ਇਸਪਾਤ ਮੰਤਰਾਲਾ
azadi ka amrit mahotsav

ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਵਿੱਚ ਦੇਸ਼ਭਗਤੀ ਦੀ ਭਾਵਨਾ, ਉਤਸ਼ਾਹ ਅਤੇ ਖੁਸ਼ੀ ਦੇ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ


ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਹਰੇਕ ਕਰਮਚਾਰੀ ਤੋਂ ਆਰਆਈਐੱਨਐੱਲ ਦੀ ਪ੍ਰਗਤੀ ਵਿੱਚ ਇੱਕ ਮਹੱਤਵਪੂਰਨ ਸਿਰਜਕ ਬਣਨ ਦੀ ਤਾਕੀਦ ਕੀਤੀ

Posted On: 16 AUG 2024 11:50AM by PIB Chandigarh

ਵਿਸ਼ਾਖਾਪਟਨਮ ਸਟੀਲ ਪਲਾਂਟ ਕਾਰਪੋਰੇਟ ਯੂਨਿਟ ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ(RINL) 15 ਅਗਸਤ, 2024 ਨੂੰ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਵਿਸ਼ਾਲ ਤ੍ਰਿਸ਼ਣਾ ਮੈਦਾਨ ਵਿੱਚ ਦੇਸ਼ਭਗਤੀ ਦੀ ਭਾਵਨਾ, ਉਤਸ਼ਾਹ ਅਤੇ ਖੁਸ਼ੀ ਦੇ ਨਾਲ 78ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਣ ਵਿੱਚ ਰਾਸ਼ਟਰ ਦੇ ਨਾਲ ਸ਼ਾਮਲ ਹੋਏ। 

ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸੀਆਈਐੱਸਐੱਫ ਜਵਾਨਾਂ ਦੁਆਰਾ ਦਿੱਤੀ ਗਈ ਸਲਾਮੀ ਲਈ ਅਤੇ ਪਰੇਡ ਦਸਤੇ ਦਾ ਨਿਰੀਖਣ ਕੀਤਾ।

ਇਸ ਮੌਕੇ ‘ਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਅਤੁਲ ਭੱਟ ਨੇ ਆਰਆਈਐੱਨਐੱਲ ਦੇ ਸਾਰੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ, ਸੀਆਈਐੱਸਐੱਫ, ਹੋਮਗਾਰਡ, ਸਪਲਾਇਰਜ਼, ਗ੍ਰਾਹਕਾਂ, ਭਾਗੀਦਾਰਾਂ, ਹਿਤਧਾਰਕਾਂ ਅਤੇ ਉਨ੍ਹਾਂ ਸਾਰੇ ਸ਼ੁਭਚਿੰਤਕਾਂ ਨੂੰ ਸੁਤੰਤਰਤਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ, ਜੋ ਆਰਆਈਐੱਨਐੱਲ ਦੀ ਲੰਬੀ ਯਾਤਰਾ ਵਿੱਚ ਇਸ ਦੇ ਨਾਲ ਜੁੜ ਰਹੇ ਹਨ। 

Sri Atul Bhatt CMD RINL delivering speech at Independence day celebrations at RINL (1).JPG

ਆਲਮੀ ਆਰਥਿਕ ਪ੍ਰਗਤੀ ਬਾਰੇ, ਸ਼੍ਰੀ ਅਤੁਲ ਭੱਟ ਨੇ ਕਿਹਾ ਕਿ ਉੱਨਤ ਅਰਥਵਿਵਥਾਵਾਂ ਵਿੱਚ ਥੋੜਾ ਜਿਹਾ ਵਾਧਾ ਹੋਣ ਦਾ ਅੰਦਾਜ਼ਾ ਹੈ। ਇਹ ਸਾਲ 2023 ਵਿੱਚ 1.6 ਪ੍ਰਤੀਸ਼ਤ ਸੀ ਜੋ ਵਧ ਕੇ ਸਾਲ 2024 ਵਿੱਚ ਵਧ ਕੇ 1.7 ਪ੍ਰਤੀਸ਼ਤ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਆਰਬੀਆਈ ਨੇ ਸਾਲ 2024-25 ਦੌਰਾਨ ਭਾਰਤੀ ਅਰਥਵਿਵਸਥਾ ਵਿੱਚ 7.2 ਦੀ ਵਾਸਤਵਿਕ ਜੀਡੀਪੀ ਵਾਧਾ ਹੋਣ ਦਾ ਅਨੁਮਾਨ ਲਗਾਇਆ ਹੈ। 

ਵਿਸ਼ਵ ਸਟੀਲ ਦਾ ਅਨੁਮਾਨ ਹੈ ਕਿ ਇਸ ਵਰ੍ਹੇ ਮੰਗ ਵਿੱਚ 1.7 ਪ੍ਰਤੀਸ਼ਤ ਦੀ ਉਛਾਲ ਆਵੇਗੀ ਅਤੇ ਇਹ ਮੰਗ 1793 ਐੱਮਟੀ ਟਨ ਤੱਕ ਪਹੁੰਚ ਜਾਵੇਗੀ। ਸਾਲ 2025 ਵਿੱਚ ਸਟੀਲ ਦੀ ਮੰਗ 1.2 ਪ੍ਰਤੀਸ਼ਤ ਵਧ ਕੇ 1815 ਐੱਮਟੀ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤ ਸਾਲ 2021 ਦੇ ਬਾਅਦ ਤੋਂ ਸਟੀਲ ਦੀ ਮੰਗ ਵਿੱਚ ਵਾਧੇ ਦਾ ਸਭ ਤੋਂ ਮਜ਼ਬੂਤ ਚਾਲਕ ਬਣ ਕੇ ਉੱਭਰਿਆ ਹੈ। ਸਾਡੇ ਅਨੁਮਾਨਾਂ ਤੋਂ ਇਹ ਪਤਾ ਚਲਦਾ ਹੈ ਕਿ ਭਾਰਤੀ ਸਟੀਲ ਦੀ ਮੰਗ ਸਾਲ 2024 ਅਤੇ ਸਾਲ 2025 ਵਿੱਚ 8 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਅੱਗੇ ਵਧਣਾ ਜਾਰੀ ਰੱਖੇਗੀ। ਇਹ ਸਾਰੇ ਸਟੀਲ ਉਪਯੋਗ ਖੇਤਰਾਂ ਵਿੱਚ ਨਿਰੰਤਰ ਵਾਧੇ, ਵਿਸ਼ੇਸ਼ ਤੌਰ ‘ਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੀ ਨਿਰੰਤਰ ਮਜ਼ਬੂਤ ਵਾਧੇ ਤੋਂ ਪ੍ਰੇਰਿਤ ਹੈ। 

 

ਸ਼੍ਰੀ ਅਤੁਲ ਭੱਟ ਨੇ ਕਿਹਾ ਕਿ ਆਲਮੀ ਅਤੇ ਘਰੇਲੂ ਸਟੀਲ ਮੰਗ ਦੇ ਇਸ ਪਿਛੋਕੜ ਨੂੰ ਦੇਖਦੇ ਹੋਏ, ਆਰਆਈਐੱਨਐੱਲ ਮਜ਼ਬੂਤੀ ਨਾਲ ਸੁਧਾਰ ਦੇ ਮਾਰਗ ‘ਤੇ ਅਗ੍ਰਸਰ ਹੈ। ਇਸ ਮਿਆਦ ਦੇ ਦੌਰਾਨ, ਆਰਆਈਐੱਨਐੱਲ ਨੇ ਉਤਪਾਦ ਮਿਸ਼ਰਣ ਨੂੰ ਅਨੁਕੂਲਿਤ ਕਰਨ ਅਤੇ ਬਜ਼ਾਰਾਂ ਅਤੇ ਉੱਚ ਪੱਧਰੀ ਵੈਲਿਊ ਐਡਿਡ ਪ੍ਰੋਡਕਟਸ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਰਣਨੀਤੀਆਂ ਦੀ ਮੁੜ ਸਥਾਪਨਾ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਮਈ 2024 ਵਿੱਚ ਸਟੀਲ ਮੰਤਰਾਲੇ ਦੇ ਇੱਕ ਉੱਚ ਪੱਧਰੀ ਵਫਦ ਨੇ ਕੰਪਨੀ ਦੀ ਗੰਭੀਰ ਸਥਿਤੀ ਦੀ ਸਮੀਖਿਆ ਕੀਤੀ। ਜੁਲਾਈ 2024 ਵਿੱਚ ਕਾਰਜ ਸੰਭਾਲਣ ਦੇ ਤੁਰੰਤ ਬਾਅਦ ਕੇਂਦਰੀ ਸਟੀਲ ਮੰਤਰੀ ਅਤੇ ਸਟੀਲ ਰਾਜ ਮੰਤਰੀ ਨੇ ਆਰਆਈਐੱਨਐੱਲ ਦੀ ਗੰਭੀਰ ਸਥਿਤੀ ਦੀ ਸਮੀਖਿਆ ਕੀਤੀ, ਬੈਂਕਰਸ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਵਿਸ਼ਾਖਾਪਟਨਮ ਸਟੀਲ ਪਲਾਂਟ ਦਾ ਵੀ ਦੌਰਾ ਕੀਤਾ। 

ਸ਼੍ਰੀ ਅਤੁਲ ਭੱਟ ਨੇ ਕਿਹਾ ਕਿ ਸਾਡੇ ਲਈ ਹੁਣ ਪੂਰੀ ਲਗਨ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਹੈ। ਉਪਲਬਧ ਸੰਸਾਧਨਾਂ ਵਿੱਚ ਹੀ ਰਿਟਰਨ ਨੂੰ ਵੱਧ ਤੋਂ ਵੱਧ ਕਰਨ ਲਈ, ਸਾਨੂੰ ਤਿੰਨ ਆਯਾਮੀ ਦ੍ਰਿਸ਼ਟੀਕੋਣ (i) ਉਤਪਾਦਨ ਵਿੱਚ ਵਾਧਾ,  (ii) ਲਾਗਤ ਵਿੱਚ ਕਮੀ ਅਤੇ  (iii)  ਪ੍ਰਾਪਤੀਆਂ ਵਿੱਚ ਸੁਧਾਰ ਨੂੰ ਅਪਣਾਉਣਾ ਹੋਵੇਗਾ।

ਆਰਆਈਐੱਨਐੱਲ ਨੂੰ ਮੁੜ ਤੋਂ ਲਾਭਕਾਰੀ ਸਥਿਤੀ ਵਿੱਚ ਲਿਆਉਣ ਲਈ, ਆਰਆਈਐੱਨਐੱਲ ਦੇ ਸੀਐੱਮਡੀ ਸ਼੍ਰੀ ਅਤੁਲ ਭੱਟ, ਡਾਇਰੈਕਟਰਾਂ, ਸਾਰੇ ਕਰਮਚਾਰੀਆਂ ਅਤੇ ਸਾਰੇ ਉਮੀਦਵਾਰਾਂ ਨੇ “ਸੰਕਲਪ ਯਾਤਰਾ (ਸਹੁੰ)- ਕੰਪਨੀ ਦੇ ਦੀਰਘਕਾਲੀ ਹਿਤ ਅਤੇ ਸਾਰੇ ਕਰਮਚਾਰੀਆਂ ਦੀ ਦੀਰਘਕਾਲੀ ਅਕਾਂਖਿਆਵਾਂ ਲਈ ਪ੍ਰਤੀਬੱਧਤਾ” ਚੁੱਕੀ। 

ਬਾਅਦ ਵਿੱਚ, ਸੀਆਈਐੱਸਐੱਫ ਦੇ ਫਾਇਰਫਾਈਟਿੰਗ ਸਕੁਐਡ, ਡੌਗ ਸਕੁਐਡ, ਰਿਫਲੈਕਸ ਸ਼ੂਟਿੰਗ ਟੀਮਾਂ ਦੁਆਰਾ ਕੀਤੇ ਗਏ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸੀਆਈਐੱਸਐੱਫ ਦੀ ਫਾਇਰਫਾਈਟਿੰਗ ਟੀਮ ਦੁਆਰਾ ਰਾਸ਼ਟਰੀ ਤਿਰੰਗੇ ਨੂੰ ਦਰਸਾਉਂਦੇ ਹੋਏ ਬਣਾਏ ਗਏ ਇੱਕ ਰੰਗੀਨ ਜੈੱਟ ਦਾ ਉਮੀਦਵਾਰਾਂ ਨੇ ਉਤਸ਼ਾਹਪੂਰਵਕ ਸੁਆਗਤ ਕੀਤਾ। 

CISF dog show.JPG

Demonstration by CISF reflex shooting team.JPG

************

ਐੱਮਜੀ



(Release ID: 2046779) Visitor Counter : 23