ਇਸਪਾਤ ਮੰਤਰਾਲਾ
ਆਰਆਈਐੱਨਐੱਲ (RINL) ਦੇ ਮੁੱਖ ਕਾਰਜਕਾਰੀ ਅਧਿਕਾਰੀ (CMD) ਨੇ ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਦੇ ਸੰਚਾਰਨ ਲਈ ਸਮੂਹਿਕ ਪ੍ਰਯਾਸ ਦਾ ਸੱਦਾ ਦਿੱਤਾ
Posted On:
29 AUG 2024 10:36AM by PIB Chandigarh
ਵਿਸਾਖਾਪਟਨਮ ਸਟੀਲ ਪਲਾਂਟ ਦੀ ਕਾਰਪੋਰੇਟ ਯੂਨਿਟ ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ (RINL) ਦੇ ਮੇਨ ਕਾਨਫਰੰਸ ਹਾਲ ਵਿੱਚ ਅੱਜ ਵੱਖ-ਵੱਖ ਟ੍ਰੇਡ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਆਯੋਜਿਤ ਇੱਕ ਸੰਵਾਦ ਬੈਠਕ ਵਿੱਚ ਆਰਆਈਐੱਨਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਤੁਲ ਭੱਟ ਨੇ ਆਰਆਈਐੱਨਐੱਲ ਦੀ ਵਰਤਮਾਨ ਸਥਿਤੀ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ ਅਤੇ ਕੰਪਨੀ ਦੇ ਸੰਚਾਰਨ ਲਈ ਸੁਨਿਸ਼ਚਿਤ ਕਰਨ ਲਈ ਆਰਆਈਐੱਨਐੱਲ ਪ੍ਰਬੰਧਨ ਦੇ ਨਾਲ-ਨਾਲ ਸਾਰੇ ਕਰਮਚਾਰੀਆਂ, ਯੂਨਿਅਨਾਂ ਅਤੇ ਅਧਿਕਾਰੀਆਂ ਨੂੰ ਪ੍ਰਯਾਸ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਰਆਈਐੱਨਐੱਲ ਦੀ ਵਿੱਤੀ ਸਥਿਤੀ ਵਿੱਚ ਨਿਰੰਤਰ ਸੁਧਾਰ ਦੀ ਪ੍ਰਕਿਰਿਆ ਲਈ ਇੱਕ ਵਿਆਪਕ ਯੋਜਨਾ ਦੇ ਹਿੱਸੇ ਦੇ ਰੂਪ ਵਿੱਚ ਉਤਪਾਦਨ ਵਿੱਚ ਵਾਧੇ ਅਤੇ ਸਖ਼ਤ ਲਾਗਤ ਨਿਯੰਤਰਨ ਕਦਮ ਉਠਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਇਸ ਆਯੋਜਿਤ ਬੈਠਕ ਵਿੱਚ ਆਰਆਈਐੱਨਐੱਲ ਲੀਡਰਸ਼ਿਪ ਟੀਮ ਦੇ ਪ੍ਰਮੁੱਖ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਡਾਇਰੈਕਟਰ (ਪ੍ਰੋਜੈਕਟਸ) ਸ਼੍ਰੀ ਏ.ਕੇ. ਬਾਗਚੀ ਅਤੇ ਐਡੀਸ਼ਨਲ ਚਾਰਜ ਡਾਇਰੈਕਟਰ (ਸੰਚਾਲਨ), ਸ਼੍ਰੀ ਐੱਸ.ਸੀ. ਪਾਂਡੇ, ਡਾਇਰੈਕਟਰ (ਪਰਸੋਨਲ), ਸ਼੍ਰੀ ਸੀ.ਐੱਚ.ਐੱਸ.ਆਰ.ਵੀ.ਜੀ.ਕੇ. ਗਣੇਸ਼, ਡਾਇਰੈਕਟਰ (ਵਿੱਤ), ਸ਼੍ਰੀ ਜੀ.ਵੀ.ਐੱਨ. ਪ੍ਰਸਾਦ ਅਤੇ ਆਰਆਈਐੱਨਐੱਲ ਦੇ ਡਾਇਰੈਕਟਰ (ਵਣਜ) ਸਮੇਤ ਚੀਫ ਜਨਰਲ ਮੈਨੇਜਰ (CGMs) ਅਤੇ ਸੀਨੀਅਰ ਅਧਿਕਾਰੀ ਸ਼ਾਮਲ ਸਨ।
*****
ਐੱਮਜੀ
(Release ID: 2050158)
Visitor Counter : 42