ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਓਲੰਪਿਕ ਦਲ ਨਾਲ ਗੱਲਬਾਤ ਕੀਤੀ


"ਖੇਡਾਂ ਹੀ ਇੱਕ ਅਜਿਹਾ ਖੇਤਰ ਹੈ ਜਿੱਥੇ ਕਦੇ ਕੋਈ ਨਹੀਂ ਹਾਰਦਾ ਅਤੇ ਹਰ ਕੋਈ ਸਿੱਖਦਾ ਹੈ"

"ਹਰ ਖਿਡਾਰੀ ਦਾ ਧਿਆਨ ਰੱਖਿਆ ਜਾਂਦਾ ਹੈ"

"ਮੇਰੇ ਦੇਸ਼ ਦਾ ਕੋਈ ਵੀ ਖਿਡਾਰੀ ਨਹੀਂ ਚਾਹੁੰਦਾ ਕਿ ਭਾਰਤ ਦੇ ਨਾਮ 'ਤੇ ਇੱਕ ਵੀ ਦਾਗ ਲੱਗੇ। ਇਹ ਸਾਡੀ ਸਭ ਤੋਂ ਵੱਡੀ ਪੂੰਜੀ ਹੈ।"

"ਇਹ ਪੈਰਿਸ ਓਲੰਪਿਕਸ ਕਈ ਮਾਇਨਿਆਂ ਵਿੱਚ ਭਾਰਤ ਲਈ ਇਤਿਹਾਸਕ ਰਿਹਾ ਹੈ"

“ਜਿੱਤ ਸਾਡੀ ਉਡੀਕ ਕਰ ਰਹੀ ਹੈ। ਅਸੀਂ ਰੁਕਣ ਵਾਲੇ ਨਹੀਂ ਹਾਂ"

"ਖੇਲੋ ਇੰਡੀਆ ਭਾਰਤ ਦਾ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਬਣ ਗਿਆ ਹੈ ਅਤੇ ਇਸ ਨੂੰ ਹੋਰ ਮਹੱਤਵ ਅਤੇ ਮਜ਼ਬੂਤੀ ਦੀ ਲੋੜ ਹੈ"

ਅਸੀਂ 2036 ਵਿੱਚ ਓਲੰਪਿਕ ਦਾ ਆਯੋਜਨ ਕਰ ਸਕੀਏ ਜੋ ਦੁਨੀਆ ਵਿੱਚ ਪਹਿਲਾਂ ਕਦੇ ਨਹੀਂ ਹੋਇਆ।"

"ਤੁਸੀਂ ਮੇਰੀ 2036 ਟੀਮ ਦੇ ਸਿਪਾਹੀ ਹੋ, ਤੁਹਾਨੂੰ ਸਾਰਿਆਂ ਨੂੰ ਮੇਰੀ ਮਦਦ ਕਰਨੀ ਪਵੇਗੀ ਤਾਂ ਜੋ ਅਸੀਂ 2036 ਵਿੱਚ ਅਜਿਹੀ ਓਲੰਪਿਕ ਦਾ ਆਯੋਜਨ ਅਤੇ ਮੇਜ਼ਬਾਨੀ ਕਰਕੇ ਦਿਖਾ ਸਕੀਏ ਜੋ ਅੱਜ ਤੱਕ ਦੁਨੀਆ ਵਿੱਚ ਕਦੇ ਨਹੀਂ ਹੋਇਆ"

Posted On: 16 AUG 2024 11:50AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਰਿਹਾਇਸ਼, 7 ਲੋਕ ਕਲਿਆਣ ਮਾਰਗ ਵਿਖੇ ਪੈਰਿਸ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ।

ਪੈਰਿਸ ਓਲੰਪਿਕ ਦਲ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਖੇਡਾਂ ਹੀ ਇੱਕ ਅਜਿਹਾ ਖੇਤਰ ਹੈ ਜਿੱਥੇ ਕਦੇ ਕੋਈ ਨਹੀਂ ਹਾਰਦਾ ਅਤੇ ਹਰ ਕੋਈ ਸਿੱਖਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੋਈ ਤਮਗਾ ਨਹੀਂ ਜਿੱਤ ਸਕੇ, ਉਨ੍ਹਾਂ ਨੂੰ ਇਹ ਖਿਆਲ ਛੱਡ ਦੇਣਾ ਚਾਹੀਦਾ ਹੈ ਕਿ ਉਹ ਹਾਰ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਤੁਸੀਂ ਦੇਸ਼ ਦਾ ਝੰਡਾ ਉੱਚਾ ਰੱਖਿਆ ਅਤੇ ਕੁਝ ਸਿੱਖ ਕੇ ਵਾਪਸ ਆਏ।” ਮੈਡਲ ਨਾ ਜਿੱਤ ਸਕਣ ਵਾਲੇ ਖਿਡਾਰੀਆਂ ਨੂੰ ਹੱਥ ਖੜ੍ਹੇ ਕਰਨ ਲਈ ਕਹਿੰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਹ ਨਾ ਸੋਚਣ ਦੀ ਤਾਕੀਦ ਕੀਤੀ ਕਿ ਉਹ ਪਿੱਛੇ ਰਹਿ ਗਏ ਹਨ, ਬਲਕਿ ਉਨ੍ਹਾਂ ਆਪਣੇ ਤਜਰਬੇ ਤੋਂ ਸਿੱਖਿਆ ਹੈ। ਇਸ 'ਤੇ ਸਾਰੇ ਖਿਡਾਰੀਆਂ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀ ਦੁਆਰਾ ਪੈਰਿਸ ਓਲੰਪਿਕਸ ਦੌਰਾਨ ਅਥਲੀਟਾਂ ਦੇ ਤਜਰਬੇ ਬਾਰੇ ਪੁੱਛਣ 'ਤੇ, ਜਿਸ ਵਿੱਚ ਦੁਨੀਆ ਭਰ ਦੇ ਅਥਲੀਟਾਂ ਨੂੰ ਮਿਲਣਾ ਵੀ ਸ਼ਾਮਲ ਸੀ, ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਕਿਹਾ ਕਿ ਭਾਵੇਂ ਇਹ ਲੰਬਾ ਟੂਰਨਾਮੈਂਟ ਸੀ, ਜਿਸ ਵਿੱਚ ਲੰਬੇ ਸਮੇਂ ਤੱਕ ਖੇਡੇ ਗਏ ਮੈਚ ਸਨ, ਪਰ ਉਨ੍ਹਾਂ ਨੂੰ ਆਪਣੀ ਪਹਿਲੀ ਓਲੰਪਿਕ ਆਊਟਿੰਗ ਵਿੱਚ ਬਹੁਤ ਵਧੀਆ ਸਿੱਖਣ ਦਾ ਅਨੁਭਵ ਹੋਇਆ। ਉਨ੍ਹਾਂ ਨੇ ਆਪਣੇ ਵਿਹਲੇ ਸਮੇਂ ਵਿੱਚ ਟੀਮ ਨਾਲ ਡਿਨਰ 'ਤੇ ਜਾਣ, ਨਵੇਂ ਐਥਲੀਟਾਂ ਨੂੰ ਮਿਲਣ ਅਤੇ ਉਨ੍ਹਾਂ ਤੋਂ ਸਿੱਖਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇੱਕ ਵੱਡੇ ਸਟੇਡੀਅਮ ਵਿੱਚ ਭਾਰੀ ਭੀੜ ਦੇ ਸਾਹਮਣੇ ਖੇਡਣ ਦਾ ਆਪਣਾ ਤਜਰਬਾ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਪਹਿਲੇ ਦੋ ਜਾਂ ਤਿੰਨ ਮੈਚਾਂ ਵਿੱਚ ਥੋੜਾ ਨਰਵਸ ਸੀ ਪਰ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧਦਾ ਗਿਆ, ਉਨ੍ਹਾਂ ਵਿੱਚ ਹੋਰ ਆਤਮਵਿਸ਼ਵਾਸ ਵਧਿਆ। ਉਨ੍ਹਾਂ ਨੇ ਕਿਹਾ ਕਿ ਇੰਨੇ ਨੇੜੇ ਆ ਕੇ ਜਿੱਤ ਨਾ ਸਕਣਾ ਦਿਲ ਤੋੜਨ ਵਾਲਾ ਸੀ। ਲਕਸ਼ਯ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਨਤੀਜਿਆਂ ਵਿੱਚ ਸੁਧਾਰ ਕਰਨਗੇ। ਪ੍ਰਧਾਨ ਮੰਤਰੀ ਨੇ ਅਨੁਸ਼ਾਸਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਦੇਸ਼ ਵਿੱਚ ਓਲੰਪਿਕ ਖੇਡਾਂ ਦੇ ਦਰਸ਼ਕਾਂ ਦੀ ਵੱਡੀ ਗਿਣਤੀ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਵਿੱਚ ਇਹ ਭਾਵਨਾ ਪੈਦਾ ਹੋਈ ਹੈ ਕਿ ਭਾਰਤੀ ਬਾਕੀ ਦੁਨੀਆ ਵਾਂਗ ਹੀ ਖੇਡ ਸਕਦੇ ਹਨ ਅਤੇ ਮੁਕਾਬਲਾ ਕਰ ਸਕਦੇ ਹਨ। 

 

ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ ਦੌਰਾਨ ਹੀਟਵੇਵ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਖਿਡਾਰੀਆਂ ਨੂੰ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਦੁਆਰਾ ਕੀਤੀ ਗਈ ਤੁਰੰਤ ਕਾਰਵਾਈ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, "ਹਰ ਖਿਡਾਰੀ ਦਾ ਧਿਆਨ ਰੱਖਿਆ ਜਾਂਦਾ ਹੈ।"

 

ਆਪਣੀਆਂ ਦੂਸਰੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਨਿਸ਼ਾਨੇਬਾਜ਼ ਅੰਜੁਮ ਮੋਦਗਿਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲਕਸ਼ ਹਾਸਲ ਕਰਨ ਵਿੱਚ ਬੇਹੱਦ ਖੁਸ਼ੀ ਹੋਣ ਅਤੇ ਅਸਫਲਤਾ ਤੋਂ ਬਾਅਦ ਬੇਹੱਦ ਨਿਰਾਸ਼ਾ ਹੋਣ ਦਾ ਅਨੁਭਵ ਹੋਇਆ, ਜਿਸ ਵਿੱਚੋਂ ਹਰ ਐਥਲੀਟ ਹਰ ਰੋਜ਼ ਲੰਘਦਾ ਹੈ। ਉਨ੍ਹਾਂ ਨੇ ਮਨੂ ਦੇ ਤਮਗਾ ਜਿੱਤਣ ਦੀ ਖੁਸ਼ੀ ਅਤੇ ਅਥਲੀਟ ਦੇ ਚੌਥੇ ਸਥਾਨ 'ਤੇ ਰਹਿਣ ਦੇ ਨਾਲ-ਨਾਲ ਵਿਨੇਸ਼ ਦੇ ਦੁਖਦਾਈ ਨਤੀਜੇ ਅਤੇ ਹਾਕੀ ਦੇ ਤਗਮੇ ਦੇ ਬਾਅਦ ਦੀ ਖੁਸ਼ੀ ਵਿਚਕਾਰ ਇੱਕ ਅੰਤਰ ਦਰਸਾਇਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਵੱਖ-ਵੱਖ ਭਾਵਨਾਵਾਂ ਨੂੰ ਮਹਿਸੂਸ ਕੀਤਾ ਜੋ ਅਥਲੀਟ ਰੋਜ਼ਾਨਾ ਮਹਿਸੂਸ ਕਰਦੇ ਹਨ। 

 

ਅੰਜੁਮ ਨੇ ਜ਼ੋਰ ਦੇ ਕੇ ਕਿਹਾ ਕਿ ਓਲੰਪਿਕ ਖੇਡਾਂ ਭਾਰਤ ਵਿੱਚ ਇੱਕ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਢੁਕਵੇਂ ਸਮੇਂ 'ਤੇ ਆਈਆਂ ਹਨ ਅਤੇ ਇਹ ਨਾਗਰਿਕਾਂ ਨੂੰ ਐਥਲੀਟਾਂ ਦੀ ਖੇਡ ਯਾਤਰਾ ਨੂੰ ਸਮਝਣ ਦੇ ਸਮਰੱਥ ਬਣਾਉਣਗੀਆਂ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅੱਜ ਜੋ ਸਕਾਰਾਤਮਕ ਤਬਦੀਲੀਆਂ ਆਈਆਂ ਹਨ, ਉਹ ਭਵਿੱਖ ਵਿੱਚ ਹੋਰ ਵੀ ਬਿਹਤਰ ਚੀਜ਼ਾਂ ਲੈ ਕੇ ਆਉਣਗੀਆਂ।ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਪੂਰੇ ਭਾਰਤ ਵਿੱਚ ਇਹੀ ਮੂਡ ਹੈ। 

 

ਪ੍ਰਧਾਨ ਮੰਤਰੀ ਦੁਆਰਾ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਪਹਿਲਾਂ ਤੋਂ ਹੀ ਸੰਨਿਆਸ ਲੈਣ ਦੇ ਫੈਸਲੇ ਬਾਰੇ ਪੁੱਛੇ ਜਾਣ 'ਤੇ, ਸ਼੍ਰੀਜੇਸ਼ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹਾਲਾਂਕਿ ਉਸ ਨੇ ਇਸ ਬਾਰੇ ਕੁਝ ਸਾਲਾਂ ਤੋਂ ਸੋਚਿਆ ਸੀ, ਪਰ ਉਹ ਵੀਹ ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਓਲੰਪਿਕ ਦੇ ਸ਼ਾਨਦਾਰ ਮੰਚ 'ਤੇ ਸੰਨਿਆਸ ਲੈਣਾ ਚਾਹੁੰਦੇ ਸੀ। ਪ੍ਰਧਾਨ ਮੰਤਰੀ ਨੇ ਟੀਮ ਦੁਆਰਾ ਸ਼੍ਰੀਜੇਸ਼ ਨੂੰ ਦਿੱਤੀ ਸ਼ਾਨਦਾਰ ਵਿਦਾਇਗੀ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਟੀਮ ਨੂੰ ਉਨ੍ਹਾਂ ਦੀ ਬਹੁਤ ਯਾਦ ਆਵੇਗੀ। ਸ਼੍ਰੀਜੇਸ਼ ਨੇ ਕਿਹਾ ਕਿ ਸੈਮੀਫਾਈਨਲ ਹਾਰਨਾ ਨਿਰਾਸ਼ਾਜਨਕ ਸੀ ਪਰ ਪੂਰੀ ਟੀਮ ਉਸ ਲਈ ਕਾਂਸੀ ਤਮਗਾ ਜਿੱਤਣ ਲਈ ਖੇਡੀ। ਉਸ ਨੇ ਕਿਹਾ ਕਿ ਉਹ ਪੋਡੀਅਮ ਤੋਂ ਟੀਮ ਨੂੰ ਅਲਵਿਦਾ ਕਹਿਣ ਦੇ ਮੌਕੇ ਲਈ ਧੰਨਵਾਦੀ ਹਨ। 

 

ਪ੍ਰਧਾਨ ਮੰਤਰੀ ਤੋਂ ਗ੍ਰੇਟ ਬ੍ਰਿਟੇਨ ਦੇ ਖਿਲਾਫ ਮੈਚ ਦੌਰਾਨ ਆਈਆਂ ਮੁਸ਼ਕਲਾਂ ਬਾਰੇ ਪੁੱਛੇ ਜਾਣ 'ਤੇ, ਜਿੱਥੇ ਟੀਮ ਪਹਿਲੇ ਕੁਆਰਟਰ ਵਿੱਚ ਦਸ ਖਿਡਾਰੀਆਂ ਤੱਕ ਸੀਮਿਤ ਰਹੀ, ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੋਚਿੰਗ ਸਟਾਫ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਯੋਜਨਾਵਾਂ ਨੂੰ ਸੰਪੂਰਨਤਾ ਨਾਲ ਲਾਗੂ ਕੀਤਾ ਗਿਆ ਜਿਸ ਨਾਲ ਟੀਮ ਵਿੱਚ ਉਤਸ਼ਾਹ ਵਧਿਆ ਰਿਹਾ। ਉਨ੍ਹਾਂ ਨੇ ਹਾਕੀ ਵਿੱਚ ਗ੍ਰੇਟ ਬ੍ਰਿਟੇਨ ਨਾਲ ਚੱਲ ਰਹੀ ਮੁਕਾਬਲੇਬਾਜ਼ੀ ਦਾ ਵੀ ਜ਼ਿਕਰ ਕੀਤਾ, ਜਿਸ ਦਾ ਪ੍ਰਧਾਨ ਮੰਤਰੀ ਨੇ ਹਲਕੇ ਅੰਦਾਜ਼ ਵਿੱਚ ਜਵਾਬ ਦਿੰਦਿਆਂ ਕਿਹਾ, "ਇਹ 150 ਸਾਲਾਂ ਤੋਂ ਚੱਲ ਰਿਹਾ ਹੈ।" ਹਰਮਨਪ੍ਰੀਤ ਨੇ ਜਵਾਬ ਦਿੱਤਾ “ਅਸੀਂ ਪਰੰਪਰਾ ਦਾ ਅਨੁਸਰਣ ਕਰ ਰਹੇ ਹਾਂ।” ਉਨ੍ਹਾਂ ਨੇ 52 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਓਲੰਪਿਕ ਵਿੱਚ ਆਸਟਰੇਲੀਆ ਨੂੰ ਹਾਕੀ ਵਿੱਚ ਹਰਾਉਣ ਦੀ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਨੇ ਟੀਮ ਦੀ ਸਫਲਤਾ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਓਲੰਪਿਕ 'ਚ ਹਾਕੀ 'ਚ ਭਾਰਤ ਦੇ ਲਗਾਤਾਰ ਦੋ ਮੈਡਲਾਂ 'ਤੇ ਚਾਨਣਾ ਪਾਇਆ। 

 

ਪਹਿਲਵਾਨ ਅਮਨ ਸ਼ੇਰਾਵਤ ਨੇ ਪ੍ਰਧਾਨ ਮੰਤਰੀ ਨੂੰ 10 ਸਾਲ ਦੀ ਛੋਟੀ ਉਮਰ ਤੋਂ ਹੀ ਆਪਣੇ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ ਆਈਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੈਡਲ ਜਿੱਤ ਕੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਇੱਕ ਅਥਲੀਟ ਦੇ ਰੂਪ ਵਿੱਚ ਆਪਣੇ ਵਿਕਾਸ ਵਿੱਚ ਯੋਗਦਾਨ ਲਈ ਟੌਪਸ (TOPS), ਸਾਈ (SAI) ਅਤੇ ਡਬਲਿਊਐੱਫਆਈ (WFI) ਨੂੰ ਵੀ ਕ੍ਰੈਡਿਟ ਦਿੱਤਾ। 

 

ਪ੍ਰਧਾਨ ਮੰਤਰੀ ਨੇ ਟੀਮ ਵਿੱਚ ਖਿਡਾਰੀਆਂ ਨੂੰ ਦਿੱਤੇ ਗਏ ਉਪਨਾਮਾਂ ਬਾਰੇ ਪੁੱਛਿਆ। ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ, ਜੋ ਬਿਹਾਰ ਵਿਧਾਨ ਸਭਾ ਦੀ ਮੈਂਬਰ ਵੀ ਹਨ, ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਦੁਆਰਾ ਉਨ੍ਹਾਂ ਨੂੰ 'ਵਿਧਾਇਕ ਦੀਦੀ' ਕਿਹਾ ਜਾਂਦਾ ਹੈ।

 

ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਪ੍ਰਧਾਨ ਮੰਤਰੀ ਦੇ ਪੁੱਛਣ 'ਤੇ, ਹਰਮਨਪ੍ਰੀਤ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸਮੁੱਚੀ ਹਾਕੀ ਟੀਮ ਨੇ ਪੂਰੇ ਓਲੰਪਿਕਸ ਦੌਰਾਨ ਮੋਬਾਈਲ ਫੋਨਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦਾ ਫੈਸਲਾ ਕੀਤਾ ਸੀ, ਕਿਉਂਕਿ ਸਕਾਰਾਤਮਕ ਅਤੇ ਨਕਾਰਾਤਮਕ ਟਿੱਪਣੀਆਂ ਦੋਵਾਂ ਦਾ ਆਪਣਾ ਪ੍ਰਭਾਵ ਹੁੰਦਾ ਹੈ, ਪ੍ਰਧਾਨ ਮੰਤਰੀ ਨੇ ਇਸ ਪਹੁੰਚ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨੌਜਵਾਨਾਂ ਨੂੰ ਇਸ ਦਾ ਪਾਲਣ ਕਰਨ ਦੀ ਸਲਾਹ ਦੇਣ ਦੀ ਵੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਦੀ ਓਲੰਪੀਅਨ ਰਿਤਿਕਾ ਹੁੱਡਾ, ਪਹਿਲਵਾਨ, ਜੋ ਇੱਕ ਅੰਕ ਨਾਲ ਆਪਣਾ ਰਾਊਂਡ ਹਾਰ ਗਈ ਸੀ, ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਉਮਰ ਉਸ ਦੇ ਨਾਲ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ ਭਵਿੱਖ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰੇਗੀ। 

 

ਪੈਰਿਸ ਓਲੰਪਿਕਸ ਦੇ ਚੀਫ਼ ਮੈਡੀਕਲ ਅਫਸਰ ਡਾ. ਦਿਨਸ਼ਾਵ ਪਾਰਦੀਵਾਲਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਖੇਡਾਂ ਦੌਰਾਨ ਅਥਲੀਟਾਂ ਨੂੰ ਬਹੁਤ ਘੱਟ ਸੱਟਾਂ ਲੱਗੀਆਂ ਹਨ। ਪਹਿਲਾਂ 3-4 ਦੇ ਮੁਕਾਬਲੇ ਸਿਰਫ 1-2 ਗੰਭੀਰ ਸੱਟਾਂ ਹੀ ਲੱਗੀਆਂ ਜਿਨ੍ਹਾਂ ਲਈ ਓਪਰੇਸ਼ਨ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੌਲੀਕਲੀਨਿਕ ਸਮੇਤ ਹੋਰ ਸੁਵਿਧਾਵਾਂ ਵੀ ਉਸੇ ਇਮਾਰਤ ਵਿੱਚ ਸਥਿਤ ਸਨ, ਜਿਸ ਨੇ ਐਥਲੀਟਾਂ ਨੂੰ ਅਸਾਨੀ ਨਾਲ ਰਿਕਵਰੀ, ਸੱਟ ਪ੍ਰਬੰਧਨ ਅਤੇ ਤਿਆਰੀ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਅਥਲੀਟਾਂ ਵਿੱਚ ਬਹੁਤ ਆਤਮ ਵਿਸ਼ਵਾਸ ਪੈਦਾ ਹੋਇਆ। ਉਨ੍ਹਾਂ ਅਥਲੀਟਾਂ ਦਾ ਸਮਰਥਨ ਕਰਨ ਲਈ ਭਵਿੱਖ ਵਿੱਚ ਵੀ ਪ੍ਰੈਕਟਿਸ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ। 

 

ਪ੍ਰਧਾਨ ਮੰਤਰੀ ਨੇ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੱਟਾਂ ਵਿੱਚ ਕਮੀ ਨਾਲ ਖੇਡ ਦੇ ਹਰ ਪਹਿਲੂ ਵਿੱਚ ਮੁਹਾਰਤ ਮਿਲਦੀ ਹੈ। ਉਨ੍ਹਾਂ ਨੇ ਅਥਲੀਟਾਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਮੂਲੀ ਝਟਕਿਆਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ, ਜਿਸ ਨਾਲ ਵੱਡੀਆਂ ਸੱਟਾਂ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, "ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਸਿਖਲਾਈ ਦਿੱਤੀ ਹੋਵੇਗੀ ਅਤੇ ਸਖ਼ਤ ਮਿਹਨਤ ਕੀਤੀ ਹੋਵੇਗੀ। ਇਸ ਲਈ ਤੁਸੀਂ ਸਾਰੇ ਪ੍ਰਸ਼ੰਸਾ ਦੇ ਹੱਕਦਾਰ ਹੋ।"

 

ਪ੍ਰਧਾਨ ਮੰਤਰੀ ਨੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ, ਖੇਡ ਰਾਜ ਮੰਤਰੀ ਸੁਸ਼੍ਰੀ ਰਕਸ਼ਾ ਖੜਸੇ ਅਤੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਸੁਸ਼੍ਰੀ ਪੀਟੀ ਊਸ਼ਾ ਦੀ ਮੌਜੂਦਗੀ ਨੂੰ ਨੋਟ ਕੀਤਾ। ਸ਼੍ਰੀ ਮੋਦੀ ਨੇ ਪੈਰਿਸ ਤੋਂ ਵਾਪਸੀ 'ਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਾਣ ਜ਼ਾਹਿਰ ਕਰਦਿਆਂ ਕਿਹਾ ਕਿ ਪੂਰੀ ਦੁਨੀਆ ਭਾਰਤੀ ਖਿਡਾਰੀਆਂ ਦੇ ਦ੍ਰਿੜ ਇਰਾਦੇ, ਅਨੁਸ਼ਾਸਨ ਅਤੇ ਵਿਵਹਾਰ ਦੀ ਪ੍ਰਸ਼ੰਸਾ ਕਰਦੀ ਹੈ। ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਦੇਸ਼ ਦਾ ਕੋਈ ਵੀ ਖਿਡਾਰੀ ਭਾਰਤ ਦੇ ਨਾਂ 'ਤੇ ਇੱਕ ਵੀ ਦਾਗ ਨਹੀਂ ਚਾਹੁੰਦਾ। ਇਹ ਸਾਡੀ ਸਭ ਤੋਂ ਵੱਡੀ ਪੂੰਜੀ ਹੈ।”

 

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਮਾਣ ਜ਼ਾਹਿਰ ਕੀਤਾ ਕਿ ਇਹ ਦਲ ਪੂਰੀ ਦੁਨੀਆ 'ਚ ਭਾਰਤੀ ਝੰਡੇ ਦਾ ਮਾਣ ਉੱਚਾ ਕਰਕੇ ਦੇਸ਼ ਪਰਤਿਆ ਹੈ। ਉਨ੍ਹਾਂ ਨੇ ਪੈਰਿਸ ਓਲੰਪਿਕ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਨਾਲ ਗੱਲਬਾਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਾਰਿਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਅਥਲੀਟ ਨੌਜਵਾਨ ਹਨ ਅਤੇ ਹੁਣ ਇਸ ਤਜ਼ਰਬੇ ਨਾਲ ਉਨ੍ਹਾਂ ਕੋਲ ਹੋਰ ਪ੍ਰਾਪਤੀਆਂ ਕਰਨ ਦਾ ਸਮਾਂ ਹੈ। ਉਨ੍ਹਾਂ ਕਿਹਾ, “ਦੇਸ਼ ਨੂੰ ਇਸ ਤਜ਼ਰਬੇ ਦਾ ਫਾਇਦਾ ਹੋਵੇਗਾ।”

 

ਪ੍ਰਧਾਨ ਮੰਤਰੀ ਨੇ ਕਿਹਾ "ਇਹ ਪੈਰਿਸ ਓਲੰਪਿਕ ਕਈ ਤਰੀਕਿਆਂ ਨਾਲ ਭਾਰਤ ਲਈ ਇਤਿਹਾਸਕ ਰਿਹਾ ਹੈ", ਉਨ੍ਹਾਂ ਨੇ ਦੇਸ਼ ਲਈ ਬਣਾਏ ਗਏ ਵਿਭਿੰਨ ਰਿਕਾਰਡਾਂ ਨੂੰ ਉਜਾਗਰ ਕੀਤਾ ਜੋ ਲੱਖਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਨਿਸ਼ਾਨੇਬਾਜ਼ ਮਨੂ ਭਾਕਰ ਦਾ ਜ਼ਿਕਰ ਕੀਤਾ, ਜੋ ਓਲੰਪਿਕਸ ਦੇ ਲਗਭਗ 125 ਸਾਲਾਂ ਦੇ ਇਤਿਹਾਸ ਵਿੱਚ ਇੱਕ ਭਾਰਤੀ ਖਿਡਾਰਨ ਵਜੋਂ ਵਿਅਕਤੀਗਤ ਮੁਕਾਬਲਿਆਂ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ। ਉਨ੍ਹਾਂ ਨੇ ਟਰੈਕ ਅਤੇ ਫੀਲਡ ਅਥਲੀਟ ਨੀਰਜ ਚੋਪੜਾ ਬਾਰੇ ਵੀ ਗੱਲ ਕੀਤੀ, ਜੋ ਵਿਅਕਤੀਗਤ ਮੁਕਾਬਲਿਆਂ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ। ਉਨ੍ਹਾਂ ਨੇ 52 ਸਾਲ ਬਾਅਦ ਹਾਕੀ ਵਿੱਚ ਲਗਾਤਾਰ ਦੋ ਮੈਡਲ ਜਿੱਤਣ, ਅਮਨ ਸ਼ੇਰਾਵਤ ਦੁਆਰਾ ਸਿਰਫ 21 ਸਾਲ ਦੀ ਉਮਰ ਵਿੱਚ ਇੱਕ ਮੈਡਲ ਜਿੱਤਣ ਅਤੇ ਪਹਿਲਵਾਨ ਵਿਨੇਸ਼ ਫੋਗਾਟ ਦੇ ਕੁਸ਼ਤੀ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤੀ ਨਿਸ਼ਾਨੇਬਾਜ਼ਾਂ ਲਈ ਵੀ ਬਹੁਤ ਮਾਣ ਵਿਅਕਤ ਕੀਤਾ ਜਿਨ੍ਹਾਂ ਨੇ ਪਹਿਲੀ ਵਾਰ ਸੱਤ ਸ਼ੂਟਿੰਗ ਮੁਕਾਬਲਿਆਂ ਵਿੱਚ ਫਾਈਨਲ ਵਿੱਚ ਥਾਂ ਬਣਾਈ ਹੈ। ਇਸੇ ਤਰ੍ਹਾਂ ਤੀਰਅੰਦਾਜ਼ੀ ਵਿੱਚ, ਧੀਰਜ ਅਤੇ ਅੰਕਿਤਾ ਇੱਕ ਮੈਡਲ ਲਈ ਖੇਡਣ ਵਾਲੇ ਪਹਿਲੇ ਭਾਰਤੀ ਤੀਰਅੰਦਾਜ਼ ਬਣੇ, ਲਕਸ਼ਯ ਸੇਨ ਓਲੰਪਿਕ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਇਕਲੌਤੇ ਪੁਰਸ਼ ਬੈਡਮਿੰਟਨ ਖਿਡਾਰੀ ਬਣੇ, ਅਵਿਨਾਸ਼ ਸਾਬਲੇ ਨੇ ਪਹਿਲੀ ਵਾਰ ਇਸ ਫਾਰਮੈਟ ਵਿੱਚ ਸਟੀਪਲਚੇਜ਼ ਦੇ ਫਾਈਨਲ ਲਈ ਕੁਆਲੀਫਾਈ ਕੀਤਾ।

 

ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਜ਼ਿਆਦਾਤਰ ਮੈਡਲ ਜੇਤੂ 20ਵਿਆਂ ਦੀ ਉਮਰ ਦੇ ਹਨ। ਉਨ੍ਹਾਂ ਨੇ ਇਹ ਵੀ ਨੋਟ ਕੀਤਾ ਕਿ ਟੋਕੀਓ ਅਤੇ ਪੈਰਿਸ ਓਲੰਪਿਕ ਚਾਰ ਦੀ ਬਜਾਏ ਤਿੰਨ ਸਾਲਾਂ ਦੇ ਅੰਦਰ ਹੋਏ ਅਤੇ ਕਿਹਾ ਕਿ ਅਥਲੀਟਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੁੰਦਾ ਜੇਕਰ ਉਨ੍ਹਾਂ ਕੋਲ ਇੱਕ ਸਾਲ ਹੋਰ ਹੁੰਦਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅਥਲੀਟ ਆਪਣੇ ਲੰਬੇ ਕਰੀਅਰ ਵਿੱਚ ਕਈ ਵੱਡੇ ਟੂਰਨਾਮੈਂਟ ਖੇਡਣਗੇ ਅਤੇ ਉਨ੍ਹਾਂ ਨੂੰ ਆਪਣਾ ਸਫ਼ਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ “ਤੁਹਾਨੂੰ ਇੱਕ ਵੀ ਮੈਚ ਨਹੀਂ ਗੁਆਉਣਾ ਚਾਹੀਦਾ। ਇਹ ਨੌਜਵਾਨ ਟੀਮ ਇਸ ਗੱਲ ਦਾ ਸਬੂਤ ਹੈ ਕਿ ਖੇਡਾਂ ਵਿੱਚ ਭਾਰਤ ਦਾ ਭਵਿੱਖ ਕਿੰਨਾ ਉਜਵਲ ਹੋਣ ਵਾਲਾ ਹੈ।”

 

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੈਰਿਸ ਓਲੰਪਿਕਸ ਭਾਰਤੀ ਖੇਡਾਂ ਦੀ ਇਸ ਉਡਾਣ ਲਈ ਲਾਂਚ ਪੈਡ ਸਾਬਤ ਹੋਵੇਗਾ ਅਤੇ ਕਿਹਾ, "ਜਿੱਤ ਸਾਡੀ ਉਡੀਕ ਕਰ ਰਹੀ ਹੈ। ਅਸੀਂ ਰੁਕਣ ਵਾਲੇ ਨਹੀਂ ਹਾਂ।"

 

ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰੀ ਸਪੋਰਟਸ ਈਕੋਸਿਸਟਮ ਨੂੰ ਵਿਕਸਿਤ ਕਰਨ ਲਈ ਸਰਕਾਰ ਦੀ ਤਰਜੀਹ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਖਿਡਾਰੀਆਂ ਨੂੰ ਲੱਭਣ ਅਤੇ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਹਰ ਪਿੰਡ ਅਤੇ ਸ਼ਹਿਰ ਤੋਂ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਖੇਲੋ ਇੰਡੀਆ ਮੁਹਿੰਮ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਖੇਲੋ ਇੰਡੀਆ ਦੇ 28 ਖਿਡਾਰੀ ਇਸ ਓਲੰਪਿਕ ਗਰੁੱਪ ਦਾ ਹਿੱਸਾ ਬਣੇ। ਉਨ੍ਹਾਂ ਨੇ ਅਮਨ, ਅਨੰਤਜੀਤ, ਧੀਰਜ ਅਤੇ ਸਰਬਜੋਤ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਖੇਲੋ ਇੰਡੀਆ ਅਥਲੀਟ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਅੱਗੇ ਕਿਹਾ “ਖੇਲੋ ਇੰਡੀਆ ਭਾਰਤ ਦਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਬਣ ਗਿਆ ਹੈ ਅਤੇ ਇਸ ਨੂੰ ਹੋਰ ਵੀ ਮਹੱਤਵ ਅਤੇ ਤਾਕਤ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ ਦੇਸ਼ ਲਈ ਖੇਲੋ ਇੰਡੀਆ ਅਥਲੀਟਾਂ ਦੀ ਵੱਡੀ ਫੌਜ ਤਿਆਰ ਕੀਤੀ ਜਾ ਰਹੀ ਹੈ ਅਤੇ ਬਜਟ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਖਿਡਾਰੀਆਂ ਨੂੰ ਸਿਖਲਾਈ ਦੌਰਾਨ ਸਹੂਲਤਾਂ ਅਤੇ ਸਾਧਨਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਸਾਰੇ ਅਥਲੀਟਾਂ ਨੂੰ ਓਲੰਪਿਕ ਤੋਂ ਪਹਿਲਾਂ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਹੈ, ਕੋਚਾਂ ਅਤੇ ਮਾਹਿਰਾਂ ਨੇ ਖੁਰਾਕ ਅਤੇ ਸਾਜ਼ੋ-ਸਾਮਾਨ ਵੱਲ ਪੂਰਾ ਧਿਆਨ ਦਿੱਤਾ ਹੈ ਅਤੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕੀਤੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਖਿਡਾਰੀਆਂ ਦੀ ਸਹਾਇਤਾ ਲਈ ਇੱਕ ਪੂਰਾ ਈਕੋਸਿਸਟਮ ਬਣਾਇਆ ਗਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਇਹ ਸਿਰਫ ਖੇਡਾਂ ਵਿੱਚ ਦੇਸ਼ ਦੀਆਂ ਨੀਤੀਆਂ ਵਿੱਚ ਬਦਲਾਅ ਨਹੀਂ ਹੈ, ਇਹ ਦੇਸ਼ ਨੂੰ ਹੁਣ ਆਪਣੀ ਨੌਜਵਾਨ ਪੀੜ੍ਹੀ ਵਿੱਚ ਭਰੋਸੇ ਦਾ ਪ੍ਰਤੀਕ ਅਤੇ ਪ੍ਰਗਟਾਵਾ ਵੀ ਹੈ।"

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਰੇ ਐਥਲੀਟ ਦੇਸ਼ ਦੇ ਨੌਜਵਾਨਾਂ ਲਈ ਮਹਾਨ ਪ੍ਰੇਰਨਾ ਹਨ ਅਤੇ ਉਨ੍ਹਾਂ ਨੇ ਓਲੰਪਿਕ ਦੇ ਪਿਛਲੇ ਐਡੀਸ਼ਨ ਦੌਰਾਨ ਟੈਕਨੀਕਲ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਮਨੂ ਦੀ ਵਾਪਸੀ, ਅੰਕਿਤਾ ਦੁਆਰਾ ਸੀਜ਼ਨ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਅਤੇ ਮਨਿਕਾ ਬੱਤਰਾ ਅਤੇ ਸ਼੍ਰੀਜਾ ਅਕੁਲਾ ਦੁਆਰਾ ਹਰ ਕਿਸੇ ਦਾ ਧਿਆਨ ਖਿੱਚਣ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਉਨ੍ਹਾਂ ਨੇ ਨੀਰਜ ਦੀ ਨਿਰੰਤਰਤਾ ਅਤੇ ਅਨੁਸ਼ਾਸਨ, ਸਵਪਨਿਲ ਦੁਆਰਾ ਮੁਸ਼ਕਿਲਾਂ ਨੂੰ ਪਾਰ ਕਰਕੇ ਤਮਗਾ ਜਿੱਤਣ ਅਤੇ ਹਾਕੀ ਟੀਮ ਦੇ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ “ਜਿਸ ਨੇ ਵੀ ਮੈਡਲ ਜਿੱਤਿਆ ਜਾਂ ਜੋ ਵੀ ਇਸ ਨੂੰ ਇੱਕ ਪੁਆਇੰਟ ਜਾਂ ਕੁਝ ਸਕਿੰਟਾਂ ਤੋਂ ਖੁੰਝ ਗਿਆ, ਸਾਰਿਆਂ ਨੇ ਉਹੀ ਸੰਕਲਪ ਦੁਹਰਾਇਆ। ਇਹ ਸਿਲਸਿਲਾ ਗੋਲਡ ਤੋਂ ਪਹਿਲਾਂ ਨਹੀਂ ਰੁਕੇਗਾ।” ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। 

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਪਿਛਲੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਅਥਲੀਟਾਂ ਤੋਂ ਪ੍ਰਾਪਤ ਸੁਝਾਵਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, "ਉਲੰਪਿਕ ਦੀ ਯੋਜਨਾਬੰਦੀ ਤੋਂ ਲੈ ਕੇ, ਖੇਡ ਪ੍ਰਬੰਧਨ ਤੋਂ ਲੈ ਕੇ ਈਵੈਂਟ ਦੇ ਪ੍ਰਬੰਧਨ ਤੱਕ, ਤੁਹਾਨੂੰ ਆਪਣੇ ਤਜ਼ਰਬੇ ਅਤੇ ਨਿਰੀਖਣ ਲਿਖ ਕੇ ਸਰਕਾਰ ਨਾਲ ਸਾਂਝੇ ਕਰਨੇ ਚਾਹੀਦੇ ਹਨ ਤਾਂ ਜੋ ਅਸੀਂ ਖਿਡਾਰੀਆਂ ਦੁਆਰਾ ਲਿਆਂਦੀ ਗਈ ਹਰੇਕ ਛੋਟੀ ਤੋਂ ਛੋਟੀ ਜਾਣਕਾਰੀ ਨਾਲ 2036 ਦੀ ਤਿਆਰੀ ਕਰ ਸਕੀਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕਮੀਆਂ ਵੀ 2036 ਦੀ ਤਿਆਰੀ ਲਈ ਲਾਹੇਵੰਦ ਹੋਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਤਾਕੀਦ ਕੀਤੀ, “ਇਸ ਲਈ ਇੱਕ ਤਰ੍ਹਾਂ ਨਾਲ, ਤੁਸੀਂ ਮੇਰੀ 2036 ਟੀਮ ਦੇ ਸਿਪਾਹੀ ਹੋ, ਤੁਹਾਨੂੰ ਸਾਰਿਆਂ ਨੂੰ ਮੇਰੀ ਮਦਦ ਕਰਨੀ ਪਵੇਗੀ ਤਾਂ ਜੋ ਅਸੀਂ 2036 ਵਿੱਚ ਓਲੰਪਿਕ ਦਾ ਆਯੋਜਨ ਅਤੇ ਮੇਜ਼ਬਾਨੀ ਕਰ ਸਕੀਏ ਜੋ ਕਿ ਅੱਜ ਤੱਕ ਦੁਨੀਆ ਵਿੱਚ ਕਦੇ ਨਹੀਂ ਹੋਇਆ ਹੈ।” ਉਨ੍ਹਾਂ ਨੇ ਖੇਡ ਮੰਤਰਾਲੇ ਨੂੰ ਵੀ ਇਸ ਲਈ ਖਰੜਾ ਤਿਆਰ ਕਰਨ ਅਤੇ ਸਾਰੇ ਖਿਡਾਰੀਆਂ ਤੋਂ ਵਿਸਤ੍ਰਿਤ ਫੀਡਬੈਕ ਲੈਣ ਦੀ ਤਾਕੀਦ ਕੀਤੀ। 

 

ਪ੍ਰਧਾਨ ਮੰਤਰੀ ਨੇ ਅਥਲੀਟਾਂ ਨੂੰ ਸੋਸ਼ਲ ਮੀਡੀਆ ਸਪੇਸ 'ਤੇ ਨੌਜਵਾਨਾਂ ਨਾਲ ਜੁੜ ਕੇ ਭਵਿੱਖ ਦੇ ਖਿਡਾਰੀਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਖੇਡ ਮੰਤਰਾਲੇ ਅਤੇ ਹੋਰ ਸੰਸਥਾਵਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਵਿਭਿੰਨ ਸਮੂਹਾਂ ਦੇ ਲੋਕਾਂ ਨਾਲ ਅਜਿਹੇ ਗੱਲਬਾਤ ਸੈਸ਼ਨ ਆਯੋਜਿਤ ਕਰਨ।

 

ਪ੍ਰਧਾਨ ਮੰਤਰੀ ਨੇ ਅਥਲੀਟਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਚੱਲ ਰਹੀ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਵਿੱਚ ਹਿੱਸਾ ਲੈਣ ਦੀ ਵੀ ਤਾਕੀਦ ਕੀਤੀ। ਉਨ੍ਹਾਂ ਨੇ ਪੈਰਿਸ ਵਿੱਚ ਕੀਤੇ ਗਏ ਯਤਨਾਂ ਨੂੰ ਵੀ ਉਜਾਗਰ ਕੀਤਾ ਅਤੇ ਵਾਤਾਵਰਣ ਪੱਖੀ ਈਕੋਸਿਸਟਮ ਬਾਰੇ ਗੱਲ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਸਾਡੀ ਧਰਤੀ ਮਾਂ ਦੀ ਰੱਖਿਆ ਲਈ ਕੁਦਰਤੀ ਖੇਤੀ ਦੇ ਵਿਚਾਰ ਦਾ ਪ੍ਰਚਾਰ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਫਿਟਨੈਸ ਨਾਲ ਜੁੜਨ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ। 

 

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਅਥਲੀਟ ਹਮੇਸ਼ਾ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨ ਪ੍ਰਤਿਭਾਵਾਂ ਦੀ ਸਫ਼ਲਤਾ ਨਾਲ ਵਿਕਸਿਤ ਭਾਰਤ ਵੱਲ ਦੀ ਯਾਤਰਾ ਹੋਰ ਖ਼ੂਬਸੂਰਤ ਬਣਨ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ “ਮੇਰੇ ਲਈ, ਤੁਸੀਂ ਸਾਰੇ ਅਚੀਵਰਸ ਹੋ। ਹਰ ਕਿਸੇ ਨੇ ਕੁਝ ਨਾ ਕੁਝ ਹਾਸਲ ਕੀਤਾ ਹੈ। ਅਤੇ ਜਦੋਂ ਮੇਰੇ ਦੇਸ਼ ਦੇ ਅਜਿਹੇ ਨੌਜਵਾਨ ਕੁਝ ਪ੍ਰਾਪਤ ਕਰਦੇ ਹਨ, ਤਾਂ ਦੇਸ਼ ਵੀ ਉਨ੍ਹਾਂ 'ਤੇ ਭਰੋਸਾ ਕਰਕੇ ਪ੍ਰਾਪਤ ਕਰਨ ਦੀ ਤਿਆਰੀ ਕਰਦਾ ਹੈ।”

 

Prime Minister Narendra Modi met the Olympic Contingent at his residence,.7LKM

 

**************

 

ਐੱਮਜੇਪੀਐੱਸ/ਵੀਜੇ/ਟੀਐੱਸ


(Release ID: 2048471) Visitor Counter : 50