ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਵੀਜ਼ਾ ਨੇ ਭਾਰਤ ਦੀ ਤੇਜ਼ੀ ਨਾਲ ਵਧਦੀ ਟੂਰਿਜ਼ਮ ਇੰਡਸਟ੍ਰੀ ਲਈ 20,000 ਨੌਜਵਾਨਾਂ ਨੂੰ ਕੁਸ਼ਲ ਬਣਾਉਣ ਲਈ ਸਕਿੱਲ ਇੰਡੀਆ ਦੇ ਨਾਲ ਸਾਂਝੇਦਾਰੀ ਕੀਤੀ


ਵੀਜ਼ਾ ਅਤੇ ਟੂਰਿਜ਼ਮ ਐਂਡ ਹੌਸਪਿਟੈਲਿਟੀ ਸਕਿੱਲ ਕੌਂਸਲ (ਟੀਐੱਚਐੱਸਸੀ) ਨੇ 1 ਮਿਲੀਅਨ ਅਮਰੀਕੀ ਡਾਲਰ ਤੱਕ ਦੀ 3-ਵਰ੍ਹਿਆਂ ਸਾਂਝੇਦਾਰੀ ‘ਤੇ ਹਸਤਾਖਰ ਕੀਤੇ ਹਨ

ਇਸ ਸਾਂਝੇਦਾਰੀ ਨਾਲ 10 ਰਾਜਾਂ ਵਿੱਚ ਘੱਟ ਤੋਂ ਘੱਟ 20,000 ਭਾਰਤੀ ਨੌਜਵਾਨਾਂ ਨੂੰ ਟੂਰਿਜ਼ਮ-ਸਬੰਧੀ ਕੌਸ਼ਲ ਵਿੱਚ ਟ੍ਰੇਨਡ ਕੀਤਾ ਜਾਵੇਗਾ

Posted On: 30 AUG 2024 5:10PM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਗਵਾਈ ਵਿੱਚ ਟੂਰਿਜ਼ਮ ਐਂਡ ਹੌਸਪਿਟੈਲਿਟੀ ਸਕਿੱਲ ਕੌਂਸਲ (ਟੀਐੱਚਐੱਸਸੀ) ਨੇ ਡਿਜੀਟਲ ਭੁਗਤਾਨ ਵਿੱਚ ਗਲੋਬਲ ਲੀਡਰ ਵੀਜ਼ਾ (ਐੱਨਵਾਈਐੱਸਈ:ਵੀ) ਦੇ ਨਾਲ ਤਿੰਨ ਸਾਲਾਂ ਦੀ ਸਾਂਝੇਦਾਰੀ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ, ਜਿਸ ਦੀ ਕੀਮਤ 1 ਮਿਲੀਅਨ ਅਮਰੀਕੀ ਡਾਲਰ ਤੱਕ ਹੈ।

ਟੂਰਿਜ਼ਮ ਨਾਲ ਸਬੰਧਿਤ ਕੌਂਸਲ ਵਿੱਚ ਘੱਟ ਤੋਂ ਘੱਟ 20,000 ਭਾਰਤੀ ਨੌਜਵਾਨਾਂ ਨੂੰ ਕੁਸ਼ਲ ਬਣਾਉਣ ਲਈ ਡਿਜਾਈਨ ਕੀਤੀ ਗਈ ਇਸ ਪਹਿਲ ਨੂੰ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਦੀ ਮੌਜੂਦਗੀ ਵਿੱਚ ਰਸਮੀ ਰੂਪ ਦਿੱਤਾ ਗਿਆ।

 ਟੂਰਿਜ਼ਮ ਮੰਤਰਾਲੇ ਦੇ ਨਾਲ ਵੀਜ਼ਾ ਦੇ ਚਲ ਰਹੇ ਸਹਿਯੋਗ ‘ਤੇ ਅਧਾਰਿਤ ਇਸ ਸਾਂਝੇਦਾਰੀ ਦਾ ਉਦੇਸ਼ ਅਸਾਮ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਪੱਛਮ ਬੰਗਾਲ ਸਮੇਤ 10 ਰਾਜਾਂ ਵਿੱਚ ਨੌਜਵਾਨਾਂ ਨੂੰ ਟ੍ਰੇਨਡ ਕਰਨਾ ਹੈ ਤਾਕਿ ਟੂਰਿਸਟਾਂ ਲਈ ਟੂਰਿਜ਼ਮ ਸੇਵਾ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਇਹ ਪ੍ਰੋਗਰਾਮ ਘਰੇਲੂ ਟੂਰਿਜ਼ਮ ਇੰਡਸਟ੍ਰੀ ਵਿੱਚ ਜ਼ਰੂਰੀ ਭੂਮਿਕਾਵਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ, ਜਿਵੇਂ ਕਿ ਟੂਰ ਗਾਈਡ, ਗ੍ਰਾਹਕ ਸੇਵਾ ਅਧਿਕਾਰੀ, ਪ੍ਰਕਿਰਿਤੀਵਾਦੀ (naturalists) ਅਤੇ ਪੈਰਾਗਲਾਈਡਿੰਗ ਟੈਂਡਮ ਪਾਇਲਟ।

ਸਹਿਮਤੀ ਪੱਤਰ ‘ਤੇ ਹਸਤਾਖਰ ਸਮਾਰੋਹ ਵਿੱਚ ਬੋਲਦੇ ਹੋਏ, ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਕਿਹਾ, “ਭਾਰਤ ਦੀ ਟੂਰਿਜ਼ਮ ਇੰਡਸਟ੍ਰੀ ਵਿੱਚ ਆਰਥਿਕ ਵਿਕਾਸ ਨੂੰ ਗਤੀ ਦੇ ਅਤੇ ਦੇਸ਼ ਭਰ ਵਿੱਚ ਲੱਖਾਂ ਨੌਕਰੀਆਂ ਪੈਦਾ ਕਰਨ ਦੀ ਅਪਾਰ ਸੰਭਾਵਨਾ ਹੈ। ਵੀਜ਼ਾ ਦੇ ਨਾਲ ਇਹ ਸਾਂਝੇਦਾਰੀ ਉਸ ਸਮਰੱਥਾ ਨੂੰ ਸਾਕਾਰ ਕਰਨ ਅਤੇ ਉਸ ਨੂੰ ਅਨਲੌਕ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਸਾਡੇ ਨੌਜਵਾਨਾਂ ਨੂੰ ਟੂਰਿਜ਼ਮ ਸੈਕਟਰ ਵਿੱਚ ਸਫ਼ਲ ਹੋਣ ਅਤੇ ਭਾਰਤ ਨੂੰ ਇੱਕ ਪ੍ਰਮੁੱਖ ਗਲੋਬਲ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ਲਈ ਜ਼ਰੂਰੀ ਕੌਸ਼ਲ ਨਾਲ ਲੈਸ ਕਰਦੀ ਹੈ।

 ਇਹ ਤਾਲਮੇਲ ਯੁਵਾ ਭਾਰਤੀਆਂ ਨੂੰ ਉਨ੍ਹਾਂ ਦੇ ਭਵਿੱਖ ਨੂੰ ਆਕਾਰ ਦੇਣ ਅਤੇ ਦੇਸ਼ ਦੀ ਵਿਕਾਸ ਦੀ ਕਹਾਣੀ ਵਿੱਚ ਯੋਗਦਾਨ ਦੇਣ ਲਈ ਜ਼ਰੂਰੀ ਕੌਸ਼ਲ ਅਤੇ ਅਵਸਰਾਂ ਨਾਲ ਸਸ਼ਕਤ ਬਣਾਉਣ ਦੀ ਸਾਡੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।”

ਵੀਜ਼ਾ ਦੇ ਵਾਇਸ ਚੇਅਰ, ਚੀਫ਼ ਅਤੇ ਕਾਰਪੋਰੇਟ ਮਾਮਲਿਆਂ ਦੇ ਅਧਿਕਾਰੀ ਕੇਲੀ ਮਹੋਨ ਟੂਲੀਅਰ ਨੇ ਕਿਹਾ, “ਟੂਰਿਜ਼ਮ ਇੰਡਸਟ੍ਰੀ ਵਿੱਚ ਸਫ਼ਲ ਹੋਣ ਲਈ ਦੇਸ਼ ਦੇ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਕੇ, ਸਾਡਾ ਉਦੇਸ਼ ਨਾ ਕੇਵਲ ਉਨ੍ਹਾਂ ਦੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਹੈ, ਬਲਕਿ ਭਾਰਤ ਆਉਣ ਵਾਲੇ ਟੂਰਿਸਟਾਂ ਲਈ ਸਮੁੱਚੇ ਅਨੁਭਵ ਨੂੰ ਬਿਹਤਰ ਬਣਾਉਣਾ ਵੀ ਹੈ। ਟੂਰਿਜ਼ਮ ਐਂਡ ਹੌਸਪਿਟੈਲਿਟੀ ਸਕਿੱਲ ਕੌਂਸਲ (ਟੀਐੱਸਐੱਸਸੀ) ਦੇ ਨਾਲ ਸਾਂਝੇਦਾਰੀ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦਾ ਸਮਰਥਨ ਪ੍ਰਤਿਭਾਵਾਂ ਨੂੰ ਪੋਸ਼ਿਤ ਕਰਕੇ ਅਤੇ ਭਾਰਤ ਨੂੰ ਗਲੋਬਲ ਟੂਰਿਸਟਾਂ ਲਈ ਇੱਕ ਟੌਪ ਡੈਸਟੀਨੇਸ਼ਨ ਬਣਾਉਣ ਦੇ ਸਰਕਾਰ ਦੇ ਵਿਜ਼ਨ ਦਾ ਸਮਰਥਨ ਕਰਕੇ ਭਾਰਤ ਦੇ ਪ੍ਰਤੀ ਵੀਜ਼ਾ ਦੀ ਅਟੁੱਟ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।”

ਦੇਸ਼ ਵਿੱਚ ਮੋਹਰੀ ਭੁਗਤਾਨ ਨੈੱਟਵਰਕ ਦੇ ਰੂਪ ਵਿੱਚ, ਵੀਜ਼ਾ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੇ ਟੂਰਿਜ਼ਮ ਲੈਂਡਸਕੇਪ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਕਦਮ ਚੁੱਕੇ ਹਨ। ਵੀਜ਼ਾ ਨੇ ਆਪਣੇ ਗਹਿਣ ਡੇਟਾ ਅਤੇ ਐਨਾਲਿਟਿਕਸ ਮੁਹਾਰਤ ਰਾਹੀਂ ਟੂਰਿਜ਼ਮ ਮੰਤਰਾਲੇ ਨੂੰ ਕੀਮਤੀ ਡੇਟਾ ਅਤੇ ਅੰਤਰਦ੍ਰਿਸ਼ਟੀ ਪ੍ਰਦਾਨ ਕਰਕੇ ਇਨਬਾਊਂਡ ਟੂਰਿਜ਼ਮ ਨੂੰ ਵਧਾਉਣ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦਿੱਤਾ ਹੈ, ਜਿਸ ਨਾਲ ਗਲੋਬਲ ਪਲੈਟਫਾਰਮ ‘ਤੇ ਭਾਰਤ ਦੇ ਵਿਭਿੰਨ ਸਥਾਨਾਂ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੀ ਹੈ।

ਟੂਰਿਜ਼ਮ  ਸੈਕਟਰ ਭਾਰਤ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨਕਰਤਾ ਹੈ, ਜੋ ਕੁੱਲ ਘਰੇਲੂ ਉਤਪਾਦ ਵਿੱਚ 231 ਬਿਲੀਅਨ ਡਾਲਰ [1] ਤੋਂ ਅਧਿਕ ਦਾ ਯੋਗਦਾਨ ਦਿੰਦਾ ਹੈ ਅਤੇ 2023 ਵਿੱਚ 42 ਮਿਲੀਅਨ [2] ਤੋਂ ਅਧਿਕ ਲੋਕਾਂ ਨੂੰ ਰੋਜ਼ਗਾਰ ਉਪਲਬਧ ਕਰਵਾਉਂਦਾ ਹੈ। ਕਿਉਂਕਿ ਮਹਾਮਾਰੀ ਦੇ ਬਾਅਦ ਟੂਰਿਜ਼ਮ ਲੈਂਡਸਕੇਪ ਵਧਦਾ ਜਾ ਰਿਹਾ ਹੈ, ਇਸ ਲਈ ਐੱਨਐੱਸਡੀਸੀ-ਵੀਜ਼ਾ ਪਹਿਲ ਗਲੋਬਲ ਟੂਰਿਜ਼ਮ ਸੈਂਟਰ ਬਣਨ ਦੀ ਭਾਰਤ ਦੀਆਂ ਇੱਛਾਵਾਂ ਦਾ ਸਮਰਥਨ ਕਰਨ ਲਈ ਇੱਕ ਕੁਸ਼ਲ ਕਾਰਜਬਲ ਸੁਨਿਸ਼ਚਿਤ ਕਰੇਗੀ।

ਵੀਜ਼ਾ ਬਾਰੇ

ਵੀਜ਼ਾ (ਐੱਨਵਾਈਐੱਸਈ:ਵੀ) ਡਿਜੀਟਲ ਭੁਗਤਾਨ ਵਿੱਚ ਦੁਨੀਆ ਭਰ ਵਿੱਚ ਆਗੂ ਹੈ, ਜੋ 200 ਤੋਂ ਜ਼ਿਆਦਾ ਦੇਸ਼ਾਂ ਅਤੇ ਖੇਤਰਾਂ ਵਿੱਚ ਉਪਭੋਗਤਾਵਾਂ, ਵਪਾਰੀਆਂ, ਵਿੱਤੀ ਸੰਸਥਾਨਾਂ ਅਤੇ ਸਰਕਾਰੀ ਸੰਸਥਾਵਾਂ ਦੇ ਦਰਮਿਆਨ ਲੈਣ-ਦੇਣ ਨੂੰ ਸੁਵਿਧਾਜਨਕ ਬਣਾਉਂਦਾ ਹੈ। ਸਾਡਾ ਮਿਸ਼ਨ ਦੁਨੀਆ ਨੂੰ ਸਭ ਤੋਂ ਨਵੀਨਤਾਕਾਰੀ, ਸੁਵਿਧਾਜਨਕ, ਭਰੋਸੇਯੋਗ ਅਤੇ ਸੁਰੱਖਿਅਤ ਭੁਗਤਾਨ ਨੈੱਟਵਰਕ ਦੇ ਜ਼ਰੀਏ ਜੋੜਨਾ ਹੈ, ਜਿਸ ਨਾਲ ਵਿਅਕਤੀਆਂ, ਕਾਰੋਬਾਰਾਂ ਅਤੇ ਅਰਥਵਿਵਸਥਾਵਾਂ ਨੂੰ ਵਧਣ-ਫੁੱਲਣ ਵਿੱਚ ਮਦਦ ਮਿਲੇ। ਸਾਡਾ ਮੰਨਣਾ ਹੈ ਕਿ ਸਾਰਿਆਂ ਨੂੰ ਸ਼ਾਮਲ ਕਰਨ ਵਾਲੀਆਂ ਅਰਥਵਿਵਸਥਾਵਾਂ ਹਰ ਜਗ੍ਹਾ ਸਾਰਿਆਂ ਦਾ ਉੱਥਾਨ ਕਰਦੀਆਂ ਹਨ ਅਤੇ ਪਹੁੰਚ ਨੂੰ ਪੈਸੇ ਦੀ ਮੂਵਮੈਂਟ ਦੇ ਭਵਿੱਖ ਲਈ ਬੁਨਿਆਦ ਮੰਨਣਦੀਆਂ ਹਨ। Visa.com ‘ਤੇ ਜ਼ਿਆਦਾ ਜਾਣਕਾਰੀ ਜਾਣੋ।

 

****

ਐੱਸਬੀ



(Release ID: 2050514) Visitor Counter : 9


Read this release in: English , Urdu , Hindi , Telugu