ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 2 ਤੋਂ 4 ਸਤੰਬਰ ਤੱਕ ਮਹਾਰਾਸ਼ਟਰ ਦਾ ਦੌਰਾ ਕਰਨਗੇ
Posted On:
01 SEP 2024 7:27PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 2 ਤੋਂ 4 ਸਤੰਬਰ, 2024 ਤੱਕ ਮਹਾਰਾਸ਼ਟਰ ਦਾ ਦੌਰਾ ਕਰਨਗੇ।
ਰਾਸ਼ਟਰਪਤੀ 2 ਸਤਬੰਰ ਨੂੰ, ਕੋਲਹਾਪੁਰ ਦੇ ਵਾਰਣਾਨਗਰ ਵਿਖੇ ਸ਼੍ਰੀ ਵਾਰਣਾ ਮਹਿਲਾ ਸਹਿਕਾਰੀ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਣਗੇ।
ਰਾਸ਼ਟਰਪਤੀ 3 ਸਤਬੰਰ ਨੂੰ ਪੁਣੇ ਵਿਖੇ ਸਿੰਬਾਇਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ਦੀ 21ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ ਅਤੇ ਇਸ ਨੂੰ ਸੰਬੋਧਨ ਕਰਨਗੇ। ਉਹ ਉਸੇ ਦਿਨ ਮੁੰਬਈ ਵਿੱਚ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਸ਼ਤਾਬਦੀ ਵਰ੍ਹਾ ਸਮਾਰੋਹ ਵਿੱਚ ਭੀ ਹਿੱਸਾ ਲੈਣਗੇ।
ਰਾਸ਼ਟਰਪਤੀ 4 ਸਤੰਬਰ ਨੂੰ ਲਾਤੂਰ ਦੇ ਉਦਗੀਰ ਵਿਖੇ ਬੁੱਧ ਵਿਹਾਰ ਦਾ ਉਦਘਾਟਨ ਕਰਨਗੇ। ਉਹ ਉਦਗੀਰ ਵਿਖੇ ਮਹਾਰਾਸ਼ਟਰ ਸਰਕਾਰ ਦੀ ‘ਸ਼ਾਸਨ ਅਪਲਯਾ ਦਾਰੀ’ ਅਤੇ ‘ਮੁਖਯਮੰਤਰੀ ਮਾਝੀ ਲੜਕੀ ਬਹਿਨ ਯੋਜਨਾ’ (‘Shasan Aplya Dari’ and ‘Mukhyamantri Majhi Ladki Bahin Yojna’) ਦੇ ਲਾਭਾਰਥੀਆਂ ਦੇ ਇੱਕ ਇਕੱਠ ਨੂੰ ਭੀ ਸੰਬੋਧਨ ਕਰਨਗੇ।
***
ਐੱਮਜੇਪੀਐੱਸ/ਵੀਜੇ/ਐੱਸਆਰ/ਐੱਸਕੇਐੱਸ
(Release ID: 2050824)
Visitor Counter : 39