ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਕੌਮਨਵੈਲਥ ਦੇ ਸਹਾਇਕ ਸਕੱਤਰ ਜਨਰਲ ਪ੍ਰੋਫੈਸਰ ਲੁਇਸ ਫ੍ਰਾਂਸੇਸਕੀ (Prof. Luis Franceschi) ਨਾਲ ਮੁਲਾਕਾਤ ਕੀਤੀ


ਇਸ ਮੁਲਾਕਾਤ ਵਿੱਚ ਅਪ੍ਰੈਲ, 2024 ਵਿੱਚ ਆਯੋਜਿਤ ਕੌਮਨਵੈਲਥ ਲੋਕ ਸੇਵਾ ਸਕੱਤਰਾਂ/ਕੈਬਨਿਟ ਸਕੱਤਰਾਂ ਦੀ ਮੀਟਿੰਗ ਨਾਲ ਨਿਕਲੇ ਆਪਸੀ ਹਿਤ ਦੇ ਮੁੱਦਿਆਂ ‘ਤੇ ਅਗਲੀ ਕਾਰਵਾਈ ‘ਤੇ ਚਰਚਾ ਹੋਈ

Posted On: 10 SEP 2024 11:48AM by PIB Chandigarh

ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਅਤੇ ਕੌਮਨਵੈਲਥ ਸਕੱਤਰੇਤ ਦੇ ਸਹਾਇਕ ਸਕੱਤਰ ਜਨਰਲ, ਪ੍ਰੋ. ਲੁਇਸ ਫ੍ਰਾਂਸੇਸਕੀ (Prof. Luis Franceschi) ਦਰਮਿਆਨ 09 ਸਤੰਬਰ, 2024 ਨੂੰ ਵਰਚੁਅਲ ਮੋਡ ਦੇ ਮਾਧਿਅਮ ਨਾਲ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਕੌਮਨਵੈਲਥ ਸਕੱਤਰੇਤ ਦੇ ਲੋਕ ਪ੍ਰਸ਼ਾਸਨ ਸਲਾਹਕਾਰ ਸ਼੍ਰੀ ਡੰਸਟਨ ਮੈਨਾ, ਐਡੀਸ਼ਨਲ ਸਕੱਤਰ ਸ਼੍ਰੀ ਪੁਨੀਤ ਯਾਦਵ, ਸਯੁੰਕਤ ਸਕੱਤਰ ਸੁਸ਼੍ਰੀ ਜਯਾ ਦੁਬੇ ਅਤੇ ਡੀਏਆਰਪੀਜੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਦੋਨਾਂ ਧਿਰਾਂ ਨੇ ਅਪ੍ਰੈਲ 2024 ਵਿੱਚ ਆਯੋਜਿਤ ਕੌਮਨਵੈਲਥ ਲੋਕ ਸੇਵਾ ਸਕੱਤਰਾਂ/ਕੈਬਨਿਟ ਸਕੱਤਰਾਂ ਦੀ ਮੀਟਿੰਗ ਨਾਲ ਨਿਕਲੇ ਆਪਸੀ ਹਿਤ ਦੇ ਮੁੱਦਿਆਂ (ਪਰਿਣਾਮ ਬਿਆਨ) ‘ਤੇ ਅਗਲੀ ਕਾਰਵਾਈ ‘ਤੇ ਚਰਚਾ ਕੀਤੀ।

ਚਰਚਾ ਦੇ ਦੌਰਾਨ ਕੌਮਨਵੈਲਥ ਸਕੱਤਰੇਤ ਅਤੇ ਡੀਏਆਰਪੀਜੀ ਦਰਮਿਆਨ ਭਵਿੱਖ ਵਿੱਚ ਸਹਿਯੋਗ ਦੇ ਲਈ ਹੇਠਾਂ ਲਿਖੇ ਖੇਤਰਾਂ ਦੀ ਪਹਿਚਾਣ ਕੀਤੀ ਗਈ:-

  1. ਸਰਕਾਰੀ ਕੰਮਕਾਜ ਦੇ ਲਈ ਕੌਮਨਵੈਲਥ ਹੱਬ ਦੇ ਨਾਲ ਸਹਿਯੋਗ।

  2. ਸਮਾਰਟ ਵਰਕਿੰਗ ਗਰੁੱਪ ਅਤੇ ਕੌਮਨਵੈਲਥ ਏਆਈ ਕੰਸੋਰਟੀਅਮ ਵਿੱਚ ਭਾਰਤ ਦੀ ਭਾਗੀਦਾਰੀ।

****

ਕੇਐੱਸਵਾਈ/ਪੀਐੱਸਐੱਮ



(Release ID: 2053432) Visitor Counter : 5


Read this release in: English , Urdu , Hindi , Tamil