ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਨੇ ਭਾਰਤੀ ਖੁਰਾਕ ਪਦਾਰਥਾਂ ਵਿੱਚ ਮਾਈਕ੍ਰੋਪਲਾਸਟਿਕ ਗੰਦਗੀ ਨੂੰ ਦੂਰ ਕਰਨ ਲਈ ਪ੍ਰੋਜੈਕਟ ਸ਼ੁਰੂ ਕੀਤਾ
ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਦੀ ਨਵੀਂ ਪਹਿਲ ਦਾ ਉਦੇਸ਼ ਭਾਰਤੀ ਖੁਰਾਕ ਪਦਾਰਥਾਂ ਵਿੱਚ ਮਾਈਕ੍ਰੋਪਲਾਸਟਿਕ ਕਵਰੇਜ਼ ਦਾ ਪਤਾ ਲਗਾਉਣ ਅਤੇ ਉਸ ਮੁਲਾਂਕਣ ਕਰਨ ਦੇ ਤਰੀਕਿਆਂ ਦਾ ਵਿਕਾਸ ਕਰਨਾ ਹੈ
Posted On:
18 AUG 2024 1:51PM by PIB Chandigarh
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ 18 ਅਗਸਤ, 2024 ਨੂੰ ਨਵੀਂ ਦਿੱਲੀ ਵਿਖੇ ਖੁਰਾਕ ਪਦਾਰਥਾਂ ਵਿੱਚ ਮਾਈਕ੍ਰੋਪਲਾਸਟਿਕ ਗੰਦਗੀ ਨੂੰ ਲੈ ਕੇ ਵਧ ਰਹੀ ਚਿੰਤਾ ਨੂੰ ਦੂਰ ਕਰਨ ਲਈ ਇੱਕ ਇਨੋਵੇਟਿਵ ਪ੍ਰੋਜੈਕਟ ਸ਼ੁਰੂ ਕੀਤਾ। ਮਾਈਕ੍ਰੋਪਲਾਸਟਿਕ ਪ੍ਰਦੂਸ਼ਣ ਨੂੰ ਉੱਭਰ ਰਹੇ ਖ਼ਤਰੇ, ਜਿਸ ‘ਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ, ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ - ਉੱਭਰਦੇ ਖੁਰਾਕੀ ਦੂਸ਼ਿਤ ਪਦਾਰਥਾਂ ਵਜੋਂ: ਮਾਈਕ੍ਰੋ ਅਤੇ ਨੈਨੋ –ਪਲਾਸਟਿਕ: ਪ੍ਰਮਾਣਿਤ ਤਰੀਕਿਆਂ ਦੀ ਸਥਾਪਨਾ ਅਤੇ ਵੱਖ-ਵੱਖ ਫੂਡ ਮੈਟ੍ਰਿਕਸ ਵਿੱਚ ਪ੍ਰਚਲਿਤਤਾ ਦੀ ਸਮਝ" - ਪ੍ਰੋਜੈਕਟ ਨੂੰ ਇਸ ਸਾਲ ਮਾਰਚ ਵਿੱਚ ਵੱਖ-ਵੱਖ ਖੁਰਾਕ ਉਤਪਾਦਾਂ ਵਿੱਚ ਮਾਈਕ੍ਰੋ ਅਤੇ ਨੈਨੋ-ਪਲਾਸਟਿਕ ਦਾ ਪਤਾ ਲਗਾਉਣ ਲਈ ਵਿਸ਼ਲੇਸ਼ਣਾਤਮਕ ਢੰਗ ਨੂੰ ਵਿਕਸਿਤ ਅਤੇ ਮਾਨਤਾ ਦੇਣ ਦੇ ਨਾਲ- ਨਾਲ ਭਾਰਤ ਵਿੱਚ ਉਨ੍ਹਾਂ ਦੇ ਪ੍ਰਸਾਰ ਅਤੇ ਜੋਖਮ ਦੇ ਪੱਧਰਾਂ ਦਾ ਮੁਲਾਂਕਣ ਕਰਨ ਲਈ ਸ਼ੁਰੂ ਕੀਤੀ ਗਈ ਸੀ।
ਪ੍ਰੋਜੈਕਟ ਦੇ ਪ੍ਰਾਇਮਰੀ ਉਦੇਸ਼ਾਂ ਵਿੱਚ ਮਾਈਕ੍ਰੋ/ਨੈਨੋ-ਪਲਾਸਟਿਕ ਵਿਸ਼ਲੇਸ਼ਣ ਲਈ ਸਟੈਂਡਰਡ ਪ੍ਰੋਟੋਕੌਲਜ਼ ਵਿਕਸਿਤ ਕਰਨਾ, ਇੰਟ੍ਰਾ-ਅਤੇ ਇੰਟਰ –ਲੈਬੋਰਟਰੀ ਤੁਲਨਾ ਕਰਨ ਅਤੇ ਉਪਭੋਗਤਾਵਾਂ ਦਰਮਿਆਨ ਮਾਈਕ੍ਰੋਪਲਾਸਟਿਕ ਜੋਖਮ ਪੱਧਰ ‘ਤੇ ਮਹੱਤਵਪੂਰਨ ਡੇਟਾ ਤਿਆਰ ਕਰਨਾ ਸ਼ਾਮਲ ਹੈ। ਇਹ ਅਧਿਐਨ ਦੇਸ਼ ਭਰ ਦੇ ਮੋਹਰੀ ਖੋਜ ਸੰਸਥਾਨਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਫ਼ ਟੌਕਸੀਕੋਲੋਜੀ ਰਿਸਰਚ (ਲਖਨਊ), ਆਈਸੀਏਆਰ-ਸੈਂਟਰਲ ਇੰਸਟੀਟਿਊਟ ਆਫ਼ ਫਿਸ਼ਰੀਜ਼ (ਕੋਚੀ) ਅਤੇ ਬਿਰਲਾ ਇੰਸਟੀਟਿਊਟ ਆਫ਼ ਟੈਕਨੋਲੋਜੀ ਐਂਡ ਸਾਇੰਸ ((Pilani) ਸ਼ਾਮਲ ਹਨ।
ਹਾਲ ਹੀ ਵਿੱਚ ਭੋਜਨ ਅਤੇ ਖੇਤੀਬਾੜੀ ਸੰਗਠਨ (FAO) ਨੇ ਇੱਕ ਰਿਪੋਰਟ ਵਿੱਚ ਚੀਨੀ ਅਤੇ ਨਮਕ ਜਿਹੇ ਆਮ ਖੁਰਾਕ ਪਦਾਰਥਾਂ ਵਿੱਚ ਮਾਈਕ੍ਰੋਪਲਾਸਟਿਕ ਦੀ ਮੌਜੂਦਗੀ ਰੇਖਾਂਕਿਤ ਕੀਤੀ ਹੈ। ਰਿਪੋਰਟ ਵਿੱਚ ਮਾਈਕ੍ਰੋਪਲਾਸਟਿਕ ਦੀ ਆਲਮੀ ਪ੍ਰਚਾਰ ਨੂੰ ਰੇਖਾਂਕਿਤ ਕੀਤਾ ਗਿਆ ਹੈ, ਲੇਕਿਨ ਇਸ ਵਿੱਚ ਵਿਸ਼ੇਸ਼ ਤੌਰ ‘ਤੇ ਭਾਰਤੀ ਸੰਦਰਭ ਵਿੱਚ, ਮਾਨਵ ਸਿਹਤ ਅਤੇ ਸੁਰੱਖਿਆ ਲਈ ਇਸ ਦੇ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਲਈ ਵਧੇਰੇ ਮਜ਼ਬੂਤ ਡੇਟਾ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।
ਦੇਸ਼ ਦੀ ਫੂਡ ਸੇਫਟੀ ਰੈਗੁਲੇਟਰ ਦੇ ਰੂਪ ਵਿੱਚ, ਐੱਫਐੱਸਐੱਸਏਆਈ ਇਹ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਕਿ ਭਾਰਤੀ ਉਪਭੋਗਤਾਵਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਦੀ ਸੁਵਿਧਾ ਪ੍ਰਾਪਤ ਹੋਵੇ। ਜਿੱਥੇ ਆਲਮੀ ਅਧਿਐਨਾਂ ਨੇ ਵਿਭਿੰਨ ਖੁਰਾਕ ਪਦਾਰਥਾਂ ਵਿੱਚ ਮਾਈਕ੍ਰੋਪਲਾਸਟਿਕ ਦੀ ਮੌਜੂਦਗੀ ਨੂੰ ਉਜਾਗਰ ਕੀਤਾ ਹੈ, ਭਾਰਤ ਲਈ ਵਿਸ਼ਿਸ਼ਟ ਭਰੋਸੇਯੋਗ ਡੇਟਾ ਉਤਪੰਨ ਕਰਨਾ ਜ਼ਰੂਰੀ ਹੈ। ਇਹ ਪ੍ਰੋਜੈਕਟ ਭਾਰਤੀ ਖੁਰਾਕ ਪਦਾਰਥਾਂ ਵਿੱਚ ਮਾਈਕ੍ਰੋਪਲਾਸਟਿਕ ਗੰਦਗੀ ਦੀ ਹੱਦ (ਸੀਮਾ) ਨੂੰ ਸਮਝਣ ਵਿੱਚ ਮਦਦ ਕਰੇਗੀ ਅਤੇ ਪਬਲਿਕ ਹੈਲਥ ਦੀ ਰਕਸ਼ਾ ਲਈ ਪ੍ਰਭਾਵੀ ਰੈਗੂਲੇਸ਼ਨਜ਼ ਅਤੇ ਸੇਫਟੀ ਸਟੈਂਡਰਡਸ ਦੇ ਨਿਰਮਾਣ ਦਾ ਮਾਰਗਦਰਸ਼ਨ ਕਰੇਗੀ।
ਇਸ ਪ੍ਰੋਜੈਕਟ ਦੇ ਸਿੱਟੇ ਨਾ ਸਿਰਫ਼ ਰੈਗੂਲੇਟਰੀ ਕਾਰਵਾਈਆਂ ਦੀ ਸੂਚਨਾ ਪ੍ਰਦਾਨ ਕਰਨਗੇ, ਬਲਕਿ ਮਾਈਕ੍ਰੋਪਲਾਸਟਿਕ ਗੰਦਗੀ ਦੀ ਆਲਮੀ ਸਮਝ ਵਿੱਚ ਵੀ ਯੋਗਦਾਨ ਦੇਣਗੇ, ਜਿਸ ਨਾਲ ਭਾਰਤੀ ਖੋਜ ਇਸ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਆਲਮੀ ਪ੍ਰਯਾਸ ਦਾ ਇੱਕ ਅਭਿੰਨ ਅੰਗ ਬਣ ਜਾਵੇਗਾ।
*****
ਐੱਮਵੀ
(Release ID: 2046997)
Visitor Counter : 55