ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

“ਵਿਸ਼ਾਣੂ ਯੁੱਧ ਅਭਿਆਸ” (VISHANU YUDDH ABHYAS”) : ਨੈਸ਼ਨਲ ਵੰਨ ਹੈਲਥ ਮਿਸ਼ਨ ਦੇ ਤਹਿਤ ਮਹਾਮਾਰੀ ਦੀ ਤਿਆਰੀ ਨਾਲ ਸਬੰਧਿਤ ਇੱਕ ਮੌਕ ਡਰਿੱਲ ਆਯੋਜਿਤ ਕੀਤੀ ਗਈ


ਇਸ ਅਭਿਆਸ ਦਾ ਉਦੇਸ਼ ਮਾਨਵ ਸਿਹਤ, ਪਸ਼ੂਪਾਲਣ ਅਤੇ ਵਨਜੀਵ ਖੇਤਰਾਂ ਦੇ ਮਾਹਿਰਾਂ ਤੋਂ ਬਣੀ ਰਾਸ਼ਟਰੀ ਸੰਯੁਕਤ ਪ੍ਰਕੋਪ ਪ੍ਰਤੀਕਿਰਿਆ ਟੀਮ ਦੀ ਤੇਜ਼ੀ ਅਤੇ ਪ੍ਰਤੀਕਿਰਿਆ ਦਾ ਮੁਲਾਂਕਣ ਕਰਨਾ ਸੀ

ਨੈਸ਼ਨਲ ਵੰਨ ਹੈਲਥ ਮਿਸ਼ਨ ਦੇ ਤਹਿਤ ਆਪਣੀ ਤਰ੍ਹਾਂ ਦਾ ਪਹਿਲਾ ਅਭਿਆਸ : ਕੇਂਦਰੀ ਮੰਤਰੀ ਸ਼੍ਰੀ ਜੇ.ਪੀ. ਨੱਡਾ

ਵਿਸ਼ਾਣੂ ਯੁੱਧ ਅਭਿਆਸ ਨੇ ਜ਼ੂਨੋਟਿਕ ਡਿਜ਼ਿਜ ਦੇ ਪ੍ਰਕੋਪ ਲਈ ਭਾਰਤ ਦੀਆਂ ਤਿਆਰੀਆਂ ਅਤੇ ਪ੍ਰਤੀਕਿਰਿਆ ਨੂੰ ਉੱਨਤ ਕਰਨ ਲਈ ਭਵਿੱਖ ਦੀਆਂ ਰਣਨੀਤੀਆਂ ਬਾਰੇ ਸੂਚਿਤ ਕਰਨ ਸਬੰਧੀ ਕੀਮਤੀ ਸੂਝ ਪ੍ਰਦਾਨ ਕੀਤੀ

Posted On: 03 SEP 2024 6:04PM by PIB Chandigarh

ਨੈਸ਼ਨਲ ਵੰਨ ਹੈਲਥ ਮਿਸ਼ਨ (NOHM) ਦੀ ਅਗਵਾਈ ਹੇਠ, ਮਹਾਮਾਰੀ ਦੀ ਤਿਆਰੀਆਂ ਦਾ ਮੁਲਾਂਕਣ ਕਰਨ ਲਈ 27 ਅਗਸਤ ਤੋਂ 31 ਅਗਸਤ, 2024 ਤੱਕ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਇੱਕ ਵਿਆਪਕ ਰਾਸ਼ਟਰੀ ਮੌਕ ਡਰਿੱਲ, “ਵਿਸਾਣੂ ਯੁੱਧ ਅਭਿਆਸ” (ਵਾਇਰਸ ਯੁੱਧ ਅਭਿਆਸ) ਆਯੋਜਿਤ ਕੀਤਾ ਗਿਆ। ਇਸ ਅਭਿਆਸ ਦਾ ਉਦੇਸ਼ ਮਨੁੱਖੀ ਸਿਹਤ, ਪਸ਼ੂ ਪਾਲਣ ਅਤੇ ਜੰਗਲੀ ਜੀਵ ਖੇਤਰਾਂ ਦੇ ਮਾਹਿਰਾਂ ਦੀ ਬਣੀ ਨੈਸ਼ਨਲ ਜੁਆਇੰਟ ਆਊਟਬ੍ਰੇਕ ਰਿਸਪੌਂਸ ਟੀਮ (NJORT) ਦੀ ਤਿਆਰੀ ਅਤੇ ਪ੍ਰਤੀਕਿਰਿਆ ਦਾ ਮੁਲਾਂਕਣ ਕਰਨਾ ਸੀ। ਅਸਲ-ਦੁਨੀਆ ਦੇ ਪ੍ਰਕੋਪ ਦੀ ਨਕਲ ਕਰਨ ਲਈ ਇੱਕ ਸਿਮੂਲੇਟਿਡ ਜ਼ੂਨੋਟਿਕ ਡਿਜ਼ਿਜ ਫੈਲਣ ਦਾ ਦ੍ਰਿਸ਼ ਬਣਾਇਆ ਗਿਆ ਸੀ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ. ਪੀ. ਨੱਡਾ ਨੇ ਆਪਣੀ ਤਰ੍ਹਾਂ ਦੇ ਇਸ ਪਹਿਲੇ ਅਭਿਆਸ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਮਨੁੱਖਾਂ, ਜਾਨਵਰਾਂ, ਪੌਦਿਆਂ ਅਤੇ ਵਾਤਾਵਰਣ ਦੀ ਸੰਪੂਰਨ ਅਤੇ ਟਿਕਾਊ ਢੰਗ ਨਾਲ ਸਿਹਤ ਦੀ ਦੇਖਭਾਲ ਕਰਨ ਲਈ ਸਹਿਯੋਗ ਨੂੰ ਹੁਲਾਰਾ ਦੇ ਕੇ ਵੰਨ ਹੈਲਥ ਮਿਸ਼ਨ ਦੀ ਭੂਮਿਕਾ ‘ਤੇ ਚਾਨਣਾ ਪਾਇਆ ਗਿਆ।

ਨੈਸ਼ਨਲ ਸੈਂਟਰ ਫਾਰ ਡਿਜ਼ਿਜ ਕੰਟਰੋਲ (NCDC), ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR), ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ (DGHS), ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (DAHD), ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC), ਭਾਰਤੀ ਖੇਤੀਬਾੜੀ ਖੋਜ ਪਰੀਸ਼ਦ (ICBR), ਰਾਜਸਥਾਨ ਰਾਜ ਪ੍ਰਸ਼ਾਸਨ, ਰਾਜ ਸਿਹਤ ਸੇਵਾਵਾਂ (DHS), ਰਾਜ ਵੈਟਰਨਰੀ ਵਿਭਾਗ ਅਤੇ ਰਾਜ ਜੰਗਲਾਤ ਵਿਭਾਗ, ਏਮਸ ਜੋਧਪੁਰ BSL-3 ਲੈਬ (19 ਰਾਸ਼ਟਰੀ BSL-3 ਨੈੱਟਵਰਕ ਲੈਬਸ ਵਿੱਚੋਂ ਇੱਕ) ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਜ਼ਿਲ੍ਹਾ ਮੈਡੀਕਲ ਅਫ਼ਸਰ ਅਤੇ ਜ਼ਿਲ੍ਹਾ ਵੈਟਰਨਰੀ ਅਫ਼ਸਰ ਅਤੇ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰ ਅਤੇ ਸਟਾਫ਼ ਸਹਿਤ ਵਿਭਿੰਨ ਹਿਤਧਾਰਕ ਸ਼ਾਮਲ ਸਨ।

ਇਸ ਡਰਿੱਲ ਨੂੰ ਦੋ ਮੁੱਖ ਹਿੱਸਿਆਂ ਦੇ ਆਲੇ-ਦੁਆਲੇ ਆਯੋਜਿਤ ਕੀਤਾ ਗਿਆ ਸੀ: a) ਸਿਮੂਲੇਟਿਡ ਪ੍ਰਕੋਪ ਲਈ ਜ਼ਿੰਮੇਵਾਰ ਵਾਇਰਸ ਦੀ ਪੜਤਾਲ ਅਤੇ ਪਹਿਚਾਣ; ਅਤੇ b) ਮਨੁੱਖੀ ਅਤੇ ਪਸ਼ੂ ਆਬਾਦੀ ਵਿੱਚ ਬਿਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਕਾਰਵਾਈਆਂ। ਸੁਤੰਤਰ ਨਿਰੀਖਕਾਂ ਨੇ ਇਸ ਪ੍ਰਤੀਕਿਰਿਆ ਦੀ ਨਿਗਰਾਨੀ ਕੀਤੀ। NJORT ਦੁਆਰਾ ਨਿਰਦੇਸ਼ਿਤ ਜ਼ਿਲ੍ਹਾ ਅਤੇ ਰਾਜ ਦੀਆਂ ਟੀਮਾਂ ਦੀ ਪ੍ਰਤੀਕਿਰਿਆ ਜਿਆਦਾਤਰ ਤੁਰੰਤ ਅਤੇ ਉਚਿਤ ਪਾਈ ਗਈ। ਇਸ ਅਭਿਆਸ ਵਿੱਚ ਕੁਝ ਅਜਿਹੇ ਖੇਤਰਾਂ ਦੀ ਵੀ ਪਹਿਚਾਣ ਕੀਤੀ ਗਈ ਜਿਨ੍ਹਾਂ ਵਿੱਚ ਹੋਰ ਸੁਧਾਰ ਦੀ ਜ਼ਰੂਰਤ ਹੈ।

ਵਿਸ਼ਾਣੂ ਯੁੱਧ ਅਭਿਆਸ ਇੱਕ ਸਫ਼ਲ ਅਭਿਆਸ ਸੀ ਜਿਸ ਨੇ ਸਾਰੇ ਪ੍ਰਾਸੰਗਿਕ ਖੇਤਰਾਂ ਵਿੱਚ ਇੱਕ  ਤਾਲਮੇਲ ਅਤੇ ਕੁਸ਼ਲ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਦੇ ਹੋਏ, ਜ਼ੂਨੋਟਿਕ ਡਿਜ਼ਿਜ ਦੇ ਪ੍ਰਕੋਪ ਲਈ ਭਾਰਤ ਦੀਆਂ ਤਿਆਰੀਆਂ ਅਤੇ ਪ੍ਰਤੀਕ੍ਰਿਆ ਨੂੰ ਵਧਾਉਣ ਲਈ ਭਵਿੱਖ ਦੀਆਂ ਰਣਨੀਤੀਆਂ ਬਾਰੇ ਸੂਚਿਤ ਕਰਨ ਨਾਲ ਸਬੰਧਿਤ ਲਈ ਕੀਮਤੀ ਸੂਝ ਪ੍ਰਦਾਨ ਕੀਤੀ, ਜਦੋਂ ਕਿ ਸਾਰੇ ਸਬੰਧਤ ਖੇਤਰਾਂ ਵਿੱਚ ਇੱਕ ਤਾਲਮੇਲ ਅਤੇ ਕੁਸ਼ਲ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ।

****

 ਐੱਮਵੀ



(Release ID: 2052169) Visitor Counter : 14