾਤਰੀ ਸਨ।
ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਦਰਸਾਉਂਦਿਆਂ ਉਨ੍ਹਾਂ ਨੇ ਦੇਸ਼ ਦੀ ਮਹੱਤਵਪੂਰਨ ਪ੍ਰਗਤੀ ਤੇ ਚਾਨਣਾ ਪਾਇਆ, ਜੋ ਪੈਰਾਲੰਪਿਕ ਖੇਡਾਂ ਵਿੱਚ ਜਿੱਤੇ ਗਏ ਤਗਮਿਆਂ ਦੀ ਗਿਣਤੀ ਤੋਂ ਪ੍ਰਤੀਬਿੰਬਤ ਹੁੰਦੀ ਜਾਂ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਮਾਣ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਨੇ ਪੈਰਿਸ 2024 ਪੈਰਾਲੰਪਿਕਸ ਵਿੱਚ 29 ਤਗਮੇ ਪ੍ਰਾਪਤ ਕੀਤੇ, ਜਦੋਂ ਕਿ ਟੋਕੀਓ 2020 ਪੈਰਾਲੰਪਿਕ ਵਿੱਚ 19 ਤਗਮੇ ਹਾਸਿਲ ਕੀਤੇ ਸਨ, ਜੋ ਮਹੱਤਵਪੂਰਨ ਪ੍ਰਗਤੀ ਹੈ।
ਡਾ. ਮਾਂਡਵੀਆ ਨੇ ਭਾਰਤ ਦੀ ਹੁਣ ਤਕ ਦੇ ਸਭ ਤੋਂ ਵੱਧ ਦੋਹਰੀ ਪੋਡੀਅਮ ਫਿਨਿਸ਼ਿੰਗ ਸਮੇਤ ਪੈਰਿਸ 2024 ਪੈਰਾਲੰਪਿਕਸ ਵਿੱਚ ਹਾਸਲ ਕੀਤੀਆਂ ਕਈ ਮਹੱਤਵਪੂਰਨ ਉਪਲਬਧੀਆਂ ਨੂੰ ਵੀ ਉਜਾਗਰ ਕੀਤਾ, ਜਿਨ੍ਹਾਂ ਵਿੱਚ ਅਜਿਹੀਆਂ ਪੰਜ ਮਿਸਾਲਾਂ ਸ਼ਾਮਲ ਹਨ। ਉਨ੍ਹਾਂ ਨੇ ਪੈਰਾਲੰਪਿਕ ਦੇ ਬੈਕ-ਟੂ-ਬੈਕ ਸੰਸਕਰਣਾਂ ਵਿੱਚ ਤਗਮੇ ਜਿੱਤਣ ਵਾਲੇ 11 ਖਿਡਾਰੀਆਂ ਵੱਲੋਂ ਦਿਖਾਈ ਗਈ ਸ਼ਾਨਦਾਰ ਨਿਰੰਤਰਤਾ ਨੂੰ ਮਾਨਤਾ ਦਿੱਤੀ। ਇਸ ਤੋਂ ਇਲਾਵਾ, 12 ਨਵੇਂ ਖਿਡਾਰੀਆਂ ਨੇ ਆਪਣੇ ਪਹਿਲੇ ਪੈਰਾਲੰਪਿਕ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਭਾਵ ਪਾਇਆ। ਇਸ ਈਵੈਂਟ ਵਿੱਚ ਇੱਕ ਵਿਸ਼ਵ ਰਿਕਾਰਡ ਅਤੇ ਚਾਰ ਪੈਰਾਲੰਪਿਕ ਰਿਕਾਰਡਾਂ ਦੇ ਨਾਲ ਪੰਜ ਨਵੇਂ ਰਿਕਾਰਡ ਸਥਾਪਤ ਕੀਤੇ ਗਏ।
ਪੈਰਾ-ਖਿਡਾਰੀਆਂ ਦੀ ਸਹਾਇਤਾ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਿਆਂ ਡਾ. ਮਾਂਡਵੀਆ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੈਰਾ-ਖਿਡਾਰੀਆਂ ਅਤੇ ਉਹਨਾਂ ਦੇ ਨਿੱਜੀ ਕੋਚਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਸਹਾਇਕ ਸਟਾਫ ਦੀ ਵੰਡ 30% ਹੱਦ ਨੂੰ ਪਾਰ ਕਰਦੇ ਹੋਇਆਂ 100% ਤੋਂ ਵੱਧ ਹੋ ਗਈ ਹੈ।
ਉਨ੍ਹਾਂ ਨੇ ਮਾਣ ਨਾਲ ਇਹ ਐਲਾਨ ਵੀ ਕੀਤਾ ਕਿ ਪੈਰਿਸ 2024 ਪੈਰਾਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੀ ਇਤਿਹਾਸਕ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਪਹਿਲੀ ਵਾਰ 46 ਖਿਡਾਰੀਆਂ ਨੇ ਭਾਗ ਲਿਆ ਅਤੇ ਰਿਕਾਰਡ ਗਿਣਤੀ ਵਿੱਚ 32 ਭਾਰਤੀ ਮਹਿਲਾ ਖਿਡਾਰਣਾਂ ਨੇ ਖੇਡਾਂ ਵਿੱਚ ਮੁਕਾਬਲੇਬਾਜ਼ੀ ਕੀਤੀ।
ਅੱਜ ਮੌਜੂਦ 17 ਤਮਗਾ ਜੇਤੂਆਂ ਵਿੱਚ: ਪੈਰਾ ਖਿਡਾਰੀ - ਸੋਨ ਤਮਗਾ ਜੇਤੂ: ਨਵਦੀਪ, ਧਰਮਬੀਰ, ਸੁਮਿਤ ਅੰਤਿਲ, ਪ੍ਰਵੀਨ ਕੁਮਾਰ; ਚਾਂਦੀ ਦਾ ਤਮਗਾ ਜੇਤੂ: ਯੋਗੇਸ਼ ਕਥੁਨੀਆ, ਨਿਸ਼ਾਦ ਕੁਮਾਰ, ਸ਼ਰਦ ਕੁਮਾਰ, ਅਜੀਤ ਸਿੰਘ, ਸਚਿਨ ਖਿਲਾਰੀ; ਕਾਂਸੀ ਤਮਗਾ ਜੇਤੂ: ਪ੍ਰੀਤੀ ਪਾਲ, ਮਰਿਯੱਪਨ, ਹੋਕਾਟੋ ਸੇਮਾ, ਸੁੰਦਰ ਸਿੰਘ ਗੁਰਜਰ ਅਤੇ ਸਿਮਰਨ ਸ਼ਰਮਾ। ਪੈਰਾ-ਤੀਰਅੰਦਾਜ਼ੀ - ਹਰਵਿੰਦਰ ਸਿੰਘ (ਸੋਨਾ) ਅਤੇ ਸ਼ੀਤਲ ਦੇਵੀ (ਕਾਂਸੀ) ਦੇ ਨਾਲ-ਨਾਲ ਪੈਰਾ-ਜੂਡੋ ਤੋਂ ਕਪਿਲ ਪਰਮਾਰ (ਕਾਂਸੀ) ਸ਼ਾਮਲ ਰਹੇ।
*********
ਹਿਮਾਂਸ਼ੂ ਪਾਠਕ
(Release ID: 2054230)
Visitor Counter : 56