ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਨ ਹਾਈਡ੍ਰੋਜਨ ‘ਤੇ ਦੂਸਰੀ ਇੰਟਰਨੈਸ਼ਨਲ ਕਾਨਫਰੰਸ ਨੂੰ ਸੰਬੋਧਨ ਕੀਤਾ


“ਪ੍ਰਯਾਸ ਕਰਨ ਦਾ ਸਮਾਂ ਇਹੀ ਅਤੇ ਹੁਣੇ ਹੈ” (“The time for action is here and now”)

“ਭਾਰਤ ਗ੍ਰੀਨ ਐਨਰਜੀ ‘ਤੇ ਪੈਰਿਸ ਸੰਕਲਪਾਂ ਨੂੰ ਪੂਰਾ ਕਰਨ ਵਾਲੇ ਪਹਿਲੇ ਜੀ-20 ਦੇਸ਼ਾਂ (first G20 nations) ਵਿੱਚੋਂ ਇੱਕ ਹੈ”

“ਗ੍ਰੀਨ ਹਾਈਡ੍ਰੋਜਨ ਦੁਨੀਆ ਦੇ ਐਨਰਜੀ ਲੈਂਡਸਕੇਪ ਵਿੱਚ ਆਸ਼ਾਜਨਕ ਵਿਕਲਪ (promising addition) ਦੇ ਰੂਪ ਵਿੱਚ ਉੱਭਰ ਰਹੀ ਹੈ”

“ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਇਨੋਵੇਸ਼ਨ, ਇਨਫ੍ਰਾਸਟ੍ਰਕਚਰ, ਉਦਯੋਗ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਦੇ ਰਿਹਾ ਹੈ”

“ਨਵੀਂ ਦਿੱਲੀ ਜੀ-20 ਲੀਡਰਸ ਡੈਕਲੇਰੇਸ਼ਨ (New Delhi G-20 Leaders’ Declaration) ਵਿੱਚ ਹਾਈਡ੍ਰੋਜਨ ‘ਤੇ ਪੰਜ ਉੱਚ-ਪਧਰੀ ਸਵੈਇੱਛੁਕ ਸਿਧਾਂਤਾਂ (five high-level voluntary principles) ਨੂੰ ਅਪਣਾਇਆ ਗਿਆ ਜੋ ਇੱਕ ਏਕੀਕ੍ਰਿਤ ਰੋਡਮੈਪ (a unified roadmap) ਦੇ ਨਿਰਮਾਣ ਵਿੱਚ ਮਦਦ ਕਰ ਰਹੇ ਹਨ”

“ਅਜਿਹੇ ਮਹੱਤਵਪੂਰਨ ਖੇਤਰ ਵਿੱਚ ਅਗਵਾਈ ਕਰਨਾ ਅਤੇ ਨਾਲ ਮਿਲ ਕੇ ਕੰਮ ਕਰਨਾ ਖੇਤਰ ਦੇ ਮਾਹਰਾਂ ਦੇ ਲਈ ਮਹੱਤਵਪੂਰਨ ਹੈ”

“ਆਓ, ਅਸੀਂ ਗ੍ਰੀਨ ਹਾਈਡ੍ਰੋਜਨ ਦੇ ਵਿਕਾਸ ਅਤੇ ਉਪਯੋਗ ਵਿੱਚ ਤੇਜ਼ੀ ਲਿਆਉਣ ਦੇ ਲਈ ਮਿਲ ਕੇ ਕੰਮ ਕਰੀਏ”

Posted On: 11 SEP 2024 11:02AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਗ੍ਰੀਨ ਹਾਈਡ੍ਰੋਜਨ ‘ਤੇ ਇੰਟਰਨੈਸ਼ਨਲ ਕਾਨਫਰੰਸ (International Conference on Green Hydrogen) ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਗ੍ਰੀਨ ਹਾਈਡ੍ਰੋਜਨ ‘ਤੇ ਦੂਸਰੀ ਇੰਟਰਨੈਸ਼ਨਲ ਕਾਨਫਰੰਸ (2nd International Conference on Green Hydrogen) ਵਿੱਚ ਸਾਰੇ ਪਤਵੰਤਿਆਂ ਦਾ ਗਰਮਜੋਸ਼ੀ ਨਾਲ ਸੁਆਗਤ ਕਰਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਇੱਕ ਮਹੱਤਵਪੂਰਨ ਬਦਲਾਅ (crucial transformation) ਤੋਂ ਗੁਜਰ ਰਹੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਲਵਾਯੂ ਪਰਿਵਰਤਨ (climate change) ਕੇਵਲ ਭਵਿੱਖ ਦਾ ਮਾਮਲਾ ਨਹੀਂ ਹੈ ਬਲਕਿ ਇਸ ਦਾ ਪ੍ਰਭਾਵ ਹੁਣੇ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਤੋਂ ਬਚਣ ਦੇ ਲਈ ਪ੍ਰਯਾਸ ਕਰਨ ਦਾ ਸਮਾਂ ਇਹੀ ਅਤੇ ਹੁਣੇ ਹੈ(“The time for action is here and now”) । ਉਨ੍ਹਾਂ ਨੇ ਕਿਹਾ ਕਿ ਊਰਜਾ ਪਰਿਵਰਤਨ ਅਤੇ ਸਥਿਰਤਾ (energy transition and sustainability) ਆਲਮੀ ਨੀਤੀਗਤ ਚਰਚਾ (global policy discourse) ਦਾ ਕੇਂਦਰ ਬਣ ਗਏ ਹਨ।


ਪ੍ਰਧਾਨ ਮੰਤਰੀ ਨੇ ਸਵੱਛ ਅਤੇ ਹਰਿਤ ਧਰਤੀ (a cleaner and greener planet) ਬਣਾਉਣ ਦੀ ਦਿਸ਼ਾ ਵਿੱਚ ਰਾਸ਼ਟਰ ਦੀ ਪ੍ਰਤੀਬੱਧਤਾ (nation’s commitment) ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਭਾਰਤ ਹਰਿਤ ਊਰਜਾ ‘ਤੇ ਆਪਣੇ ਪੈਰਿਸ ਸੰਕਲਪਾਂ (Paris commitments) ਨੂੰ ਪੂਰਾ ਕਰਨ ਵਾਲੇ ਪਹਿਲੇ ਜੀ20 ਦੇਸ਼ਾਂ (first G20 nations) ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਕਲਪ 2030 ਦੇ ਲਕਸ਼ ਤੋਂ 9 ਸਾਲ ਪਹਿਲਾਂ ਹੀ ਪੂਰੇ ਹੋ ਗਏ। ਪਿਛਲੇ 10 ਵਰ੍ਹਿਆਂ ਵਿੱਚ ਹੋਈ ਪ੍ਰਗਤੀ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸਥਾਪਿਤ ਗ਼ੈਰ-ਜੀਵਾਸ਼ਮ ਈਂਧਣ ਸਮਰੱਥਾ (installed non-fossil fuel capacity) ਵਿੱਚ ਲਗਭਗ 300 ਪ੍ਰਤੀਸ਼ਤ ਦੀ ਵਾਧਾ ਹੋਇਆ ਹੈ ਅਤੇ ਸੌਰ ਊਰਜਾ ਸਮਰੱਥਾ (solar energy capacity) ਵਿੱਚ 3,000 ਪ੍ਰਤੀਸ਼ਤ ਤੋਂ ਅਧਿਕ ਦਾ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਇਨ੍ਹਾਂ ਉਪਲਬਧੀਆਂ ‘ਤੇ ਅਰਾਮ ਨਹੀਂ ਕਰ ਰਹੇ ਹਾਂ ਬਲਕਿ ਰਾਸ਼ਟਰ ਮੌਜੂਦਾ ਸਮਾਧਾਨਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਅਤੇ ਨਾਲ ਹੀ ਨਵੇਂ ਅਤੇ ਅਭਿਨਵ ਖੇਤਰਾਂ ( new and innovative areas) ‘ਤੇ ਭੀ ਧਿਆਨ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਹਰਿਤ ਹਾਈਡ੍ਰੋਜਨ (Green Hydrogen) ਦੀ ਤਸਵੀਰ ਸਾਹਮਣੇ ਆਉਂਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਗ੍ਰੀਨ ਹਾਈਡ੍ਰੋਜਨ ਦੁਨੀਆ ਦੇ ਐਨਰਜੀ ਲੈਂਡਸਕੇਪ ਵਿੱਚ ਆਸ਼ਾਜਨਕ ਵਿਕਲਪ (promising addition) ਦੇ ਰੂਪ ਵਿੱਚ ਉੱਭਰ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਉਨ੍ਹਾਂ ਉਦਯੋਗਾਂ ਨੂੰ ਵਾਤਾਵਰਣ ਤੋਂ ਕਾਰਬਨਡਾਇਆਕਸਾਇਡ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਨੂੰ ਹਟਾਉਣ (ਡੀਕਾਰਬਨਾਇਜ਼ੇਸ਼ਨ) ਵਿੱਚ ਮਦਦ ਕਰ ਸਕਦਾ ਹੈ, ਜਿਨ੍ਹਾਂ ਦਾ ਬਿਜਲੀਕਰਣ ਕਰਨਾ ਮੁਸ਼ਕਿਲ ਹੈ। ਉਨ੍ਹਾਂ ਨੇ ਰਿਫਾਇਨਰੀਆਂ, ਖਾਦਾਂ, ਸਟੀਲ, ਭਾਰੀ ਡਿਊਟੀ ਵਾਲੀ ਟ੍ਰਾਂਪੋਰਟੇਸ਼ਨ (refineries, fertilizers, steel, heavy-duty transportation) ਅਤੇ ਕਈ ਹੋਰ ਖੇਤਰਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੂੰ ਇਸ ਤੋਂ ਲਾਭ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਭੀ ਸੁਝਾਅ ਦਿੱਤਾ ਕਿ ਗ੍ਰੀਨ ਹਾਈਡ੍ਰੋਜਨ ਦਾ ਉਪਯੋਗ ਸਰਪਲੱਸ ਅਖੁੱਟ ਊਰਜਾ ਦੇ ਭੰਡਾਰਣ ਸਮਾਧਾਨ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। 2023 ਵਿੱਚ ਸ਼ੁਰੂ ਕੀਤੇ ਗਏ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ (National Green Hydrogen Mission) ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ, ਉਪਯੋਗ ਅਤੇ ਨਿਰਯਾਤ ਦੇ ਲਈ ਇੱਕ ਆਲਮੀ ਕੇਂਦਰ ਬਣਾਉਣ ਦੇ ਲਕਸ਼ਾਂ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ (National Green Hydrogen Mission) ਇਨੋਵੇਸ਼ਨ, ਇਨਫ੍ਰਾਸਟ੍ਰਕਚਰ, ਉਦਯੋਗ ਅਤੇ ਨਿਵੇਸ਼ ਨੂੰ ਹੁਲਾਰਾ ਦੇ ਰਿਹਾ ਹੈ।” ਉਨ੍ਹਾਂ ਨੇ ਅਤਿਆਧੁਨਿਕ (cutting-edge) ਖੋਜ ਅਤੇ ਵਿਕਾਸ ਵਿੱਚ ਨਿਵੇਸ਼, ਉਦਯੋਗ ਅਤੇ ਸਿੱਖਿਆ ਜਗਤ ਦੇ ਦਰਮਿਆਨ ਸਾਂਝੇਦਾਰੀ ਅਤੇ ਇਸ ਖੇਤਰ ਦੇ ਸਟਾਰਟ-ਅਪਸ ਅਤੇ ਉੱਦਮੀਆਂ (start-ups and entrepreneurs) ਨੂੰ ਪ੍ਰੋਤਸਾਹਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਹਰਿਤ ਨੌਕਰੀਆਂ ਦੇ ਈਕੋਸਿਸਟਮ ਦੇ ਵਿਕਾਸ ਦੀਆਂ ਬੜੀਆਂ ਸੰਭਾਵਨਾਵਾਂ ‘ਤੇ ਭੀ ਬਾਤ ਕੀਤੀ ਅਤੇ ਇਸ ਖੇਤਰ ਵਿੱਚ ਦੇਸ਼ ਦੇ ਨੌਜਵਾਨਾਂ (nation’s youth) ਦੇ ਲਈ ਕੌਸ਼ਲ ਵਿਕਾਸ (skill development) ਦੀ ਦਿਸ਼ਾ ਵਿੱਚ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ।

ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਅਤੇ ਊਰਜਾ ਸੰਕ੍ਰਮਣ (climate change and energy transition) ਦੀਆਂ ਆਲਮੀ ਚਿੰਤਾਵਾਂ (global concerns) ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਆਲਮੀ ਚਿੰਤਾਵਾਂ ਦਾ ਜਵਾਬ ਭੀ ਆਲਮੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਾਰਬਨ ਉਤਸਰਜਨ ਵਿੱਚ ਕਮੀ ‘ਤੇ ਹਰਿਤ ਹਾਈਡ੍ਰੋਜਨ ਦੇ ਪ੍ਰਭਾਵ ਨੂੰ ਹੁਲਾਰਾ ਦੇਣ ਦੇ ਲਈ ਇੰਟਰਨੈਸ਼ਨਲ ਸਾਂਝੇਦਾਰੀਆਂ (International partnerships) ਦੀ ਮਹੱਤਵਪੂਰਨ ਜ਼ਰੂਰਤ ‘ਤੇ ਬਲ ਦਿੱਤਾ ਅਤੇ ਕਿਹਾ ਕਿ ਉਤਪਾਦਨ ਨੂੰ ਵਧਾਉਣਾ, ਲਾਗਤ ਨੂੰ ਘੱਟ ਕਰਨਾ ਅਤੇ ਸਹਿਯੋਗ ਦੇ ਮਾਧਿਅਮ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਤੇਜ਼ੀ ਨਾਲ ਹੋ ਸਕਦਾ ਹੈ। ਉਨ੍ਹਾਂ ਨੇ ਟੈਕਨੋਲੋਜੀ ਨੂੰ ਅੱਗੇ ਵਧਾਉਣ ਦੇ ਲਈ ਰਿਸਰਚ ਅਤੇ ਇਨੋਵੇਸ਼ਨ ਵਿੱਚ ਸੰਯੁਕਤ ਰੂਪ ਨਾਲ ਨਿਵੇਸ਼ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ। ਸਤੰਬਰ 2023 ਵਿੱਚ ਭਾਰਤ ਵਿੱਚ ਆਯੋਜਿਤ ਜੀ-20 ਸਮਿਟ (G20 Summit) ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗ੍ਰੀਨ ਹਾਈਡ੍ਰੋਜਨ ‘ਤੇ ਵਿਸ਼ੇਸ਼ ਧਿਆਨ ਦੇਣ ‘ਤੇ ਪ੍ਰਕਾਸ਼ ਪਾਇਆ ਅਤੇ ਦੱਸਿਆ ਕਿ ਨਵੀਂ ਦਿੱਲੀ ਜੀ-20 ਲੀਡਰਸ ਡੈਕਲੇਰੇਸ਼ਨ (G-20 Leaders’ declaration) ਵਿੱਚ ਹਾਈਡ੍ਰੋਜਨ ‘ਤੇ ਪੰਜ ਉੱਚ-ਪੱਧਰੀ ਸਵੈਇਛੁੱਕ ਸਿਧਾਤਾਂ (five high-level voluntary principles on Hydrogen) ਨੂੰ ਅਪਣਾਇਆ ਗਿਆ ਹੈ ਜੋ ਇੱਕ ਏਕੀਕ੍ਰਿਤ ਰੋਡਮੈਪ (a unified roadmap) ਬਣਾਉਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਸਾਨੂੰ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ- “ਅਸੀਂ ਜੋ ਨਿਰਣੇ ਹੁਣੇ ਲਵਾਂਗੇ, ਉਹ ਸਾਡੀਆਂ ਭਾਵੀ ਪੀੜ੍ਹੀਆਂ ਦੇ ਜੀਵਨ ਦਾ ਫ਼ੈਸਲਾ ਕਰਨਗੇ।”

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਗ੍ਰੀਨ ਹਾਈਡ੍ਰੋਜਨ ਖੇਤਰ ਨੂੰ ਅੱਗੇ ਵਧਾਉਣ ਵਿੱਚ ਆਲਮੀ ਸਹਿਯੋਗ ਤੇਜ਼ ਕਰਨ ਲਈ ਸੱਦਾ ਦਿੱਤਾ ਅਤੇ ਇਸ ਖੇਤਰ ਦੇ ਮਾਹਰਾਂ ਅਤੇ ਵਿਗਿਆਨਿਕ ਸਮੁਦਾਇ ਨੂੰ ਇਸ ਦਿਸ਼ਾ ਵਿੱਚ ਅੱਗੇ ਆਉਣ ਦਾ ਆਗਰਹਿ ਕੀਤਾ (ਦੀ ਤਾਕੀਦ ਕੀਤੀ)। ਉਨ੍ਹਾਂ ਨੇ ਕਿਹਾ, “ਇਸ ਤਰ੍ਹਾਂ ਦੇ ਅਹਿਮ ਖੇਤਰ ਵਿੱਚ, ਇਹ ਮਹੱਤਵਪੂਰਨ ਹੈ ਕਿ ਖੇਤਰ ਦੇ ਮਾਹਰ ਮਿਲ ਕੇ ਕੰਮ ਕਰਨ ਅਤੇ ਅੱਗੇ ਵਧਣ।” ਉਨ੍ਹਾਂ ਨੇ ਗ੍ਰੀਨ ਹਾਈਡ੍ਰੋਜਨ ਉਦਯੋਗ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਸਮੂਹਿਕ ਮੁਹਾਰਤ ਦੀ ਜ਼ਰੂਰਤ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਅਤੇ ਇਨੋਵੇਟਰਾਂ ਨੂੰ ਜਨਤਕ ਨੀਤੀ ਵਿੱਚ ਬਦਲਾਅ (public policy changes) ਦਾ ਪ੍ਰਸਤਾਵ ਦੇਣ ਦੇ ਲਈ ਭੀ ਪ੍ਰੋਤਸਾਹਿਤ ਕੀਤਾ, ਜਿਸ ਨਾਲ ਇਸ ਖੇਤਰ ਨੂੰ ਹੋਰ ਅਧਿਕ ਸਮਰਥਨ ਮਿਲੇਗਾ। ਸ਼੍ਰੀ ਮੋਦੀ ਨੇ ਦੁਨੀਆ ਭਰ ਦੇ ਵਿਗਿਆਨਿਕ ਸਮੁਦਾਇ (global scientific community) ਦੇ ਸਾਹਮਣੇ ਮਹੱਤਵਪੂਰਨ ਸਵਾਲ ਰੱਖਦੇ ਹੋਏ ਪੁੱਛਿਆ, “ਕੀ ਅਸੀਂ ਗ੍ਰੀਨ ਹਾਈਡ੍ਰੋਜਨ ਉਤਪਾਦਨ (Green Hydrogen production) ਵਿੱਚ ਇਲੈਕਟ੍ਰੋਲਾਇਜ਼ਰ (electrolysers) ਅਤੇ ਹੋਰ ਘਟਕਾਂ ਦੀ ਦਕਸ਼ਤਾ ਵਿੱਚ ਸੁਧਾਰ ਕਰ ਸਕਦੇ ਹਾਂ? ਕੀ ਅਸੀਂ ਉਤਪਾਦਨ ਦੇ ਲਈ ਸਮੁੰਦਰੀ ਜਲ ਅਤੇ ਨਗਰਪਾਲਿਕਾ ਵੇਸਟ ਵਾਟਰ (seawater and municipal wastewater) ਦੇ ਉਪਯੋਗ ਦੀ ਸੰਭਾਵਨਾ ਤਲਾਸ਼ ਸਕਦੇ ਹਾਂ?” ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ, ਵਿਸ਼ੇਸ਼ ਤੌਰ ‘ਤੇ ਜਨਤਕ ਟ੍ਰਾਂਸਪੋਰਟ, ਸ਼ਿਪਿੰਗ ਅਤੇ ਇਨਲੈਂਡ ਵਾਟਰਵੇਜ਼ (public transport, shipping, and inland waterways) ਦੇ ਲਈ ਗ੍ਰੀਨ ਹਾਈਡ੍ਰੋਜਨ ਦੇ ਉਪਯੋਗ ਦੀ। ਪ੍ਰਧਾਨ ਮੰਤਰੀ ਨੇ ਕਿਹਾ, “ਅਜਿਹੇ ਵਿਸ਼ਿਆਂ ‘ਤੇ ਮਿਲ ਕੇ ਕੰਮ ਕਰਨ ਨਾਲ ਦੁਨੀਆ ਭਰ ਵਿੱਚ ਹਰਿਤ ਊਰਜਾ ਸੰਕ੍ਰਮਣ (green energy transition) ਵਿੱਚ ਬਹੁਤ ਮਦਦ ਮਿਲੇਗੀ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਹਰਿਤ ਹਾਈਡ੍ਰੋਜਨ ‘ਤੇ ਦੂਸਰੀ ਇੰਟਰਨੈਸ਼ਨਲ ਕਾਨਫਰੰਸ ਜਿਹੇ ਮੰਚ ਇਨ੍ਹਾਂ ਮੁੱਦਿਆਂ ‘ਤੇ ਸਾਰਥਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਗੇ।

 ਪ੍ਰਧਾਨ ਮੰਤਰੀ ਨੇ ਚੁਣੌਤੀਆਂ ‘ਤੇ ਕਾਬੂ ਪਾਉਣ ਦੇ ਮਾਨਵਤਾ ਦੇ ਇਤਿਹਾਸ ਬਾਰੇ ਦੱਸਦੇ ਹੋਏ ਕਿਹਾ, “ਹਰ ਵਾਰ, ਇਨਸਾਨਾਂ ਨੇ ਸਮੂਹਿਕ ਅਤੇ ਅਭਿਨਵ ਸਮਾਧਾਨਾਂ ਦੇ ਮਾਧਿਅਮ ਨਾਲ ਵਿਪਰੀਤ ਪਰਿਸਥਿਤੀਆਂ ‘ਤੇ ਵਿਜੈ ਪ੍ਰਾਪਤ ਕੀਤੀ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਮੂਹਿਕ ਕਾਰਵਾਈ ਅਤੇ ਇਨੋਵੇਸ਼ਨ ਦੀ ਇਹੀ ਭਾਵਨਾ (same spirit of collective action and innovation) ਦੁਨੀਆ ਨੂੰ ਇੱਕ ਟਿਕਾਊ ਭਵਿੱਖ ਦੀ ਤਰਫ਼ ਲੈ ਜਾਵੇਗੀ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਅਸੀਂ ਇਕਜੁੱਟ ਹੋਵਾਂਗੇ ਤਾਂ ਅਸੀਂ ਕੁਝ ਭੀ ਹਾਸਲ ਕਰ ਸਕਦੇ ਹਾਂ।” ਉਨ੍ਹਾਂ ਨੇ ਗ੍ਰੀਨ ਹਾਈਡ੍ਰੋਜਨ ਦੇ ਵਿਕਾਸ ਅਤੇ ਉਪਯੋਗ ਵਿੱਚ ਤੇਜ਼ੀ ਲਿਆਉਣ ਦੇ ਲਈ ਆਲਮੀ ਪੱਧਰ ‘ਤੇ ਪ੍ਰਯਾਸ ਕਰਨ ਦਾ ਆਗਰਹਿ ਕੀਤਾ (ਦੀ ਤਾਕੀਦ ਕੀਤੀ)। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗ੍ਰੀਨ ਹਾਈਡ੍ਰੋਜਨ ‘ਤੇ ਦੂਸਰੀ ਇੰਟਰਨੈਸ਼ਨਲ ਕਾਨਫਰੰਸ (2nd International Conference on Green Hydrogen) ਦੇ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ, “ਆਓ ਅਸੀਂ ਗ੍ਰੀਨ ਹਾਈਡ੍ਰੋਜਨ ਦੇ ਵਿਕਾਸ ਅਤੇ ਉਪਯੋਗ (development and deployment of Green Hydrogen) ਵਿੱਚ ਤੇਜ਼ੀ ਲਿਆਉਣ ਦੇ ਲਈ ਮਿਲ ਕੇ ਕੰਮ ਕਰੀਏ।” ਉਨ੍ਹਾਂ ਨੇ ਇੱਕ  ਵਧੇਰੇ ਹਰਿਤ ਅਤੇ ਅਧਿਕ ਟਿਕਾਊ ਦੁਨੀਆ (greener and more sustainable world) ਦੇ ਨਿਰਮਾਣ ਵਿੱਚ ਸਹਿਯੋਗ ਦੀ ਜ਼ਰੂਰਤ ‘ਤੇ ਬਲ ਦਿੱਤਾ।

*********

ਐੱਮਜੇਪੀਐੱਸ/ਟੀਐੱਸ



(Release ID: 2053939) Visitor Counter : 12