ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਬੁੱਧਵਾਰ, 28 ਅਗਸਤ, 2024 ਨੂੰ ਨਵੀਂ ਦਿੱਲੀ ਵਿੱਚ ਬੀਪੀਆਰ ਐਂਡ ਡੀ ਦੇ 54ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਣਗੇ


ਗ੍ਰਹਿ ਮੰਤਰੀ “ਨਵੇਂ ਅਪਰਾਧਿਕ ਕਾਨੂੰਨ-ਨਾਗਰਿਕ ਕੇਂਦ੍ਰਿਤ ਸੁਧਾਰ” ਵਿਸ਼ੇ ‘ਤੇ ਡਾ. ਆਨੰਦ ਸਵਰੂਪ ਗੁਪਤਾ ਮੈਮੋਰੀਅਲ ਲੈਕਚਰ ਦੇਣਗੇ

ਸ਼੍ਰੀ ਅਮਿਤ ਸ਼ਾਹ ਵਰ੍ਹੇ 2023 ਅਤੇ 2024 ਲਈ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ (PSM) ਅਤੇ ਸ਼ਲਾਘਾਯੋਗ ਸੇਵਾ ਲਈ ਰਾਸ਼ਟਰਪਤੀ ਮੈਡਲ (MSM) ਜੇਤੂਆਂ ਨੂੰ ਸਨਮਾਨਿਤ ਵੀ ਕਰਨਗੇ

ਗ੍ਰਹਿ ਮੰਤਰੀ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਬੀਪੀਆਰ ਐਂਡ ਡੀ ਦੇ ‘ਇੰਡੀਅਨ ਪੁਲਿਸ ਜਨਰਲ’ ਦੇ ਵਿਸ਼ੇਸ਼ ਐਡੀਸ਼ਨ ਨੂੰ ਰਿਲੀਜ਼ ਵੀ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਬੀਪੀਆਰ ਐਂਡ ਡੀ, ਦੇਸ਼ ਦੇ ਪੁਲਿਸ ਬਲਾਂ ਨੂੰ ਸਾਰੇ ਸੰਸਾਧਨਾਂ ਨਾਲ ਲੈਸ ਕਰਕੇ ਪੁਲਿਸਿੰਗ ਅਤੇ ਅੰਦਰੂਨੀ ਸੁਰੱਖਿਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ smart ਬਲ ਬਣਾਉਣ ਦੇ ਪ੍ਰਤੀ ਵਚਨਬੱਧ ਹੈ

Posted On: 27 AUG 2024 10:12AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਬੁੱਧਵਾਰ, 28 ਅਗਸਤ, 2024 ਨੂੰ ਨਵੀਂ ਦਿੱਲੀ ਵਿੱਚ  ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀਪੀਆਰ ਐਂਡ ਡੀ) ਦੇ 54ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਅਵਸਰ ‘ਤੇ ਗ੍ਰਹਿ ਮੰਤਰੀ “ਨਵੇਂ ਅਪਰਾਧਿਕ ਕਾਨੂੰਨ-ਨਾਗਰਿਕ ਕੇਂਦ੍ਰਿਤ ਸੁਧਾਰ” ਵਿਸ਼ੇ ‘ਤੇ ਡਾ. ਆਨੰਦ ਸਵਰੂਪ ਗੁਪਤਾ ਮੈਮੋਰੀਅਲ ਲੈਕਚਰ ਦੇਣਗੇ। ਸ਼੍ਰੀ ਅਮਿਤ ਸ਼ਾਹ ਵਰ੍ਹੇ 2023 ਅਤੇ 2024 ਲਈ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ (PSM) ਅਤੇ ਸ਼ਲਾਘਾਯੋਗ ਸੇਵਾ ਲਈ ਰਾਸ਼ਟਰਪਤੀ ਮੈਡਲ (MSM)  ਜੇਤੂਆਂ ਨੂੰ ਸਨਮਾਨਿਤ ਵੀ ਕਰਨਗੇ। ਗ੍ਰਹਿ ਮੰਤਰੀ ਬਿਊਰੋ ਦੇ ਪ੍ਰਕਾਸ਼ਨ ‘ਇੰਡੀਅਨ ਪੁਲਿਸ ਜਨਰਲ’ ਦੇ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਵਿਸ਼ੇਸ਼ ਐਡੀਸ਼ਨ ਨੂੰ ਰਿਲੀਜ਼ ਵੀ ਕਰਨਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਬੀਪੀਆਰ ਐਂਡ ਡੀ,  ਦੇਸ਼ ਦੇ ਪੁਲਿਸ ਬਲਾਂ ਨੂੰ ਜ਼ਰੂਰੀ ਬੌਧਿਕ, ਭੌਤਿਕ ਅਤੇ ਸੰਗਠਨਾਤਮਕ ਸੰਸਾਧਨਾਂ ਨਾਲ ਲੈਸ ਕਰਕੇ ਪੁਲਿਸਿੰਗ ਅਤੇ ਅੰਦਰੂਨੀ ਸੁਰੱਖਿਆ ਦੀਆਂ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰਨ ਲਈ ਉਨ੍ਹਾਂ ਨੂੰ smart ਬਲ ਬਣਾਉਣ ਦੇ ਪ੍ਰਤੀ ਵਚਨਬੱਧ ਹੈ।

ਵਰ੍ਹੇ 1970 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ, ਬੀ.ਪੀ.ਆਰ ਐਂਡ ਡੀਖੋਜ ਅਤੇ ਵਿਕਾਸ ਵਿੱਚ ਪੁਲਿਸਿੰਗ ਵਿੱਚ ਉਤਕ੍ਰਿਸ਼ਟਤਾ ਨੂੰ ਵਧਾਉਣ ਲਈ ਭਾਰਤੀ ਪੁਲਿਸ ਦੇ ਥਿੰਕ ਟੈਂਕ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਇਸ ਸੰਸਥਾਨ ਦਾ ਕੇਂਦਰ ਬਿੰਦੂ ਪੁਲਿਸ ਅਤੇ ਸੁਧਾਰਾਤਮਕ ਸੇਵਾਵਾਂ ਦੇ ਲਈ ਨੀਤੀਆਂ ਅਤੇ ਕਾਰਜ ਪ੍ਰਣਾਲੀਆਂ ਵਿਕਸਿਤ ਕਰਨਾ, ਨਾਗਰਿਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਟੈਕਨੋਲੋਜੀਆਂ ਦੀ ਖੋਜ ਕਰਨਾ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਨਿਰਮਾਣ ਅਤੇ ਰਾਜਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਦਰਮਿਆਨ ਸਹਿਯੋਗ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ।

ਸਥਾਪਨਾ ਸਮਾਰੋਹ ਵਿੱਚ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਕੇਂਦਰੀ ਹਥਿਆਰਬੱਧ ਪੁਲਿਸ ਬਲਾਂ (CAPFs)  ਦੇ ਡਾਇਰੈਕਟਰ ਜਨਰਲ, ਕੇਂਦਰੀ ਪੁਲਿਸ ਸੰਗਠਨਾਂ ਦੇ ਪ੍ਰਮੁੱਖਾਂ ਦੇ ਨਾਲ-ਨਾਲ ਗ੍ਰਹਿ ਮੰਤਰਾਲਾ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।

************

ਆਰਕੇ/ਵੀਵੀ/ਏਐੱਸਐੱਚ/ਪੀਐੱਸ



(Release ID: 2049103) Visitor Counter : 11