ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਿੰਬਾਇਓਸਿਸ ਇੰਟਰਨੈਸ਼ਨਲ ਦੀ 21ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 03 SEP 2024 2:47PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਸਤੰਬਰ, 2024 ਨੂੰ) ਮਹਾਰਾਸ਼ਟਰ ਦੇ ਪੁਣੇ ਵਿੱਚ ਸਿੰਬਾਇਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ਦੀ 21ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ।

 

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਉਹ ਇਤਨੇ ਸਮਰੱਥ ਹੋ ਗਏ ਹਨ ਕਿ ਉਹ ਆਪਣੀ ਸ਼ਖ਼ਸੀਅਤ ਅਤੇ ਗਿਆਨ ਨਾਲ ਦੇਸ਼-ਵਿਦੇਸ਼ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਨ। ਉਹ ਇਨੋਵੇਸ਼ਨ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਮਾਧਿਅਮ ਨਾਲ ਪ੍ਰਬੰਧਨ, ਸਿਹਤ ਸੇਵਾ, ਕਾਨੂੰਨ, ਸਮਾਜਿਕ ਵਿਗਿਆਨ ਅਤੇ ਹੋਰ ਖੇਤਰਾਂ ਵਿੱਚ ਪ੍ਰਭਾਵੀ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਵਿਭਿੰਨ ਭਾਈਚਾਰਿਆਂ ਅਤੇ ਖੇਤਰਾਂ ਦੇ ਸੱਭਿਆਚਾਰ ਅਤੇ ਉਨ੍ਹਾਂ ਦੀਆਂ ਵਰਤਮਾਨ ਜ਼ਰੂਰਤਾਂ ਨੂੰ ਸਮਝਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਗਿਆਨ ਦੇ ਅਧਾਰ ‘ਤੇ ਉਨ੍ਹਾਂ ਨੂੰ ਅਜਿਹੇ ਸੌਫਟਵੇਅਰ, ਹੈਲਥ ਕੇਅਰ ਪ੍ਰੋਡਕਟਸ ਅਤੇ ਮਾਰਕਿਟਿੰਗ ਰਣਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ, ਜੋ ਖਾਸ ਕਰਕੇ ਵੰਚਿਤ ਵਰਗਾਂ ਦੇ ਨਾਲ-ਨਾਲ ਸਾਰਿਆਂ ਦੇ ਵਿਕਾਸ ਵਿੱਚ ਮਦਦ ਕਰਨ ਅਤੇ ਟਿਕਾਊ ਵਿਕਾਸ ਨੂੰ  ਭੀ ਹੁਲਾਰਾ ਦੇਣ। ਉਨ੍ਹਾਂ ਨੇ ਕਿਹਾ ਕਿ ਸਟਾਰਟ-ਅਪ ਇੰਡੀਆ, ਸਕਿੱਲ ਇੰਡੀਆ, ਮੇਕ ਇਨ ਇੰਡੀਆ ਅਤੇ ਡਿਜੀਟਲ ਇੰਡੀਆ (Start-up India, Skill India, Make in India and Digital India) ਜਿਹੀਆਂ ਪਹਿਲਾਂ ਭੀ ਉਨ੍ਹਾਂ ਨੂੰ ਆਪਣੇ ਲਕਸ਼ਾਂ ਨੂੰ ਹਾਸਲ ਕਰਨ ਵਿੱਚ ਮਦਦ ਕਰਨਗੀਆਂ।

 

ਰਾਸ਼ਟਰਪਤੀ ਨੇ ਕਿਹਾ ਕਿ ਸਿੰਬਾਇਓਸਿਸ ਇੰਟਰਨੈਸ਼ਨਲ ਵਿੱਚ ਪੜ੍ਹਨ ਵਾਲੇ ਲਗਭਗ 33000 ਵਿਦਿਆਰਥੀਆਂ ਵਿੱਚ ਲੜਕੇ ਅਤੇ ਲੜਕੀਆਂ ਦੀ ਸੰਖਿਆ ਲਗਭਗ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਨਾਰੀ ਸ਼ਕਤੀ ਦੀ ਪ੍ਰਗਤੀ (progress of Nari Shakti ) ਨਾ ਕੇਵਲ ਨਾਗਰਿਕਾਂ ਦੇ ਲਈ ਮਾਣ ਦੀ ਬਾਤ ਹੈ, ਬਲਕਿ ਇਹ ਦੇਸ਼ ਦੇ ਵਿਕਾਸ ਦਾ ਇੱਕ ਮਹੱਤਵਪੂਰਨ ਪੈਰਾਮੀਟਰ ਭੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਿੰਬਾਇਓਸਿਸ ਡੀਮਡ ਯੂਨੀਵਰਸਿਟੀ ਲੈਂਗਿਕ ਸਮਾਨਤਾ ਨੂੰ ਪ੍ਰਾਥਮਿਕਤਾ ਦੇ ਰਹੀ ਹੈ ਤੇ ਲੜਕੀਆਂ ਦੀ ਸਿੱਖਿਆ ਦੇ ਲਈ ਉਚਿਤ ਮਾਹੌਲ ਅਤੇ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਸਮੂਹ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਲਈ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਦੇ ਲਈ ਸੁਰੱਖਿਅਤ ਅਤੇ ਸਹਾਇਕ ਵਾਤਾਵਰਣ ਬਣਾਉਣ ਦੀ ਤਾਕੀਦ ਕੀਤੀ।

 

ਰਾਸ਼ਟਰਪਤੀ ਨੇ ‘ਸਿੰਬਾਇਓਸਿਸ ਆਰੋਗਯ ਧਾਮ’ ('Symbiosis Arogya Dham') ਦੀ ਸਥਾਪਨਾ ਦੀ ਸ਼ਲਾਘਾ ਕੀਤੀ, ਜੋ ਮੈਡੀਕਲ ਸੇਵਾਵਾਂ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਿੰਬਾਇਓਸਿਸ ਡੀਮਡ ਯੂਨੀਵਰਸਿਟੀ ਕੈਂਪਸ ਦੇ ਆਸਪਾਸ ਦੇ ਪਿੰਡਾਂ ਵਿੱਚ ਮੋਬਾਈਲ ਫੈਮਿਲੀ ਹੈਲਥ ਕਲੀਨਿਕਸ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਪੀੜ੍ਹੀ ਨੂੰ ਨਵੀਨਤਮ ਟੈਕਨੋਲੋਜੀ ਦੇ ਗਿਆਨ ਦੇ ਨਾਲ-ਨਾਲ ਵੈਲਿਊ ਅਧਾਰਿਤ ਸਿੱਖਿਆ ਪ੍ਰਦਾਨ ਕਰਨਾ ਸਾਰੀਆਂ ਵਿੱਦਿਅਕ ਸੰਸਥਾਵਾਂ ਦਾ ਉਦੇਸ਼ ਹੋਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਸਿੰਬਾਇਓਸਿਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ, ਫੈਕਲਟੀ ਮੈਂਬਰਾਂ ਅਤੇ ਸਿੰਬਾਇਓਸਿਸ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਖੋਜ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਵਰ੍ਹਿਆਂ ਦੀ ਖੋਜ ਨਾਲ ਨਵੀਆਂ ਕਾਢਾਂ ਹੁੰਦੀਆਂ ਹਨ ਅਤੇ ਚੁਣੌਤੀਆਂ ਦੇ ਨਵੇਂ ਸਮਾਧਾਨ ਮਿਲਦੇ ਹਨ। ਭਾਰਤ ਦੇ ਰਿਸਰਚ ਸਕਾਲਰ ਦੇਸ਼ ਹੀ ਨਹੀਂ, ਬਲਕਿ ਦੁਨੀਆ ਦੀਆਂ ਸਮੱਸਿਆਵਾਂ ਦਾ ਸਮਾਧਾਨ ਢੂੰਡ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਭੀ ਖੋਜ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਯੂਨੀਵਰਸਿਟੀ ਵਿੱਚ ਜਲ ਸੰਸਾਧਨ ਪ੍ਰਬੰਧਨ, ਸਟੈੱਮ ਸੈੱਲ, ਨੈਨੋਸਾਇੰਸ ਅਤੇ ਜਲਵਾਯੂ ਪਰਿਵਰਤਨ (water resource management, stem cell, nanoscience, and climate change) ਸਮੇਤ ਕਈ ਵਿਸ਼ਿਆਂ ‘ਤੇ  ਬਹੁ-ਅਨੁਸ਼ਾਸਨੀ ਖੋਜ ਕੇਂਦਰ (multi-disciplinary research centers) ਕੰਮ ਕਰ ਰਹੇ ਹਨ।

 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਹਰ ਕਾਰਜ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਦਾ ਪ੍ਰਯਾਸ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਇੱਕ ਕਹਾਵਤ ਜ਼ਰੂਰ ਸੁਣੀ ਹੋਵੇਗੀ – ਉਤਕ੍ਰਿਸ਼ਟਤਾ ਹਾਸਲ ਕਰਨ ਦਾ ਪ੍ਰਯਾਸ ਕਰੋ, ਸਫ਼ਲਤਾ ਆਪਣੇ ਆਪ ਤੁਹਾਡੇ ਪਿੱਛੇ ਆ ਜਾਵੇਗੀ (Chase excellence and success will follow.)। ਲੇਕਿਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਲੋਕ ਅਧਿਕ ਪੈਸਾ, ਬੜਾ ਘਰ, ਬੜੀ ਕਾਰ ਅਤੇ ਹੋਰ ਚੀਜ਼ਾਂ ਦੀ ਉਪਲਬਧਤਾ ਨੂੰ ਹੀ ਸਫ਼ਲਤਾ ਦੀ ਨਿਸ਼ਾਨੀ ਮੰਨ ਲੈਂਦੇ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਉਹ ਸਫ਼ਲਤਾ ਦਾ ਸਹੀ ਅਰਥ ਸਮਝਣਗੇ ਅਤੇ ਅਜਿਹਾ ਕੰਮ ਕਰਨਗੇ ਜਿਸ ਨਾਲ ਦੂਸਰਿਆਂ ਦੇ ਜੀਵਨ ਪੱਧਰ (standard of living) ਵਿੱਚ ਸੁਧਾਰ ਹੋਵੇਗਾ।

 

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

***

ਐੱਮਜੇਪੀਐੱਸ/ਐੱਸਆਰ


(Release ID: 2051988) ਵਿਜ਼ੀਟਰ ਕਾਊਂਟਰ : 57