ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੀ ਜਯੰਤੀ ਦੇ ਮੌਕੇ ’ਤੇ "ਖੇਲ ਉਤਸਵ 2024" ਦਾ ਆਯੋਜਨ ਕੀਤਾ


ਮੰਤਰਾਲੇ ਦੇ 200 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ "ਖੇਲ ਉਤਸਵ 2024" ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ

Posted On: 06 SEP 2024 10:59AM by PIB Chandigarh

ਮੇਜਰ ਧਿਆਨ ਚੰਦ ਦੀ ਜਯੰਤੀ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਸ਼ਟਰੀ ਖੇਡ ਦਿਵਸ 2024 ਦੇ ਜਸ਼ਨਾਂ ਦੇ ਚਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 27 ਅਗਸਤ, 2024 ਤੋਂ 30 ਅਗਸਤ, 2024 ਤੱਕ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ "ਖੇਲ ਉਤਸਵ 2024" ਦਾ ਆਯੋਜਨ ਕੀਤਾ। 

ਆਪਣੇ ਪਲੇਠੇ ਸੰਸਕਰਨ ਵਿੱਚ ਮੰਤਰਾਲੇ ਨੇ ਚਾਰ ਖੇਡਾਂ ਯਾਨੀ ਕ੍ਰਿਕਟ, ਹਾਕੀ, ਬੈਡਮਿੰਟਨ ਅਤੇ ਟੇਬਲ ਟੈਨਿਸ ਵਿੱਚ ਟੂਰਨਾਮੈਂਟ ਆਯੋਜਿਤ ਕੀਤੇ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਮੰਤਰਾਲੇ ਦੇ 200 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਮੰਤਰਾਲੇ ਦਾ ਟੀਚਾ ਖੇਲ ਉਤਸਵ ਦੇ ਆਗਾਮੀ ਸੰਸਕਰਨਾਂ ਵਿੱਚ ਹੋਰ ਖੇਡਾਂ ਨੂੰ ਸ਼ਾਮਲ ਕਰਨਾ ਹੈ। 

 

ਮੇਜਰ ਧਿਆਨ ਚੰਦ ਟਰਾਫ਼ੀ ਵੰਡ ਸਮਾਰੋਹ 4 ਸਤੰਬਰ, 2024 ਨੂੰ ਸ਼ਾਸਤਰੀ ਭਵਨ ਵਿਖੇ ਸਥਿਤ ਪੀਆਈਬੀ ਕਾਨਫ਼ਰੰਸ ਹਾਲ ਵਿੱਚ ਆਯੋਜਿਤ ਕੀਤਾ ਗਿਆ। ਟਰਾਫ਼ੀ ਵੰਡ ਸਮਾਰੋਹ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ੍ਰੀ ਸੰਜੇ ਜਾਜੂ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

************

ਕਸ਼ਿਤਜ ਸਿੰਘਾ



(Release ID: 2053119) Visitor Counter : 3