ਖੇਤੀਬਾੜੀ ਮੰਤਰਾਲਾ

ਕੇਂਦਰੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਨਵੀਂ ਦਿੱਲੀ ਵਿੱਚ ਐਗਰੀਸੂਅਰ ਫੰਡ ਅਤੇ ਕ੍ਰਿਸ਼ੀ ਨਿਵੇਸ਼ ਪੋਰਟਲ ਲਾਂਚ ਕਰਨਗੇ ਅਤੇ ਗ੍ਰੀਨਾਥਨ ਏਆਈਐੱਫ ਐਕਸੀਲੈਂਸ ਐਵਾਰਡ ਪ੍ਰਦਾਨ ਕਰਨਗੇ

Posted On: 02 SEP 2024 1:55PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਨਵੀਂ ਦਿੱਲੀ ਦੇ ਪੂਸਾ ਵਿਖੇ ਐਗਰੀਸੂਅਰ ਫੰਡ ਅਤੇ ਕ੍ਰਿਸ਼ੀ ਨਿਵੇਸ਼ ਪੋਰਟਲ ਲਾਂਚ ਕਰਨਗੇ। ਕ੍ਰਿਸ਼ੀ ਨਿਵੇਸ਼ ਪੋਰਟਲ ਦੀ ਸ਼ੁਰੂਆਤ ਦੇ ਨਾਲ ਸ੍ਰੀ ਸ਼ਿਵਰਾਜ ਸਿੰਘ ਸਿਖ਼ਰ ਦਾ ਪ੍ਰਦਰਸ਼ਨ ਕਰਨ ਵਾਲੇ ਬੈਂਕਾਂ ਅਤੇ ਰਾਜਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਉਨ੍ਹਾਂ ਦੇ ਯਤਨਾਂ ਦੀ ਮਾਨਤਾ ਅਤੇ ਪ੍ਰਸ਼ੰਸਾ ਲਈ ਏਆਈਐੱਫ ਐਕਸੀਲੈਂਸ ਐਵਾਰਡ ਪ੍ਰਦਾਨ ਕਰਨਗੇ। ਸਮਾਰੋਹ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ੍ਰੀ ਭਾਗੀਰਥ ਚੌਧਰੀ ਅਤੇ ਸ੍ਰੀ ਰਾਮ ਨਾਥ ਠਾਕੁਰ ਵੀ ਮੌਜੂਦ ਰਹਿਣਗੇ।

ਇਹ ਐਵਾਰਡ ਸਮਾਰੋਹ ਹੋਰ ਬੈਂਕਾਂ ਨੂੰ ਵੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਵਧਾਉਣ ਲਈ ਪ੍ਰੇਰਿਤ ਕਰੇਗਾ, ਜਿਸ ਨਾਲ ਏਆਈਐੱਫ ਯੋਜਨਾ ਦੀ ਸਮੁੱਚੀ ਸਫਲਤਾ ਵਿੱਚ ਯੋਗਦਾਨ ਹੋਵੇਗਾ। ਐਵਾਰਡ ਸਮਾਰੋਹ ਦੌਰਾਨ ਵੱਖ-ਵੱਖ ਰਾਜਾਂ ਅਤੇ ਬੈਂਕਾਂ ਦੇ ਪ੍ਰਤੀਨਿਧੀ ਮੌਜੂਦ ਹੋਣਗੇ।

ਖੇਤੀ ਬੁਨਿਆਦੀ ਢਾਂਚਾ ਫੰਡ (ਏਆਈਐੱਫ) ਯੋਜਨਾ 2020 ਵਿੱਚ ਫ਼ਸਲਾਂ ਦੀ ਵਾਢੀ ਤੋਂ ਬਾਅਦ ਪ੍ਰਬੰਧਨ ਬੁਨਿਆਦੀ ਢਾਂਚੇ ਅਤੇ ਭਾਈਚਾਰਕ ਖੇਤੀ ਸੰਪਤੀਆਂ ਦੀ ਸਿਰਜਣਾ ਲਈ ਸ਼ੁਰੂ ਕੀਤੀ ਗਈ ਸੀ। ਏਆਈਐੱਫ ਯੋਜਨਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਅਤੇ ਏਆਈਐੱਫ ਯੋਜਨਾ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਵੱਖ-ਵੱਖ ਬੈਂਕਾਂ ਅਤੇ ਰਾਜਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਸਮੂਹਿਕ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ, ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਏਆਈਐੱਫ ਦੇ ਅਧੀਨ ਭਵਿੱਖ ਦੇ ਪ੍ਰਦਰਸ਼ਨ ਨੂੰ ਪ੍ਰੇਰਿਤ ਕਰਨ ਲਈ ਉੱਤਮਤਾ ਪੁਰਸਕਾਰ ਦਿੱਤੇ ਜਾਂਦੇ ਹਨ।

***

ਐੱਸ.ਐੱਸ



(Release ID: 2051837) Visitor Counter : 14