ਇਸਪਾਤ ਮੰਤਰਾਲਾ
azadi ka amrit mahotsav

ਸ਼੍ਰੀ ਸੰਦੀਪ ਪੌਂਡ੍ਰਿਕ (Sandeep Poundrik) ਨੇ ਸਟੀਲ ਮੰਤਰਾਲੇ ਵਿੱਚ ਸਕੱਤਰ ਦਾ ਚਾਰਜ ਸੰਭਾਲਿਆ

Posted On: 13 AUG 2024 2:32PM by PIB Chandigarh

ਸ਼੍ਰੀ ਸੰਦੀਪ ਪੌਂਡ੍ਰਿਕ ਨੇ ਅੱਜ ਉਦਯੋਗ ਭਵਨ ਵਿਖੇ ਸਟੀਲ ਮੰਤਰਾਲੇ ਦੇ ਸਕੱਤਰ ਦਾ ਚਾਰਜ ਸੰਭਾਲਿਆ ਹੈ। ਉਹ ਬਿਹਾਰ ਕੈਡਰ ਦੇ 1993 ਬੈਚ ਦੇ ਆਈਏਐੱਸ ਅਧਿਕਾਰੀ ਹਨ। ਚਾਰਜ ਸੰਭਾਲਣ ‘ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਸ਼੍ਰੀ ਪੌਂਡ੍ਰਿਕ ਬਿਹਾਰ ਸਰਕਾਰ ਵਿੱਚ ਉਦਯੋਗ ਵਿਭਾਗ ਵਿੱਚ ਵਧੀਕ ਮੁੱਖ ਸਕੱਤਰ (ਅਡੀਸ਼ਨਲ ਚੀਫ ਸੈਕਟਰੀ) ਦੀ ਪਦਵੀ ‘ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਈ ਹੋਰ ਪਦਵੀਆਂ ਦਾ ਵੀ ਅਡੀਸ਼ਨਲ ਚਾਰਜ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੇ ਅਧੀਨ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (NDMA) ਵਿੱਚ ਸਲਾਹਕਾਰ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਵੀ ਕੰਮ ਕੀਤਾ ਹੈ।

ਚਾਰਜ ਸੰਭਾਲਣ ਦੇ ਬਾਅਦ ਉਨ੍ਹਾਂ ਨੇ ਦੇਸ਼ ਵਿੱਚ ਸਟੀਲ ਸੈਕਟਰ ਦੀ ਤਰੱਕੀ ਦੀ ਸਮੀਖਿਆ ਲਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ। 

****

ਐੱਮਜੀ 


(Release ID: 2046348) Visitor Counter : 43