ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੀ 113ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.08.2024)

Posted On: 25 AUG 2024 11:41AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।

ਸਾਥੀਓ, ਦੇਸ਼ ਦੇ ਨੌਜਵਾਨਾਂ ਨੂੰ ਸਪੇਸ ਸੈਕਟਰ ਰਿਫੋਰਮਸ ਨਾਲ ਕਾਫੀ ਫਾਇਦਾ ਹੋਇਆ ਹੈ। ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਅੱਜ ‘ਮਨ ਕੀ ਬਾਤ’ ਵਿੱਚ ਸਪੇਸ ਸੈਕਟਰ ਨਾਲ ਜੁੜੇ ਆਪਣੇ ਕੁਝ ਨੌਜਵਾਨ ਸਾਥੀਆਂ ਨਾਲ ਗੱਲ ਕੀਤੀ ਜਾਵੇ। ਮੇਰੇ ਨਾਲ ਗੱਲ ਕਰਨ ਦੇ ਲਈ Spacetach Start-”p 7alax5ye ਦੀ ਟੀਮ ਜੁੜ ਰਹੀ ਹੈ। ਇਸ ਸਟਾਰਟਅੱਪ ਨੂੰ 99“-Madras ਦੇ 1lumni ਨੇ ਸ਼ੁਰੂ ਕੀਤਾ ਸੀ। ਇਹ ਸਾਰੇ ਨੌਜਵਾਨ ਅੱਜ ਸਾਡੇ ਨਾਲ ਫੋਨ ਲਾਈਨ ’ਤੇ ਮੌਜੂਦ ਹਨ - ਸੂਯੱਸ਼, ਡੇਨਿਲ, ਰਕਸ਼ਿਤ, ਕਿਸ਼ਨ ਅਤੇ ਪ੍ਰਨੀਤ। ਆਓ, ਇਨ੍ਹਾਂ ਨੌਜਵਾਨਾਂ ਦੇ ਅਨੁਭਵਾਂ ਨੂੰ ਜਾਣਦੇ ਹਾਂ :-

ਪ੍ਰਧਾਨ ਮੰਤਰੀ ਜੀ : ਹੈਲੋ।

ਸਾਰੇ ਨੌਜਵਾਨ : ਹੈਲੋ।

ਪ੍ਰਧਾਨ ਮੰਤਰੀ ਜੀ : ਨਮਸਤੇ ਜੀ।

ਸਾਰੇ ਨੌਜਵਾਨ ਇਕੱਠੇ : ਨਮਸਕਾਰ ਸਰ।

ਪ੍ਰਧਾਨ ਮੰਤਰੀ ਜੀ : ਅੱਛਾ ਸਾਥੀਓ, ਮੈਨੂੰ ਇਹ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਆਈ. ਆਈ. ਟੀ. ਮਦਰਾਸ ਦੇ ਦੌਰਾਨ ਹੋਈ ਤੁਹਾਡੀ ਦੋਸਤੀ ਅੱਜ ਵੀ ਮਜਬੂਤੀ ਨਾਲ ਕਾਇਮ ਹੈ। ਇਹੀ ਵਜ੍ਹਾ ਹੈ ਕਿ ਤੁਸੀਂ ਮਿਲ ਕੇ 7alax5ye ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਮੈਂ ਅੱਜ ਜ਼ਰਾ ਉਸ ਦੇ ਬਾਰੇ ’ਚ ਜਾਨਣਾ ਚਾਹੁੰਦਾ ਹਾਂ। ਇਸ ਬਾਰੇ ’ਚ ਦੱਸੋ। ਇਸ ਦੇ ਨਾਲ ਇਹ ਵੀ ਦੱਸੋ ਕਿ ਤੁਹਾਡੀ ਟੈਕਨਾਲੋਜੀ ਨਾਲ ਦੇਸ਼ ਨੂੰ ਕਿੰਨਾ ਲਾਭ ਹੋਣ ਵਾਲਾ ਹੈ।

ਸੂਯੱਸ਼ : ਜੀ ਮੇਰਾ ਨਾਮ ਸੂਯੱਸ਼ ਹੈ, ਅਸੀਂ ਲੋਕ ਇਕੱਠੇ ਜਿਵੇਂ ਕਿ ਤੁਸੀਂ ਬੋਲਿਆ। ਸਾਰੇ ਲੋਕ ਇਕੱਠੇ ਆਈ. ਆਈ. ਟੀ. ਮਦਰਾਸ ਵਿੱਚ ਮਿਲੇ। ਉੱਥੇ ਅਸੀਂ ਸਾਰੇ ਲੋਕ ਪੜ੍ਹਾਈ ਕਰ ਰਹੇ ਸੀ, ਵੱਖ-ਵੱਖ ਯੀਅਰਸ ਵਿੱਚ ਸੀ। ਆਪਣੀ ਇੰਜੀਨੀਅਰਿੰਗ ਕੀਤੀ ਅਤੇ ਉਸ ਵਕਤ ਅਸੀਂ ਲੋਕਾਂ ਨੇ ਸੋਚਿਆ ਕਿ ਇਕ ਹਾਈਪਰਲੂਪ ਨਾਮ ਦਾ ਇਕ ਪ੍ਰੋਜੈਕਟ ਹੈ ਜੋ ਅਸੀਂ ਲੋਕ ਚਾਹੁੰਦੇ ਸੀ ਕਿ ਇਕੱਠੇ ਕਰੀਏ, ਉਸੇ ਦੌਰਾਨ ਇਸ ਟੀਮ ਦੀ ਸ਼ੁਰੂਆਤ ਕੀਤੀ, ਉਸ ਦਾ ਨਾਮ ਸੀ ‘ਅਵਿਸ਼ਕਾਰ ਹਾਈਪਰਲੂਪ’, ਜਿਸ ਨੂੰ ਲੈ ਕੇ ਅਸੀਂ ਲੋਕ ਅਮਰੀਕਾ ਵੀ ਗਏ। ਉਸ ਸਾਲ ਸਾਡੀ ਏਸ਼ੀਆ ਦੀ ਇਕਲੌਤੀ ਟੀਮ ਸੀ ਜੋ ਉੱਥੇ ਗਈ ਅਤੇ ਸਾਡੇ ਦੇਸ਼ ਦਾ ਜੋ ਝੰਡਾ ਹੈ, ਅਸੀਂ ਉਸ ਨੂੰ ਲਹਿਰਾਇਆ ਅਤੇ ਅਸੀਂ ਟੌਪ-20 ਟੀਮ ਵਿੱਚੋਂ ਸੀ ਜੋ ਆਊਟ ਆਫ ਅਰਾਊਂਡ 1500 ਟੀਮਜ਼ ਅਰਾਊਂਡ ਦ ਵਰਲਡ।

ਪ੍ਰਧਾਨ ਮੰਤਰੀ ਜੀ : ਚਲੋ ਅੱਗੇ ਸੁਣਨ ਤੋਂ ਪਹਿਲਾਂ ਇਸ ਦੇ ਲਈ ਤਾਂ ਵਧਾਈ ਦੇ ਦਿਆਂ ਮੈਂ।

ਸੂਯੱਸ਼ : ਬਹੁਤ-ਬਹੁਤ ਧੰਨਵਾਦ ਤੁਹਾਡਾ। ਉਸੇ ਪ੍ਰਾਪਤੀ ਦੇ ਦੌਰਾਨ ਸਾਡੇ ਲੋਕਾਂ ਦੀ ਦੋਸਤੀ ਕਾਫੀ ਡੂੰਘੀ ਹੋਈ ਅਤੇ ਇਸ ਤਰ੍ਹਾਂ ਦੇ ਮੁਸ਼ਕਿਲ ਪ੍ਰੋਜੈਕਟਸ ਅਤੇ ਟੱਫ ਪ੍ਰੋਜੈਕਟਸ ਕਰਨ ਦਾ ਆਤਮਵਿਸ਼ਵਾਸ ਵੀ ਆਇਆ। ਉਸੇ ਦੌਰਾਨ SpaceX ਨੂੰ ਵੇਖ ਕੇ ਅਤੇ ਹੋਰ ਸਪੇਸ ਵਿੱਚ ਜੋ ਤੁਸੀਂ ਜੋ ਓਪਨ ਅੱਪ ਕੀਤਾ, ਇਕ ਨਿੱਜੀਕਰਨ ਨੂੰ ਜੋ 2020 ਵਿੱਚ ਇਕ ਲੈਂਡ ਮਾਰਕ ਡਿਸੀਜ਼ਨ ਵੀ ਆਇਆ। ਉਸ ਦੇ ਬਾਰੇ ਅਸੀਂ ਲੋਕ ਕਾਫੀ ਉਤਸ਼ਾਹਿਤ ਸੀ ਅਤੇ ਮੈਂ ਰਕਸ਼ਿਤ ਨੂੰ ਇਨਵਾਈਟ ਕਰਨਾ ਚਾਹਾਗਾਂ ਬੋਲਣ ਦੇ ਲਈ ਕਿ ਅਸੀਂ ਕੀ ਬਣਾ ਰਹੇ ਹਾਂ? ਅਤੇ ਉਸ ਦਾ ਫਾਇਦਾ ਕੀ ਹੈ।

ਰਕਸ਼ਿਤ : ਜੀ, ਤਾਂ ਮੇਰਾ ਨਾਮ ਰਕਸ਼ਿਤ ਹੈ ਅਤੇ ਇਸ ਟੈਕਨਾਲੋਜੀ ਨਾਲ ਸਾਨੂੰ ਕਿਵੇਂ ਲਾਭ ਹੋਵੇਗਾ? ਮੈਂ ਇਸ ਦਾ ਉੱਤਰ ਦਿਆਂਗਾ।

ਪ੍ਰਧਾਨ ਮੰਤਰੀ ਜੀ : ਰਕਸ਼ਿਤ ਤੁਸੀਂ ਉੱਤਰਾਖੰਡ ਵਿੱਚ ਕਿੱਥੋਂ ਹੋ?

ਰਕਸ਼ਿਤ : ਸਰ ਮੈਂ ਅਲਮੋੜਾ ਤੋਂ ਹਾਂ।

ਪ੍ਰਧਾਨ ਮੰਤਰੀ ਜੀ : ਤਾਂ ਬਾਲ ਮਿਠਾਈ ਵਾਲੇ ਹੋ ਤੁਸੀਂ?

ਰਕਸ਼ਿਤ : ਜੀ ਸਰ, ਜੀ ਸਰ। ਬਾਲ ਮਿਠਾਈ ਸਾਡੀ ਮਨਪਸੰਦ ਹੈ।

ਪ੍ਰਧਾਨ ਮੰਤਰੀ ਜੀ : ਤਾਂ ਸਾਡਾ ਜੋ ਲਕਸ਼ਯ ਸੇਨ ਹੈ, ਉਹ ਮੇਰੇ ਲਈ ਬਾਲ ਮਿਠਾਈ ਨਿਯਮਿਤ ਤੌਰ ’ਤੇ ਖਵਾਉਂਦਾ ਹੀ ਰਹਿੰਦਾ ਹੈ। ਹਾਂ ਰਕਸ਼ਿਤ ਦੱਸੋ।

ਰਕਸ਼ਿਤ : ਸਾਡੀ ਇਹ ਜੋ ਟੈਕਨਾਲੋਜੀ ਹੈ, ਇਹ ਪੁਲਾੜ ਤੋਂ ਬੱਦਲਾਂ ਦੇ ਆਰ-ਪਾਰ ਵੇਖ ਸਕਦੀ ਹੈ ਅਤੇ ਰਾਤ ਵਿੱਚ ਵੀ ਵੇਖ ਸਕਦੀ ਹੈ। ਅਸੀਂ ਇਸ ਨਾਲ ਦੇਸ਼ ਦੇ ਕਿਸੇ ਵੀ ਕੋਨੇ ਦੇ ਉੱਪਰੋਂ ਰੋਜ਼ ਇਕ ਸਾਫ ਤਸਵੀਰ ਖਿੱਚ ਸਕਦੇ ਹਾਂ ਅਤੇ ਇਹ ਜੋ ਡਾਟਾ ਸਾਨੂੰ ਆਵੇਗਾ, ਇਸ ਦੀ ਵਰਤੋਂ ਅਸੀਂ ਦੋ ਖੇਤਰਾਂ ਵਿੱਚ ਵਿਕਾਸ ਕਰਨ ਦੇ ਲਈ ਕਰਾਂਗੇ। ਪਹਿਲਾ ਹੈ ਭਾਰਤ ਨੂੰ ਅਤਿਅੰਤ ਸੁਰੱਖਿਅਤ ਬਣਾਉਣਾ। ਸਾਡੀਆਂ ਜੋ ਸਰਹੱਦਾਂ ਹਨ ਅਤੇ ਸਾਡੇ ਜੋ ਓਸ਼ਨ ਹਨ, ਸਮੁੰਦਰ ਹਨ, ਉਸ ਉੱਪਰ ਰੋਜ਼ ਅਸੀਂ ਮੋਨੀਟਰ ਕਰਾਂਗੇ ਅਤੇ ਦੁਸ਼ਮਣਾਂ ਦੀਆਂ ਗਤੀਵਿਧੀਆਂ ਦਾ ਨਿਰੀਖਣ ਕਰਾਂਗੇ ਅਤੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਇੰਟੈਲੀਜੈਂਸ ਪ੍ਰੋਵਾਈਡ ਕਰਾਂਗੇ ਅਤੇ ਜੋ ਦੂਸਰਾ ਹੈ ਭਾਰਤ ਦੇ ਕਿਸਾਨਾਂ ਨੂੰ ਸਸ਼ਕਤ ਬਣਾਉਣਾ। ਅਸੀਂ ਪਹਿਲਾਂ ਹੀ ਇਕ ਪ੍ਰੋਡੱਕਟ ਬਣਾਇਆ ਹੈ ਭਾਰਤ ਦੇ ਝਿੰਗਾ ਕਿਸਾਨਾਂ ਦੇ ਲਈ ਜੋ ਪੁਲਾੜ ਤੋਂ ਉਨ੍ਹਾਂ ਦੇ ਛੱਪੜਾਂ ਦੇ ਪਾਣੀ ਦੀ ਗੁਣਵੱਤਾ ਨੂੰ ਨਾਪ ਸਕਦਾ ਹੋਵੇ। ਜਿਹੜੀ ਇਸ ਵੇਲੇ ਲਾਗਤ ਹੈ, ਉਸ ਦਾ 1/10 ਲਾਗਤ ਵਿੱਚ। ਅਸੀਂ ਚਾਹੁੰਦੇ ਹਾਂ ਕਿ ਅੱਗੇ ਜਾਂਦੇ ਹੋਏ ਅਸੀਂ ਦੁਨੀਆਂ ਦੇ ਲਈ ਬੈਸਟ ਕੁਆਲਿਟੀ ਸੈਟੇਲਾਈਟ ਈਮੇਜਿਸ ਜਨਰੇਟ ਕਰੀਏ ਅਤੇ ਜੋ ਗਲੋਬਲ ਈਸ਼ੂ ਹਨ, ਗਲੋਬਲ ਵਾਰਮਿੰਗ ਵਰਗੇ, ਇਸ ਨਾਲ ਲੜਨ ਦੇ ਲਈ ਅਸੀਂ ਦੁਨੀਆਂ ਨੂੰ ਬੈਸਟ ਕੁਆਲਿਟੀ ਸੈਟੇਲਾਈਟ ਡਾਟਾ ਪ੍ਰੋਵਾਈਡ ਕਰੀਏ।

ਪ੍ਰਧਾਨ ਮੰਤਰੀ ਜੀ : ਇਸ ਦਾ ਮਤਲਬ ਹੋਇਆ ਕਿ ਤੁਹਾਡੀ ਟੋਲੀ ਜੈ ਜਵਾਨ ਵੀ ਕਰੇਗੀ, ਜੈ ਕਿਸਾਨ ਵੀ ਕਰੇਗੀ।

ਰਕਸ਼ਿਤ : ਜੀ ਸਰ, ਬਿਲਕੁਲ।

ਪ੍ਰਧਾਨ ਮੰਤਰੀ ਜੀ : ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਹੋ, ਮੈਂ ਵੀ ਜਾਨਣਾ ਚਾਹੁੰਦਾ ਕਿ ਤੁਹਾਡੀ ਟੈਕਨਾਲੋਜੀ ਦੀ ਸਪੱਸ਼ਟਤਾ ਕਿੰਨੀ ਹੈ।

ਰਕਸ਼ਿਤ : ਸਰ ਅਸੀਂ 50 ਸੈਂਟੀਮੀਟਰ ਤੋਂ ਘੱਟ ਦੇ ਰੈਜੂਲੇਸ਼ਨ ਤੱਕ ਜਾ ਪਾਵਾਂਗੇ ਅਤੇ ਅਸੀਂ ਇਕ ਵਾਰ ਵਿੱਚ ਲੱਗਭਗ 300 ਵਰਗ ਕਿਲੋਮੀਟਰ ਖੇਤਰ ਤੋਂ ਜ਼ਿਆਦਾ ਈਮੇਜ ਵੇਖ ਪਾਵਾਂਗੇ।

ਪ੍ਰਧਾਨ ਮੰਤਰੀ ਜੀ : ਚਲੋ ਮੈਂ ਸਮਝਦਾ ਹਾਂ ਕਿ ਜਦੋਂ ਇਹ ਗੱਲ ਦੇਸ਼ਵਾਸੀ ਸੁਣਨਗੇ ਤਾਂ ਉਨ੍ਹਾਂ ਨੂੰ ਬੜਾ ਮਾਣ ਹੋਵੇਗਾ। ਲੇਕਿਨ ਮੈਂ ਇਕ ਹੋਰ ਸਵਾਲ ਪੁੱਛਣਾ ਚਾਹਾਂਗਾ।

ਰਕਸ਼ਿਤ : ਜੀ ਸਰ।

ਪ੍ਰਧਾਨ ਮੰਤਰੀ ਜੀ : ਸਪੇਸ ਈਕੋ ਸਿਸਟਮ ਬਹੁਤ ਹੀ ਵਾਈਬਰੰਟ ਹੋ ਰਿਹਾ ਹੈ, ਹੁਣ ਤੁਹਾਡੀ ਟੀਮ ਇਸ ਵਿੱਚ ਕੀ ਬਦਲਾਓ ਵੇਖ ਰਹੀ ਹੈ।

ਕਿਸ਼ਨ : ਮੇਰਾ ਨਾਮ ਕਿਸ਼ਨ ਹੈ, ਅਸੀਂ ਇਹ 7lax5ye ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਸੀਂ ਇਨ-ਸਪੇਸ ਆਉਂਦੇ ਹੋਏ ਵੇਖਿਆ ਹੈ ਅਤੇ ਕਾਫੀ ਸਾਰੀਆਂ ਪਾਲਿਸੀਜ਼ ਵੀ ਵੇਖੀਆਂ ਹਨ। ਜਿਵੇਂ ਕਿ ‘geo-spatial 4ata Policy’ ਅਤੇ ਇੰਡੀਆ ਸਪੇਸ ਪਾਲਿਸੀ, ਅਸੀਂ ਪਿਛਲੇ 3 ਸਾਲਾਂ ਵਿੱਚ ਕਾਫੀ ਬਦਲਾਓ ਆਉਂਦੇ ਵੇਖੇ ਹਨ ਅਤੇ ਕਾਫੀ ਪ੍ਰੋਸੈਸੀਜ਼ ਅਤੇ ਕਾਫੀ ਇਨਫਰਾਟਕਚਰਜ਼ ਅਤੇ ਸਹੂਲਤਾਂ, ਇਸਰੋ ਦੇ ਇਹ ਉਪਲੱਬਧ ਅਤੇ ਕਾਫੀ ਚੰਗੇ ਤਰੀਕੇ ਨਾਲ ਹੋਏ ਹਨ। ਜਿਵੇਂ ਕਿ ਅਸੀਂ ਇਸਰੋ ਵਿੱਚ ਜਾ ਕੇ ਟੈਸਟਿੰਗ ਕਰ ਸਕਦੇ ਹਾਂ ਅਤੇ ਸਾਡੇ ਹਾਰਡਵੇਅਰ ਦਾ, ਇਹ ਕਾਫੀ ਅਸਾਨ ਤਰੀਕੇ ਨਾਲ ਅਜੇ ਹੋ ਸਕਦਾ ਹੈ। 3 ਸਾਲ ਪਹਿਲਾਂ ਜੋ Processes ਓਨੇ ਨਹੀਂ ਸਨ, ਇਹ ਕਾਫੀ ਸਹਾਇਕ ਰਿਹਾ ਹੈ ਸਾਡੇ ਲਈ, ਕਾਫੀ ਹੋਰ ਸਟਾਰਟ-ਅੱਪਸ ਦੇ ਲਈ ਵੀ ਅਤੇ ਹਾਲੀਆ 649 ਪਾਲਿਸੀਜ਼ ਦੀ ਵਜ੍ਹਾ ਨਾਲ। ਇਨ੍ਹਾਂ ਸਹੂਲਤਾਂ ਮਿਲਣ ਦੀ ਵਜ੍ਹਾ ਨਾਲ, ਸਟਾਰਟ-ਅੱਪਸ ਨੂੰ ਆਉਣ ਦੇ ਲਈ ਇਹ ਕਾਫੀ ਉਤਸ਼ਾਹਪੂਰਣ ਹੈ। ਅਜਿਹੇ ਸਟਾਰਟ-ਅੱਪਸ ਆ ਕੇ ਕਾਫੀ ਅਸਾਨੀ ਨਾਲ ਅਤੇ ਕਾਫੀ ਚੰਗੀ ਤਰ੍ਹਾਂ ਨਾਲ ਵਿਕਾਸ ਕਰ ਸਕਦੇ ਹਨ, ਅਜਿਹੇ ਖੇਤਰ ਵਿੱਚ, ਜਿਸ ਵਿੱਚ ਆਮ ਤੌਰ ’ਤੇ ਵਿਕਾਸ ਕਰਨਾ ਬਹੁਤ ਮਹਿੰਗਾ ਅਤੇ ਸਮੇਂ ਦੀ ਖਪਤ ਕਰਨ ਵਾਲਾ ਹੁੰਦਾ ਹੈ। ਲੇਕਿਨ ਹਾਲੀਆ ਪਾਲਿਸੀਜ਼ ਅਤੇ ਇਨਸਪੇਸ ਦੇ ਆਉਣ ਤੋਂ ਬਾਅਦ ਕਾਫੀ ਚੀਜ਼ਾਂ ਅਸਾਨ ਹੋਈਆਂ ਹਨ ਸਟਾਰਟ-ਅੱਪਸ ਦੇ ਲਈ। ਮੇਰੇ ਮਿੱਤਰ ਡੇਨਿਲ ਚਾਵੜਾ ਵੀ ਇਸ ਬਾਰੇ ਕੁਝ ਬੋਲਣਾ ਚਾਹੁਣਗੇ।

ਪ੍ਰਧਾਨ ਮੰਤਰੀ ਜੀ : ਡੇਨਿਲ ਦੱਸੋ।

ਡੇਨਿਲ : ਸਰ ਅਸੀਂ ਇਕ ਹੋਰ ਚੀਜ਼ ਵੇਖੀ ਹੈ, ਜਿਵੇਂ ਅਸੀਂ ਵੇਖਿਆ ਕਿ ਜੋ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ, ਉਨ੍ਹਾਂ ਦੀ ਸੋਚ ਵਿੱਚ ਬਦਲਾਓ ਵੇਖਿਆ ਹੈ। ਉਹ ਪਹਿਲਾਂ ਬਾਹਰ ਜਾ ਕੇ ਹਾਇਰ ਸਟੱਡੀਜ਼ ਕਰਨਾ ਚਾਹੁੰਦੇ ਸਨ, ਉੱਥੇ ਕੰਮ ਕਰਨਾ ਚਾਹੁੰਦੇ ਸਨ, ਸਪੇਸ ਡੋਮੇਨ ਵਿੱਚ ਪਰ ਹੁਣ ਕਿਉਂਕਿ ਇੰਡੀਆ ਵਿੱਚ ਇਕ ਸਪੇਸ ਈਕੋ ਸਿਸਟਮ ਬਹੁਤ ਚੰਗੇ ਤਰੀਕੇ ਨਾਲ ਆ ਰਿਹਾ ਹੈ ਤਾਂ ਇਸ ਕਾਰਣ ਉਹ ਲੋਕ ਇੰਡੀਆ ਵਾਪਸ ਆ ਕੇ ਇਸ ਈਕੋ ਸਿਸਟਮ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਹ ਕਾਫੀ ਚੰਗਾ ਫੀਡਬੈਕ ਸਾਨੂੰ ਮਿਲਿਆ ਹੈ। ਸਾਡੀ ਖੁਦ ਦੀ ਕੰਪਨੀ ਵਿੱਚ ਕੁਝ ਲੋਕ ਵਾਪਸ ਆ ਕੇ ਕੰਮ ਕਰ ਰਹੇ ਹਨ, ਇਸੇ ਵਜ੍ਹਾ ਨਾਲ।

ਪ੍ਰਧਾਨ ਮੰਤਰੀ ਜੀ : ਮੈਨੂੰ ਲੱਗਦਾ ਹੈ ਕਿ ਤੁਸੀਂ ਦੋਵਾਂ ਨੇ ਜੋ ਪਹਿਲੂ ਦੱਸੇ, ਕਿਸ਼ਨ ਨੇ ਅਤੇ ਡੈਨਿਲ ਦੋਵਾਂ ਨੇ, ਮੈਂ ਜ਼ਰੂਰ ਮੰਨਦਾ ਹਾਂ ਕਿ ਬਹੁਤ ਸਾਰੇ ਲੋਕਾਂ ਦਾ ਇਸ ਪਾਸੇ ਧਿਆਨ ਨਹੀਂ ਗਿਆ ਹੋਵੇਗਾ ਕਿ ਇਕ ਖੇਤਰ ਵਿੱਚ ਜਦੋਂ ਸੁਧਾਰ ਹੁੰਦਾ ਹੈ ਤਾਂ ਸੁਧਾਰ ਦੇ ਕਿੰਨੇ ਜ਼ਿਆਦਾ ਪ੍ਰਭਾਵ ਹੁੰਦੇ ਹਨ। ਕਿੰਨੇ ਲੋਕਾਂ ਦਾ ਲਾਭ ਹੁੰਦਾ ਹੈ ਅਤੇ ਜੋ ਤੁਹਾਡੇ ਵਰਨਣ ਨਾਲ, ਕਿਉਂਕਿ ਤੁਸੀਂ ਉਸ ਫੀਲਡ ਵਿੱਚ ਹੋ, ਤੁਹਾਡੇ ਧਿਆਨ ਵਿੱਚ ਜ਼ਰੂਰ ਆਉਂਦਾ ਹੈ, ਤੁਸੀਂ ਵੇਖਿਆ ਵੀ ਹੈ ਕਿ ਦੇਸ਼ ਦੇ ਨੌਜਵਾਨ ਹੁਣ ਇਸ ਫੀਲਡ ਵਿੱਚ ਇੱਥੇ ਹੀ ਆਪਣਾ ਭਵਿੱਖ ਅਜ਼ਮਾਉਣਾ ਚਾਹੁੰਦੇ ਹਨ, ਆਪਣੇ ਟੈਲੰਟ ਦੀ ਵਰਤੋਂ ਕਰਨਾ ਚਾਹੁੰਦੇ ਹਨ। ਬਹੁਤ ਚੰਗਾ ਨਿਰੀਖਣ ਹੈ ਤੁਹਾਡਾ। ਇਕ ਹੋਰ ਸਵਾਲ ਮੈਂ ਪੁੱਛਣਾ ਚਾਹਾਂਗਾ, ਤੁਸੀਂ ਉਨ੍ਹਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਸਟਾਰਟ-ਅੱਪਸ ਅਤੇ ਸਪੇਸ ਸੈਕਟਰ ਵਿੱਚ ਸਫਲਤਾ ਹਾਸਿਲ ਕਰਨਾ ਚਾਹੁੰਦੇ ਹਨ।

ਪ੍ਰਨਿਤ : ਮੈਂ ਪ੍ਰਨਿਤ ਗੱਲ ਕਰ ਰਿਹਾ ਹਾਂ। ਮੈਂ ਸਵਾਲ ਦਾ ਜਵਾਬ ਦਿਆਂਗਾ।

ਪ੍ਰਧਾਨ ਮੰਤਰੀ ਜੀ : ਹਾਂ ਪ੍ਰਨਿਤ ਦੱਸੋ।

ਪ੍ਰਨਿਤ : ਸਰ ਮੈਂ ਆਪਣੇ ਕੁਝ ਸਾਲਾਂ ਦੇ ਤਜ਼ਰਬੇ ਤੋਂ ਦੋ ਚੀਜ਼ਾਂ ਕਹਿਣਾ ਚਾਹਾਂਗਾ। ਸਭ ਤੋਂ ਪਹਿਲੀ ਜੇਕਰ ਆਪਣੇ ਨੂੰ ਸਟਾਰਟਅੱਪ ਕਰਨਾ ਹੋਵੇ ਤਾਂ ਇਹੀ ਮੌਕਾ ਹੈ, ਕਿਉਂਕਿ ਪੂਰੀ ਦੁਨੀਆਂ ਵਿੱਚ ਇੰਡੀਆ ਅੱਜ ਉਹ ਦੇਸ਼ ਹੈ, ਜਿਸ ਦੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਕੋਲ ਮੌਕੇ ਬਹੁਤ ਜ਼ਿਆਦਾ ਹਨ। ਜਿਵੇਂ ਮੈਂ 24 ਸਾਲ ਦੀ ਉਮਰ ਵਿੱਚ ਇਹ ਸੋਚ ਕੇ ਮਾਣ ਮਹਿਸੂਸ ਕਰਦਾ ਹਾਂ ਕਿ ਅਗਲੇ ਸਾਲ ਸਾਡੀ ਇਕ ਸੈਟੇਲਾਈਟ ਲਾਂਚ ਹੋਵੇਗੀ, ਜਿਸ ਦੇ ਅਧਾਰ ’ਤੇ ਆਪਣੀ ਸਰਕਾਰ ਕੁਝ ਮਹੱਤਵਪੂਰਣ ਫੈਸਲੇ ਲਵੇਗੀ ਅਤੇ ਉਸ ਵਿੱਚ ਸਾਡਾ ਛੋਟਾ ਜਿਹਾ ਯੋਗਦਾਨ ਹੈ। ਅਜਿਹੇ ਕੁਝ ਰਾਸ਼ਟਰੀ ਮਹੱਤਵ ਵਾਲੇ ਪ੍ਰੋਜੈਕਟਸ ਵਿੱਚ ਕੰਮ ਕਰਨ ਨੂੰ ਮਿਲੇ, ਇਹ ਅਜਿਹੀ ਇੰਡਸਟਰੀ ਅਤੇ ਇਹ ਅਜਿਹਾ ਸਮਾਂ ਹੈ ਕਿ ਇਹ ਸਪੇਸ ਇੰਡਸਟਰੀ ਅੱਜ, ਹੁਣ ਸਟਾਰਟ ਹੋ ਰਹੀ ਹੈ। ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਮੌਕਾ ਨਾ ਸਿਰਫ ਪ੍ਰਭਾਵ ਲਈ, ਸਗੋਂ ਉਨ੍ਹਾਂ ਦੇ ਖੁਦ ਦੇ ਆਰਥਿਕ ਲਾਭ ਲਈ, ਇਕ ਵੈਸ਼ਵਿਕ ਸਮੱਸਿਆ ਹੱਲ ਕਰਨ ਦੇ ਲਈ ਵੀ ਹੈ। ਅਸੀਂ ਆਪਸ ਵਿੱਚ ਇਹੀ ਗੱਲਾਂ ਕਰਦੇ ਹਾਂ ਕਿ ਬਚਪਨ ਵਿੱਚ ਜਦੋਂ ਇਹ ਕਹਿੰਦੇ ਸੀ ਕਿ ਵੱਡੇ ਹੋ ਕੇ ਐਕਟਰ ਬਣਾਂਗੇ, ਖਿਡਾਰੀ ਬਣਾਂਗੇ ਤਾਂ ਇੱਥੇ ਅਜਿਹੀਆਂ ਕੁਝ ਚੀਜ਼ਾਂ ਹੁੰਦੀਆਂ ਸਨ ਪਰ ਜੇਕਰ ਅੱਜ ਅਸੀਂ ਇਹ ਸੁਣੀਏ ਕਿ ਕੋਈ ਵੱਡਾ ਹੋ ਕੇ ਇਹ ਕਹਿੰਦਾ ਹੈ ਕਿ ਮੈਂ ਵੱਡਾ ਹੋ ਕੇ 5ntrepreneur ਬਣਨਾ ਹੈ, ਸਪੇਸ ਇੰਡਸਟਰੀ ਵਿੱਚ ਕੰਮ ਕਰਨਾ ਹੈ, ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਪੂਰੇ ਬਦਲਾਓ ਵਿੱਚ ਇਕ ਛੋਟਾ ਜਿਹਾ ਯੋਗਦਾਨ ਪਾ ਰਹੇ ਹਾਂ।

ਪ੍ਰਧਾਨ ਮੰਤਰੀ ਜੀ : ਸਾਥੀਓ, ਇਕ ਤਰ੍ਹਾਂ ਨਾਲ ਪ੍ਰਨਿਤ, ਕਿਸ਼ਨ, ਡੇਨਿਲ, ਰਕਸ਼ਿਤ, ਸੂਯੱਸ਼ ਜਿੰਨੀ ਮਜ਼ਬੂਤ ਤੁਹਾਡੀ ਦੋਸਤੀ ਹੈ, ਓਨਾ ਹੀ ਮਜ਼ਬੂਤ ਤੁਹਾਡਾ ਸਟਾਰਟ-ਅੱਪਸ ਵੀ ਹੈ ਤਾਂ ਹੀ ਤੁਸੀਂ ਲੋਕ ਇੰਨਾ ਸ਼ਾਨਦਾਰ ਕੰਮ ਕਰ ਰਹੇ ਹੋ। ਮੈਨੂੰ ਕੁਝ ਸਾਲ ਪਹਿਲਾਂ ਆਈ. ਆਈ. ਟੀ. ਮਦਰਾਸ ਜਾਣ ਦਾ ਮੌਕਾ ਮਿਲਿਆ ਸੀ। ਮੈਂ ਉਸ ਸੰਸਥਾਨ ਦੀ ਉੱਤਮਤਾ ਨੂੰ ਖੁਦ ਮਹਿਸੂਸ ਕੀਤਾ ਹੈ। ਵੈਸੇ ਵੀ ਆਈ. ਆਈ. ਟੀ. ਦੇ ਸਬੰਧ ਵਿੱਚ ਇਕ ਸਨਮਾਨ ਦਾ ਭਾਵ ਹੈ। ਉੱਥੋਂ ਨਿਕਲਣ ਵਾਲੇ ਸਾਡੇ ਲੋਕ ਜਦੋਂ ਭਾਰਤ ਦੇ ਲਈ ਕੰਮ ਕਰਦੇ ਹਨ ਤਾਂ ਜ਼ਰੂਰ ਕੁਝ ਨਾ ਕੁਝ ਚੰਗਾ ਯੋਗਦਾਨ ਦਿੰਦੇ ਹਨ। ਤੁਹਾਨੂੰ ਸਾਰਿਆਂ ਨੂੰ ਅਤੇ ਸਪੇਸ ਸੈਕਟਰ ਵਿੱਚ ਕੰਮ ਕਰਨ ਵਾਲੇ ਦੂਸਰੇ ਸਟਾਰਟ-ਅੱਪਸ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡੇ ਪੰਜਾਂ ਸਾਥੀਆਂ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਾ। ਚਲੋ ਬਹੁਤ-ਬਹੁਤ ਧੰਨਵਾਦ ਦੋਸਤੋ।

ਸੂਯੱਸ਼ : ਥੈਂਕ ਯੂ ਸੋ ਮਚ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਸਾਲ ਮੈਂ ਲਾਲ ਕਿਲ੍ਹੇ ਤੋਂ ਬਿਨਾਂ ਪੌਲੀਟੀਕਲ ਬੈਕਗਰਾਊਂਡ ਵਾਲੇ ਇਕ ਲੱਖ ਨੌਜਵਾਨਾਂ ਨੂੰ ਪੌਲੀਟੀਕਲ ਸਿਸਟਮ ਨਾਲ ਜੋੜਨ ਦਾ ਸੱਦਾ ਦਿੱਤਾ ਹੈ। ਮੇਰੀ ਇਸ ਗੱਲ ’ਤੇ ਜ਼ਬਰਦਸਤ ਪ੍ਰਤੀਕਿਰਿਆ ਹੋਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨ ਰਾਜਨੀਤੀ ਵਿੱਚ ਆਉਣ ਨੂੰ ਤਿਆਰ ਬੈਠੇ ਹਨ। ਬਸ ਉਨ੍ਹਾਂ ਨੂੰ ਸਹੀ ਮੌਕੇ ਅਤੇ ਸਹੀ ਰਹਿਨੁਮਾਈ ਦੀ ਲੋੜ ਹੈ। ਇਸ ਵਿਸ਼ੇ ’ਤੇ ਮੈਨੂੰ ਦੇਸ਼ ਭਰ ਦੇ ਨੌਜਵਾਨਾਂ ਦੇ ਪੱਤਰ ਵੀ ਮਿਲੇ ਹਨ। ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਲੋਕਾਂ ਨੇ ਮੈਨੂੰ ਕਈ ਤਰ੍ਹਾਂ ਦੇ ਸੁਝਾਅ ਵੀ ਭੇਜੇ ਹਨ। ਕੁਝ ਨੌਜਵਾਨਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਇਹ ਉਨ੍ਹਾਂ ਦੇ ਲਈ ਵਾਕਿਆ ਹੀ ਕਲਪਨਾ ਤੋਂ ਪਰ੍ਹੇ ਹੈ। ਦਾਦਾ ਜਾਂ ਮਾਤਾ-ਪਿਤਾ ਦੀ ਕੋਈ ਰਾਜਨੀਤਿਕ ਵਿਰਾਸਤ ਨਾ ਹੋਣ ਦੀ ਵਜ੍ਹਾ ਨਾਲ, ਉਹ ਰਾਜਨੀਤੀ ਵਿੱਚ ਚਾਹ ਕੇ ਵੀ ਨਹੀਂ ਆ ਪਾਉਂਦੇ ਸਨ। ਕੁਝ ਨੌਜਵਾਨਾਂ ਨੇ ਲਿਖਿਆ ਹੈ ਕਿ ਉਨ੍ਹਾਂ ਕੋਲ ਜ਼ਮੀਨੀ ਪੱਧਰ ’ਤੇ ਕੰਮ ਕਰਨ ਦਾ ਚੰਗਾ ਅਨੁਭਵ ਹੈ, ਇਸ ਲਈ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਮਦਦਗਾਰ ਬਣ ਸਕਦੇ ਹਨ। ਕੁਝ ਨੌਜਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਪਰਿਵਾਰਵਾਦੀ ਰਾਜਨੀਤੀ ਨਵੀਆਂ ਪ੍ਰਤਿਭਾਵਾਂ ਨੂੰ ਕੁਚਲ ਦਿੰਦੀ ਹੈ। ਕੁਝ ਨੌਜਵਾਨਾਂ ਨੇ ਕਿਹਾ ਇਸ ਤਰ੍ਹਾਂ ਦੇ ਯਤਨਾਂ ਨਾਲ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤੀ ਮਿਲੇਗੀ। ਮੈਂ ਇਸ ਵਿਸ਼ੇ ’ਤੇ ਸੁਝਾਅ ਭੇਜਣ ਲਈ ਹਰ ਕਿਸੇ ਦਾ ਧੰਨਵਾਦ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਹੁਣ ਸਾਡੇ ਸਮੂਹਿਕ ਯਤਨਾਂ ਨਾਲ ਅਜਿਹੇ ਨੌਜਵਾਨ, ਜਿਨ੍ਹਾਂ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈ, ਉਹ ਵੀ ਰਾਜਨੀਤੀ ਵਿੱਚ ਅੱਗੇ ਆ ਸਕਣਗੇ। ਉਨ੍ਹਾਂ ਦਾ ਅਨੁਭਵ ਅਤੇ ਉਨ੍ਹਾਂ ਦਾ ਜੋਸ਼ ਦੇਸ਼ ਦੇ ਕੰਮ ਆਵੇਗਾ।

ਸਾਥੀਓ, ਸੁਤੰਤਰਤਾ ਸੰਗਰਾਮ ਦੇ ਦੌਰਾਨ ਵੀ ਸਮਾਜ ਦੇ ਹਰ ਖੇਤਰ ਤੋਂ ਅਜਿਹੇ ਅਨੇਕਾਂ ਲੋਕ ਸਾਹਮਣੇ ਆਏ ਸਨ, ਜਿਨ੍ਹਾਂ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਸੀ। ਉਨ੍ਹਾਂ ਨੇ ਖੁਦ ਨੂੰ ਭਾਰਤ ਦੀ ਆਜ਼ਾਦੀ ਲਈ ਝੌਂਕ ਦਿੱਤਾ ਸੀ। ਅੱਜ ਸਾਨੂੰ ਵਿਕਸਿਤ ਭਾਰਤ ਦਾ ਟੀਚਾ ਪ੍ਰਾਪਤ ਕਰਨ ਦੇ ਲਈ ਇਕ ਵਾਰ ਫਿਰ ਉਸੇ ਭਾਵਨਾ ਦੀ ਲੋੜ ਹੈ। ਮੈਂ ਆਪਣੇ ਸਾਰੇ ਨੌਜਵਾਨ ਸਾਥੀਆਂ ਨੂੰ ਕਹਾਂਗਾ ਕਿ ਇਸ ਮੁਹਿੰਮ ਨਾਲ ਜ਼ਰੂਰ ਜੁੜਨ। ਤੁਹਾਡਾ ਇਹ ਕਦਮ ਆਪਣੇ ਅਤੇ ਦੇਸ਼ ਦੇ ਭਵਿੱਖ ਨੂੰ ਬਦਲਣ ਵਾਲਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ‘ਹਰ ਘਰ ਤਿਰੰਗਾ ਅਤੇ ਪੂਰਾ ਦੇਸ਼ ਤਿਰੰਗਾ’ ਇਸ ਵਾਰ ਇਹ ਮੁਹਿੰਮ ਆਪਣੀ ਪੂਰੀ ਉਚਾਈ ’ਤੇ ਰਹੀ। ਦੇਸ਼ ਦੇ ਕੋਨੇ-ਕੋਨੇ ਤੋਂ ਇਸ ਮੁਹਿੰਮ ਨਾਲ ਜੁੜੀਆਂ ਅਨੋਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅਸੀਂ ਘਰਾਂ ’ਤੇ ਤਿਰੰਗਾ ਲਹਿਰਾਉਂਦੇ ਵੇਖਿਆ - ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਤਿਰੰਗਾ ਵੇਖਿਆ। ਲੋਕਾਂ ਨੇ ਆਪਣੀਆਂ ਦੁਕਾਨਾਂ-ਦਫਤਰਾਂ ’ਚ ਤਿਰੰਗਾ ਲਗਾਇਆ। ਲੋਕਾਂ ਨੇ ਆਪਣੇ ਡੈਸਕਟੌਪ, ਮੋਬਾਇਲ ਅਤੇ ਗੱਡੀਆਂ ਵਿੱਚ ਵੀ ਤਿਰੰਗਾ ਲਗਾਇਆ, ਜਦੋਂ ਸਾਰੇ ਲੋਕ ਇਕੱਠੇ ਜੁੜ ਕੇ ਆਪਣੀ ਭਾਵਨਾ ਪ੍ਰਗਟ ਕਰਦੇ ਹਨ ਤਾਂ ਇਸੇ ਤਰ੍ਹਾਂ ਹਰ ਮੁਹਿੰਮ ਨੂੰ ਚਾਰ ਚੰਨ ਲੱਗ ਜਾਂਦੇ ਹਨ। ਹੁਣੇ ਤੁਸੀਂ ਆਪਣੇ ਟੀ. ਵੀ. ਸਕਰੀਨ ’ਤੇ ਜੋ ਤਸਵੀਰਾਂ ਵੇਖ ਰਹੇ ਹੋ, ਇਹ ਜੰਮੂ-ਕਸ਼ਮੀਰ ਦੇ ਰਿਆਸੀ ਦੀਆਂ ਹਨ, ਉੱਥੇ 750 ਮੀਟਰ ਲੰਬੇ ਝੰਡੇ ਦੇ ਨਾਲ ਤਿਰੰਗਾ ਰੈਲੀ ਕੱਢੀ ਗਈ ਅਤੇ ਰੈਲੀ ਦੁਨੀਆਂ ਦੇ ਸਭ ਤੋਂ ਉੱਚੇ ਚਿਨਾਬ ਰੇਲਵੇ ਬਿ੍ਰਜ ’ਤੇ ਕੱਢੀ ਗਈ, ਜਿਸ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਵੇਖਿਆ, ਉਸ ਦਾ ਮਨ ਖੁਸ਼ੀ ਨਾਲ ਝੂਮ ਉੱਠਿਆ। ਸ਼੍ਰੀਨਗਰ ਦੀ ਡੱਲ ਝੀਲ ਵਿੱਚ ਵੀ ਤਿਰੰਗਾ ਯਾਤਰਾ ਦੀਆਂ ਮਨਮੋਹਕ ਤਸਵੀਰਾਂ ਅਸੀਂ ਸਾਰਿਆਂ ਨੇ ਵੇਖੀਆਂ। ਅਰੁਣਾਚਲ ਪ੍ਰਦੇਸ਼ ਦੇ ਈਸਟ ਕਾਮੇਂਗ ਜ਼ਿਲ੍ਹੇ ਵਿੱਚ ਵੀ 600 ਫੁੱਟ ਲੰਬੇ ਤਿਰੰਗੇ ਦੇ ਨਾਲ ਯਾਤਰਾ ਕੱਢੀ ਗਈ। ਦੇਸ਼ ਦੇ ਹੋਰ ਰਾਜਾਂ ਤੋਂ ਵੀ ਇਸੇ ਤਰ੍ਹਾਂ ਹਰ ਉਮਰ ਦੇ ਲੋਕ ਅਜਿਹੀਆਂ ਤਿਰੰਗਾ ਯਾਤਰਾਵਾਂ ਵਿੱਚ ਸ਼ਾਮਿਲ ਹੋਏ। ਸੁਤੰਤਰਤਾ ਦਿਵਸ ਹੁਣ ਇਕ ਸਮਾਜਿਕ ਪੁਰਬ ਵੀ ਬਣਦਾ ਜਾ ਰਿਹਾ ਹੈ, ਇਹ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ। ਲੋਕ ਆਪਣੇ ਘਰਾਂ ਨੂੰ ਤਿਰੰਗਾ ਮਾਲਾ ਨਾਲ ਸਜਾਉਂਦੇ ਹਨ। ‘ਸਵੈ ਸੇਵੀ ਸੰਸਥਾਵਾਂ’ ਨਾਲ ਜੁੜੀਆਂ ਔਰਤਾਂ ਲੱਖਾਂ ਝੰਡੇ ਤਿਆਰ ਕਰਦੀਆਂ ਹਨ, ਈ-ਕਾਮਰਸ ਪਲੇਟਫਾਰਮ ’ਤੇ ਤਿਰੰਗੇ ਵਿੱਚ ਰੰਗੇ ਸਮਾਨਾਂ ਦੀ ਵਿੱਕਰੀ ਵਧ ਜਾਂਦੀ ਹੈ। ਸੁਤੰਤਰਤਾ ਦਿਵਸ ਦੇ ਮੌਕੇ ’ਤੇ ਦੇਸ਼ ਦੇ ਹਰ ਕੋਨੇ ਜਲ-ਥਲ, ਆਕਾਸ਼ ਹਰ ਜਗ੍ਹਾ ਸਾਡੇ ਝੰਡੇ ਦੇ ਤਿੰਨ ਰੰਗ ਵਿਖਾਈ ਦਿੰਦੇ ਹਨ। ਹਰ ਘਰ ਤਿਰੰਗਾ ਵੈਬਸਾਈਟ ’ਤੇ 5 ਕਰੋੜ ਤੋਂ ਜ਼ਿਆਦਾ ਸੈਲਫੀਆਂ ਪੋਸਟ ਕੀਤੀਆਂ ਗਈਆਂ। ਇਸ ਮੁਹਿੰਮ ਨੇ ਪੂਰੇ ਦੇਸ਼ ਨੂੰ ਇਕ ਸੂਤਰ ਵਿੱਚ ਬੰਨ੍ਹ ਦਿੱਤਾ ਹੈ ਅਤੇ ਇਹੀ ਤਾਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਇਨਸਾਨਾਂ ਅਤੇ ਜਾਨਵਰਾਂ ਦੇ ਪਿਆਰ ਬਾਰੇ ਤੁਸੀਂ ਕਿੰਨੀਆਂ ਸਾਰੀਆਂ ਹੀ ਫਿਲਮਾਂ ਵੇਖੀਆਂ ਹੋਣਗੀਆਂ, ਲੇਕਿਨ ਇਕ ਰੀਅਲ ਸਟੋਰੀ ਇਨ੍ਹੀਂ ਦਿਨੀਂ ਅਸਮ ਵਿੱਚ ਬਣ ਰਹੀ ਹੈ। ਅਸਮ ਵਿੱਚ ਤਿੰਨਸੁਕੀਆ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਬਾਰੇਕੁਰੀ ਮੋਰਾਨ ਸਮੁਦਾਇ ਦੇ ਲੋਕ ਰਹਿੰਦੇ ਹਨ। ਇਸੇ ਪਿੰਡ ’ਚ ਰਹਿੰਦੇ ਹਨ ‘ਹੁਲਾਕ ਗਿਬਨ’, ਜਿਨ੍ਹਾਂ ਨੂੰ ਇੱਥੇ ‘ਹੋਲੋਬੰਦਰ’ ਕਿਹਾ ਜਾਂਦਾ ਹੈ। ਹੁਲਾਕ ਗਿਬਨਜ਼ ਨੇ ਇਸ ਪਿੰਡ ਵਿੱਚ ਹੀ ਆਪਣਾ ਬਸੇਰਾ ਬਣਾ ਲਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਪਿੰਡ ਦੇ ਲੋਕਾਂ ਦਾ ਹੁਲਾਕ ਗਿਬਨ ਦੇ ਨਾਲ ਬਹੁਤ ਗਹਿਰਾ ਸਬੰਧ ਹੈ। ਪਿੰਡ ਦੇ ਲੋਕ ਅੱਜ ਵੀ ਆਪਣੀਆਂ ਰਵਾਇਤੀ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹਨ। ਇਸ ਲਈ ਉਨ੍ਹਾਂ ਨੇ ਉਹ ਸਾਰੇ ਕੰਮ ਕੀਤੇ, ਜਿਸ ਨਾਲ ਗਿਬਨਸ ਨਾਲ ਉਨ੍ਹਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣ। ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਗਿਬਨਸ ਨੂੰ ਕੇਲੇ ਬਹੁਤ ਪਸੰਦ ਹਨ ਤਾਂ ਉਨ੍ਹਾਂ ਨੇ ਕੇਲੇ ਦੀ ਖੇਤੀ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਤੈਅ ਕੀਤਾ ਕਿ ਗਿਬਨਸ ਦੇ ਜਨਮ ਅਤੇ ਮੌਤ ਨਾਲ ਜੁੜੇ ਰੀਤੀ-ਰਿਵਾਜ਼ਾਂ ਨੂੰ ਉਂਝ ਹੀ ਪੂਰੇ ਕਰਨਗੇ, ਜਿਵੇਂ ਉਹ ਆਪਣੇ ਲੋਕਾਂ ਦੇ ਲਈ ਕਰਦੇ ਹਨ। ਉਨ੍ਹਾਂ ਨੇ ਗਿਬਨਸ ਦੇ ਨਾਮ ਵੀ ਰੱਖੇ ਹਨ। ਹੁਣੇ ਜਿਹੇ ਹੀ ਗਿਬਨਸ ਨੂੰ ਕੋਲੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਦੇ ਕਾਰਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਿਰ ਇਸ ਪਿੰਡ ਦੇ ਲੋਕਾਂ ਨੇ ਸਰਕਾਰ ਦੇ ਸਾਹਮਣੇ ਇਸ ਮਾਮਲੇ ਨੂੰ ਰੱਖਿਆ ਅਤੇ ਜਲਦੀ ਹੀ ਇਸ ਦਾ ਹੱਲ ਵੀ ਕੱਢ ਲਿਆ ਗਿਆ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਇਹ ਗਿਬਨਸ ਤਸਵੀਰਾਂ ਦੇ ਲਈ ਪੋਜ਼ ਵੀ ਦਿੰਦੇ ਹਨ।

ਸਾਥੀਓ, ਪਸ਼ੂਆਂ ਦੇ ਪ੍ਰਤੀ ਪ੍ਰੇਮ ਵਿੱਚ ਸਾਡੇ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨ ਸਾਥੀ ਵੀ ਕਿਸੇ ਤੋਂ ਪਿੱਛੇ ਨਹੀਂ ਹਨ। ਅਰੁਣਾਚਲ ਵਿੱਚ ਸਾਡੇ ਕੁਝ ਨੌਜਵਾਨ ਸਾਥੀਆਂ ਨੇ ਥ੍ਰੀ-ਡੀ ਪਿ੍ਰੰਟਿੰਗ ਟੈਕਨਾਲੋਜੀ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ - ਜਾਣਦੇ ਹੋ ਕਿਉਂ। ਕਿਉਂਕਿ ਉਹ ਜੰਗਲੀ ਜੀਵਾਂ ਨੂੰ ਸਿੰਙਾਂ ਅਤੇ ਦੰਦਾਂ ਦੇ ਲਈ ਸ਼ਿਕਾਰ ਹੋਣ ਤੋਂ ਬਚਾਉਣਾ ਚਾਹੁੰਦੇ ਹਨ। ਨਾਬਮ ਬਾਪੂ ਅਤੇ ਲਿਖਾ ਨਾਨਾ ਦੀ ਅਗਵਾਈ ਵਿੱਚ ਇਹ ਟੀਮ ਜਾਨਵਰਾਂ ਦੇ ਵੱਖ-ਵੱਖ ਹਿੱਸਿਆਂ ਦੀ ਥ੍ਰੀ-ਡੀ ਪਿ੍ਰੰਟਿੰਗ ਕਰਦੀ ਹੈ। ਜਾਨਵਰਾਂ ਦੇ ਸਿੰਙ ਹੋਣ, ਦੰਦ ਹੋਣ ਇਹ ਸਾਰੇ ਥ੍ਰੀ-ਡੀ ਪਿ੍ਰੰਟਿੰਗ ਨਾਲ ਤਿਆਰ ਹੁੰਦੇ ਹਨ। ਇਸ ਤੋਂ ਫਿਰ ਡਰੈੱਸ ਅਤੇ ਟੋਪੀ ਵਰਗੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਹ ਗਜਬ ਦਾ ਅਲਟਰਨੇਟਿਵ ਹੈ, ਜਿਸ ਵਿੱਚ ਬਾਇਡੀਗ੍ਰੇਡੇਬਲ ਸਮੱਗਰੀ ਦੀ ਵਰਤੋਂ ਹੁੰਦੀ ਹੈ। ਅਜਿਹੇ ਅਨੋਖੇ ਯਤਨਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਮੈਂ ਤਾਂ ਕਹਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸਟਾਰਟ-ਅੱਪਸ ਇਸ ਖੇਤਰ ਵਿੱਚ ਸਾਹਮਣੇ ਆਉਣ ਤਾਂ ਜੋ ਸਾਡੇ ਪਸ਼ੂਆਂ ਦੀ ਰੱਖਿਆ ਹੋ ਸਕੇ ਅਤੇ ਪ੍ਰੰਪਰਾ ਵੀ ਚੱਲਦੀ ਰਹੇ।

ਮੇਰੇ ਪਿਆਰੇ ਦੇਸ਼ਵਾਸੀਓ, ਮੱਧ ਪ੍ਰਦੇਸ਼ ਦੇ ਝਾਬੂਆ ਵਿੱਚ ਕੁਝ ਅਜਿਹਾ ਸ਼ਾਨਦਾਰ ਹੋ ਰਿਹਾ ਹੈ, ਜਿਸ ਬਾਰੇ ਤੁਹਾਨੂੰ ਜ਼ਰੂਰ ਜਾਨਣਾ ਚਾਹੀਦਾ ਹੈ। ਉੱਥੇ ਸਾਡੇ ਸਫਾਈ ਕਰਮੀ ਭੈਣ-ਭਰਾਵਾਂ ਨੇ ਕਮਾਲ ਕਰ ਦਿੱਤਾ ਹੈ। ਇਨ੍ਹਾਂ ਭੈਣ-ਭਰਾਵਾਂ ਨੇ ਆਪਣੇ ‘ਵੇਸਟ ਟੂ ਵੈਲਥ’ ਦਾ ਸੰਦੇਸ਼ ਸੱਚਾਈ ਵਿੱਚ ਬਦਲ ਕੇ ਵਿਖਾਇਆ ਹੈ। ਇਸ ਟੀਮ ਨੇ ਝਾਬੂਆ ਦੇ ਇਕ ਪਾਰਕ ਵਿੱਚ ਕਚਰੇ ਨਾਲ ਅਨੋਖਾ ਆਰਟ ਵਰਕ ਤਿਆਰ ਕੀਤਾ ਹੈ। ਆਪਣੇ ਇਸ ਕੰਮ ਦੇ ਲਈ ਉਨ੍ਹਾਂ ਨੇ ਆਲੇ-ਦੁਆਲੇ ਦੇ ਖੇਤਰਾਂ ਤੋਂ ਪਲਾਸਟਿਕ ਕਚਰਾ, ਇਸਤੇਮਾਲ ਕੀਤੀਆਂ ਹੋਈਆਂ ਬੋਤਲਾਂ, ਟਾਇਰਾਂ ਅਤੇ ਪਾਈਪ ਇਕੱਠੇ ਕੀਤੇ। ਇਨ੍ਹਾਂ ਆਰਟ ਵਰਕ ਵਿੱਚ ਹੈਲੀਕਾਪਟਰ, ਕਾਰ ਅਤੇ ਤੋਪਾਂ ਵੀ ਸ਼ਾਮਿਲ ਹਨ। ਖੂਬਸੂਰਤ ਹੈਂਗਿੰਗ ਫਲਾਵਰ ਪੋਰਟ ਵੀ ਬਣਾਏ ਗਏ ਹਨ। ਇੱਥੇ ਇਸਤੇਮਾਲ ਕੀਤੇ ਗਏ ਟਾਇਰਾਂ ਦੀ ਵਰਤੋਂ ਅਰਾਮਦਾਇਕ ਬੈਂਚ ਬਣਾਉਣ ਦੇ ਲਈ ਕੀਤੀ ਗਈ ਹੈ। ਸਫਾਈ ਕਰਮਚਾਰੀਆਂ ਦੀ ਇਸ ਟੀਮ ਨੇ ਰੀਡਿਊਸ, ਰੀਯੂਸ ਅਤੇ ਰੀਸਾਈਕਲ ਦਾ ਮੰਤਰ ਅਪਣਾਇਆ ਹੈ, ਉਨ੍ਹਾਂ ਦੇ ਯਤਨਾਂ ਨਾਲ ਪਾਰਕ ਬਹੁਤ ਹੀ ਸੁੰਦਰ ਦਿਖਾਈ ਦੇਣ ਲੱਗਾ ਹੈ। ਇਸ ਨੂੰ ਵੇਖਣ ਦੇ ਲਈ ਸਥਾਨਕ ਲੋਕਾਂ ਤੋਂ ਇਲਾਵਾ ਆਲੇ-ਦੁਆਲੇ ਦੇ ਜ਼ਿਲਿ੍ਹਆਂ ਵਿੱਚ ਰਹਿਣ ਵਾਲੇ ਵੀ ਇੱਥੇ ਪਹੁੰਚ ਰਹੇ ਹਨ।

ਸਾਥੀਓ, ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ ਵਿੱਚ ਕਈ ਸਾਰੀਆਂ ਸਟਾਰਟਅੱਪ ਟੀਮਾਂ ਵੀ ਵਾਤਾਵਰਣ ਨੂੰ ਵਧਾਵਾ ਦੇਣ ਦੇ ਲਈ ਅਜਿਹੇ ਯਤਨਾਂ ਨਾਲ ਜੁੜ ਰਹੀਆਂ ਹਨ। ਈ-ਕੌਂਸ਼ੀਅਸ ਨਾਮ ਦੀ ਇਕ ਟੀਮ ਹੈ ਜੋ ਪਲਾਸਟਿਕ ਦੇ ਕਚਰੇ ਦੀ ਵਰਤੋਂ ਨਾਲ ਈਕੋ-ਫ੍ਰੈਂਡਲੀ ਉਤਪਾਦ ਬਣਾਉਣ ਵਿੱਚ ਕਰ ਰਹੀ ਹੈ। ਇਸ ਦਾ ਆਈਡੀਆ ਉਨ੍ਹਾਂ ਨੂੰ ਸਾਡੇ ਸੈਲਾਨੀ ਥਾਵਾਂ, ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਫੈਲੇ ਕਚਰੇ ਨੂੰ ਵੇਖ ਕੇ ਆਇਆ। ਅਜਿਹੇ ਹੀ ਲੋਕਾਂ ਦੀ ਇਕ ਹੋਰ ਟੀਮ ਨੇ ਈਕੋਕਾਰੀ ਨਾਂ ਦਾ ਸਟਾਰਟਅੱਪ ਸ਼ੁਰੂ ਕੀਤਾ ਹੈ। ਇਹ ਪਲਾਸਟਿਕ ਦੇ ਕਚਰੇ ਤੋਂ ਵੱਖ-ਵੱਖ ਖੂਬਸੂਰਤ ਚੀਜ਼ਾਂ ਬਣਾਉਂਦੇ ਹਨ।

ਸਾਥੀਓ, ਟੁਆਏ ਰੀਸਾਈਕਲਿੰਗ ਵੀ ਅਜਿਹਾ ਹੀ ਇਕ ਹੋਰ ਖੇਤਰ ਹੈ, ਜਿਸ ਵਿੱਚ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ। ਤੁਸੀਂ ਵੀ ਜਾਣਦੇ ਹੋ ਕਿ ਕਈ ਬੱਚੇ ਕਿੰਨੀ ਜਲਦੀ ਖਿਡੌਣਿਆਂ ਤੋਂ ਬੋਰ ਹੋ ਜਾਂਦੇ ਹਨ, ਉੱਥੇ ਹੀ ਅਜਿਹੇ ਬੱਚੇ ਵੀ ਹਨ ਜੋ ਉਨ੍ਹਾਂ ਹੀ ਖਿਡੌਣਿਆਂ ਦਾ ਸੁਪਨਾ ਵੇਖਦੇ ਹਨ। ਅਜਿਹੇ ਖਿਡੌਣੇ, ਜਿਸ ਨਾਲ ਹੁਣ ਤੁਹਾਡੇ ਬੱਚੇ ਨਹੀਂ ਖੇਡਦੇ, ਉਨ੍ਹਾਂ ਨੂੰ ਤੁਸੀਂ ਅਜਿਹੀ ਜਗ੍ਹਾ ’ਤੇ ਦੇ ਸਕਦੇ ਹੋ, ਜਿਨ੍ਹਾਂ ਉਨ੍ਹਾਂ ਦੀ ਵਰਤੋਂ ਹੁੰਦੀ ਰਹੇ। ਇਹ ਵੀ ਵਾਤਾਵਰਣ ਦੀ ਰੱਖਿਆ ਦਾ ਇਕ ਚੰਗਾ ਰਸਤਾ ਹੈ। ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਹੀ ਵਾਤਾਵਰਣ ਵੀ ਮਜ਼ਬੂਤ ਹੋਵੇਗਾ ਅਤੇ ਦੇਸ਼ ਵੀ ਅੱਗੇ ਵਧੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨ ਪਹਿਲਾਂ ਅਸੀਂ 19 ਅਗਸਤ ਨੂੰ ਰੱਖੜੀ ਦਾ ਤਿਓਹਾਰ ਮਨਾਇਆ, ਉਸੇ ਦਿਨ ਪੂਰੀ ਦੁਨੀਆਂ ਵਿੱਚ ‘ਵਿਸ਼ਵ ਸੰਸਕ੍ਰਿਤ ਦਿਵਸ’ ਵੀ ਮਨਾਇਆ ਗਿਆ। ਅੱਜ ਵੀ ਦੇਸ਼-ਵਿਦੇਸ਼ ਵਿੱਚ ਸੰਸਕ੍ਰਿਤ ਦੇ ਪ੍ਰਤੀ ਲੋਕਾਂ ਦਾ ਵਿਸ਼ੇਸ਼ ਲਗਾਓ ਦਿਸਦਾ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਸੰਸਕ੍ਰਿਤ ਭਾਸ਼ਾ ਦੇ ਬਾਰੇ ਤਰ੍ਹਾਂ-ਤਰ੍ਹਾਂ ਦੀ ਖੋਜ ਅਤੇ ਪ੍ਰਯੋਗ ਹੋ ਰਹੇ ਹਨ। ਅੱਗੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਲਈ ਛੋਟੀ ਜਿਹੀ ਆਡੀਓ ਕਲਿੱਪ ਪਲੇਅ ਕਰ ਰਿਹਾ ਹਾਂ।

*ਆਡੀਓ**

ਸਾਥੀਓ ਇਸ ਆਡੀਓ ਦਾ ਸਬੰਧ ਯੂਰਪ ਦੇ ਇਕ ਦੇਸ਼ ਲਿਥੁਏਨੀਆ ਨਾਲ ਹੈ। ਉੱਥੇ ਇਕ ਪ੍ਰੋਫੈਸਰ Vytis Vidunas ਨੇ ਇਕ ਅਨੋਖੀ ਕੋਸ਼ਿਸ਼ ਕੀਤੀ ਹੈ ਅਤੇ ਇਸ ਨੂੰ ਨਾਮ ਦਿੱਤਾ ਹੈ - ‘ਸੰਸਕ੍ਰਿਤ ਆਨ ਦਾ ਰਿਵਰਸ’ ਕੁਝ ਲੋਕਾਂ ਦਾ ਇਕ ਗਰੁੱਪ ਉੱਥੇ ਨੇਰਿਸ ਨਦੀ ਦੇ ਕਿਨਾਰੇ ਜਮ੍ਹਾਂ ਹੋਇਆ ਅਤੇ ਉੱਥੇ ਉਨ੍ਹਾਂ ਨੇ ਵੇਦਾਂ ਤੇ ਗੀਤਾ ਦਾ ਪਾਠ ਕੀਤਾ। ਇੱਥੇ ਅਜਿਹੇ ਯਤਨ ਪਿਛਲੇ ਕੁਝ ਸਾਲਾਂ ਤੋਂ ਨਿਰੰਤਰ ਜਾਰੀ ਹਨ। ਤੁਸੀਂ ਵੀ ਸੰਸਕ੍ਰਿਤ ਨੂੰ ਅੱਗੇ ਵਧਾਉਣ ਵਾਲੇ ਅਜਿਹੇ ਯਤਨਾਂ ਨੂੰ ਸਾਹਮਣੇ ਲਿਆਉਂਦੇ ਰਹੋ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਸਾਰਿਆਂ ਦੇ ਜੀਵਨ ਵਿੱਚ ਫਿਟਨੈੱਸ ਦਾ ਬਹੁਤ ਮਹੱਤਵ ਹੈ। ਫਿਟਨੈੱਸ ਦੇ ਲਈ ਸਾਨੂੰ ਆਪਣੇ ਖਾਣ-ਪੀਣ, ਰਹਿਣ-ਸਹਿਣ ਸਾਰਿਆਂ ’ਤੇ ਧਿਆਨ ਦੇਣਾ ਹੁੰਦਾ ਹੈ। ਲੋਕਾਂ ਨੂੰ ਫਿਟਨੈੱਸ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ‘ਫਿਟ ਇੰਡੀਆ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ। ਤੰਦਰੁਸਤ ਰਹਿਣ ਦੇ ਲਈ ਅੱਜ ਹਰ ਉਮਰ, ਹਰ ਵਰਗ ਦੇ ਲੋਕ ਯੋਗ ਨੂੰ ਅਪਣਾ ਰਹੇ ਹਨ। ਲੋਕ ਆਪਣੀ ਥਾਲੀ ਵਿੱਚ ਹੁਣ ਸੁਪਰ ਫੂਡ ਮਿਲੇਟਸ ਯਾਨੀ ਸ਼੍ਰੀਅੰਨ ਨੂੰ ਜਗ੍ਹਾ ਦੇਣ ਲੱਗੇ ਹਨ। ਇਨ੍ਹਾਂ ਸਾਰਿਆਂ ਯਤਨਾਂ ਦਾ ਟੀਚਾ ਇਹੀ ਹੈ ਕਿ ਹਰ ਪਰਿਵਾਰ ਤੰਦਰੁਸਤ ਹੋਵੇ।

ਸਾਥੀਓ, ਸਾਡਾ ਪਰਿਵਾਰ, ਸਾਡਾ ਸਮਾਜ ਅਤੇ ਸਾਡਾ ਦੇਸ਼, ਇਨ੍ਹਾਂ ਸਾਰਿਆਂ ਦਾ ਭਵਿੱਖ ਸਾਡੇ ਬੱਚਿਆਂ ਦੀ ਸਿਹਤ ’ਤੇ ਨਿਰਭਰ ਹੈ। ਬੱਚਿਆਂ ਦੀ ਚੰਗੀ ਸਿਹਤ ਦੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਹੀ ਪੋਸ਼ਣ ਮਿਲਦਾ ਰਹੇ। ਬੱਚਿਆਂ ਦਾ ਪੋਸ਼ਣ ਦੇਸ਼ ਦੀ ਤਰਜ਼ੀਹ ਹੈ। ਵੈਸੇ ਤਾਂ ਉਨ੍ਹਾਂ ਦੇ ਪੋਸ਼ਣ ’ਤੇ ਪੂਰਾ ਸਾਲ ਸਾਡਾ ਧਿਆਨ ਰਹਿੰਦਾ ਹੈ, ਲੇਕਿਨ ਇਕ ਮਹੀਨਾ, ਦੇਸ਼, ਇਸ ’ਤੇ ਵਿਸ਼ੇਸ਼ ਕਰਦਾ ਹੈ। ਇਸ ਦੇ ਲਈ ਹਰ 1 ਸਤੰਬਰ ਤੋਂ 30 ਸਤੰਬਰ ਦੇ ਵਿਚਕਾਰ ਪੋਸ਼ਣ ਮਹੀਨਾ ਮਨਾਇਆ ਜਾਂਦਾ ਹੈ। ਪੋਸ਼ਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਬਣਾਉਣ ਦੇ ਲਈ ਪੋਸ਼ਣ ਮੇਲਾ, ਐਨੀਮੀਆ ਕੈਂਪ, ਨਵਜਨਮੇ ਬਾਲਾਂ ਦੇ ਘਰ ਦੀ ਵਿਜ਼ੀਟ, ਸੈਮੀਨਾਰ, ਵੈਬੀਨਾਰ ਵਰਗੇ ਕਈ ਤਰੀਕੇ ਅਪਣਾਏ ਜਾਂਦੇ ਹਨ। ਕਿੰਨੀਆਂ ਹੀ ਜਗ੍ਹਾ ’ਤੇ ਆਂਗਣਵਾੜੀ ਦੇ ਤਹਿਤ ਮਦਰ ਐਂਡ ਚਾਈਲਡ ਕਮੇਟੀ ਦੀ ਸਥਾਪਨਾ ਵੀ ਕੀਤੀ ਗਈ ਹੈ। ਇਹ ਕਮੇਟੀ ਕੁਪੋਸ਼ਿਤ ਬੱਚਿਆਂ, ਗਰਭਵਤੀ ਔਰਤਾਂ ਅਤੇ ਨਵਜਨਮੇ ਬਾਲਾਂ ਦੀਆਂ ਮਾਵਾਂ ਨੂੰ ਟਰੈਕ ਕਰਦੀ ਹੈ। ਉਨ੍ਹਾਂ ਨੂੰ ਲਗਾਤਾਰ ਮੌਨੀਟਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪੋਸ਼ਣ ਦੀ ਵਿਵਸਥਾ ਕੀਤੀ ਜਾਂਦੀ ਹੈ। ਪਿਛਲੇ ਸਾਲ ਪੋਸ਼ਣ ਮੁਹਿੰਮ ਨੂੰ ਨਵੀਂ ਸਿੱਖਿਆ ਨੀਤੀ ਨਾਲ ਵੀ ਜੋੜਿਆ ਗਿਆ ਹੈ। ‘ਪੋਸ਼ਣ ਵੀ ਪੜ੍ਹਾਈ ਵੀ’ ਇਸ ਮੁਹਿੰਮ ਦੇ ਤਹਿਤ ਬੱਚਿਆਂ ਦੇ ਸੰਤੁਲਿਤ ਵਿਕਾਸ ’ਤੇ ਫੋਕਸ ਕੀਤਾ ਗਿਆ ਹੈ, ਤੁਹਾਨੂੰ ਵੀ ਆਪਣੇ ਖੇਤਰ ਵਿੱਚ ਪੋਸ਼ਣ ਦੇ ਪ੍ਰਤੀ ਜਾਗਰੂਕਤਾ ਵਾਲੀ ਮੁਹਿੰਮ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਤੁਹਾਡੇ ਇਕ ਛੋਟੇ ਜਿਹੇ ਯਤਨ ਨਾਲ ਕੁਪੋਸ਼ਣ ਦੇ ਖਿਲਾਫ ਇਸ ਲੜਾਈ ਵਿੱਚ ਬਹੁਤ ਮਦਦ ਮਿਲੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਵਾਰ ਦੀ ‘ਮਨ ਕੀ ਬਾਤ’ ਵਿੱਚ ਇੰਨਾ ਹੀ। ‘ਮਨ ਕੀ ਬਾਤ’ ਵਿੱਚ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਹਮੇਸ਼ਾ ਬਹੁਤ ਚੰਗਾ ਲੱਗਦਾ ਹੈ। ਇੰਝ ਲੱਗਦਾ ਹੈ ਜਿਵੇਂ ਮੈਂ ਆਪਣੇ ਪਰਿਵਾਰਜਨਾਂ ਦੇ ਨਾਲ ਬੈਠ ਕੇ ਹਲਕੇ-ਫੁਲਕੇ ਵਾਤਾਵਰਣ ਵਿੱਚ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰ ਰਿਹਾ ਹਾਂ। ਤੁਹਾਡੇ ਮਨ ਨਾਲ ਜੁੜ ਰਿਹਾ ਹਾਂ। ਤੁਹਾਡੀ ਫੀਡ ਬੈਕ, ਤੁਹਾਡੇ ਸੁਝਾਅ ਮੇਰੇ ਲਈ ਬਹੁਤ ਹੀ ਕੀਮਤੀ ਹਨ। ਕੁਝ ਹੀ ਦਿਨਾਂ ਵਿੱਚ ਅਨੇਕਾਂ ਤਿਓਹਾਰ ਆਉਣ ਵਾਲੇ ਹਨ, ਮੈਂ ਤੁਹਾਨੂੰ ਸਾਰਿਆਂ ਨੇ ਉਨ੍ਹਾਂ ਦੀਆਂ ਢੇਰੀਆਂ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਜਨਮ ਅਸ਼ਟਮੀ ਦਾ ਤਿਓਹਾਰ ਵੀ ਹੈ। ਅਗਲੇ ਮਹੀਨੇ ਸ਼ੁਰੂਆਤ ਵਿੱਚ ਹੀ ਗਣੇਸ਼ ਚਤੁਰਥੀ ਦਾ ਵੀ ਪੁਰਬ ਹੈ। ਓਨਮ ਦਾ ਤਿਓਹਾਰ ਵੀ ਨਜ਼ਦੀਕ ਹੈ। ‘ਮਿਲਾਦ-ਉਨ-ਨਬੀ’ ਦੀ ਵੀ ਵਧਾਈ ਦਿੰਦਾ ਹਾਂ।

ਸਾਥੀਓ, ਇਸ ਮਹੀਨੇ 29 ਤਾਰੀਖ ਨੂੰ ‘ਤੇਲਗੂ ਭਾਸ਼ਾ ਦਿਵਸ’ ਵੀ ਹੈ। ਇਹ ਸਚਮੁੱਚ ਬਹੁਤ ਹੀ ਅਨੋਖੀ ਭਾਸ਼ਾ ਹੈ। ਮੈਂ ਦੁਨੀਆਂ ਭਰ ਦੇ ਸਾਰੇ ਤੇਲਗੂ ਭਾਸ਼ੀਆਂ ਨੂੰ ‘ਤੇਲਗੂ ਭਾਸ਼ਾ ਦਿਵਸ’ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਪ੍ਰਪੰਚ ਵਯਾਪਤੰਗਾ ਉਂਨ,

ਤੇਲੁਗੁ ਵਾਰਿਕੀ,

ਤੇਲੁਗੁ ਭਾਸ਼ਾ ਦਿਨੋਤਸਵ ਸ਼ੁਭਾਕਾਂਕਸ਼ਲੁ।

ਸਾਥੀਓ, ਮੈਂ ਤੁਹਾਨੂੰ ਸਾਰਿਆਂ ਨੂੰ ਬਾਰਿਸ਼ ਦੇ ਇਸ ਮੌਸਮ ਵਿੱਚ ਸਾਵਧਾਨੀ ਵਰਤਣ ਦੇ ਨਾਲ ਹੀ ‘ਕੈਚ ਦਾ ਰੇਨ ਮੂਵਮੈਂਟ’ ਦਾ ਹਿੱਸਾ ਬਣਨ ਦਾ ਵੀ ਅਨੁਰੋਧ ਦੁਹਰਾਵਾਂਗਾ। ਮੈਂ ਤੁਹਾਨੂੰ ਸਾਰਿਆਂ ਨੂੰ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਯਾਦ ਦਿਵਾਉਣਾ ਚਾਹਾਂਗਾ। ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਓ ਅਤੇ ਦੂਸਰਿਆਂ ਨੂੰ ਵੀ ਇਸ ਦਾ ਅਨੁਰੋਧ ਕਰੋ। ਆਉਣ ਵਾਲੇ ਦਿਨਾਂ ਵਿੱਚ ਪੈਰਿਸ ਵਿੱਚ ਪੈਰਾ-ਓਲੰਪਿਕਸ ਸ਼ੁਰੂ ਹੋ ਰਹੇ ਹਨ। ਸਾਡੇ ਦਿਵਿਯਾਂਗ ਭੈਣ-ਭਰਾ ਉੱਥੇ ਪਹੁੰਚ ਰਹੇ ਹਨ। 140 ਕਰੋੜ ਭਾਰਤੀ ਆਪਣੇ ਐਥਲੀਟ ਅਤੇ ਖਿਡਾਰੀਆਂ ਨੂੰ ਚੀਅਰ ਕਰ ਰਹੇ ਹਨ। ਤੁਸੀਂ ਵੀ #cheer4bharat ਦੇ ਨਾਲ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੋ। ਅਗਲੇ ਮਹੀਨੇ ਅਸੀਂ ਇਕ ਵਾਰ ਫਿਰ ਇਕੱਠੇ ਹੋਵਾਂਗੇ ਅਤੇ ਬਹੁਤ ਸਾਰੇ ਵਿਸ਼ਿਆਂ ’ਤੇ ਚਰਚਾ ਕਰਾਂਗੇ। ਉਦੋਂ ਤੱਕ ਦੇ ਲਈ ਮੈਨੂੰ ਵਿਦਾ ਦਿਓ। ਬਹੁਤ-ਬਹੁਤ ਧੰਨਵਾਦ। ਨਮਸਕਾਰ।

***

ਐੱਮਜੇਪੀਐੱਸ/ਵੀਜੇ/ਵੀਕੇ


(Release ID: 2048728) Visitor Counter : 43