ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨੈਸ਼ਨਲ ਜੀਓ ਸਾਇੰਸ ਐਵਾਰਡ ਪ੍ਰਦਾਨ ਕੀਤੇ

Posted On: 20 AUG 2024 1:45PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (20 ਅਗਸਤ, 2024) ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਨੈਸ਼ਨਲ ਜੀਓ ਸਾਇੰਸ ਐਵਾਰਡ-2023 ਪ੍ਰਦਾਨ ਕੀਤੇ।

ਇਸ ਅਵਸਰ ‘ਤੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਖਣਿਜ ਉਤਪਾਦਨ ਵਿੱਚ ਆਤਮਨਿਰਭਰ ਹੋਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਇਹ ਕਿਹਾ ਕਿ ਮੈਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਸਰਕਾਰ ਨੈਸ਼ਨਲ ਜੀਓ-ਸਾਇੰਸ ਡੇਟਾ ਰਿਪੋਜ਼ਟਰੀ ਪੋਰਟਲ ਦੇ ਮਾਧਿਅਮ ਨਾਲ ਜੀਓ-ਸਾਇੰਸ ਡੇਟਾ ਦੇ ਏਕੀਕਰਣ, ਖਣਿਜ ਸੰਸਾਧਨਾਂ ਦੀ ਖੋਜ ਅਤੇ ਮਾਈਨਿੰਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਉਭਰਦੀਆਂ ਟੈਕਨੋਲੋਜੀਆਂ ਦੇ ਉਪਯੋਗ ਜਿਹੇ ਕਈ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਕਦਮ ਸਾਨੂੰ ਆਪਣੀ ਕੁਦਰਤੀ ਸੰਪਦਾ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਉਸ ਦੇ ਉੱਚਿਤ ਉਪਯੋਗ ਕਰਨ ਵਿੱਚ ਸਮਰੱਥ ਬਣਾਉਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਭਾਰਤ ਨੈੱਟ ਜ਼ੀਰੋ ਕਾਰਬਨ ਨਿਕਾਸੀ ਨੂੰ ਪ੍ਰਾਪਤ ਕਰਨ ਲਈ ਪ੍ਰਤੀਬੱਧ ਹੈ। ਵੱਡੇ ਪੈਮਾਨੇ ‘ਤੇ ਸਵੱਛ ਊਰਜਾ ਨੂੰ ਅਪਣਾਉਣ ਦੇ ਸਾਡੇ ਪ੍ਰਯਾਸ ਇਸ ਲਕਸ਼ ਦੇ ਅਨੁਰੂਪ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ੍ਰੀਨ ਪਰਿਵਰਤਨ ਲਈ ਮਹੱਤਵਪੂਰਨ ਖਣਿਜਾਂ ਅਤੇ ਦੁਰਲੱਭ ਪ੍ਰਿਥਵੀ ਤੱਤਾਂ ਜਿਹੇ ਖਣਿਜਾਂ ‘ਤੇ ਅਧਿਕ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ ਦੀ ਸਥਾਪਨਾ ਨਾਲ ਭਾਰਤ ਨੂੰ ਆਤਮਨਿਰਭਰ ਬਣਨ ਅਤੇ ਆਰਥਿਕ ਵਿਕਾਸ ਤੇ ਗ੍ਰੀਨ ਪਰਿਵਰਤਨ ਲਈ ਜ਼ਰੂਰੀ ਮਹੱਤਵਪੂਰਨ ਖਣਿਜਾਂ ਦੀ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲੇਗੀ।

ਰਾਸ਼ਟਰਪਤੀ ਨੇ ਕੋਲਕਾਤਾ ਵਿੱਚ ਨੈਸ਼ਨਲ ਲੈਂਡਸਲਾਈਡ ਫੋਰਕਾਸਟਿੰਗ ਸੈਂਟਰ ਦੀ ਸਥਾਪਨਾ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਇਹ ਫੋਰਕਾਸਟਿੰਗ ਸੈਂਟਰ ਲੈਂਡਸਲਾਈਡ ਦੀ ਅਸ਼ੰਕਾ ਵਾਲੇ ਸਾਰੇ ਰਾਜਾਂ ਲਈ ਪਹਿਲਾਂ ਚੇਤਾਵਨੀ ਬੁਲੇਟਿਨ ਜਾਰੀ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਸਾਨੂੰ ਆਪਣੀਆਂ ਪ੍ਰਣਾਲੀਆਂ ਨੂੰ ਇੰਨਾ ਸਟੀਕ ਅਤੇ ਭਰੋਸਯੋਗ ਬਣਾਉਣਾ ਹੋਵੇਗਾ ਕਿ ਲੈਂਡਸਲਾਈਡ ਅਤੇ ਹੜ੍ਹ ਜਿਹੀਆਂ ਆਪਦਾਵਾਂ ਨਾਲ ਘੱਟ ਤੋਂ ਘੱਟ ਨੁਕਸਾਨ ਪਹੁੰਚੇ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਭੂ-ਵਿਗਿਆਨਿਕ ਇਤਿਹਾਸ ਇਸ ਦੀਆਂ ਚੱਟਾਨਾਂ, ਮੈਦਾਨਾਂ, ਜੀਵਾਸ਼ਮਾਂ ਅਤੇ ਸਮੁੰਦਰੀ ਤੱਟਾਂ ਵਿੱਚ ਦਰਜ ਹੈ ਅਤੇ ਅਸੀਂ ਇਸ ਨੂੰ ਆਪਣੀ ਭੂ-ਵਿਗਿਆਨਿਕ ਵਿਰਾਸਤ ਕਹਿ ਸਕਦੇ ਹਾਂ। ਉਨ੍ਹਾਂ ਨੇ ਨੌਜਵਾਨਾਂ ਨੂੰ ਜੀਓ-ਟੂਰਿਜ਼ਮ-ਅਤੇ ਜੀਓ-ਹੈਰੀਟੇਜ ਸਾਈਟਾਂ ਦੇ ਮਹੱਤਵ ਨੂੰ ਸਮਝਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੀਓ-ਟੂਰਿਜ਼ਮ ਲੋਕਾਂ ਨੂੰ ਜੀਓ-ਸਾਇੰਸ ਦੇ ਖੇਤਰ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਨ ਦਾ ਮਾਧਿਅਮ ਹੋ ਸਕਦਾ ਹੈ।

ਨੈਸ਼ਨਲ ਜੀਓ-ਸਾਇੰਸ ਐਵਾਰਡ ਦੀ ਸਥਾਪਨਾ ਭਾਰਤ ਸਰਕਾਰ ਦੇ ਖਾਣ ਮੰਤਰਾਲੇ ਦੁਆਰਾ ਜੀਓ-ਸਾਇੰਸ ਦੇ ਵਿਭਿੰਨ ਖੇਤਰਾਂ ਵਿੱਚ ਅਸਾਧਾਰਣ ਉਪਲਬਧੀਆਂ ਅਤੇ ਸ਼ਾਨਦਾਰ ਯੋਗਦਾਨ ਦੇ ਲਈ  ਵਿਅਕਤੀਆਂ ਅਤੇ ਟੀਮਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ ।

Please click here to see the President's Speech - 

 ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ  

 

***

ਐੱਮਜੇਪੀਐੱਸ/ਐੱਸਆਰ



(Release ID: 2047501) Visitor Counter : 12