ਪੇਂਡੂ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਜਲਗਾਂਓ ਵਿੱਚ ਲਖਪਤੀ ਦੀਦੀ ਸੰਮੇਲਨ ਨੂੰ ਸੰਬੋਧਨ ਕੀਤਾ


ਸ਼੍ਰੀ ਨਰੇਂਦਰ ਮੋਦੀ ਨੇ 11 ਲੱਖ ਨਵੀਂ ਲਖਪਤੀ ਦੀਦੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ

ਸ਼੍ਰੀ ਨਰੇਂਦਰ ਮੋਦੀ ਨੇ 2,500 ਕਰੋੜ ਰੁਪਏ ਦਾ ਰਿਵੌਲਵਿੰਗ ਫੰਡ ਜਾਰੀ ਕੀਤਾ ਅਤੇ ਸੈਲਫ ਹੈਲਪ ਗਰੁੱਪਸ ਦੇ ਖਾਤਿਆਂ ਵਿੱਚ 5,000 ਕਰੋੜ ਰੁਪਏ ਦੇ ਬੈਂਕ ਲੋਨ ਪ੍ਰਦਾਨ ਕੀਤੇ

ਸ਼੍ਰੀ ਮੋਦੀ ਨੇ ਕਿਹਾ ਕੀ ਸਾਡੀ ਸਰਕਾਰ ਮਾਤਾਵਾਂ-ਭੈਣਾਂ ਦਾ ਜੀਵਨ ਅਸਾਨ ਬਣਾਉਣ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ

ਜਦੋਂ ਇੱਕ ਭੈਣ ਲਖਪਤੀ ਦੀਦੀ ਬਣਦੀ ਹੈ ਤਾਂ ਪੂਰੇ ਪਰਿਵਾਰ ਦੀ ਕਿਸਮਤ ਬਦਲ ਜਾਂਦੀ ਹੈ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

ਸੰਕਲਪ ਲਈਏ ਕਿ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਦੋ ਗੁਣ ਤਾਕਤ ਨਾਲ ਕੰਮ ਕਰਾਂਗੇ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

Posted On: 25 AUG 2024 5:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਜਲਗਾਂਓ ਵਿੱਚ ਲਖਪਤੀ ਦੀਦੀ ਸੰਮੇਲਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਹਾਲ ਹੀ ਵਿੱਚ ਮੌਜੂਦਾ ਸਰਕਾਰ ਦੇ ਤੀਸਰੇ ਕਾਰਜਕਾਲ ਦੇ ਦੌਰਾਨ ਲਖਪਤੀ ਬਣੀਆਂ 11 ਲੱਖ ਨਵੀਆਂ ਲਖਪਤੀ ਦੀਦੀਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਉਨ੍ਹਾਂ ਦਾ ਅਭਿਨੰਦਨ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀ ਲਖਪਤੀ ਦੀਦੀਆਂ ਨਾਲ ਗੱਲਬਾਤ ਵੀ ਕੀਤੀ। ਸ਼੍ਰੀ ਮੋਦੀ ਨੇ 2,500 ਕਰੋੜ ਰੁਪਏ ਦਾ ਰਿਵੌਲਵਿੰਗ ਫੰਡ ਜਾਰੀ ਕੀਤਾ, ਜਿਸ ਨਾਲ 4.3 ਲੱਖ ਸੈਲਫ ਹੈਲਪ ਗਰੁੱਪਸ (ਐੱਸਐੱਚਜੀ) ਦੇ ਲਗਭਗ 48 ਲੱਖ ਮੈਂਬਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ 5,000 ਕਰੋੜ ਰੁਪਏ ਦੇ ਬੈਂਕ ਲੋਨ ਵੀ ਪ੍ਰਦਾਨ ਕੀਤੇ, ਜਿਸ ਨਾਲ 2.35 ਲੱਖ ਐੱਸਐੱਚਜੀ ਦੇ 25.8 ਲੱਖ ਮੈਂਬਰਾਂ ਨੂੰ ਲਾਭ ਮਿਲੇਗਾ। ਲਖਪਤੀ ਦੀਦੀ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਇੱਕ ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਇਆ ਜਾ ਚੁੱਕਿਆ ਹੈ ਅਤੇ ਸਰਕਾਰ ਨੇ ਤਿੰਨ ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਲਕਸ਼ ਰੱਖਿਆ ਹੈ।

 

ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਮੌਜੂਦ ਮਾਤਾਵਾਂ ਅਤੇ ਭੈਣਾਂ ਦੇ ਵਿਸ਼ਾਲ ਇਕੱਠ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ, ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਸ਼੍ਰੀ ਮੋਦੀ ਨੇ ਲਖਪਤੀ ਦੀਦੀ ਸੰਮੇਲਨ ਦੇ ਵਿਸ਼ਾਲ ਆਯੋਜਨ ਵਿੱਚ ਮਾਤਾਵਾਂ ਅਤੇ ਭੈਣਾਂ ਦੀ ਭਾਰੀ ਭੀੜ ਦੀ ਮੌਜੂਦਗੀ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ, “ਅੱਜ, ਪੂਰੇ ਭਾਰਤ ਵਿੱਚ ਫੈਲੇ ਲੱਖਾਂ ਮਹਿਲਾ ਸੈਲਫ ਹੈਲਪ ਗਰੁੱਪਸ ਦੇ ਲਈ 6000 ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਪ੍ਰਦਾਨ ਕੀਤੀ ਗਈ।” ਉਨ੍ਹਾਂ ਨੇ ਕਿਹਾ ਕਿ ਧਨਰਾਸ਼ੀ ਦਾ ਇਹ ਫੰਡ ਕਈ ਮਹਿਲਾਵਾਂ ਨੂੰ ‘ਲਖਪਤੀ ਦੀਦੀ’ ਬਣਨ ਦੇ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨੇ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

 

ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਾਰਾਸ਼ਟਰ ਦੀਆਂ ਮਾਤਾਵਾਂ ਅਤੇ ਭੈਣਾਂ ਰਾਜ ਦੀ ਗੌਰਵਸ਼ਾਲੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਝਲਕ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲਖਪਤੀ ਦੀਦੀ ਬਣਾਉਣ ਦਾ ਇਹ ਅਭਿਯਾਨ, ਸਿਰਫ ਭੈਣਾਂ- ਬੇਟੀਆਂ ਨੂੰ ਕਮਾਈ ਵਧਾਉਣ ਦਾ ਹੀ ਅਭਿਯਾਨ ਨਹੀਂ ਹੈ। ਇਹ ਪੂਰੇ ਪਰਿਵਾਰ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸਸ਼ਕਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਿੰਡ ਦੇ ਪੂਰੇ ਅਰਥਤੰਤਰ ਨੂੰ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇੱਥੇ ਮੌਜੂਦ ਹਰ ਮਹਿਲਾ ਜਾਣਦੀ ਹੈ ਕਿ ਜਦੋਂ ਉਹ ਆਜੀਵਿਕਾ ਕਮਾਉਣ ਲਗਦੀ ਹੈ, ਤਾਂ ਸਮਾਜ ਵਿੱਚ ਉਸ ਦੀ ਸਥਿਤੀ ਬਿਹਤਰ ਹੁੰਦੀ ਹੈ।” ਉਨ੍ਹਾਂ ਨੇ ਕਿਹਾ ਕਿ ਆਮਦਨ ਵਧਣ ਦੇ ਨਾਲ ਹੀ ਪਰਿਵਾਰ ਦੀ ਖਰੀਦ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਨੇ ਕਿਹਾ, “ਜਦੋਂ ਇੱਕ ਭੈਣ ਲਖਪਤੀ ਦੀਦੀ ਬਣਦੀ ਹੈ, ਤਾਂ ਪੂਰੇ ਪਰਿਵਾਰ ਦੀ ਕਿਸਮਤ ਬਦਲ ਜਾਂਦੀ ਹੈ।”

 

ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਤੀਤ ਵਿੱਚ ਮਹਿਲਾਵਾਂ ਦੇ ਵਿਕਾਸ ਦੇ ਪ੍ਰਤੀ ਅਣਡਿੱਠ ਕਰਨ ਦੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕਰੋੜਾਂ ਮਹਿਲਾਵਾਂ ਦੇ ਕੋਲ ਕੋਈ ਸੰਪੱਤੀ ਨਹੀਂ ਹੈ, ਜਿਸ ਨਾਲ ਛੋਟੇ ਵਪਾਰ ਸ਼ੁਰੂ ਕਰਨ ਦੇ ਲਈ ਬੈਂਕ ਲੋਨ ਲੈਣ ਵਿੱਚ ਬਹੁਤ ਰੁਕਾਵਟ ਆਉਂਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ ਮੈਂ ਮਹਿਲਾਵਾਂ ‘ਤੇ ਬੋਝ ਘੱਟ ਕਰਨ ਦਾ ਸੰਕਲਪ ਲਿਆ ਅਤੇ ਮੋਦੀ ਸਰਕਾਰ ਨੇ ਇੱਕ ਦੇ ਬਾਅਦ ਇੱਕ ਮਹਿਲਾਵਾਂ ਦੇ ਹਿਤ ਵਿੱਚ ਫ਼ੈਸਲੇ ਲਏ।” ਪ੍ਰਧਾਨ ਮੰਤਰੀ ਨੇ ਮੌਜੂਦਾ ਸਰਕਾਰ ਦੇ 10 ਸਾਲ ਅਤੇ ਪਿਛਲੀਆਂ ਸਰਕਾਰਾਂ ਦੇ ਸੱਤ ਦਹਾਕਿਆਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਮਹਿਲਾਵਾਂ ਦੇ ਹਿਤ ਵਿੱਚ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿੱਚ ਅਧਿਕ ਕੰਮ ਕੀਤਾ ਹੈ।

 

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਲਖਪਤੀ ਦੀਦੀ ਦੇ ਸਨਮਾਨ ਦੇ ਲਈ ਹੋ ਰਹੇ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ। ਸ਼੍ਰੀ ਚੌਹਾਨ ਨੇ ਭਾਰੀ ਬਾਰਿਸ਼ ਦੇ ਬਾਵਜਦੂ ਵੀ ਵੱਡੀ ਸੰਖਿਆ ਵਿੱਚ ਪ੍ਰੋਗਰਾਮ ਵਿੱਚ ਮੌਜੂਦ ਹੋਣ ਦੇ ਲਈ ਦੀਦੀਆਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਭੈਣਾਂ ਦੇ ਅਜਿਹੇ ਉਤਸ਼ਾਹ ਅਤੇ ਉਨ੍ਹਾਂ ਦੇ ਪ੍ਰੇਮ ਨੂੰ ਪ੍ਰਣਾਮ ਕਰਦਾ ਹਾਂ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਕਲਪ ਹੈ ਕਿ ਕੋਈ ਭੈਣ ਮਜ਼ਬੂਰ ਨਾ ਰਹੇ, ਕਿਸੇ ਇੱਕ ਭੈਣ ਦੀ ਵੀ ਅੱਖਾਂ ਵਿੱਚ ਹੰਝੂ ਨਾ ਵਹੇ, ਉਨ੍ਹਾਂ ਦੇ ਚੇਹਰੇ ‘ਤੇ ਹਮੇਸਾ ਮੁਸਕਾਨ ਰਹੇ, ਇਸ ਦੇ ਲਈ ਉਨ੍ਹਾਂ ਨੇ ਲਖਪਤੀ ਦੀਦੀ ਅਭਿਯਾਨ ਚਲਾਇਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਮਾਣ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪ ਨਾਲ ਇੱਕ ਕਰੋੜ ਲਖਪਤੀ ਦੀਦੀਆਂ ਬਣ ਚੁੱਕੀਆਂ ਹਨ। ਅੱਜ 30,000 ਥਾਵਾਂ ‘ਤੇ ਬੈਠੀਆਂ 11 ਲੱਖ ਦੀਦੀਆਂ ਨੂੰ ਲਖਪਦੀ ਦੀਦੀ ਦਾ ਪ੍ਰਮਾਣ ਪੱਤਰ ਮਿਲ ਰਿਹਾ ਹੈ। ਡੇਢ ਕਰੋੜ ਦੀਦੀਆਂ ਪ੍ਰੋਗਰਾਮ ਨਾਲ ਜੁੜੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ 100 ਦਿਨ ਵਿੱਚ 11 ਲੱਖ ਦੀਦੀਆਂ ਲਖਪਤੀ ਬਣਾਈਆਂ ਜਾਣਗੀਆਂ ਲੇਕਿਨ 100 ਦਿਨ ਤੋਂ ਪਹਿਲਾਂ ਹੀ 11 ਲੱਖ ਲਖਪਤੀ ਦੀਦੀਆਂ ਬਣ ਗਈਆਂ ਹਨ ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਸ਼ੀਰਵਾਦ ਨਾਲ 3 ਕਰੋੜ ਲਖਪਤੀ ਦੀਦੀ ਬਣਨਗੀਆਂ।

 

ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਤੋਂ ਕਿਹਾ ਕਿ ਮੈਂ ਵਿਕਸਿਤ ਭਾਰਤ ਬਣਾਉਣ ਦੇ ਲਈ ਤਿੰਨ ਗੁਣਾ ਤਾਕਤ ਨਾਲ ਕੰਮ ਕਰਾਂਗਾ। ਮੈਂ ਤੁਹਾਨੂੰ ਇੱਕ ਹੀ ਗੱਲ ਕਹਿਣਾ ਚਾਹਾਂਗਾ ਕਿ ਮੇਰੀਆਂ ਦੀਦੀਆਂ ਅਤੇ ਭੈਣਾਂ ਆਓ ਸੰਕਲਪ ਲਵੋ ਕਿ ਪ੍ਰਧਾਨ ਮੰਤਰੀ ਦੇ ਸਕੰਲਪ ਨੂੰ ਪੂਰਾ ਕਰਨ ਦੇ ਲਈ ਦੋ ਗੁਣਾ ਤਾਕਤ ਨਾਲ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਜੋ ਭੈਣਾਂ ਲਖਪਤੀ ਬਣ ਚੁੱਕੀਆਂ ਹਨ ਉਹ ਹੋਰ ਦੀਦੀਆਂ ਨੂੰ ਲਖਪਤੀ ਬਣਾਉਣਗੀਆਂ ਅਤੇ ਪ੍ਰਧਾਨ ਮੰਤਰੀ ਦੇ ਸੁਪਨੇ ਗ਼ਰੀਬੀ ਮੁਕਤ ਪਿੰਡ ਬਣਾਉਣ ਵਿੱਚ ਅਸੀਂ ਵੀ ਕੋਈ ਕਮੀ ਨਹੀਂ ਛੱਡਾਂਗੇ। ਸ਼੍ਰੀ ਚੌਹਾਨ ਨੇ ਕਿਹਾ ਕਿ ਅੱਜ ਸੰਕਲਪ ਲੈਣ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੋਨੋਂ ਹੱਥ ਉੱਪਰ ਉਠਾ ਕੇ ਇਹ ਸੰਕਲਪ ਲਵੋ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਤਿੰਨ ਗੁਣਾ ਤਾਕਤ ਨਾਲ ਕੰਮ ਕਰੋਗੇ ਤਾਂ ਅਸੀਂ ਤੁਹਾਡੇ ਪਿੱਛੇ ਦੋ ਗੁਣਾ ਮਿਹਨਤ ਕਰਕੇ ਦੀਦੀਆਂ ਨੂੰ ਲਖਪਤੀ ਵੀ ਬਣਾਵਾਂਗੇ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਵੀ ਕਰਾਂਗੇ।

****

 

ਐੱਸਐੱਸ



(Release ID: 2048931) Visitor Counter : 15