ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, “ਡਬਲ ਇੰਜਣ ਸਰਕਾਰ ਜੰਮੂ-ਕਸ਼ਮੀਰ @2047 ਦੇ ਵਿਜ਼ਨ ਨੂੰ ਅੱਗੇ ਵਧਾਏਗੀ”
ਇਤਿਹਾਸਿਕ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ : ਡਾ. ਜਿਤੇਂਦਰ ਸਿੰਘ ਨੇ ਇਸ ਨੂੰ ਲੋਕਤੰਤਰੀ ਇੱਛਾਵਾਂ ਲਈ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ
ਆਤੰਕਵਾਦ ਤੋਂ ਮੁੱਖ ਧਾਰਾ ਤੱਕ : ਡਾ. ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਦੀ ਪ੍ਰਗਤੀ ਅਤੇ ਭਵਿੱਖ ‘ਤੇ ਚਾਨਣਾ ਪਾਇਆ
ਜੰਮੂ-ਕਸ਼ਮੀਰ ਨੂੰ ਸਸ਼ਕਤ ਬਣਾਉਣਾ: ਡਾ. ਜਿਤੇਂਦਰ ਸਿੰਘ ਨੇ ਸੈਲਫ ਗਵਰਨੈਂਸ ਅਤੇ ਵਿਕਾਸ ਦੇ ਲਈ ਦ੍ਰਿਸ਼ਟੀਕੋਣ ਦਾ ਖੁਲਾਸਾ ਕੀਤਾ
Posted On:
02 SEP 2024 6:46PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਮਹੱਤਵਅਕਾਂਖੀ ਜੰਮੂ-ਕਸ਼ਮੀਰ @2047 ਵਿਜ਼ਨ ਦੀ ਪੇਸ਼ਕਾਰੀ ਕੀਤੀ, ਅਤੇ ਇਸ ਨੂੰ ਵਿਜ਼ਨ ਇੰਡੀਆ @2047 ਦਾ ਇੱਕ ਅਣਿੱਖੜਵਾਂ ਅੰਗ ਦੱਸਦੇ ਹੋਏ ਕਿਹਾ, “ਡਬਲ ਇੰਜਣ ਸਰਕਾਰ ਜੰਮੂ-ਕਸ਼ਮੀਰ @2047 ਵਿਜ਼ਨ ਨੂੰ ਅੱਗੇ ਵਧਾਏਗੀ।”
ਡਾ. ਜਿਤੇਂਦਰ ਸਿੰਘ ਨੇ ਆਗਾਮੀ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਬਾਰੇ ਬੋਲਦੇ ਹੋਏ ਇਸ ਨੂੰ ਇੱਕ ਇਤਿਹਾਸਿਕ ਵਿਕਾਸ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਦਹਾਕੇ ਵਿੱਚ ਪਹਿਲੀ ਵਾਰ, ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਜੋ ਖੇਤਰ ਦੀਆਂ ਜੀਵੰਤ ਲੋਕਤੰਤਰੀ ਇੱਛਾਵਾਂ ਦੀ ਵਾਸਤਵਿਕਤਾ ਹਨ।
ਕੇਂਦਰੀ ਸਾਇੰਸ ਐਂਡ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਡਿਪਾਰਟਮੈਂਟ ਆਫ ਅਟੋਮਿਕ ਐਨਰਜੀ, ਡਿਪਾਰਟਮੈਂਟ ਆਫ ਸਪੇਸ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸ ਚੁਣਾਵੀ ਘਟਨਾ ਨੂੰ “ਭਾਰਤ ਦੇ ਇਤਿਹਾਸ ਵਿੱਚ ਇੱਕ ਮੌਲਿਕ ਕਦਮ ਦੱਸਿਆ ਹੈ, ਜਿਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਲੀਡਰਸ਼ਿਪ ਨੂੰ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਯਾਦ ਦਿਲਾਇਆ ਕਿ 26 ਮਈ, 2014 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਕਾਰਜਕਾਲ ਸ਼ੁਰੂ ਹੋਣ ਦੇ ਬਾਅਦ ਤੋਂ ਰਾਸ਼ਟਰੀ ਪੱਧਰ ‘ਤੇ ਕਈ ਕ੍ਰਾਂਤੀਕਾਰੀ ਕਦਮ ਉਠਾਏ ਗਏ ਹਨ। ਜਿਨ੍ਹਾਂ ਦਾ ਖੇਤਰੀ ਪੱਧਰ ‘ਤੇ ਵੀ ਮਹੱਤਵਪੂਰਨ ਸਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਭਾਵਸ਼ਾਲੀ ਢੰਗ ਨਾਲ ‘ਭਾਰਤ ਨੂੰ ਸਦੀਆਂ ਪੁਰਾਣੀਆਂ ਬੰਦਿਸ਼ਾਂ ਤੋਂ ਆਜ਼ਾਦ ਕਰ ਦਿੱਤਾ ਹੈ।’
ਡਾ. ਜਿਤੇਂਦਰ ਸਿੰਘ ਨੇ ਲੋਕਲ ਸੈਲਫ ਗਵਰਨਿੰਗ ਇੰਸਟੀਟਿਊਸ਼ਨਜ਼ ਵਿੱਚ ਬਦਲਾਅ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਆਤੰਕਵਾਦ ਹੁਣ ਆਪਣੇ ਆਖਰੀ ਪੜਾਅ ਵਿੱਚ ਹੈ ਅਤੇ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਜ਼ਿਲ੍ਹਾ ਪਰੀਸ਼ਦਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਕੇਂਦਰੀ ਰਾਜ ਮੰਤਰੀ ਮਹੋਦਯ ਨੇ ਕਿਹਾ ਕਿ ਦਹਾਕਿਆਂ ਪਹਿਲਾਂ 73ਵੇਂ ਅਤੇ 74ਵੇਂ ਸੰਵਿਧਾਨਿਕ ਸੋਧਾਂ ਦੇ ਲਾਗੂ ਕਰਨ ਦੇ ਬਾਵਜੂਦ ਜੰਮੂ-ਕਸ਼ਮੀਰ ਪਿਛਲੇ ਨੇਤਾਵਾਂ ਦੇ ਗੁਪਤ ਉਦੇਸ਼ਾਂ ਅਤੇ ਨਿਹਿਤ ਸੁਆਰਥਾਂ ਦੇ ਕਾਰਨ ਅਪਵਾਦ ਬਣਿਆ ਰਿਹਾ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਨੂੰ ਖਤਮ ਕਰਨਾ ਇਸ ਪਰਿਵਰਤਨ ਵਿੱਚ ਇੱਕ ਮਹੱਤਵਪੂਰਨ ਕਦਮ ਸੀ।
ਡਾ. ਜਿਤੇਂਦਰ ਸਿੰਘ ਨੇ ਰੇਖਾਂਕਿਤ ਕੀਤਾ ਕਿ ਵਿਜ਼ਨ @2047 ਆਲਮੀ ਅਤੇ ਘਰੇਲੂ ਦੋਵੇਂ ਪੱਧਰਾਂ ‘ਤੇ ਕਿਵੇਂ ਪ੍ਰਭਾਵ ਪਾਵੇਗਾ, ਇਸ ਗੱਲ ਉੱਪਰ ਜੋਰ ਦਿੰਦੇ ਹੋਏ ਕਿ ਜਦੋਂ ਅਸੀਂ @2047 ਨੂੰ 2024 ਦੇ ਚਸ਼ਮੇ ਨਾਲ ਦੇਖਦੇ ਹਾਂ, ਤਾਂ ਕਈ ਮੌਜੂਦਾ ਧਾਰਨਾਵਾਂ ਅਪ੍ਰਚਲਿਤ ਹੋ ਜਾਣਗੀਆਂ। ਉਨ੍ਹਾਂ ਨੇ ਵਰ੍ਹੇ 1950 ਦੇ ਦਹਾਕੇ ਵਿੱਚ ਟੀਵੀ ਦੇ ਆਉਣ ਦੀ ਤੁਲਨਾ ਕੀਤੀ, ਜਿਸ ਨੇ 1960 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਰਾਜਨੀਤੀ ਨੂੰ ਬਦਲ ਦਿੱਤਾ ਅਤੇ ਇਸ ਦੀ ਤੁਲਨਾ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਭਾਰਤ ਦੀ ਵਰਤਮਾਨ ਸਥਿਤੀ ਨਾਲ ਕੀਤੀ, ਇਸ ਸਥਿਤੀ ਦਾ ਕ੍ਰੈਡਿਟ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਨੂੰ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੇਂਦਰ ਅਤੇ ਜੰਮੂ-ਕਸ਼ਮੀਰ ਦੋਵਾਂ ਵਿੱਚ ‘ਡਬਲ ਇੰਜਣ ਸਰਕਾਰ’ ਇੱਕ ਵਰਦਾਨ ਸਾਬਿਤ ਹੋਵੇਗੀ, ਜੋ ਪਰਿਵਰਤਨ ਦੇ ਤਿੰਨ ਪ੍ਰਮੁੱਖ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰੇਗੀ- (ਏ) ਲੋਕਤੰਤਰੀ ਸੰਸਥਾਨਾਂ ਦਾ ਲੋਕਤੰਤਰੀਕਰਣ – ਲੋਕਤੰਤਰੀ ਪ੍ਰਕਿਰਿਆਵਾਂ ਨੂੰ ਮੁੜ-ਸੁਰਜੀਤ ਕਰਨਾ ਅਤੇ ਉਨ੍ਹਾਂ ਦਾ ਵਿਸਤਾਰ ਕਰਨਾ। (ਬੀ) ਸੈਲਫ ਗਵਰਨੈਂਸ ਦੇ ਮਾਧਿਅਮ ਨਾਲ ਸ਼ਾਸਨ –ਲੋਕਲ ਸੈਲਫ ਗਵਰਨੈਂਸ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਨੂੰ ਪ੍ਰੋਤਸਾਹਨ (ਸੀ) ਅਣਛੋਹੇ ਖੇਤਰਾਂ ਦੀ ਖੋਜ ਦੁਆਰਾ ਵਿਕਾਸ – ਨਵੇਂ ਵਿਕਾਸ ਦੇ ਅਵਸਰਾਂ ਨੂੰ ਖੋਲ੍ਹਣਾ, ਜਿਵੇਂ ਕਿ ਅਰੋਮਾ ਮਿਸ਼ਨ ਦੇ ਮਾਧਿਅਮ ਨਾਲ ਇਨੋਵੇਟਿਵ ਐਗਰੀ-ਸਟਾਰਟਅੱਪਸ, ਜਿਸ ਨੇ ਖੇਤਰ ਦੇ ਹਜ਼ਾਰਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਉੱਦਮਸ਼ੀਲਤਾ ਦੇ ਰਾਹ ਤਿਆਰ ਕੀਤੇ ਹਨ।
ਉਨ੍ਹਾਂ ਨੇ ਲੋਕਲ ਗਵਰਨੈਂਸ ਅਤੇ ਚੋਣ ਪ੍ਰਕਿਰਿਆਵਾਂ ਵਿੱਚ ਪਿਛਲੀਆਂ ਅਸਮਰੱਥਾਵਾਂ ਨੂੰ ਯਾਦ ਕੀਤਾ, ਜਿਵੇਂ ਨਿਊਨਤਮ ਵੋਟ ਸ਼ੇਅਰ ਵਾਲੇ ਪ੍ਰਤੀਨਿਧੀਆਂ ਦੀ ਚੋਣ। ਡਾ. ਜਿਤੇਂਦਰ ਸਿੰਘ ਨੇ ਸੰਸਦ ਵਿੱਚ ਇਸ ਪ੍ਰਥਾ ਦੇ ਲਈ ਆਪਣੇ ਵਿਰੋਧ ‘ਤੇ ਚਾਨਣਾ ਪਾਇਆ ਅਤੇ ਚੁਣਾਵੀ ਪ੍ਰਤੀਨਿਧੀ ਲਈ ਨਿਊਨਤਮ ਸੀਮਾ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ, ਇਤਿਹਾਸਿਕ ਪਰਿਵਰਤਨਾਂ ਤੋਂ ਲੋਕਤੰਤਰੀ ਇੱਛਾਵਾਂ ਪ੍ਰਫੁੱਲਿਤ ਹੋਈਆਂ ਹਨ ਅਤੇ ਇੱਕ ਸਥਿਰ, ਸ਼ਾਂਤੀਪੂਰਣ ਜੰਮੂ-ਕਸ਼ਮੀਰ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਕੁੱਲ ਮਤਦਾਨ ਕਰੀਬ 60 ਫੀਸਦੀ ਸੀ, ਜੋ ਲਗਭਗ ਰਾਸ਼ਟਰੀ ਔਸਤ ਦੇ ਬਰਾਬਰ ਸੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਕੇਂਦਰੀ ਰਾਜ ਮੰਤਰੀ ਮਹੋਦਯ ਨੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਪਟਾਰੇ ਅਤੇ ਨਿਗਰਾਨੀ ਪ੍ਰਣਾਲੀ CPGRAMS ਮਾਡਲ ਦੀ ਪ੍ਰਸ਼ੰਸਾ ਕੀਤੀ, ਜੋ ਲਗਭਗ 97 -98 ਫੀਸਦੀ ਨਿਪਟਾਰੇ ਦਰ ਸੁਨਿਸ਼ਚਿਤ ਕਰਦੀ ਹੈ। ਉਨ੍ਹਾਂ ਨੇ ਕਿਸਾਨਾਂ ਦੇ ਲਈ ਡ੍ਰੋਨ ਮੈਪਿੰਗ ਜਿਹੀ ਤਕਨੀਕੀ ਪ੍ਰਗਤੀ ਦਾ ਵੀ ਜ਼ਿਕਰ ਕੀਤਾ, ਜੋ ਲੋਕਲ ਕਮਿਊਨਿਟੀਜ਼ ਨੂੰ ਸਸ਼ਕਤ ਬਣਾ ਰਹੀ ਹੈ।
ਡਾ. ਜਿਤੇਂਦਰ ਸਿੰਘ ਨੇ ਬਰਾਬਰ ਅਵਸਰ ਸੁਨਿਸ਼ਚਿਤ ਕਰਨ ਦੇ ਲਈ ਇੰਟਰਵਿਊ ਪ੍ਰੋਸੈੱਸ ਨੂੰ ਖਤਮ ਕਰਨ ਬਾਰੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਐਲਾਨ ਨੂੰ ਯਾਦ ਕੀਤਾ, ਇੱਕ ਸੁਧਾਰ ਜੋ ਕੇਵਲ ਰਾਜ ਪਾਲ ਸ਼ਾਸਨ ਦੇ ਬਾਅਦ ਜੰਮੂ-ਕਸ਼ਮੀਰ ਵਿੱਚ ਲਾਗੂ ਕੀਤਾ ਗਿਆ ਸੀ। ਉਨ੍ਹਾਂ ਨੇ ਸ਼ਾਸਨ ਵਿੱਚ ਅਸਾਨੀ ਲਈ ਨੌਕਰਸ਼ਾਹੀ ਰੁਕਾਵਟਾਂ ਨੂੰ ਘੱਟ ਕਰਦੇ ਹੋਏ ਸੈਲਫ-ਅਟੈਸਟੇਸ਼ਨ ਵੱਲ ਬਦਲਾਅ ‘ਤੇ ਵੀ ਚਾਨਣਾ ਪਾਇਆ।
ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕੁਦਰਤੀ ਸੰਸਾਧਨਾਂ ਦੀ ਉਪਲਬਧਤਾ ਦੇ ਬਾਵਜੂਦ, ਅਗਿਆਤ ਖੇਤਰਾਂ (unexplored sectors) ਦੇ ਕਾਰਨ ਵਿਕਾਸ ਵਿੱਚ ਰੁਕਾਵਟ ਆਈ ਹੈ। ਉਨ੍ਹਾਂ ਨੇ ਸ਼ਾਹਪੁਰ-ਕਾਂਡੀ ਪ੍ਰੋਜੈਕਟ ਦਾ ਹਵਾਲਾ ਦਿੱਤਾ, ਜੋ ਕਿ ਵਰ੍ਹਿਆਂ ਤੋਂ ਰੁਕਿਆ ਹੋਇਆ ਸੀ, ਪਰੰਤੂ ਵਿਸ਼ੇਸ਼ ਕੋਸ਼ਿਸ਼ਾਂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਾਥਮਿਕਤਾ ਦੇ ਕਾਰਨ ਹੁਣ ਪਟੜੀ ‘ਤੇ ਹੈ। ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਰੈਟਲ ਵਰਗੇ ਪ੍ਰੋਜੈਕਟਾਂ ਦੀ ਪਿਛਲੀ ਉਪੇਖਿਆ ਨੰ ਦੂਰ ਕਰਦੇ ਹੋਏ ਕਿਸ਼ਤਵਾੜ ਉੱਤਰ ਭਾਰਤ ਦੇ ਲਈ ਇੱਕ ਬਿਜਲੀ ਕੇਂਦਰ ਦੇ ਰੂਪ ਵਿੱਚ ਉੱਭਰੇਗਾ।
ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਵਿੱਚ ਭਾਰਤ ਦੀਆਂ ਜ਼ਿਕਰਯੋਗ ਉਪਲਬਧੀਆਂ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਵਿਸ਼ਵ ਪੱਧਰ ‘ਤੇ ਤੀਸਰੇ ਮੋਹਰੀ ਸਟਾਰਟਅੱਪ ਡੈਸਟੀਨੇਸ਼ਨਜ਼ ਤੱਕ ਪਹੁੰਚਣਾ, ਸਟਾਰਟਅੱਪ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਅਤੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਰੈਂਕਿੰਗ ਵਿੱਚ ਸੁਧਾਰ ਸ਼ਾਮਲ ਹੈ। ਉਨ੍ਹਾਂ ਨੇ ਵਰ੍ਹੇ 2005 ਵਿੱਚ ਵਿਸ਼ਵ ਦੀ ਸਭ ਤੋਂ ਕਮਜ਼ੋਰ ਪੰਜ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਣ ਤੋਂ ਲੈ ਕੇ ਹੁਣ ਵਿਸ਼ਵ ਦੀਆਂ ਪੰਜ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਤੱਕ ਭਾਰਤ ਦੇ ਸਫਰ ‘ਤੇ ਚਾਨਣਾ ਪਾਇਆ, ਜਿਸ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ।
ਡਾ. ਜਿਤੇਂਦਰ ਸਿੰਘ ਨੇ ਇਹ ਪੁਸ਼ਟੀ ਕਰਦੇ ਹੋਏ ਸਿੱਟਾ ਕੱਢਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਜ ਵਿੱਚ ਮੁੱਖ ਮੰਤਰੀ ਦੀ ਨਿਰੰਤਰ ਸਰਪ੍ਰਸਤੀ ਦੇ ਨਾਲ, ‘ਡਬਲ ਇੰਜਣ ਸਰਕਾਰ’ ਜੰਮੂ-ਕਸ਼ਮੀਰ ਦੇ ਲਈ ਭਾਰਤ ਦੀ ਭਵਿੱਖ ਦੀ ਵਿਕਾਸ ਗਾਥਾ ਅਤੇ ਵਿਜ਼ਨ ਇੰਡੀਆ @2047 ਦੀ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਵਾਅਦਾ ਕਰਦੀ ਹੈ।
************
ਕੇਐੱਸਵਾਈ/ਪੀਐੱਸਐੱਮ
(Release ID: 2051402)
Visitor Counter : 34