ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਮਾਲਦੀਵ ਦੇ ਸਿਵਿਲ ਸਰਵੈਂਟਸ ਦੇ ਲਈ 33ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਅੱਜ ਤੋਂ ਐੱਨਸੀਜੀਜੀ, ਮਸੂਰੀ ਵਿੱਚ ਸ਼ੁਰੂਆਤ
ਐੱਨਸੀਜੀਜੀ ਅਤੇ ਸੀਐੱਸਸੀ, ਮਾਲਦੀਵ ਦੇ ਦਰਮਿਆਨ ਹੋਏ ਸਮਝੌਤੇ ਦੇ ਦੂਸਰੇ ਫੇਜ ਦੇ ਤਹਿਤ ਇਹ ਪਹਿਲਾ ਪ੍ਰੋਗਰਾਮ ਹੈ, ਜਿਸ ਦੇ ਤਹਿਤ 2024-2029 ਤੱਕ ਮਾਲਦੀਵ ਦੇ 1000 ਸਿਵਿਲ ਸਰਵੈਂਟਸ ਨੂੰ ਟ੍ਰੇਂਡ ਕੀਤਾ ਜਾਏਗਾ
ਇਸ ਪ੍ਰੋਗਰਾਮ ਵਿੱਚ ਪ੍ਰਮੁੱਖ ਵਿਭਾਗਾਂ ਅਤੇ ਮੰਤਰਾਲਿਆਂ ਤੋਂ 34 ਸਿਵਿਲ ਸਰਵੈਂਟਸ ਹਿੱਸਾ ਲੈ ਰਹੇ ਹਨ
Posted On:
09 SEP 2024 4:04PM by PIB Chandigarh
ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਮਸੂਰੀ ਵਿੱਚ ਅੱਜ ਤੋਂ ਮਾਲਦੀਵ ਦੇ ਸਿਵਿਲ ਸਰਵੈਂਟਸ ਦੇ ਲਈ 33ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਦੋ ਹਫਤਿਆਂ ਤੱਕ ਚੱਲਣ ਵਾਲਾ ਇਹ ਪ੍ਰੋਗਰਾਮ ਵਿਦੇਸ਼ ਮੰਤਰਾਲੇ (ਐੱਮਈਏ) ਦੀ ਭਾਗੀਦਾਰੀ ਵਿੱਚ 9 ਸਤੰਬਰ ਤੋਂ 20 ਸਤੰਬਰ ਤੱਕ ਚੱਲੇਗਾ। ਧਿਆਨ ਦੇਣ ਯੋਗ ਹੈ ਕਿ ਐੱਨਸੀਜੀਜੀ ਅਤੇ ਸੀਐੱਸਸੀ, ਮਾਲਦੀਵ ਦੇ ਦਰਮਿਆਨ ਹੋਏ ਸਮਝੌਤੇ ਦੇ ਨਵੀਨੀਕਰਣ ਤੋਂ ਬਾਅਦ ਦੂਸਰੇ ਫੇਜ ਦੇ ਤਹਿਤ ਇਹ ਪਹਿਲਾ ਪ੍ਰੋਗਰਾਮ ਹੈ, ਜਿਸ ਦੇ ਤਹਿਤ 2024-2029 ਤੱਕ ਮਾਲਦੀਵ ਦੇ 1000 ਸਿਵਿਲ ਸਰਵੈਂਟਸ ਨੂੰ ਟ੍ਰੇਂਡ ਕੀਤਾ ਜਾਏਗਾ। ਸਾਲ 2024 ਤੋਂ 2029 ਤੱਕ ਦੇ ਲਈ ਕੀਤੇ ਗਏ ਇਸ ਸਮਝੌਤੇ ‘ਤੇ ਭਾਰਤ ਦੇ ਵਿਦੇਸ਼ ਮੰਤਰੀ, ਡਾ.ਐੱਸ ਜਯਸ਼ੰਕਰ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਸ਼੍ਰੀ ਮੂਸਾ ਜ਼ਮੀਰ ਨੇ ਹਸਤਾਖਰ ਕੀਤੇ ਸਨ। ਇਸ ਪ੍ਰੋਗਰਾਮ ਵਿੱਚ ਮਾਲਦੀਵ ਦੇ ਪ੍ਰਮੁੱਖ ਮੰਤਰਾਲਿਆਂ ਅਤੇ ਵਿਭਾਗਾਂ ਤੋਂ 34 ਸਿਵਿਲ ਸਰਵੈਂਟਸ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ ਅਸਿਸਟੈਂਟ ਡਾਇਰੈਕਟਰ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ, ਕੌਂਸਲ ਦੇ ਅਧਿਕਾਰੀ, ਫੈਕਲਟੀਜ਼ ਅਤੇ ਕਮਿਊਨਿਟੀ ਹੈਲਥ ਆਫਿਸਰ ਸ਼ਾਮਲ ਹਨ।
ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਵਿੱਚ ਸਕੱਤਰ ਅਤੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ੍ਰੀਨਿਵਾਸ ਨੇ ਕੀਤੀ। ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਅਤੇ ਸਾਲ 2019-2024 ਤੱਕ ਆਯੋਜਿਤ ਹੋਏ ਸਮਰੱਥਾ ਨਿਰਮਾਣ ਪ੍ਰੋਗਰਾਮ ਦੇ ਪਹਿਲੇ ਫੇਜ ਦੀਆਂ ਉਪਲਬਧੀਆਂ ‘ਤੇ ਚਾਣਨਾ ਪਾਇਆ, ਜਿਸ ਦੇ ਤਹਿਤ ਲਗਭਗ 1000 ਸਿਵਿਲ ਸਰਵੈਂਟਸ ਨੇ ਐੱਨਸੀਜੀਜੀ ਵਿੱਚ ਟ੍ਰੇਨਿੰਗ ਲਈ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪ੍ਰੋਗਰਾਮ ਦੇ ਪਹਿਲੇ ਫੇਜ ਵਿੱਚ ਸਥਾਈ ਸਕੱਤਰ, ਸਾਬਕਾ ਰਾਸ਼ਟਰਪਤੀ, ਸਿਵਿਲ ਸਰਵਿਸ ਕਮਿਸ਼ਨ ਦੇ ਮੈਂਬਰ ਅਤੇ ਪ੍ਰਮੁੱਖ ਵਿਭਾਗਾਂ ਅਤੇ ਮੰਤਰਾਲਾਂ ਤੋਂ ਕਈ ਅਹਿਮ ਹਸਤੀਆਂ ਅਤੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ, ਉਸ ਨਾਲ ਆਗਾਮੀ ਪ੍ਰੋਗਰਾਮ ਦੇ ਲਈ ਪ੍ਰੇਰਣਾ ਮਿਲੇਗੀ।
ਉਨ੍ਹਾਂ ਨੇ ਭਾਰਤ ਦੇ ਸ਼ਾਸਨ ਮਾਡਲ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਪ੍ਰਕਾਰ ‘ਅੰਮ੍ਰਿਤ ਕਾਲ’ ਜਾਂ ‘ਵਿਜ਼ਨ 2047’ (Amrit Kaal” or “Vision 2047”) ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਇਸ ਦੇ ਕਾਰਜਖੇਤਰ, ਪੈਮਾਣੇ ਅਤੇ ਆਕਾਰ ਵਿੱਚ ਬਦਲਾਵ ਆਇਆ ਹੈ। ਉਨ੍ਹਾਂ ਨੇ ਅਗਲੀ ਪੀੜ੍ਹੀ ਦੇ ਸੁਧਾਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੂੰ ਅੰਤਿਮ ਸਿਰ੍ਹੇ ਤੱਕ ਸੰਪਰਕ ਬਣਾਉਣ ਦੇ ਟੀਚੇ ਨਾਲ ਤਿਆਰ ਕੀਤਾ ਗਿਆ ਹੈ। ਸ਼੍ਰੀ ਸ੍ਰੀਨਿਵਾਸ ਨੇ ਦੱਸਿਆ ਕਿ ਕਿਸ ਪ੍ਰਕਾਰ ਡਿਜੀਟਲ ਟੈਕਨੋਲੋਜੀ, ਬਿਹਤਰ ਨੀਤੀ ਨਿਰਮਾਣ, ਸਰਵਿਸ ਡਿਲੀਵਰੀ, ਸੰਸਥਾਨਾਂ ਵਿੱਚ ਬਦਲਾਵ ਅਤੇ ਆਮ ਜਨਤਾ ਨੂੰ ਸਰਕਾਰ ਦੇ ਨੇੜੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਚਰਚਾ ਦੇ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਨਾਲ ਸੰਸਥਾਨਾਂ ਦਾ ਡਿਜੀਟਾਈਜ਼ੇਸ਼ਨ, ਪਾਰਦਰਸ਼ਿਤਾ ਅਤੇ ਜਵਾਬਦੇਹੀ ਲਿਆਉਣ , ਸੰਸਥਾਨਾਂ ਵਿੱਚ ਬਦਲਾਵ ਲਿਆਉਣ ਅਤੇ ਗੁੱਡ ਗਵਰਨੈਂਸ ਦੇ ਲਈ ਜ਼ਰੂਰੀ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਦੇ ਵਿਭਿੰਨ ਪ੍ਰੋਗਰਾਮਾਂ ਦੀ ਵੀ ਵਿਸਤਾਰ ਨਾਲ ਚਰਚਾ ਕੀਤੀ, ਜਿਸ ਦੀ ਵਜ੍ਹਾ ਨਾਲ ਜਨਤਕ ਸ਼ਿਕਾਇਤਾਂ ਦੇ ਨਿਪਟਾਰਾ ਪ੍ਰਕਿਰਿਆ, ਪੈਨਸ਼ਨ ਭਲਾਈ, ਆਵਾਸ, ਹੈਲਥ ਸਰਵਿਸਿਜ, ਮਹਿਲਾ ਅਤੇ ਬਾਲ ਭਲਾਈ ਨਾਲ ਜੁੜੀਆਂ ਪਹਿਲਾਂ ਦੇ ਮਾਧਿਅਮ ਨਾਲ ਜਨਤਾ ਦੀਆਂ ਕਈ ਸਮੱਸਿਆਵਾਂ ਦਾ ਹੱਲ ਹੋਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨਾਲ ਪ੍ਰਧਾਨ ਮੰਤਰੀ ਪੁਰਸਕਾਰ ਅਤੇ ਐੱਨਈਐੱਸਡੀਏ ਦੇ ਤਹਿਤ ਰਾਜਾਂ ਦੀ ਰੈਂਕਿੰਗ ਵਰਗੀਆਂ ਪ੍ਰਤੀਯੋਗਿਤਾਵਾਂ ਦੇ ਲਈ ਵੀ ਸਕਾਰਾਤਮਕ ਪ੍ਰਤੀਯੋਗਿਤਾ ਦੀ ਭਾਵਨਾ ਆਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੂਹ ਵਿੱਚ ਕੰਮ ਕਰਨ ਦੇ ਲਈ ਅਤੇ ਵਰਤਮਾਨ ਵਿੱਚ ਜਾਰੀ ਪ੍ਰਮੁੱਖ ਨੀਤੀਆਂ ਅਤੇ ਪ੍ਰੋਗਰਾਮਾਂ ‘ਤੇ ਪੇਸ਼ਕਾਰੀ ਦੇਣ ਦੇ ਲਈ ਵੀ ਪ੍ਰੋਤਸਾਹਿਤ ਕੀਤਾ।
ਮਾਲਦੀਵ ਦੇ ਸਿਵਿਲ ਸਰਵਿਸ ਕਮਿਸ਼ਨ ਦੀ ਵਿੱਤੀ ਕਾਰਜਕਾਰੀ ਅਧਿਕਾਰੀ ਅਤੇ ਮਾਲਦੀਵ ਪ੍ਰਤੀਨਿਧੀਮੰਡਲ ਦੀ ਟੀਮ ਲੀਡਰ ਸ਼੍ਰੀਮਤੀ ਫਤਮਾਤ ਇਨਾਯਾ ਨੇ ਇਸ ਅਵਸਰ ਦੇ ਲਈ ਭਾਰਤ ਸਰਕਾਰ ਦੇ ਪ੍ਰਤੀ ਧੰਨਵਾਦ ਵਿਅਕਤ ਕਰਦਿਆਂ ਉਮੀਦ ਪ੍ਰਗਟਾਈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਪ੍ਰਤੀਭਾਗੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਐੱਨਸੀਜੀਜੀ ਦੇ ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਗਰਾਮ ਦੇ ਲਈ ਕੋਰਸ ਕੋਆਰਡੀਨੇਟਰ ਡਾ. ਬੀਐੱਸ ਬਿਸ਼ਟ ਨੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਅਤੇ ਬੀਤੇ ਵਰ੍ਹੇ ਵਿੱਚ ਕੇਂਦਰ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਪ੍ਰਮੁੱਖ ਉਪਲਬਧੀਆਂ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇੱਕ ਵਿਸਤ੍ਰਿਤ ਪੇਸ਼ਕਾਰੀ ਵਿੱਚ ਉਨ੍ਹਾਂ ਨੇ ਐੱਨਸੀਜੀਜੀ ਦੇ ਟੀਚਿਆਂ, ਗਤੀਵਿਧੀਆਂ, ਉਪਲਬਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਹ ਸੰਸਥਾਨ ਇੱਕ ਸ਼੍ਰੇਸ਼ਠ ਕੇਂਦਰ ਬਣ ਕੇ ਉਭਰਿਆ ਹੈ। ਪ੍ਰੋਗਰਾਮ ਦੇ ਦੌਰਾਨ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਐੱਨਸੀਜੀਜੀ ਨੇ ਹੁਣ ਤੱਕ ਦੁਨੀਆ ਦੇ 33 ਦੇਸ਼ਾਂ ਦੇ ਸਿਵਿਲ ਸਰਵੈਂਟਸ ਨੂੰ ਟ੍ਰੇਨਿੰਗ ਦਿੱਤੀ ਹੈ, ਜਿਨ੍ਹਾਂ ਵਿੱਚ ਬੰਗਲਾਦੇਸ਼, ਕੀਨੀਆ, ਤਨਜਾਨੀਆ, ਟਯੂਨਿਸ਼ੀਆ, ਸੈਸ਼ੇਲਸ, ਗਾਮਬੀਆ, ਮਾਲਦੀਵ, ਸ੍ਰੀਲੰਕਾ, ਅਫਗਾਨੀਸਤਾਨ, ਲਾਓਸ, ਵਿਯਤਨਾਮ, ਨੇਪਾਲ, ਭੂਟਾਨ, ਮਯਾਮਾਂ, ਇਥਿਯੋਪਿਆ, ਇਰੀਟ੍ਰਿਯਾ, ਸੋਮਾਲਿਆ, ਦੱਖਣ ਅਫਰੀਕਾ, ਇੰਡੋਨੇਸ਼ੀਆ, ਮੈਡਾਗਾਸਕਰ, ਫਿਜ਼ੀ, ਮੋਜ਼ਾਮਬਿਕ, ਕੰਬੋਡੀਆ ਸਮੇਤ ਹੋਰ ਦੇਸ਼ ਸ਼ਾਮਲ ਹਨ।
ਖਾਸ ਗੱਲ ਇਹ ਹੈ ਕਿ 8 ਜੂਨ 2019 ਨੂੰ ਹੋਏ ਸਮਝੌਤੇ ਦੇ ਤਹਿਤ ਮਿਲੇ ਜਨਾਦੇਸ਼ ਨੂੰ ਪੂਰਾ ਕਰਦੇ ਹੋਏ ਐੱਨਸੀਜੀਜੀ ਨੇ ਮਾਲਦੀਵ ਦੇ ਸਥਾਈ ਸਕੱਤਰਾਂ, ਸਕੱਤਰ ਜਨਰਲਜ਼ ਅਤੇ ਹਾਈ ਲੈਵਲ ਡੈਲੀਗੇਟਸ ਸਮੇਤ 1000 ਸਿਵਿਲ ਸਰਵੈਂਟਸ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਹੈ। ਇਨ੍ਹਾਂ ਵਿੱਚ ਮਾਲਦੀਵ ਦੇ ਸਿਵਿਲ ਸਰਵੈਂਟਸ ਦੇ ਲਈ ਖੇਤਰ ਪ੍ਰਸ਼ਾਸਨ ‘ਚੇ ਅਧਾਰਿਤ 32 ਕਪੈਸਟੀ ਬਿਲਡਿੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਂਟੀ ਕਰਪਸ਼ਨ ਕਮਿਸ਼ਨ (ACC) ਅਤੇ ਇਨਫਾਰਮੇਸ਼ਨ ਕਮਿਸ਼ਨ ਆਫਿਸ ਆਫ ਮਾਲਦੀਵਸ (ICOM) ਦੇ ਸੀਨੀਅਰ ਪੱਧਰ ਦੇ ਅਧਿਕਾਰੀਆਂ ਦੇ ਲਈ ਪ੍ਰੋਗਰਾਮ ਵੀ ਸ਼ਾਮਲ ਹੈ। ਵਰਤਮਾਨ ਪ੍ਰੋਗਰਾਮ ਦੇ ਤਹਿਤ ਅਗਸਤ 2024 ਵਿੱਚ ਸਮਝੌਤੇ ਦੇ (MoU) ਨਵੀਨੀਕਰਣ ਮਗਰੋਂ ਦੂਸਰੇ ਸੈਸ਼ਨ ਦੇ ਤਹਿਤ ਕਪੈਸਟੀ ਬਿਲਡਿੰਗ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ ਹੈ। ਸਾਲ 2024-25 ਵਿੱਚ 175 ਸਿਵਿਲ ਸਰਵੈਂਟਸ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਦੇ ਹੋਏ ਪੰਜ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਏਗਾ।
ਉਦਘਾਟਨ ਸੈਸ਼ਨ ਵਿੱਚ ਐੱਨਸੀਜੀਜੀ ਦੀ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸ਼੍ਰੀਮਤੀ ਪ੍ਰਿਸਕਾ ਪੌਲੀ ਮੈਥਿਊ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦਾ ਸੁਪਰਵਿਜ਼ਨ ਅਤੇ ਕੋਆਰਡੀਨੇਸ਼ਨ, ਕੋਰਸ ਕੋਆਰਡੀਨੇਟਰ ਡੀ. ਬੀਐੱਸ ਬਿਸ਼ਟ, ਕੋ-ਕੋਰਸ ਕੋਆਰਡੀਨੇਟਰ ਡਾ. ਸੰਜੀਵ ਸ਼ਰਮਾ, ਟ੍ਰੇਨਿੰਗ ਅਸਿਸਟੈਂਟ ਸ਼੍ਰੀ ਬ੍ਰਿਜੇਸ਼ ਬਿਸ਼ਟ ਅਤੇ ਯੰਗ ਪ੍ਰੋਫੈਸ਼ਨਲ ਮਿਸ. ਮੋਨਿਸ਼ਾ ਬਹੁਗੁਣਾ ਅਤੇ ਐੱਨਸੀਜੀਜੀ ਦੀ ਕੌਸ਼ਲ ਨਿਰਮਾਣ ਟੀਮ ਦੁਆਰਾ ਕੀਤਾ ਜਾਵੇਗਾ।
*****
ਕੇਐੱਸਵਾਈ/ਪੀਐੱਸਐੱਮ
(Release ID: 2053431)
Visitor Counter : 34