ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮਿਸ਼ਨ ਕਰਮਯੋਗੀ ਦੇ ਤਹਿਤ ‘ਅੰਮ੍ਰਿਤ ਗਿਆਨ ਕੋਸ਼’ ਅਤੇ ‘ਫੈਕਲਟੀ ਡਿਵੈਲਪਮੈਂਟ’ ਪੋਰਟਲ ਲਾਂਚ ਕੀਤੇ


ਮਿਸ਼ਨ ਕਰਮਯੋਗੀ ਦੇ ਤਹਿਤ 31 ਲੱਖ ਸਰਕਾਰੀ ਕਰਮਚਾਰੀਆਂ ਨੂੰ ਟ੍ਰੇਂਡ ਕੀਤਾ ਗਿਆ: ਡਾ. ਜਿਤੇਂਦਰ ਸਿੰਘ

ਮਿਸ਼ਨ ਕਰਮਯੋਗੀ- ਪ੍ਰਾਰੰਭ ਨੇ ਸਿਵਿਲ ਸਰਵੈਂਟਸ ਦੇ ਦਾਇਰੇ ਤੋਂ ਅੱਗੇ ਵਧ ਕੇ ਸਮਰੱਥਾ ਨਿਰਮਾਣ ਦਾ ਵਿਸਤਾਰ ਕੀਤਾ

ਰਾਸ਼ਟਰੀ ਸਮਰੱਥਾ ਨਿਰਮਾਣ ਕਮਿਸ਼ਨ ਅਤੇ ਮਿਸ਼ਨ ਕਰਮਯੋਗੀ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੋਚ ਨੂੰ ਸ਼ਾਸਨ ਦੇ ਨਾਲ ਏਕੀਕ੍ਰਿਤ ਕੀਤਾ ਹੈ

Posted On: 12 AUG 2024 4:28PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿਖੇ ਸਿਵਿਲ ਸਰਵਿਸ ਟ੍ਰੇਨਿੰਗ ਇੰਸਟੀਟਿਊਟ ਕਨਵੈਂਸ਼ਨ ਵਿੱਚ ‘ਅੰਮ੍ਰਿਤ ਗਿਆਨ ਕੋਸ਼’ ਪੋਰਟਲ ਅਤੇ ‘ਫੈਕਲਟੀ ਡਿਵੈਲਪਮੈਂਟ ਪੋਰਟਲ’ ਦੀ ਸ਼ੁਰੂਆਤ ਕੀਤੀ।

ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਸਮਰੱਥਾ ਨਿਰਮਾਣ ਕਮਿਸ਼ਨ ਅਤੇ ਮਿਸ਼ਨ ਕਰਮਯੋਗੀ ਭਾਰਤ ਦੀ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਇਹ ਸਿਵਿਲ ਸਰਵਿਸ ਟ੍ਰੇਨਿੰਗ ਨੂੰ ਲੈ ਕੇ ਸਾਡੇ ਦ੍ਰਿਸ਼ਟੀਕੋਣ ਵਿੱਚ ਇੱਕ ਆਦਰਸ਼ ਬਦਲਾਅ ਦਾ ਪ੍ਰਤੀਕ ਹੈ ਅਤੇ ਇਹ ਗਲੋਬਲ ਦ੍ਰਿਸ਼ਟੀਕੋਣ ਦੇ ਨਾਲ ਭਾਰਤੀ ਲੋਕਾਚਾਰ ‘ਤੇ ਅਧਾਰਿਤ ਭਵਿੱਖ ਲਈ ਤਿਆਰ ਸਿਵਿਲ ਸਰਵਿਸ ਦੀ ਕਲਪਨਾ ਵੀ ਕਰਦਾ ਹੈ।”

ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ (ਡੀਓਪੀਟੀ) ਮੰਤਰੀ ਨੇ ਅੱਗੇ ਕਿਹਾ, “ਬਹੁਤ ਹੀ ਘੱਟ ਸਮੇਂ ਵਿੱਚ ਹੀ ਸੀਬੀਸੀ ਅਤੇ ਮਿਸ਼ਨ ਕਰਮਯੋਗੀ ਸ਼ਾਸਨ ਢਾਂਚੇ ਦੇ ਨਾਲ ਏਕੀਕ੍ਰਿਤ ਹੋ ਗਏ ਹਨ। ਹਾਲਾਂਕਿ ਕਈ ਲੋਕ ਇਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਸੰਦੇਹ ਦੀ ਸਥਿਤੀ ਵਿੱਚ ਸਨ , ਲੇਕਿਨ ਸਭ ਕੁਝ ਪਿੱਛੇ ਛੱਡ ਕੇ ਆਪਣੇ ਲਈ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਮਿਨੀਮਮ ਗਵਰਨਮੈਂਟ ਅਤੇ ਮੈਕਸੀਮਮ ਗਵਰਨੈਂਸ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਕਾਰਾਤਮਕ ਯੋਗਦਾਨ ਦੇ ਰਹੇ ਹਨ।” ਉਨ੍ਹਾਂ ਨੇ ਇਸ ਦਾ ਐਲਾਨ ਕੀਤਾ ਕਿ ਇਸ ਦੇ ਤਹਿਤ ਹਰ ਸਾਲ 31 ਲੱਖ ਸਰਕਾਰੀ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੇ ਇਲਾਵਾ ਮੰਤਰੀ ਨੇ ਕਿਹਾ, “ਟੈਕਨੋਲੋਜੀ ਅਤੇ ਸ਼ਾਸਨ ਦੇ ਵਿਕਾਸ ਦੇ ਨਾਲ ਸਾਨੂੰ ਹਰ ਪੜਾਅ ਵਿੱਚ ਸਿੱਖਣ ਅਤੇ ਸਿੱਖੀ ਹੋਈਆਂ ਚੀਜ਼ਾਂ ਨੂੰ ਭੁੱਲਣ ਦੀ ਜ਼ਰੂਰਤ ਹੈ।”

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੰਮ੍ਰਿਤ ਗਿਆਨ ਕੋਸ਼ ਦੇ ਦੋ ਪੋਰਟਲਾਂ ਦੀ ਸ਼ੁਰੂਆਤ ਦੇ ਅਵਸਰ ‘ਤੇ ਕਿਹਾ, “ਸਾਡੇ ਸਾਂਝੇ ਲਰਨਿੰਗ ਸੰਸਾਧਨ ਗਿਆਨ ਬੈਂਕ ਸੰਸਥਾਨਾਂ ਨੂੰ ਗਿਆਨ ਸਮੱਗਰੀ ਦੇਣ ਲਈ ਹਮੇਸ਼ਾ ਪੱਛਮ ‘ਤੇ ਨਿਰਭਰ ਰਹਿਣ ਦੀ ਜਗ੍ਹਾ ਭਾਰਤ ਕੇਂਦ੍ਰਿਤ ਕੇਸ ਸਟੱਡੀਜ਼ ਤੱਕ ਪਹੁੰਚ ਪ੍ਰਦਾਨ ਕਰਨਗੇ।”

ਉਨ੍ਹਾਂ ਨੇ ਅੱਗੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇੱਕ ਪੇਸ਼ੇਵਰ ਖੁਦ ਹੀ ਚੰਗਾ ਅਧਿਆਪਕ ਨਹੀਂ ਬਣ ਜਾਂਦਾ ਹੈ ਅਤੇ ਅਧਿਆਪਕ ਵਿਕਾਸ ਪ੍ਰੋਗਰਾਮ ਇਹ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਹੋਵੇਗਾ ਕਿ ਪੇਸ਼ੇਵਰਾਂ ਅਤੇ ਅਧਿਆਪਕ ਸਿਵਿਲ ਸਰਵੈਂਟਸ ਨੂੰ ਬਿਹਤਰ ਗਿਆਨ ਪ੍ਰਦਾਨ ਕਰਨ ਵਿੱਚ ਸਮਰੱਥ ਹੋਣ।

ਡਾ. ਜਿਤੇਂਦਰ ਸਿੰਘ ਨੇ ਸਿਵਿਲ ਸਰਵਿਸ ਟ੍ਰੇਨਿੰਗ ਇੰਸਟੀਟਿਊਟਸ ਲਈ ਰਾਸ਼ਟਰੀ ਮਾਪਦੰਡਾਂ ਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਅਸੀਂ 140 ਤੋਂ ਵੱਧ ਟ੍ਰੇਨਿੰਗ ਇੰਸਟੀਟਿਊਟਸ ਨੂੰ ਮਾਨਤਾ ਦਿੱਤੀ ਹੈ ਅਤੇ ਹਰ ਇੱਕ ਮਾਨਤਾ ਇੱਕ ਵਧੇਰੇ ਸਮਰੱਥ, ਕੁਸ਼ਲ ਅਤੇ ਜਵਾਬਦੇਹ ਸਿਵਿਲ ਸਰਵਿਸ ਦੀ ਦਿਸ਼ਾ ਵਿੱਚ ਇੱਕ ਕਦਮ ਦੀ ਪ੍ਰਤੀਨਿਧੀਤਾ ਕਰਦੀ ਹੈ।”

ਇਸ ਦੇ ਇਲਾਵਾ ਡਾ. ਜਿਤੇਂਦਰ ਸਿੰਘ ਨੇ 13ਵੀਂ ਗੁਣਵੱਤਾ ਸੁਧਾਰ ਯੋਜਨਾ (ਕਿਊਆਈਪੀ) ਦੀ ਵੀ ਸ਼ੁਰੂਆਤ ਕੀਤੀ, ਜੋ ਸਾਡੇ ਟ੍ਰੇਨਿੰਗ ਇੰਸਟੀਟਿਊਟਸ ਦੇ ਨਿਰੰਤਰ ਸੁਧਾਰ ਲਈ ਇੱਕ ਰੋਡਮੈਪ ਹੈ। ਨਾਲ ਹੀ, ਉਨ੍ਹਾਂ ਨੇ 20 ਮੰਤਰਾਲਿਆਂ ਨੂੰ ਮਾਨਤਾ ਵੀ ਪ੍ਰਦਾਨ ਕੀਤੀ।

ਡਾ. ਸਿੰਘ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਸ ਮਿਸ਼ਨ ਦੀ ਧੁਰੀ ਨਿਰੰਤਰ ਲਰਨਿੰਗ ਅਤੇ ਯੋਗਤਾ-ਅਧਾਰਿਤ ਸਮਰੱਥਾ ਨਿਰਮਾਣ ਹੈ। ਮੰਤਰੀ ਨੇ ਇਸ ਦਾ ਜ਼ਿਕਰ ਕੀਤਾ ਕਿ ‘ਮਿਸ਼ਨ ਕਰਮਯੋਗੀ-ਪ੍ਰਾਰੰਭ’ ਇੱਕ ਆਦਰਸ਼ ਬਦਲਾਅ ਹੈ ਅਤੇ ਇਹ ਸਮਰੱਥਾ ਨਿਰਮਾਣ ਨੂੰ ਸਿਵਿਲ ਸਰਵੈਂਟਸ ਦੇ ਦਾਇਰੇ ਤੋਂ ਅੱਗੇ ਵਧ ਕੇ ਉਨ੍ਹਾਂ ਸਾਰਿਆਂ ਨੂੰ ਸ਼ਾਮਲ ਕਰਦਾ ਹੈ, ਜੋ ਰਾਸ਼ਟਰ ਨੂੰ ਲਾਭ ਪਹੁੰਚਾਉਣ ਦੇ ਨਾਲ ਇਸ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ ਅਤੇ ਇਹ ਕੇਵਲ ਸਿਵਿਲ ਸਰਵੈਂਟਸ ਨੂੰ ਹੀ ਸਮਰੱਥਾ ਨਿਰਮਾਣ ਰਾਹੀਂ ਖੁਦ ਨੂੰ ਬਿਹਤਰ ਕਰਨ ਤੱਕ ਸੀਮਿਤ ਨਹੀਂ ਰੱਖਦਾ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਸਮਰੱਥਾ ਨਿਰਮਾਣ ਕਮਿਸ਼ਨ ਅਤੇ ਮਿਸ਼ਨ ਕਰਮਯੋਗੀ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੋਚ ਨੂੰ ਸ਼ਾਸਨ ਢਾਂਚੇ ਵਿੱਚ ਏਕੀਕ੍ਰਿਤ ਕਰ ਦਿੱਤਾ ਹੈ।  ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ 140 ਕਰੋੜ ਭਾਰਤੀਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਾਸਨ ਦੀ ਗੁਣਵੱਤਾ ਇਨ੍ਹਾਂ ਸੰਸਥਾਵਾਂ ਵਿੱਚ ਦਿੱਤੀ ਜਾਣ ਵਾਲੀ  ਟ੍ਰੇਨਿੰਗ ਤੋਂ ਸਿੱਧੇ ਪ੍ਰਭਾਵਿਤ ਹੁੰਦੀ ਹੈ।

ਇਸ ਦੇ ਇਲਾਵਾ ਮੰਤਰੀ ਨੇ ਗ਼ੈਰ-ਸਰਕਾਰੀ ਪ੍ਰਤਿਸ਼ਠਾਨਾਂ ਲਈ ਖੇਤਰ ਖੋਲ੍ਹਣ ਦੇ ਬਾਅਦ ਬਹੁਤ ਹੀ ਘੱਟ ਸਮੇਂ ਵਿੱਚ ਸੀਬੀਸੀ ਅਤੇ ਪੁਲਾੜ ਖੇਤਰ ਦੁਆਰਾ ਪ੍ਰਾਪਤ ਸਫ਼ਲਤਾ ਦੇ ਦਰਮਿਆਨ ਦੀਆਂ ਸਮਾਨਤਾਵਾਂ ਵੀ ਦੱਸੀਆਂ। ਨਾਲ ਹੀ, ਉਨ੍ਹਾਂ ਨੇ ਆਪਸੀ ਸਹਿਯੋਗ ਨਾਲ ਕੰਮ ਕਰਨ ਨੂੰ ਲੈ ਕੇ ਸਮੇਂ ਦੀ ਮੰਗ ਦੇ ਮੱਦੇਨਜ਼ਰ ਹੋਰ ਖੇਤਰਾਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ।

ਇਸ ਸੰਮੇਲਨ ਵਿੱਚ ਮਾਨਤਾ ਅਤੇ ਸਰਟੀਫਿਕੇਟ ਪ੍ਰਦਾਨ ਕਰਨ ਦੇ ਨਾਲ-ਨਾਲ ਕਈ ਸੀਐੱਸਟੀਆਈ ਨੂੰ ਸਨਮਾਨਿਤ ਕੀਤਾ ਗਿਆ। ਨਾਲ ਹੀ, ਵਿਸ਼ੇਸ਼ ਤੌਰ ‘ਤੇ ਆਈਜੀਓਟੀ ਦੇ ਉੱਚਤਮ ਕੋਰਸਾਂ ਵਾਲੇ 5 ਸੀਐੱਸਟੀਆਈ ਨੂੰ ਮਾਨਤਾ ਦਿੱਤੀ ਗਈ ਹੈ। ਇਹ ਹਨ- ਇੰਸਟੀਟਿਊਟ ਆਵ੍ ਸਕੱਤਰੇਤ ਟ੍ਰੇਨਿੰਗ ਐਂਡ ਮੈਨੇਜਮੈਂਟ (132), ਨੈਸ਼ਨਲ ਟੈਲੀਕਮਿਊਨੀਕੇਸ਼ਨ ਇੰਸਟੀਟਿਊਟ ਫਾਰ ਪਾਲਿਸੀ ਰਿਸਰਚ, ਇਨੋਵੇਸ਼ਨ ਐਂਡ ਟ੍ਰੇਨਿੰਗ (67), ਰਫੀ ਅਹਿਮਦ ਕਿਦਵਈ ਨੈਸ਼ਨਲ ਪੋਸਟਲ ਅਕੈਡਮੀ (41), ਨੈਸ਼ਨਲ ਇੰਸਟੀਟਿਊਟ ਆਵ੍ ਕਮਿਊਨੀਕੇਸ਼ਨ ਫਾਈਨਾਂਸ (39) ਅਤੇ ਐੱਸਵੀਪੀ ਨੈਸ਼ਨਲ ਪੁਲਿਸ ਅਕੈਡਮੀ (20)।

ਇਸ ਦੀ ਸਮਾਪਤੀ ‘ਤੇ ਡਾ. ਸਿੰਘ ਨੇ ਕਿਹਾ ਕਿ 2047 ਦੇ ਭਾਰਤ ਦੇ ਵਿਜ਼ਨ ਨੂੰ ਹਾਸਲ ਕਰਨ ਵਿੱਚ ਮਿਸ਼ਨ ਕਰਮਯੋਗੀ ਅਤੇ ਐੱਨਸੀਬੀਸੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਸੰਮੇਲਨ ਵਿੱਚ ਸਮਰੱਥਾ ਨਿਰਮਾਣ ਕਮਿਸ਼ਨ ਦੇ ਚੇਅਰਪਰਸਨ ਆਦਿਲ ਜ਼ੈਨੁਲਭਾਈ ਵਰਚੁਅਲ ਮਾਧਿਅਮ ਨਾਲ ਸ਼ਾਮਲ ਹੋਏ। ਨਾਲ ਹੀ, ਐੱਚਆਰ ਦੇ ਮੈਂਬਰ ਡਾ. ਆਰ. ਬਾਲਾਸੁਬਰਾਮਨੀਅਮ, ਮੈਂਬਰ-ਪ੍ਰਸ਼ਾਸਨ ਡਾ. ਅਲਕਾ ਮਿੱਤਲ, ਮਾਨਤਾ ਪ੍ਰਾਪਤ 20 ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਅਤੇ ਪੂਰੇ ਭਾਰਤ ਦੇ ਸੀਐੱਸਟੀਆਈ ਡਾਇਰੈਕਟਰਸ ਵੀ ਮੌਜੂਦ ਸਨ।

*****

ਕੇਐੱਸਵਾਈ/ਪੀਐੱਸਐੱਮ



(Release ID: 2046345) Visitor Counter : 26