ਟੈਕਸਟਾਈਲ ਮੰਤਰਾਲਾ
azadi ka amrit mahotsav g20-india-2023

ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫਟ) ਨੇ ਛਾਪ-ਨਿਫਟ@ ਦਿਲੀ ਹਾਟ (CHHAAP-NIFT@Dilli Haat) ਦਾ ਆਯੋਜਨ ਕੀਤਾ


ਈਵੈਂਟ ਵਿੱਚ ਨਿਫਟ ਦੇ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਕਾਰੀਗਰਾਂ ਦਰਮਿਆਨ ਰਚਨਾਤਮਕ ਸਹਿਯੋਗ ਨੂੰ ਰੇਖਾਂਕਿਤ ਕੀਤਾ ਗਿਆ

Posted On: 02 SEP 2024 3:49PM by PIB Chandigarh

ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫਟ), ਟੈਕਸਟਾਈਲ ਮੰਤਰਾਲੇ ਦੇ ਨਾਲ 2 ਤੋਂ 15 ਸਤੰਬਰ, 2024 ਤੱਕ ਨਵੀਂ ਦਿੱਲੀ ਸਥਿਤ ਦਿਲੀ ਹਾਟ (Dilli Haat) ਆਈਐੱਨਏ ਵਿੱਚ ਛਾਪ-ਨਿਫਟ @ ਦਿਲੀ ਹਾਟ (Dilli Haat) ਦਾ ਆਯੋਜਨ ਕਰ ਰਿਹਾ ਹੈ। ਇਸ ਈਵੈਂਟ ਨੂੰ ‘ਛਾਪ-ਭਾਰਤ ਦੀਆਂ ਹੈਂਡਲੂਮ ਅਤੇ ਸ਼ਿਲਪਕਾਰੀ ਪਰੰਪਰਾਵਾਂ ਦੀ ਅਮਿਟ ਛਾਪ ਨਾਮ ਦਿੱਤਾ ਗਿਆ ਹੈ। ਇਹ ਈਵੈਂਟ ਨਿਫਟ ਕ੍ਰਾਫਟ ਕਲਸਟਰ ਪਹਿਲ ਨੂੰ ਪ੍ਰਦਰਸ਼ਿਤ ਕਰਦਾ ਹੈ। ਨਾਲ ਹੀ, ਨਿਫਟ ਦੇ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਕਾਰੀਗਰਾਂ ਦਰਮਿਆਨ ਰਚਨਾਮਤਕ ਸਹਿਯੋਗ ਨੂੰ ਰੇਖਾਂਕਿਤ ਕਰਦਾ ਹੈ। ਛਾਪ-ਨਿਫਟ@ ਦਿਲੀ ਹਾਟ, ਫੈਸ਼ਨ ਅਤੇ ਭਾਰਤੀ ਸ਼ਿਲਪ ਕੌਸ਼ਲ ਦੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਨੂੰ ਲੈ ਕੇ ਸੰਸਥਾ ਦੇ ਅਟੁੱਟ ਸਮਰਪਣ ਦਾ ਇੱਕ ਪ੍ਰਮਾਣ ਹੈ।

ਬਹੁਆਯਾਮੀ ਦ੍ਰਿਸ਼ਟੀਕੋਣ ਦੇ ਨਾਲ, ਦਿਲੀ ਹਾਟ ਵਿੱਚ ਨਿਫਟ ਦੀ ਭਾਗੀਦਾਰੀ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਸ਼ਿਲਪ-ਅਧਾਰਿਤ ਐਪਲੀਕੇਸ਼ਨ ਦਰਮਿਆਨ ਪਾੜੇ ਨੂੰ ਸਮਾਪਤ ਕਰਨ ਦੇ ਆਪਣੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਦੇ ਇਲਾਵਾ ਇਸ ਵਿਲੱਖਣ ਸਹਿਯੋਗ ਦਾ ਉਦੇਸ਼ ਨਿਫਟ ਦੇ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ  ਨੂੰ ਵੱਖ-ਵੱਖ ਤਰ੍ਹਾਂ ਦੇ ਦਰਸ਼ਕਾਂ ਦੇ ਸਾਹਮਣੇ ਆਪਣੀ ਪ੍ਰਤਿਭਾ ਅਤੇ ਰਚਨਾਤਮਕ ਦ੍ਰਿਸ਼ਟੀ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਦਿਲਚਸਪ ਪਲੈਟਫਾਰਮ ਪ੍ਰਦਾਨ ਕਰਨਾ ਹੈ।

ਦਿਲੀ ਹਾਟ ਵਿੱਚ ਕਾਰੀਗਰਾਂ, ਹੈਂਡਲੂਮ ਬੁਣਕਰਾਂ ਦੇ 160 ਤੋਂ ਅਧਿਕ ਸਟਾਲ ਦੇ ਨਾਲ ਡਿਜ਼ਾਈਨਰਾਂ ਅਤੇ ਕਾਰੀਗਰਾਂ ਦੇ ਸਹਿਯੋਗੀ ਸਟਾਲ ਹੋਣਗੇ। ਇਨ੍ਹਾਂ ਕਾਰੀਗਰਾਂ ਅਤੇ ਹੈਂਡਲੂਮ ਬੁਣਕਰਾਂ ਨੂੰ ਪੂਰੇ ਦੇਸ਼ ਤੋਂ ਸੱਦਾ ਦਿੱਤਾ ਗਿਆ ਹੈ। ਕਿਉਂਕਿ, ਉਨ੍ਹਾਂ ਨੇ ਡਿਜਾਈਨ, ਪ੍ਰਬੰਧਨ ਅਤੇ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਪਰੰਪਰਾਗਤ ਕੌਸ਼ਲ, ਅਭਿਆਸਾਂ ਅਤੇ ਬਦਲਦੇ ਰੁਝਾਨਾਂ ਅਤੇ ਬਜ਼ਾਰਾਂ ਦੇ ਨਾਲ ਉਨ੍ਹਾਂ ਦੇ ਖੁਦ ਦੇ ਅਨੁਕੂਲਨ ਨੂੰ ਸਮਝਣ ਲਈ ਆਪਣੇ ਦਰਵਾਜ਼ੇ ਖੋਲ ਕੇ ਨਿਫਟ ਸ਼ਿਲਪ ਕਲਸਟਰ ਪਹਿਲ ਵਿੱਚ ਸਰਗਰਮ ਰੂਪ ਨਾਲ ਹਿੱਸਾ ਲਿਆ ਹੈ, ਇਸ ਲਈ ਉਹ ਨਿਫਟ ਦੇ ਨਾਲ ਇੱਕ ਵਿਸ਼ੇਸ਼ ਸਬੰਧ ਨੂੰ ਸਾਂਝਾ ਕਰਦੇ ਹਨ। ਇਨ੍ਹਾਂ ਕਾਰੀਗਰਾਂ ਨੇ ਨਿਫਟ ਦੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਸਹਿ-ਨਿਰਮਾਣ ਕਰਦੇ ਹੋਏ ਮਾਰਗਦਰਸ਼ਕ ਦੀ ਭੂਮਿਕਾ ਨਿਭਾਈ ਹੈ।

ਨਿਫਟ ਨੇ ਟੈਕਸਟਾਈਲ ਮੰਤਰਾਲੇ ਦੇ ਹੈਂਡਲੂਮ ਅਤੇ ਹੈਂਡੀਕ੍ਰਾਫਟਸ ਵਿਕਾਸ ਕਮਿਸ਼ਨ ਦਫ਼ਤਰਾਂ ਦੇ ਸਹਿਯੋਗ ਵਿੱਚ ਇੱਕ ਸ਼ਿਲਪ ਕਲੱਸਟਰ ਪਹਿਲ ਕੀਤੀ ਹੈ, ਜਿਸ ਦੇ ਤਹਿਤ ਵਿਦਿਆਰਥੀ ਸ਼ਿਲਪ ਖੋਜ ਅਤੇ ਦਸਤਾਵੇਜ਼ੀਕਰਣ, ਸ਼ਿਲਪ ਅਧਾਰਿਤ ਡਿਜਾਈਨ ਪ੍ਰੋਜੈਕਟਾਂ ‘ਤੇ ਕੰਮ ਕਰਦੇ ਹਨ ਅਤੇ ਕਾਰੀਗਰਾਂ ਦੇ ਨਾਲ ਮਿਲ ਕੇ ਸਹਿ-ਨਿਰਮਾਣ ਕਰਦੇ ਹਨ। ਨਿਫਟ ਮੰਡਪ ਵਿੱਚ ਇਸ ਕਾਰਜ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਈਵੈਂਟ ਵਿੱਚ ਫੈਸ਼ਨ ਸ਼ੋਅਕੇਸ-ਤਾਲਮੇਲ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਨਿਫਟ ਦੇ ਪ੍ਰਤਿਭਾਸ਼ਾਲੀ ਸਾਬਕਾ ਵਿਦਿਆਰਥੀਆਂ ਦੁਆਰਾ ਸੰਯੁਕਤ ਤੌਰ ‘ਤੇ ਤਿਆਰ ਡਿਜਾਈਨਾਂ ਦਾ ਸੰਗ੍ਰਹਿ ਪੇਸ਼ ਕੀਤਾ ਜਾਵੇਗਾ। ਇਸ ਸ਼ੋਅਕੇਸ ਵਿੱਚ ਆਧੁਨਿਕ ਸੁੰਦਰਤਾ ਅਤੇ ਪਰੰਪਰਾਗਤ ਟੈਕਨੋਲੋਜੀਆਂ ਦਾ ਮਿਸ਼ਰਣ ਪੇਸ਼ ਕੀਤਾ ਜਾਵੇਗਾ, ਜੋ ਭਾਰਤੀ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਦੇ ਹੋਏ ਇਨੋਵੇਸ਼ਨ ਨੂੰ ਉਤਸ਼ਾਹਿਤ  ਕਰਨ ਲਈ ਨਿਫਟ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ।

ਟਿਕਾਊ ਅਭਿਆਸਾਂ ‘ਤੇ ਇੰਟਰਐਕਟਿਵ ਵਰਕਸ਼ਾਪਸ- ਸਿਰਜਣ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਵਿਭਿੰਨ ਪ੍ਰਕਾਰ ਦੀਆਂ ਵਿਵਹਾਰਿਕ ਵਰਕਸ਼ਾਪਸ ਅਤੇ ਮਾਹਿਰ-ਲੀਡਰਸ਼ਿਪ ਵਾਲੇ ਸੈਸ਼ਨ ਸ਼ਾਮਲ ਹੋਣਗੇ। ਇਨ੍ਹਾਂ ਵਰਕਸ਼ਾਪਸ ਵਿੱਚ ਟਿਕਾਊ ਅਭਿਆਸਾਂ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਵੇਗਾ। ਨਾਲ ਹੀ, ਮਹੱਤਵਅਕਾਂਖੀ ਡਿਜ਼ਾਈਨਰਾਂ ਅਤੇ ਸ਼ਿਲਪ ਉਤਸ਼ਾਹੀ ਲੋਕਾਂ ਨੂੰ ਕੀਮਤੀ ਜਾਣਕਾਰੀ ਅਤੇ ਕੌਸ਼ਲ ਪ੍ਰਦਾਨ ਕੀਤੇ ਜਾਣਗੇ।

ਪਰੰਪਰਾਗਤ ਕਾਰੀਗਰਾਂ ਵੱਲੋਂ ਸ਼ਿਲਪ ਪ੍ਰਦਰਸ਼ਨ-ਸੰਪਦਾ ਵਿੱਚ ਭਾਰਤ ਦੇ ਕੁਸ਼ਲ ਕਾਰੀਗਰਾਂ ਦੇ ਉਤਕ੍ਰਿਸ਼ਟ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਉਹ ਪਰੰਪਰਾਗਤ ਸ਼ਿਲਪ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕਰਨਗੇ। ਨਿਫਟ ਦਾ ਉਦੇਸ਼ ਇਨ੍ਹਾਂ ਸ਼ਿਲਪਕਾਰਾਂ ਦੇ ਗਹਿਨ ਕੌਸ਼ਲ ਨੂੰ ਸਨਮਾਨਿਤ ਕਰਨ ਦੇ ਨਾਲ ਮੌਜੂਦਾ ਫੈਸ਼ਨ ਵਿੱਚ ਪਰੰਪਰਾਗਤ ਟੈਕਨੋਲੋਜੀਆਂ ਦੀ ਭੂਮਿਕਾ ਨੂੰ ਲੈ ਕੇ ਵਧੇਰੇ ਸ਼ਲਾਘਾ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਈਵੈਂਟ ਵਿੱਚ ਮੌਜੂਦ ਲੋਕਾਂ ਨੂੰ ਭਾਰਤੀ ਸ਼ਿਲਪ ਦੀ ਕਲਾਤਮਕਤਾ ਅਤੇ ਗੁੰਝਲਤਾ ਬਾਰੇ ਪ੍ਰਤੱਖ ਜਾਣਕਾਰੀ ਪ੍ਰਾਪਤ ਹੋਵੇਗੀ।

ਇਸ ਦੇ ਇਲਾਵਾ ਸ਼ਿਲਪ ਡਿਜਾਈਨ ਪ੍ਰਯੋਗ ਦੇ ਨਤੀਜਿਆਂ ਦਾ ਪਤਾ ਲਗਾਉਣ ਲਈ ਡਾ. ਡਿੰਪਲ ਬਹਿਲ ਵੱਲੋਂ ਸੰਕਲਪਿਤ ਅਤੇ ਸੰਯੋਜਿਤ ਇੱਕ ਅਭਿਨਵ ਵਰਕਸ਼ਾਪ-‘ਕਲਾਮੰਥਨ’ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸ਼ਿਲਪ, ਡਿਜਾਈਨ ਅਤੇ ਕਲਾ ਦੇ ਖੇਤਰਾਂ ਨੂੰ ਆਪਸ ਵਿੱਚ ਜੋੜਦੀ ਹੈ।

ਇਹ ਪ੍ਰਦਰਸ਼ਨੀ ਨਿਫਟ, ਦਿੱਲੀ ਕੈਂਪਸ ਦੇ ਕਾਰੀਗਰਾਂ, ਵਿਦਿਆਰਥੀਆਂ ਅਤੇ ਫੈਂਸ਼ਨ ਸੰਚਾਰ ਵਿਭਾਗ ਦਰਮਿਆਨ ਇੱਕ ਡਾਇਨਾਮਿਕ ਸਾਂਝੇਦਾਰੀ ਨੂੰ ਪੇਸ਼ ਕਰਦੀ ਹੈ। ਇਸ ਪ੍ਰਦਰਸ਼ਨੀ ਵਿੱਚ ਹਰ ਇੱਕ ਵਸਤੂ ਕਲਾਤਮਕ ਦ੍ਰਿਸ਼ਟੀ ਅਤੇ ਕੌਸ਼ਲ ਦੇ ਵਿਚਾਰਸ਼ੀਲ ਮਿਸ਼ਰਣ ਦੀ ਪ੍ਰਤੀਨਿਧਤਾ ਕਰਦੀ ਹੈ, ਜਿਸ ਦੇ ਨਤੀਜੇ ਵਜੋਂ ਅਭਿਨਵ ਡਿਜਾਈਨ ਸਾਹਮਣੇ ਆਉਂਦੇ ਹਨ, ਜੋ ਪਰੰਪਰਾਗਤ ਸ਼ਿਲਪ ਕੌਸ਼ਲ ਦਾ ਸਨਮਾਨ ਕਰਦੇ ਹੋਏ ਨਵੀਂ ਰਚਨਾਤਮਕ ਸੀਮਾਵਾਂ ਦੀ ਖੋਜ ਕਰਦੇ ਹਨ।

ਇਸ ਦੇ ਇਲਾਵਾ ਇਸ ਈਵੈਂਟ ਵਿੱਚ ਇੰਡੀ ਬੈਂਡ ਵੱਲੋਂ ਸੰਗੀਤਕ ਪ੍ਰਦਰਸ਼ਨ-ਤਰੰਗ ਦੇ ਤਹਿਤ ਸਮਕਾਲੀ ਸੰਗੀਤ ਦੀ ਜੀਵੰਤ ਅਤੇ ਸਾਰਗ੍ਰਾਹੀ (ਉਦਾਰ) ਆਵਾਜ਼ਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਵਿੱਚ ਲੋਕ ਅਤੇ ਧੁਨੀ ਤੋਂ ਲੈ ਕੇ ਇਲੈਕਟ੍ਰੌਨਿਕ ਅਤੇ ਵਿਕਲਪਿਕ ਸ਼ੈਲੀਆਂ ਤੱਕ ਦੇ ਪ੍ਰਦਰਸ਼ਨ ਇੱਕ ਡਾਇਨਾਮਿਕ ਸੰਗੀਤ ਆਯਾਮ ਜੋੜਨਗੇ, ਜਿਸ ਨਾਲ ਵਿਜ਼ੀਟਰਾਂ ਦੇ ਸਮੁੱਚੇ ਅਨੁਭਵ ਵਿੱਚ ਵਾਧਾ ਹੋਵੇਗਾ।

ਦਿਲੀ ਹਾਟ ਵਿੱਚ ਨਿਫਟ ਦਾ ਸ਼ਾਨਦਾਰ ਪ੍ਰਦਰਸ਼ਨ ਸੰਸਥਾਨ ਦੀ ਆਪਣੀ ਚੰਗੀ ਅਕਾਦਮਿਕ ਰਣਨੀਤੀ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ ਸਮਰਪਣ ਨੂੰ ਰੇਖਾਂਕਿਤ ਕਰਦਾ ਹੈ। ਇਸ ਪ੍ਰਤਿਸ਼ਠਿਤ ਬਜ਼ਾਰ-ਸਥਲ- ਦਿਲੀ ਹਾਟ ਵਿੱਚ ਪ੍ਰਦਰਸ਼ਨ ਕਰਨ ਨੂੰ ਲੈ ਕੇ ਨਿਫਟ ਦਾ ਉਦੇਸ਼ ਭਾਈਚਾਰੇ ਦੇ ਨਾਲ ਜੋੜਨਾ, ਭਾਰਤੀ ਸ਼ਿਲਪ ਦੀ ਸਮ੍ਰਿੱਧ ਕਲਾ ਦਾ ਉਤਸਵ ਮਨਾਉਣਾ, ਯੁਵਾ ਟੇਪੈਸਟਰੀ ਨੂੰ ਸੂਚਿਤ ਕਰਨਾ ਅਤੇ ਡਿਜ਼ਾਈਨਰਾਂ ਦੀ ਭਾਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਹੈ।

************

ਏਡੀ/ਵੀਐੱਨ



(Release ID: 2051395) Visitor Counter : 19


Read this release in: English , Urdu , Hindi , Tamil