ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੀ ਨਵੀਂ ਦਿੱਲੀ ਅਸੈਸਬਿਲਿਟੀ ਕਾਨਫਰੰਸ ਵਿੱਚ ਸਮਾਵੇਸ਼ੀ ਸਿਨੇਮਾ ‘ਤੇ ਚਰਚਾ ਹੋਈ
ਨਵੀਂ ਦਿੱਲੀ ਸੰਮੇਲਨ ਵਿੱਚ ਸਿਨੇਮਾ ਵਿੱਚ ਅਸੈਸਬਿਲਿਟੀ ਸਟੈਂਡਰਡਜ਼ ਨੂੰ ਵਧਾਉਣ ਦੇ ਜ਼ੋਰ ਦਿੱਤਾ ਗਿਆ
Posted On:
28 AUG 2024 7:47PM by PIB Chandigarh
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦਿੱਲੀ ਦੇ ਖੇਤਰੀ ਦਫ਼ਤਰ ਨੇ ਅੱਜ ਲੋਧੀ ਰੋਡ ਸਥਿਤ ਸੀਜੀਓ ਕੰਪਲੈਕਸ ਵਿੱਚ ਪੰਡਿਤ ਦੀਨਦਿਆਲ ਅੰਤਯੋਦਯ ਭਵਨ ਵਿਖੇ ਇੱਕ ਇੰਟਰਐਕਟਿਵ ਕਾਨਫਰੰਸ ਦਾ ਆਯੋਜਨ ਕੀਤਾ। ਇਸ ਸੰਮੇਲਨ ਦਾ ਉਦੇਸ਼ ਸਿਨੇਮਾਘਰਾਂ ਵਿੱਚ ਜਨਤਕ ਪ੍ਰਦਰਸ਼ਨ ਲਈ ਫੀਚਰ ਫਿਲਮਾਂ ਵਿੱਚ ਅਸੈਸਬਿਲਿਟੀ ਸਟੈਂਡਰਡਜ਼ ਲਾਗੂ ਕਰਨ ‘ਤੇ ਚਰਚਾ ਕਰਨਾ ਸੀ।
ਫਿਲਮ ਉਦਯੋਗ ਵਿੱਚ ਪਹੁੰਚਯੋਗ ਸੁਵਿਧਾਵਾਂ ਨੂੰ ਲਾਗੂ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਫਿਲਮ ਉਦਯੋਗ ਦੇ ਮੈਂਬਰ
ਪ੍ਰੋਗਰਾਮ ਵਿੱਚ ਫਿਲਮ ਬਿਨੈਕਾਰ, ਫਿਲਮ ਨਿਰਮਾਤਾਵਾਂ, ਡਾਇਰੈਕਟਰਾਂ, ਤਕਨੀਕੀ ਸਰਵਿਸ ਪ੍ਰੋਵਾਈਡਰਸ ਅਤੇ ਐਸੋਸੀਏਸ਼ਨ ਫਾਰ ਦ ਡੈਫ ਐਂਡ ਸਕਸ਼ਮ ਐੱਨਜੀਓ ਦੇ ਪ੍ਰਤੀਨਿਧੀਆਂ ਜਿਵੇਂ ਕਿ ਦਿਵਿਯਾਂਗਤਾ ਸੇਵਾ ਨੂੰ ਸਮਰਪਿਤ ਸੰਗਠਨਾਂ ਸਮੇਤ ਹਿਤਧਾਰਕਾਂ ਦੇ ਇੱਕ ਵਿਭਿੰਨ ਸਮੂਹ ਨੇ ਹਿੱਸਾ ਲਿਆ। ਸੀਬੀਐੱਫਸੀ ਦਿੱਲੀ ਦੇ ਖੇਤਰੀ ਅਧਿਕਾਰੀ ਸ਼੍ਰੀ ਮਹੇਸ਼ ਕੁਮਾਰ ਨੇ ਹੋਰ ਪ੍ਰਤੀਭਾਗੀਆਂ ਦੇ ਨਾਲ ਮਿਲ ਕੇ ਦ੍ਰਿਸ਼ਟੀ ਅਤੇ ਸੁਣਨ ਸਬੰਧੀ ਰੁਕਾਵਟ ਵਾਲੇ ਦਿਵਿਯਾਂਗ ਦਰਸ਼ਕਾੰ ਲਈ ਸਮਾਵੇਸ਼ਿਤਾ ਸੁਨਿਸ਼ਚਿਤ ਕਰਨ ਲਈ ਲਾਜ਼ਮੀ ਪਹੁੰਚਯੋਗ ਸੁਵਿਧਾਵਾਂ ਨੂੰ ਸ਼ਾਮਲ ਕਰਨ ‘ਤੇ ਕੇਂਦ੍ਰਿਤ ਚਰਚਾ ਕੀਤੀ।
ਭਾਰਤੀ ਸੰਕੇਤਕ ਭਾਸ਼ਾ ਵਿਆਖਿਆ ਦੇ ਇਸਤੇਮਾਲ ਦੇ ਜ਼ਰੀਏ ਇਹ ਕਾਨਫਰੰਸ ਸਾਰੇ ਪ੍ਰਤੀਭਾਗੀਆਂ ਲਈ ਵਿਸ਼ੇਸ਼ ਤੌਰ ‘ਤੇ ਪਹੁੰਚਯੋਗ ਸੀ, ਜੋ ਸ਼ੁਰੂ ਤੋਂ ਹੀ ਸਮਾਵੇਸ਼ਿਤਾ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਉਜਾਗਰ ਕਰਦੀ ਹੈ।
ਸਮਾਵੇਸ਼ੀ ਸਿਨੇਮਾ ਦੀ ਸੁਨਿਸ਼ਚਿਤਤਾ
ਸ਼੍ਰੀ ਮਹੇਸ਼ ਕੁਮਾਰ ਨੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਨਵੇਂ ਰੈਗੂਲੇਟਰੀ ਫਰੇਮਵਰਕ ਦੀ ਰੂਪਰੇਖਾ ਪੇਸ਼ ਕੀਤੀ, ਜੋ ਵਧੇਰੇ ਪਹੁੰਚਯੋਗ ਸਿਨੇਮਾ ਵੱਲ ਬਦਲਾਅ ਦੀ ਦਿਸ਼ਾ ਨੂੰ ਉਜਾਗਰ ਕਰੇਗਾ। ਉਨ੍ਹਾਂ ਨੇ ਦਰਸ਼ਕ ਅਧਾਰ ਨੂੰ ਵਿਆਪਕ ਬਣਾਉਣ ਅਤੇ ਦਿਵਿਯਾਂਗਾਂ ਦੇ ਦੇਖਣ ਦੇ ਅਨੁਭਵ ਨੂੰ ਬਿਹਤਰ ਕਰਨ ਵਿੱਚ ਇਨ੍ਹਾਂ ਮਾਪਦੰਡਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਕੁਮਾਰ ਨੇ ਇਨ੍ਹਾਂ ਸੁਵਿਧਾਵਾਂ ਨੂੰ ਲਾਗੂ ਕਰਨ ਲਈ ਹਮਦਰਦੀ ਅਤੇ ਵਿਚਾਰਸ਼ੀਲ ਨਜ਼ਰੀਏ ਨੂੰ ਵੀ ਪ੍ਰੋਤਸਾਹਿਤ ਕੀਤਾ।
ਐਸੋਸੀਏਸ਼ਨ ਫਾਰ ਦ ਡੈਫ ਦੇ ਪ੍ਰਧਾਨ, ਸ਼੍ਰੀ ਏ.ਐੱਸ. ਨਾਰਾਇਣਨ ਨੇ ਸਿਨੇਮਾ ਨੂੰ ਵਧੇਰੇ ਸੰਮਲਿਤ ਅਨੁਭਵ ਬਣਾਉਣ ਵਿੱਚ ਪਹੁੰਚਯੋਗਤਾ ਮਾਪਦੰਡਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ। ਤਕਨੀਕੀ ਚਰਚਾਵਾਂ ਵਿੱਚ ਆਡੀਓ ਵੇਰਵੇ, ਕਲੋਜ਼ ਕੈਪਸ਼ਨ ਅਤੇ ਹੋਰ ਸਹਾਇਕ ਫਾਰਮੈਂਟਾਂ ਨੂੰ ਮੁੱਖ ਧਾਰਾ ਦੀ ਫਿਲਮਾਂ ਵਿੱਚ ਏਕੀਕ੍ਰਿਤ ਕਰਨ ਲਈ ਵਿਵਹਾਰਿਕ ਕਦਮਾਂ ਅਤੇ ਵਿਵਹਾਰਕ ਤਕਨੀਕਾਂ ‘ਤੇ ਚਰਚਾ ਕੀਤੀ ਗਈ।
ਪਹੁੰਚਯੋਗਤਾ ਦੇ ਪ੍ਰਤੀ ਉਦਯੋਗ ਦੀ ਤਤਪਰਤਾ ਅਤੇ ਪ੍ਰਤੀਬੱਧਤਾ
ਫਿਲਮ ਨਿਰਮਾਤਾਵਾਂ ਅਤੇ ਡਾਇਰੈਕਟਰਾਂ ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ਲਈ ਆਪਣੀ ਤਤਪਰਤਾ ਵਿਅਕਤ ਕੀਤੀ। ਇਸ ਵਿੱਚ ਵਿਸਤ੍ਰਿਤ ਦਰਸ਼ਕਾਂ ਦੇ ਸੰਭਾਵਿਤ ਲਾਭਾਂ ਅਤੇ ਇਨ੍ਹਾਂ ਬਦਲਾਵਾਂ ਨੂੰ ਲਾਗੂ ਕਰਨ ਦੇ ਵਿੱਤੀ ਪ੍ਰਭਾਵਾਂ ਨੂੰ ਸਵੀਕਾਰ ਕੀਤਾ ਗਿਆ। ਉਨ੍ਹਾਂ ਦੀ ਇਹ ਭਾਗੀਦਾਰੀ ਇਸ ਪਹੁੰਚਯੋਗਤਾ ਦੇ ਪ੍ਰਤੀ ਉਦਯੋਗ ਦੀ ਵਧਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਸੀਬੀਐੱਫਸੀ ਦਿੱਲੀ ਦੇ ਖੇਤਰੀ ਅਧਿਕਾਰੀ ਸ਼੍ਰੀ ਮਹੇਸ਼ ਮਿਸ਼ਰਾ ਆਗਾਮੀ ਫੀਚਰ ਫਿਲਮਾਂ ਵਿੱਚ ਪਹੁੰਚਯੋਗਤਾ ਦਿਸ਼ਾ-ਨਿਰਦੇਸ਼ਾਂ ਦੇ ਲਾਗੂਕਰਨ ਵਿੱਚ ਵਿਵਹਾਰਿਕ ਸੰਭਾਵਨਾਵਾਂ ‘ਤੇ ਚਰਚਾ ਕਰਦੇ ਹੋਏ
ਸੰਮੇਲਨ ਵਿੱਚ ਓਜਸਵੀ ਸ਼ਰਮਾ ਦੀ ਬਹੁ-ਸਮਾਵੇਸ਼ੀ ਫਿਲਮ “ਰੱਬ ਦੀ ਆਵਾਜ਼” ਦੀਆਂ ਕਲਿੱਪਿੰਗਾਂ ਦੀ ਸਕ੍ਰੀਨਿੰਗ ਦਿਖਾਈ ਗਈ। ਇਹ ਇਸ ਗੱਲ ਦੀ ਮਿਸਾਲ ਹੈ ਕਿ ਸਮਾਵੇਸ਼ਿਤਾ ਨੂੰ ਫਿਲਮ ਨਿਰਮਾਣ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਏਕੀਕ੍ਰਿਤ ਕੀਤਾ ਜਾ ਸਕਦਾ ਹੈ। ਇਨ੍ਹਾਂ ਪਹੁੰਚਯੋਗ ਮਾਪਦੰਡਾਂ ਦੇ ਸਫ਼ਲ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਲਈ ਸਾਰੇ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਦੀ ਜ਼ਰੂਰਤ ‘ਤੇ ਆਮ ਸਹਿਮਤੀ ਦੇ ਨਾਲ ਪ੍ਰੋਗਰਾਮ ਦੀ ਸਮਾਪਤ ਹੋਈ।
*****
ਪ੍ਰਗਿਆ ਪਾਲੀਵਾਲ ਗੌੜ/ਕਸ਼ਤਿਜ ਸਿੰਘਾ
(Release ID: 2049833)
Visitor Counter : 32