ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਰੋਡ, ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਅਤੇ ਸੰਚਾਰ ਮੰਤਰਾਲੇ ਦੇ ਪੂੰਜੀਗਤ ਖਰਚੇ (ਕੈਪੈਕਸ) ਦੀ ਸਮੀਖਿਆ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ
ਮਹੱਤਵਪੂਰਨ ਪੂੰਜੀਗਤ ਖਰਚੇ ਵਾਲੇ ਮੰਤਰਾਲਿਆਂ/ਵਿਭਾਗਾਂ ਦੇ ਨਾਲ ਸਮੀਖਿਆ ਮੀਟਿੰਗਾਂ ਦੀ ਇੱਕ ਲੜੀ ਹੋਣੀ ਤੈਅ ਹੈ
ਸੰਚਾਰ ਮੰਤਰਾਲੇ ਦੀ ਸਮੀਖਿਆ ਦੌਰਾਨ ਭਾਰਤ ਨੈੱਟ ਪ੍ਰੋਗਰਾਮ, 4ਜੀ ਮੋਬਾਈਲ ਪ੍ਰੋਜੈਕਟਾਂ-ਸਵਦੇਸ਼ੀ ਟੈਕਨੋਲੋਜੀ, ਸਪੈਕਟ੍ਰਮ ਨੈੱਟਵਰਕ ਅਤੇ 4ਜੀ ਸੰਤ੍ਰਿਪਤਾ ਅਤੇ ਹੋਰ ਮੋਬਾਈਲ ਪ੍ਰੋਜੈਕਟਾਂ ਲਈ ਵਿੱਤ ਵਰ੍ਹੇ 2024-25 ਵਿੱਚ ਕੈਪੈਕਸ ਯੋਜਨਾਵਾਂ ‘ਤੇ ਚਰਚਾ ਕੀਤੀ ਗਈ
ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਪੂੰਜੀਗਤ ਖਰਚੇ ਦੀ ਸਮੀਖਿਆ ਦੌਰਾਨ, ਨੈਸ਼ਨਲ ਹਾਈਵੇਅਜ਼ ‘ਤੇ ਸਮੁੱਚੇ ਪੂੰਜੀਗਤ ਖਰਚੇ, ਵਿੱਤ ਵਰ੍ਹੇ 2024-25 ਦੀ ਆਗਾਮੀ ਤਿਮਾਹੀਆਂ ਵਿੱਚ ਨਿਰਮਾਣ ਅਤੇ ਪ੍ਰੋਜੈਕਟਾਂ ਦੀ ਵੰਡ ਦੇ ਲਕਸ਼, ਵਿਭਿੰਨ ਉਪਾਵਾਂ ਰਾਹੀਂ ਨਿੱਜੀ ਪੂੰਜੀ ਨੂੰ ਆਕਰਸ਼ਿਤ ਕਰਨ ਅਤੇ ਸੰਪੱਤੀ ਰੀਸਾਈਕਲਿੰਗ ਟੀਚਿਆਂ ਨੂੰ ਪੂਰਾ ਕਰਨ ‘ਤੇ ਚਰਚਾ ਕੀਤੀ ਗਈ
ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਤਿਮਾਹੀ ਟੀਚਾ ਨਿਰਧਾਰਿਤ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਕਿ ਉਨ੍ਹਾਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਹਾਸਲ ਕੀਤੇ ਜਾਣ
ਕੇਂਦਰੀ ਵਿੱਤ ਮੰਤਰੀ ਨੇ ਸਬੰਧਿਤ ਮੰਤਰਾਲਿਆਂ ਨੂੰ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਅਤੇ ਵਿੱਤ ਵਰ੍ਹੇ 2024-25 ਦੀ ਤੀਸਰੀ ਤਿਮਾਹੀ ਵਿੱਚ ਪਹਿਲੀ ਅਤੇ ਦੂਸਰੀ ਤਿਮਾਹੀ ਦੇ ਟੀਚਿਆਂ ਦੀ ਭਰਪਾਈ ਕਰਨ ਦਾ ਸੱਦਾ ਦਿੱਤਾ
Posted On:
03 SEP 2024 7:21PM by PIB Chandigarh
ਮਹੱਤਵਪੂਰਨ ਕੈਪੈਕਸ ਖਰਚੇ ਵਾਲੇ ਮੰਤਰਾਲਿਆਂ/ਵਿਭਾਗਾਂ ਦੇ ਨਾਲ ਸਮੀਖਿਆ ਮੀਟਿੰਗਾਂ ਦੀ ਇੱਕ ਲੜੀ ਤੈਅ ਕੀਤੀ ਗਈ ਹੈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਆਉਣ ਵਾਲੇ ਦਿਨਾਂ ਵਿੱਚ ਪੂੰਜੀਗਤ ਖਰਚੇ (ਕੈਪੈਕਸ) ਦੀ ਪ੍ਰਗਤੀ ਦੀ ਸਮੀਖਿਆ ਲਈ ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗੀ।

ਅੱਜ ਆਯੋਜਿਤ ਪਹਿਲੀ ਅਜਿਹੀ ਮੀਟਿੰਗ ਵਿੱਚ, ਕੇਂਦਰ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਵੀਂ ਦਿੱਲੀ ਵਿੱਚ ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਅਤੇ ਦੂਰਸੰਚਾਰ ਵਿਭਾਗ, ਸੰਚਾਰ ਮੰਤਰਾਲੇ ਦੇ ਲਈ ਬਜਟੀ ਪੂੰਜੀਗਤ ਖਰਚੇ ‘ਤੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਸਮੀਖਿਆ ਮੀਟਿੰਗ ਵਿੱਚ ਆਰਥਿਕ ਮਾਮਲਿਆਂ ਦੇ ਵਿਭਾਗ, ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ ਅਤੇ ਦੂਰਸੰਚਾਰ ਵਿਭਾਗ ਦੇ ਸਕੱਤਰਾਂ ਨੇ ਹਿੱਸਾ ਲਿਆ।
ਸੰਚਾਰ ਮੰਤਰਾਲੇ ਦੇ ਸਬੰਧ ਵਿੱਚ ਸਮੀਖਿਆ ਦੌਰਾਨ ਭਾਰਤ ਨੈੱਟ ਪ੍ਰੋਗਰਾਮ, 4ਜੀ ਮੋਬਾਈਲ ਪ੍ਰੋਜੈਕਟਾਂ-ਸਵਦੇਸ਼ੀ ਟੈਕਨੋਲੋਜੀ, ਸਪੈਕਟ੍ਰਮ ਦੇ ਲਈ ਨੈੱਟਵਰਕ, 4ਜੀ ਪਰਿਪੂਰਨਤਾ ਅਤੇ ਹੋਰ ਮੋਬਾਈਲ ਪ੍ਰੋਜੈਕਟਾਂ ਲਈ ਵਿੱਤ ਵਰ੍ਹੇ 2024-25 ਵਿੱਚ ਕੈਪੈਕਸ ਯੋਜਨਾਵਾਂ ਦੇ ਵੇਰਵੇ ‘ਤੇ ਚਰਚਾ ਕੀਤੀ ਗਈ। ਵਿੱਤ ਵਰ੍ਹੇ 2024-25 ਵਿੱਚ ਸੰਚਾਰ ਮੰਤਰਾਲੇ ਲਈ ਅਨੁਮਾਨਿਤ ਕੈਪੈਕਸ ਬਜਟੀ ਵੰਡ ₹28,835 ਕਰੋੜ ਹੈ।
ਦੂਰਸੰਚਾਰ ਵਿਭਾਗ (ਡੀਓਟੀ) ਦੇ ਸਕੱਤਰ ਨੇ ਕੇਂਦਰੀ ਵਿੱਤ ਮੰਤਰੀ ਨੂੰ ਭਾਰਤਨੈੱਟ ਪ੍ਰੋਜੈਕਟ ਲਈ ਕੈਪੈਕਸ ਯੋਜਨਾ ਅਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ, ਜਿਸ ਦਾ ਉਦੇਸ਼ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਨਾਗਰਿਕਾਂ ਨੂੰ ਸਸਤੀ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ 4ਜੀ ਸੈਚੁਰੇਸ਼ਨ ਪ੍ਰੋਜੈਕਟ ਅਤੇ ਹੋਰ ਮੋਬਾਈਲ ਟਾਵਰ ਪ੍ਰੋਜੈਕਟਾਂ ਦੇ ਲਈ ਕੈਪੈਕਸ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਦਾ ਉਦੇਸ਼ ਦੂਰ-ਦੁਰਾਡੇ ਅਤੇ ਔਖੇ ਖੇਤਰਾਂ ਵਿੱਚ ਅਣਪਚਾਤੇ ਪਿੰਡਾਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰਨਾ ਹੈ।
ਦੂਰ ਸੰਚਾਰ ਸਕੱਤਰ ਨੇ ਕੇਂਦਰੀ ਵਿੱਤ ਮੰਤਰੀ ਨੂੰ ਦੱਸਿਆ ਕਿ ਪੂਰੀ ਤਰ੍ਹਾਂ ਨਾਲ ਸਵਦੇਸ਼ੀ 4ਜੀ ਟੈਕਨੋਲੋਜੀ ਦੀ ਮਦਦ ਨਾਲ 30 ਲੱਖ ਉਪਭੋਗਤਾਵਾਂ ਦੇ ਨਾਲ 21,000 4ਜੀ ਮੋਬਾਈਲ ਟਾਵਰ ਚਾਲੂ ਹਨ। ਦੂਰਸੰਚਾਰ ਸਕੱਤਰ ਨੇ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੂੰ 4ਜੀ ਸੈਚੁਰੇਸ਼ਨ ਡਰਾਈਵ ਬਾਰੇ ਵੀ ਦਿੱਆ ਜਿਸ ਦਾ ਉਦੇਸ਼ ਅਭਿਲਾਸ਼ੀ ਜ਼ਿਲ੍ਹਿਆਂ ਅਤੇ ਅਭਿਲਾਸ਼ੀ ਬਲਾਕਾਂ ਨੂੰ ਕਵਰ ਕਰਨਾ ਹੈ। ਦੂਰਸੰਚਾਰ ਸਕੱਤਰ ਨੇ ਕੇਂਦਰੀ ਵਿੱਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਰੇ ਟੀਚੇ ਸਹੀ ਦਿਸ਼ਾ ਵਿੱਚ ਹਨ ਅਤੇ ਸਮੇਂ ‘ਤੇ ਪੂਰੇ ਹੋ ਜਾਣਗੇ।
ਰੋਡ, ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਲਈ ਕੈਪੈਕਸ ਦੀ ਵਿੱਤੀ ਅਤੇ ਭੌਤਿਕ ਪ੍ਰਗਤੀ ਦੀ ਸਮੀਖਿਆ ਦੌਰਾਨ, ਐੱਮਓਆਰਟੀਐੱਚ ਸਕੱਤਰ ਨੇ ਕੇਂਦਰੀ ਵਿੱਤ ਮੰਤਰੀ ਨੂੰ ਪਿਛਲੇ 10 ਵਰ੍ਹਿਆਂ ਵਿੱਚ ਨੈਸ਼ਨਲ ਹਾਈਵੇਅ ਨੈੱਟਵਰਕ ਦੇ ਜ਼ਿਕਰਯੋਗ ਵਾਧੇ ਬਾਰੇ ਜਾਣੂ ਕਰਵਾਇਆ, ਜਿਸ ਵਿੱਚ 2004-2014 ਦੀ ਤੁਲਨਾ ਵਿੱਚ 2014-2024 ਦੀ ਮਿਆਦ ਵਿੱਚ ਨੈਸ਼ਨਲ ਹਾਈਵੇਅ ਦੇ ਔਸਤ ਸਲਾਨਾ ਨਿਰਮਾਣ ਵਿੱਚ ਲਗਭਗ 2.4 ਗੁਣਾ ਵਾਧਾ ਹੋਇਆ ਹੈ। ਇਸ ਵਿੱਚ 2 ਲੇਨ/2 ਲੇਨ ਦੇ ਨਾਲ ਪੇਵਡ ਸ਼ੋਲਡਰ, 4 ਲੇਨ ਅਤੇ ਉਸ ਤੋਂ ਜ਼ਿਆਦਾ ਲੇਨ ਦਾ ਰਾਜਮਾਰਗ ਅਤੇ ਹਾਈ-ਸਪੀਡ ਕੌਰੀਡੋਰ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਐੱਮਓਆਰਟੀਐੱਚ ਸਕੱਤਰ ਨੇ ਵਿੱਤ ਮੰਤਰੀ ਨੂੰ ਬਾਕੀ ਵਿੱਤ ਵਰ੍ਹੇ 2024-25 ਕੈਪੈਕਸ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਐੱਮਓਆਰਟੀਐੱਚ ਸਕੱਤਰ ਨੇ ਵਿੱਤ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਉਪਾਵਾਂ ਰਾਹੀਂ ਨਿੱਜੀ ਪੂੰਜੀ ਨੂੰ ਆਕਰਸ਼ਿਤ ਕਰਨ ਦੇ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਪ੍ਰਯਾਸ ਵੀ ਕੀਤੇ ਜਾ ਰਹੇ ਹਨ ਕਿ ਸੰਪੱਤੀ ਰੀਸਾਈਕਲਿੰਗ ਟੀਚੇ ਵੀ ਪੂਰੇ ਕੀਤੇ ਜਾਣ।
ਰੋਡ, ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਲਈ ਬਜਟੀ ਕੈਪੈਕਸ ਵੰਡ ਵਿੱਤ ਵਰ੍ਹੇ 2019-20 ਦੇ ₹1.42 ਲੱਖ ਕਰੋੜ ਤੋਂ 90 ਪ੍ਰਤੀਸ਼ਤ ਵਧ ਕੇ ਵਿੱਤ ਵਰ੍ਹੇ 2024-25 ₹2.72 ਲੱਖ ਕਰੋੜ ਹੋ ਗਿਆ ਹੈ।
ਜਨਤਕ ਉਪਯੋਗ ਲਈ ਸੰਪੱਤੀਆਂ ਦੇ ਸਾਰਥਕ ਨਿਰਮਾਣ ‘ਤੇ ਜ਼ੋਰ ਦਿੰਦੇ ਹੋਏ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਮਰਣ ਨੇ ਤਿਮਾਹੀ ਟੀਚਾ ਨਿਰਧਾਰਿਤ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਕਿ ਉਨ੍ਹਾਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਹਾਸਲ ਕੀਤਾ ਜਾਵੇ। ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਸਬੰਧਿਤ ਮੰਤਰਾਲਿਆਂ ਨੂੰ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਅਤੇ ਵਿੱਤ ਵਰ੍ਹੇ 2024-25 ਦੀ ਤੀਸਰੀ ਤਿਮਾਹੀ ਵਿੱਚ ਪਹਿਲੀ ਅਤੇ ਦੂਸਰੀ ਤਿਮਾਹੀ ਦੇ ਟੀਚੇ ਦੀ ਭਰਪਾਈ ਕਰਨ ਦਾ ਸੱਦਾ ਦਿੱਤਾ।
****
ਐੱਨਬੀ/ਕੇਐੱਮਐੱਨ
(Release ID: 2052039)
Visitor Counter : 38